ਕੈਲਗਰੀ ਨਿਵਾਸੀਆਂ ਨੂੰ ਆ ਰਹੀਆਂ ਹਨ ਠੱਗ ਲੋਕਾਂ ਦੀਆਂ ਫੋਨ ਕਾਲਾਂ
Posted on:- 01-06-2014
ਕੈਲਗਰੀ ਨਿਵਾਸੀਆਂ ਨੂੰ ਵੱਖੋ ਵੱਖ ਬੋਲੀਆਂ ਵਿੱਚ ਫੋਨ ਕਾਲ ਆ ਰਹੀਆਂ ਹਨ ਕਿ ਕੈਲਗਰੀ ਪੋਲੀਸ ਵੱਲੋਂ ਇੱਕ ਮੈਗਜ਼ੀਨ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਤੁਹਾਨੂੰ ਆਪਣੇ ਸੰਦੇਸ ਜਾਂ ਐਡ ਛਾਪਣ ਲਈ ਕਿਹਾ ਜਾ ਰਿਹਾ ਹੈ, ਪਰ ਇਹ ਸਭ ਫੋਨ ਕਾਲਾਂ ਝੁਠੀਆਂ ਹਨ । ਬਹੁਤ ਸਾਰੇ ਲੋਕਾਂ ਨੂੰ ਫੋਨ ਆਉਂਦੇ ਹਨ ਕਿ ਤੁਹਾਡਾ ਲੱਕੀ ਡਰਾਅ ਵਿੱਚੋਂ ਇਨਾਮ ਨਿੱਕਲ ਆਇਆ ਹੈ ਜਾਂ ਫਿਰ ਈ ਮੇਲ ਆਉਂਦੀਆਂ ਹਨ ਕਿ ਸਾਡੀ ਸੰਸਥਾ ਕੋਲ ਇੰਨਾਂ ਧਨ ਪਿਆ ਹੈ, ਜਿਸ ਦਾ ਕੋਈ ਦਾਅਵੇਦਾਰ ਨਹੀਂ ਪਰ ਲੱਕੀ ਡਰਾਅ ਰਾਹੀਂ ਤੁਹਾਡਾ ਨਾਂ ਅੱਗੇ ਆਇਆ ਹੈ। ਸੋ ਤੁਸੀਂ ਆਪਣਾ ਬੈਂਕ ਅਕਾਉਂਟ ਜਲਦੀ ਤੋਂ ਜਲਦੀ ਸਾਨੂੰ ਭੇਜ ਦਿਓ ਤਾਂ ਕਿ ਅਸੀਂ ਉਹ ਧਨ ਤੁਹਾਡੇ ਅਕਾਉਂਟ ਵਿੱਚ ਟਰਾਂਸਫਰ ਕਰਵਾ ਸਕੀਏ ,ਪਰ ਹੁੰਦਾ ਉਲਟਾ ਹੈ ਕਿ ਜੋ ਧਨ ਤੁਹਾਡੇ ਅਕਾਉਂਟ ਵਿੱਚ ਹੁੰਦਾ ਹੈ, ਉਹ ਵੀ ਕੱਢ ਲਿਆ ਜਾਂਦਾ ਹੈ ਜਾਂ ਫਿਰ ਤੁਹਾਨੂੰ ਧਮਕੀ ਭਰੀ ਕਾਲ ਆਉਂਦੀ ਹੈ ਕਿ ਤੁਹਾਡਾ ਟੈਕਸ ਬਕਾਇਆ ਭਰਨਾ ਬਾਕੀ ਹੈ ਅੱਜ ਹੀ ਭਰੋ ਨਹੀਂ ਤਾਂ ਪੁਲਿਸ ਤੁਹਾਨੂੰ ਗ੍ਰਿਫਿਤਾਰ ਕਰਨ ਆ ਰਹੀ ਹੈ ।
ਪ੍ਰੀ ਪੇਡ ਕਰਾਡ ਦੇ ਰਾਹੀ ਉਹ ਪੇਮੈਂਟ ਮੰਗੀ ਜਾਂਦੀ ਹੈ । ਪੰਜਾਬੀ ਭਾਈਚਾਰੇ ਦੇ ਲੋਕ ਅਜਿਹੀਆਂ ਫੋਨ ਕਾਲਾਂ ਦੇ ਸਿਕਾਰ ਹੋ ਰਹੇ ਹਨ । ਕੈਲਗਹਰੀ ਪੁਲੀਸ ਦਾ ਕਹਿਣਾ ਹੈ ਕਿ ਤੁਹਾਨੂੰ ਕੋਈ ਵੀ ਅਜਿਹੀ ਫੋਨ ਕਾਲ ਆਉਂਦੀ ਹੈ ਤਾਂ ਤੁਸੀਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਅਤੇ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨੂੰ ਫੋਨ ਉੱਪਰ ਨਾ ਦਿਓ।