ਜੰਗਲਾਤ ਵਿਭਾਗ ਦੇ ਦਫਤਰ ਅੰਦਰ ਤੇ ਬਾਹਰ ਲੱਗੇ ਦਰਖਤ ਹੋਏ ਸੜ ਕੇ ਸੁਆਹ
Posted on:- 21-06-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ:ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸਕਤਰ ਦਵਿੰਦਰ ਸਿੰਘ ਥਿੰਦ ਅਤੇ ਬਾਲ ਕ੍ਰਿਸ਼ਨ ਨੇ ਸੜਕਾਂ ਦੇ ਆਲੇ ਦੁਆਲੇ, ਚੱਕ ਸਾਧੂ ਕੋਲ ਜੰਗਲ ਨੂੰ ਲੱਗੀ ਅੱਗ, ਭੈੜੂਆ, ਵਿਛੋਸ਼ੀ, ਚਿੰਤਪੁਰਨੀ ਰੋਡ ਦੇਆਲੇ ਦਆਲੇ ਅਤੇ ਵਣ ਵਿਭਾਗ ਦੇ ਅਪਣੇ ਦਫਤਰ ਦੇ ਬਾਹਰ ਅੱਗ ਲਗਣ ਕਾਰਨ ਕਾਰਨ ਦਰਖਤਾਂ ਦੇ ਸੜਣ ਦਾ ਮਾਮਲਾ ਵਣ ਰੇਂਜ ਅਫਸਰ ਦੇ ਧਿਆਨ ਹੇਠ ਲਿਆਂਦਾ ਅਤੇ ਵਿਭਾਗ ਦੀਆ ਅਣਗਹਿਲੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਜਿਹੜੇ ਛੌਟੇ ਛੋਟੇ ਪੋਦੇ ਸੜ ਕੇ ਰਾਚ ਹੋ ਗਈ ਹੈ ਉਨ੍ਹਾਂ ਨੂੰ ਅਸਾਨੀ ਨਾਲ ਬਚਾਇਆ ਜਾ ਸਕਦਾ ਸੀ, ਜੇ ਵਿਭਾਗ ਨੇ ਦਰਖਤਾਂ ਦੀ ਤੇ ਪਹਾੜਾ ਦੀਆਂ ਚੋਟੀਆਂ ਉਤੇ ਪੂਰੀ ਗੰਭੀਰਤਾ ਨਾਲ ਦੇਖ ਭਾਲ ਕੀਤੀ ਹੁੰਦੀ।
ਹੁਸ਼ਿਆਰ ਪੁਰ ਡਵੀਜ਼ਨ ਵਣ ਅਫਸਰ ਛੁੱਟੀ ਤੇ ਹੋਣ ਕਰਕੇ ਸਾਰਾ ਮਾਮਲਾ ਹੇਠ ਅਧਿਕਾਰੀਆਂ ਤਕ ਪਹੁੰਚਾਇਆ। ਅਜਿਹਾ ਹੋਣ ਦੇਣਾ ਸੰਵਿਧਾਨ ਦੀ ਧਾਰਾ 48,48 ਏ ਦੀ ਘੋਰ ਉਲੰਘਣਾ ਵੀ ਹੈ। ਧੀਮਾਨ ਲੇ ਦਸਿਆ ਕਿ ਵਿਭਾਗ ਦੇ ਅੰਦਰ ਕਰੋੜਾਂ ਰੁਪਇਆ ਵਣ ਪੈਦਾ ਕਰਨ ਲਈ ਖਰਚ ਹੋ ਰਿਹਾ ਹੈ ਪਰ ਉਸ ਦੇ ਨਤੀਜੇ ਸਿਫਰ ਹੀ ਮਿਲ ਰਹੇ ਹਨ। ਵਣ ਵਿਭਾਗ ਦੀ ਦਰਖਤਾਂ ਪ੍ਰਤੀ ਪੂਰੀ ਗੰਭੀਰਤਾ ਦਾ ਅੰਦਾਜਾ ਤਾਂ ਉਸ ਦੇ ਦਫਤਰ ਦੇ ਸਾਹਮਣੇ ਅੱਗ ਨਾਲ ਝੁਲਸੇ ਹੋਏ ਦਰਖਤਾਂ ਦੀ ਹਾਲਤ ਵੇਖ ਕੇ ਲਗਾਇਆ ਜਾ ਸਕਦਾ ਹੈ। ਜਿਹੜਾ ਵਿਭਾਗ ਅਪਣਾ ਘਰ ਨਹੀਂ ਸੰਭਾਲ ਸਕਦਾ ਉਹ ਜੰਗਲ ਦੀ ਕੀ ਰਖਿੱਆ ਕਰ ਸਕਦਾ ਹੈ।
