ਜਿਮ ਪਰੈਂਟਿਸ ਵੱਲੋਂ ਪੀ ਸੀ ਪਾਰਟੀ ਲੀਡਰਸ਼ਿੱਪ ਦੌੜ ਵਿੱਚ ਸ਼ਾਮਿਲ ਹੋਣ ਦਾ ਐਲਾਨ
Posted on:- 23-05-2014
-ਹਰਬੰਸ ਬੁੱਟਰ, ਕੈਲਗਰੀ
ਅਲਬਰਟਾ ਦੀ ਪੀਸੀ ਪਾਰਟੀ ਦੀ ਹੋਣ ਜਾ ਰਹੀ ਲੀਡਰਸ਼ਿੱਪ ਚੋਣ ਦੀ ਦੌੜ ਵਿੱਚ ਸ਼ਾਮਿਲ ਹੋਣ ਦਾ ਐਲਾਨ ਪੇਸ਼ੇ ਵੱਜੋਂ ਵਕੀਲ, ਕੈਲਗਰੀ ਤੋਂ ਐਮ ਪੀ ਅਤੇ ਸੀ ਆਈ ਵੀ ਸੀ ਦੇ ਚੇਅਰਮੈਨ ਰਹੇ ਜਿਮ ਪਰੈਂਟਿਸ ਨੇ ਰਸਮੀ ਤੌਰ 'ਤੇ ਐਡਮਿੰਟਨ ਅਤੇ ਕੈਲਗਰੀ ਦੇ ਸਮਾਗਮਾਂ ਦੌਰਾਨ ਕਰ ਹੀ ਦਿੱਤਾ ਹੈ।ਪਿਛਲੀ ਪ੍ਰੀਮੀਅਰ ਵੱਲੋਂ ਕੀਤੀਆਂ ਆਪਹੁਦਰੀਆਂ ਕਾਰਨ ਲੀਡਰ ਰਹਿਤ ਹੋਈ, ਨਿਰਾਸ਼ਾ ਦੇ ਆਲਮ ਵਿੱਚ ਡੁੱਬੀ ਅਲਬਰਟਾ ਦੀ ਪੀਸੀ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਜਿਮ ਪਰੈਂਟਿਸ ਨੇ ਕੁੱਝ ਗੱਲਾਂ ਅਜਿਹੀਆਂ ਆਖੀਆਂ ਜਿਹਨਾਂ ਦੇ ਸਦਕਾ ਉਹ ਆਪਣੇ ਨਿਸ਼ਾਨ ਏ ਮੰਜ਼ਿਲ ਤੱਕ ਪੁੱਜਣ ਵਿੱਚ ਸ਼ਾਇਦ ਸਫਲ ਹੋ ਜਾਵੇਗਾ।
ਆਪਣੇ ਭਾਸ਼ਣ ਦੌਰਾਨ ਪੰਜ ਨੁਕਤਿਆਂ ਪ੍ਰਤੀ ਬੋਲਦਿਆਂ ਉਹਨਾਂ ਕਿਹਾ ਕਿ ਅਗਰ ਉਹ ਅਲਬਰਟਾ ਦੇ ਪ੍ਰੀਮੀਅਰ ਵੱਜੋਂ ਅੱਗੇ ਆਉਂਦੇ ਹਨ ਤਾਂ ਪਾਰਟੀ ਦੇ ਸਿਧਾਂਤਾਂ ਪ੍ਰਤੀ ਬੱਚਨਵੱਧਤਾ ਉੱਪਰ ਪਹਿਰਾ ਦਿੱਤਾ ਜਾਵੇਗਾ। ਲੋਕਾਂ ਵਿੱਚ ਪਾਰਟੀ ਪ੍ਰਤੀ ਵਿਸ਼ਵਾਸ ਪੈਦਾ ਕਰਨ ਦੇ ਹਰ ਹੀਲੇ ਵਸੀਲੇ ਵਰਤੇ ਜਾਣਗੇ।ਕੁਦਰਤੀ ਸਰੋਤਾਂ ਦੀ ਮਹੱਤਤਾ ਅਤੇ ਪ੍ਰਾਪਰਟੀ ਦੇ ਹੱਕਾਂ ਪ੍ਰਤੀ ਸਤਿਕਾਰਤਾ ਵਾਲਾ ਮਾਹੌਲ ਪੈਦਾ ਕੀਤਾ ਜਾਵੇਗਾ।
ਵਾਤਾਵਰਣ ਪ੍ਰਤੀ ਸੁਚੇਤ ਲੀਡਰ ਵੱਜੋਂ
ਅਲਬਰਟਾ ਦਾ ਨਾਂ ਸਭ ਤੋਂ ਅੱਗੇ ਰਹੇਗਾ। ਅਲਬਰਟਾ ਦਾ ਰਹਿਣ ਸਹਿਣ ਸਿਖਿਆ, ਸਿਹਤ ਅਤੇ
ਰੁਜਗਾਰ ਪੱਖੋਂ ਮੋਹਰੀ ਰਹੇਗਾ।ਜਿਮ ਕੋਲ ਇਸ ਵੇਲੇ ਕਾਕਸ ਮੈਂਬਰਾਂ ਵਿੱਚੋਂ ਅੱਧੋ ਜ਼ਿਆਦਾ
ਉਸ ਦੇ ਹਮਾਇਤੀ ਹਨ। ਜਿਮ ਨੇ ਕਿਹਾ ਕਿ ਇਹ ਲੀਡਰਸਿੱਪ ਦੀ ਦੌੜ ਬਹੁਤ ਹੀ ਰੌਚਿਕ ਅਤੇ
ਚੈਲਿੰਜ ਭਰੀ ਹੈ । ਆਉਣ ਵਾਲੇ ਮਹੀਨਿਆਂ ਵਿੱਚ ਅਲਬਰਟਾ ਨਿਵਾਸੀਆਂ ਨੂੰ ਮਿਲਣਾ ਅਤੇ
ਪਾਰਟੀ ਮੈਂਬਰਾਂ ਦੇ ਸਹਿਯੋਗ ਨਾਲ ਉਹਨਾਂ ਦੀ ਆਵਾਜ਼ ਨੂੰ ਸੁਣਨਾ ਹੈ। ਅੱਜ ਤਾਂ ਸਿਰਫ
ਸ਼ੁਰੂਆਤ ਹੀ ਹੈ, ਭਵਿੱਖ ਵਿੱਚ ਬਹੁਤ ਜ਼ਿਆਦਾ ਸਖਤ ਮਿਹਨਤ ਦੀ ਜ਼ਰੂਰਤ ਰਹੇਗੀ।