Thu, 21 November 2024
Your Visitor Number :-   7255170
SuhisaverSuhisaver Suhisaver

ਕਾਮਾਗਾਟਾਮਾਰੂ ਦੀ ਯਾਦ ਵਿੱਚ ਕੈਨੇਡੀਅਨ ਡਾਕ ਟਿਕਟ ਜਾਰੀ

Posted on:- 14-05-2014

suhisaver

-ਹਰਬੰਸ ਬੁੱਟਰ
ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਅੱਜ ਤੋਂ ਸੌ ਸਾਲ ਪਹਿਲਾਂ ਵਾਪਰੇ ਕਾਮਾਗਾਟਾਮਾਰੂ ਜਹਾਜ਼ ਦੇ ਸੌ ਸਾਲਾ ਯਾਦਗਾਰੀ ਸਮਾਗਮ ਦੌਰਾਨ ਕੈਨੇਡਾ ਸਰਕਾਰ ਵੱਲੋਂ ਇੱਕ ਯਾਦਗਾਰੀ ਟਿਕਟ ਯਾਰੀ ਕੀਤਾ ਗਿਆ। ਕੈਲਗਰੀ ਤੋਂ ਐਮ ਪੀ ਦਵਿੰਦਰ ਸ਼ੋਰੀ ਨੇ ਕਿਹਾ ਕਿ “ਕਾਮਾਗਾਟਾਮਾਰੂ ਦੀ ਤਰਾਸਦੀ ਕਨੇਡੀਅਨ ਇਤਹਾਸ ਉੱਪਰ ਕਾਲਾ ਧੱਬਾ ਸੀ ਪਿਛਲੇ ਸਮੇਂ ਉੱਪਰ ਝਾਤ ਮਾਰੀਏ ਤਾਂ ਸਾਡਾ ਕੈਨੇਡੀਅਨ ਸਮਾਜ ਜਿਹੋ ਜਿਹਾ ਬਹੁਪੱਖੀ ਸੱਭਿਆਚਾਰ ਵਾਲਾ ਅੱਜ ਹੈ, ਇਹੋ ਜਿਹਾ ਨਹੀਂ ਸੀ।

ਕਾਮਾਗਾਟਾ ਜਹਾਜ਼ ਦੇ 376 ਮੁਸਾਫਿਰਾਂ ਵਿੱਚੋਂ 352 ਮੁਸਾਫਿਰ ਇਸੇ ਉਮੀਂਦ ਨਾਲ ਆਦਏ ਸਨ ਕਿ ਉਹਨਾਂ ਨੂੰ ਵਧੀਆ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਮੌਕਾ ਕਨੇਡਾ ਦੀ ਧਰਤੀ ਉੱਪਰ ਮਿਲੇਗਾ ਪਰ ਅਫਸੋਸ ਹੈ ਕਿ ਉਸ ਸਮੇਂ ਦੇ ਕਾਨੂੰਨ 1908 ਕਾਨਟੀਨਿਊਜ ਪੈਸੇਜ ਐਕਟ ਦੇ ਤਹਿਤ ਉਹਨਾਂ ਨੂੰ ਏਸੀਅਨ ਮੂਲ ਦੇ ਹੋਣ ਕਾਰਨ ਵਾਪਿਸ ਮੋੜ ਦਿੱਤਾ ਗਿਆ। ਜਿਹਨਾਂ ਵਿੱਚੋਂ ਕੁਝ ਕਲਕੱਤੇ ਜਾ ਕੇ ਗੋਲੀ ਨਾਲ ਮਾਰੇ ਗਏ ਅਤੇ ਕੁਝ ਨੂੰ ਆਪਣੀ ਜ਼ਿੰਦਗੀ ਜੇਲਾਂ ਵਿੱਚ ਗੁਜ਼ਾਰਨੀ ਪਈ। ਪਰ ਅੱਜ ਫਿਰ ਵੀ ਮੈਨੂੰ ਮੌਜੂਦਾ ਸਰਕਾਰ ਦਾ ਹਿੱਸਾ ਹੁੰਦਿਆਂ ਹੋਇਆਂ ਮਾਣ ਹੈ ਕਿ ਕੈਨੇਡੀਅਨ ਸਰਕਾਰ ਨੇ ਕੈਨੇਡੀਅਨ ਲੋਕਾਂ ਦੀ ਤਰਫੋਂ ਮੁਆਫੀ ਮੰਗੀ ਹੈ ਅਤੇ ਕਨੇਡੀਅਨ ਲੋਕ ਉਸ ਕਾਲੇ ਦੌਰ ਤੋਂ ਕੁੱਝ ਸਬਕ ਸਿੱਖ ਕਾਮਾਗਾਟਾ ਮਾਰੂ ਦੇ ਸੌ ਸਾਲਾ ਜਸਨਾਂ ਦਾ ਹਿੱਸਾ ਬਣਨ” ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਬਹੁ ਪੱਖੀ ਸੱਭਿਆਚਾਰ ਮੰਤਰੀ ਜੈਸਨ ਕੈਨੀ,ਖੇਡ ਮੰਤਰੀ ਬੱਲ ਗੋਸਲ, ਐਮ ਪੀ ਦਵਿੰਦਰ ਸ਼ੋਰੀ,ਦੀਪਕ ਓਬਰਾਇ, ਟਿੰਮ ਉੱਪਲ,ਅਤੇ ਨੀਨਾ ਗਰੇਵਾਲ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