ਵਿਭਾਗ ਦਾ ਅਤੇ ਪੰਜਾਬ ਸਰਕਾਰ ਦਾ ਧਿਆਨ ਨਾਨ ਫਾਰਿਸਟ ਦਰਖਤ ਪੈਦਾ ਕਰਨ ਵੱਲ ਜਿਆਦਾ ਹੈ ਤੇ ਫਾਰਿਸਟ ਦਾ ਵਿਕਾਸ ਕਰਨ ਵੱਲ ਘੱਟ। ਦਰਖਤਾਂ ਨੂੰ ਆਮਦਨ ਦਾ ਸਾਧਨ ਬਨਾਉਣਾ ਦੇਸ਼ ਦੀ ਖੋਖਲੀ ਹੋਈ ਆਰਥਿਕਤਾ ਦਾ ਵੱਡਾ ਸਬੂਤ ਇਸ ਤੋਂ ਜਿਆਦਾ ਹੋਰ ਕੋਈ ਨਹੀਂ ਮਿਲ ਸਕਦਾ। ਪਰ ਦੇਸ਼ ਦੇ ਸੰਵਿਧਾਨ ਵਿਚ 1950 ਤੋਂ ਵਣਾਂ ਦੀ ਵਾਤਾਵਰਣ ਰਖਿੱਆ ਕਰਨ ਸਬੰਧੀ ਸਟੇਟ ਸਰਕਾਰਾਂ ਦੀ ਡਿਊਟੀ ਲਗਾਈ ਹੋਈ ਹੈ ਅਤੇ ਸਲਾਨਾ ਕਰੋੜਾਂ ਰੁਪਇਆ ਇਨ੍ਹਾਂ ਮੁਲਾਜਮਾਂ ਦੀਆ ਜੇਬਾਂ ਵਿਚ ਤਨਖਾਹਾਂ ਦੇ ਰੂਪ ਜਾਂਦਾ ਹੈ। ਜਦੋਂ ਤੋਂ ਮਨੁੱਖ ਦੀ ਹੋਂਦ ਸਥਿਰ ਹੋਹੀ ਹੈ ਉਦੋਂ ਤੋਂ ਧਾਰਮਿਕ ਗ੍ਰਾਂਥਾਂ ਵਿਚ ਇਸ ਦੀ ਮਹਤਤਾ ਵਾਰੇ ਦਸਿਆ ਗਿਆ ਹੈ। ਫਿਰ ਦੇਸ਼ ਅੰਦਰ ਇਨ੍ਹਾਂ ਦੀ ਰਖਿੱਆ ਵਾਸਤੇ ਕਾਨੂੰਨ ਹਨ, ਸਰਕਾਰਾਂ ਹਨ, ਮੰਤਰੀ ਹਨ ਪਰ ਸਭ ਦੇ ਬਾਵਜੂਦ ਫਿਰ ਵਿਕਾਸ ਦੀ ਥਾਂ ਵਿਨਾਸ਼ ਹੋਵੇ ਤਾਂ ਸਭ ਤੋਂ ਮੰਦਭਾਗਾ ਹੀ ਹੈ।
ਧੀਮਾਨ ਨੇ ਦਸਿਆ ਕਿ ਚੂੜੇਲ ਬੂਟੀ ਨੇ ਵੀ ਜੰਗਲ ਤਬਾਹ ਕੀਤੇ ਹਨ। ਲੋਕ ਵੀ ਬਾਲਣ ਦੀ ਘਾਟ ਅਤੇ ਗਰੀਬੀ ਕਾਰਨ ਜੰਗਲ ਦੇ ਦਰਖਤਾਂ ਨੂੰ ਅਪਣੀ ਆਮਦਨ ਦਾ ਸਾਧਨ ਦਾ ਬਣਾ ਰਹੇ ਹਨ। ਵਣ ਵਿਭਾਗ ਦੇ ਪੰਜਾਬ ਸਰਕਾਰ ਦੀਆਂ ਖੈਰ ਪੇਦਾ ਕਰਨ ਦੀਆਂ ਨੀਤੀਆਂ ਨੇ ਰਾਜਨੀਤੀਵਾਨਾ ਤੇ ਅਧਿਕਾਰੀਆਂ ਦੀਆਂ ਜੇਬਾਂ ਤਾ ਭਰ ਦਿਤੀਆਂ ਪਰ ਜੰਗਲਾਂ ਦੀ ਹਰਿਆਲੀ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਰੱਖ ਦਿਤਾ। ਜਿਸ ਦਾ ਬੁਰਾ ਅਸਰ ਵਾਤਾਵਰਣ ਉਤੇ ਆਮ ਵੇਖਣ ਨੂੰ ਮਿਲਦਾ ਹੈ। ਵੱਧ ਰਹੇ ਦਾ ਮੁੱਖ ਕਾਰਨ ਹੀ ਜੰਗਲੀ ਦਰਖਤਾਂ ਦਾ ਖਾਤਮਾ ਹੈ। ਜਿਥੇ ਪੰਛੀਆਂ, ਜਾਨਵਰਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉਥੇ ਨਾਲ ਮਨੁੱਖ ਦੇ ਜੀਵਨ ਵਿਚ ਜੀਵਕਾ ਕਮਾਉਣ ਦੇ ਸਾਰੇ ਸਾਧਨ ਜਿਵੇਂ ਬਿਜਲੀ, ਦੂਰ ਸੰਚਾਰ ਵਿਭਾਗ, ਲੋਕਾਂ ਦੀ ਸੇਹਿਤ ਉਤੇ ਵੀ ਭਾਰੀ ਅਸਰ ਦਖਾਈ ਦੇ ਰਿਹਾ ਹੈ।
ਜਿਨ੍ਹਾਂ ਕੁਦਰਤੀ ਸਰੋਤਾਂ ਉਤੇ ਜੀਵਨ ਦਾ ਹਰ ਪੱਲ ਨਿਰਭਰ ਕਰਦਾ ਹੈ, ਉਹੀ ਸਾਰਾ ਕੁਦਰਤੀ ਸਾਇਕਲ ਆਫ ਨੈਚਰ ਨੂੰ ਤੋੜਿਆ ਜਾ ਰਿਹਾ ਹੈ ਫਿਰ ਇਨਸਾਨ ਅਪਣੀਆਂ ਗੱਲਤੀਆਂ ਨੂੰ ਕਦਰਤ ਦਾ ਭਾਣਾ ਮਨ ਕੇ ਮਨਜੂਰ ਕਰ ਰਿਹਾ ਹੈ। ਧੀਮਾਨ ਨੇ ਕੋਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹਾਂ ਉਤੇ ਲਿਆਉਣ ਲਈ ਕੁਦਰਤੀ ਸਰੋਤਾਂ ਦੇ ਸਬੰਧ ਵਿਚ ਬਣੇ ਕਾਨੂੰਨ ਲਾਗੂ ਕੀਤੇ ਜਾਣ ਤੇ ਇਨ੍ਹਾਂ ਦਾ ਵਿਕਾਸ ਕਰਨ ਲਈ ਸਖਤ ਫੈਸਲੇ ਲਏਜਾਣ, ਸਿਰਫ ਮੁੰਗੇਰੀ ਲਾਲ ਵਰਗੀਆਂ ਘੋਸ਼ਨਾ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।
ਇਹ ਵੀ ਮੰਗ ਕੀਤੀ ਕਿ ਪ੍ਰਦੇਸ਼ਾਂ ਦੇ ਵਣ ਮੰਤਰਾਲਿਆਂ ਨੂੰ ਧਰਤੀ ਉਤੇ ਉਤਾਰਿਆ ਜਾਵੇ ਤਾ ਕਿ ਜਮੀਨੀ ਹਕੀਕਤਾਂ ਦਾ ਪੱਤਾ ਲੱਗ ਸਕੇ। ਅਗਰ ਏਹੀ ਹਾਲਤ ਰਹੀ ਤਾਂ ਅੱਛੇ ਦਿਨ ਆਣੇ ਵਾਲੇ ਦੀ ਥਾਂ ਬੁਰੇ ਦਿਨ ਆਣੇ ਵਾਲੇ ਮਿਲਣਗੇ, ਜਿਸ ਦੀ ਸਾਰੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ। ਧੀਮਾਨ ਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਕੂੜੇ ਕਰਕਟ ਦੀਆਂ ਢੇਰੀਆਂ ਨਾ ਅਗ ਲਗਾਉਣ ਅਤੇ ਵਾਤਾਵਰਣ ਦੇ ਸੱਚੇ ਦੋਸਤ ਬਨਣ ਲਈ ਠੋਸ ਯਤਨ ਕਰਨ।