Thu, 21 November 2024
Your Visitor Number :-   7255199
SuhisaverSuhisaver Suhisaver

ਅਵਾਰਾ ਕੁੱਤਿਆਂ ਕਾਰਨ ਲੋਕ ਪ੍ਰੇਸ਼ਾਨ

Posted on:- 17-04-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਸ੍ਰੀ ਗੋਪਾਲ ਧੀਮਾਨ ਨੇ ਪੰਜਾਬ ਵਿੱਚ ਅਵਾਰਾ ਕੁੱਤਿਆਂ ਤੋਂ ਪੈਦਾ ਹੋ ਰਹੀਆਂ ਗੰਭੀਰ ਮੁਸ਼ਕਲਾਂ ਅਤੇ ਉਨ੍ਹਾਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧੇ ਪ੍ਰਤੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਅਵਾਰਾ ਕੁੱਤਿਆਂ ਦੀ ਅਬਾਦੀ ਵਿਚ ਐਨੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਕਿ ਪਾਲਤੂ ਜਾਨਵਰਾਂ, ਬੱਚਿਆਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ।

ਪੰਜਾਬ ਅੰਦਰ ਇਹ ਅਵਾਰਾ ਕੁੱਤੇ ਛੋਟੇ ਕਟੜੂਆਂ, ਬੇਬੀ ਬੱਚਿਆਂ ਅਤੇ ਬਜ਼ੁਰਗ ਲੋਕਾਂ ਉਤੇ ਝੁੰਡ ਬਣਾ ਕਿ ਹਮਲੇ ਕਰ ਰਹੇ ਹਨ, ਰੋਜ਼ਾਨਾ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਮੋਤਾਂ ਵੀ ਹੋ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਦੀ ਸਿਹਤ ਉਤੇ ਕੋਈ ਇਨ੍ਹਾਂ ਘਟਨਾਵਾਂ ਦੀ ਚਿੰਤਾ ਨਜ਼ਰ ਨਹੀਂ ਆ ਰਹੀ। ਉਹਨਾਂ ਦੱਸਿਆ ਕਿ ਅਵਾਰਾ ਕੁੱਤਿਆਂ ਦਾ ਮਲ ਮੂਤਰ ਵੀ ਵੱਡੀ ਗੰਦਗੀ ਦਾ ਕਾਰਨ ਬਣਦਾ ਜਾ ਰਿਹਾ ਹੈ, ਜਿਸ ਕਾਰਨ ਵਾਤਾਵਰਣ ਵੀ ਦੂਸ਼ਿਤ ਹੋ ਰਿਹਾ ਹੈ। ਅਵਾਰਾ ਕੁੱਤਿਆਂ ਦੇ ਮਲ ਮੂਤਰ ਨਾਲ ਲੋਕਾਂ ਨੂੰ ਕਈ ਗੰਭੀਰ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ।

ਸਭ ਤੋਂ ਵੱਡੇ ਦੁੱਖ ਵਾਲੀ ਗੱਲ ਇਹ ਹੈ ਕਿ ਵਾਤਾਵਰਣ ਮੰਤਰਾਲਾ ਮੁੱਖ ਮੰਤਰੀ ਪੰਜਾਬ ਕੋਲ ਹੈ, ਜੋ ਦਿਨੋ ਦਿਨ ਪਲੀਤ ਹੁੰਦਾ ਜਾ ਰਿਹਾ ਹੈ। ਇਹ ਜਾਨਵਰ ਝੁੰਡਾਂ ਵਿਚ ਹਮਲਾ ਕਰ ਰਹੇ ਹਨ ਤੇ ਨੁਕਸਾਨ ਪਹੁੰਚਾ ਰਹੇ ਹਨ। ਸਭ ਤੋਂ ਵੱਧ ਘਾਤਕ ਇਹ ਹੈ ਕਿ ਜੇ ਕੋਈ ਕੁੱਤਾ ਕਿਸੇ ਵਹੀਕਲ ਦੇ ਹੇਠਾਂ ਆ ਕੇ ਮਰ ਜਾਂਦਾ ਹੈ ਤਾਂ ਉਸ ਦੇ ਮਿ੍ਰਤਕ ਸਰੀਰ ਨੂੰ ਕਦੇ ਵੀ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ ਪਰ ਉਸ ਦਾ ਸ਼ਰੀਰ ਸੜਕ ਉਤੇ ਲੰਘਣ ਵਾਲੇ ਵਹੀਕਲਾਂ ਨਾਲ ਹੀ ਤਹਿਸ ਨਹਿਸ ਹੋ ਜਾਂਦਾ ਹੈ, ਜਿਸ ਕਾਰਨ ਹੋਰ ਵੀ ਭਿਆਨਕ ਖਤਰੇ ਪੈਦਾ ਹੁੰਦੇ ਹਨ ਤੇ ਉਸ ਦੇ ਮਾਸ ਦੇ ਟੁਕੜੇ ਪੰਛੀ ਵੀ ਲਿਜਾ ਕਿ ਇਧੱਰ ਉਧੱਰ ਸੁੱਟ ਦਿੰਦੇ ਹਨ।

ਉਹਨਾਂ ਦੱਸਿਆ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਪਾਸੇ ਸਰਕਾਰ ਵਿਕਾਸ ਦੀਆਂ ਹਨੇਰੀਆਂ ਚਲਾਉਣ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰ ਰਹੀ ਹੈ ਅਤੇ ਦੁਸਰੇ ਪਾਸੇ ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਵਿਚ ਕੋਈ ਕੰਮ ਨਹਂੀ ਕਰ ਰਹੀ। ਪੰਜਾਬ ਦੇ ਮੁੱਖ ਮੰਤਰੀ ਵੀ ਅਵਾਰਾ ਕੁਤਿੱਆਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਬਾਰੇ ਕੁਝ ਮੀਟਿੰਗਾਂ ਕਰਕੇ ਹੀ ਖਤਮ ਚੁੱਕੇ ਹਨ ਪਰ ਇਨ੍ਹਾਂ ਤੋਂ ਪੈਦਾ ਹੋ ਰਹੀਆਂ ਮੁਸ਼ਕਲਾਂ ਦਾ ਇਕ ਪ੍ਰਤੀਸ਼ਤ ਵੀ ਹੱਲ ਨਹੀਂ ਕੱਢ ਸਕੇ। ਅਵਾਰਾ ਕੁੱਤਿਆਂ ਕਾਰਨ ਸਰਕਾਰੀ ਖਜ਼ਾਨੇ ਉਤੇ ਵੀ ਆਰਥਿਕ ਭਾਰ ਪੈ ਰਿਹਾ ਹੈ, ਜਿਸ ਪੈਸੇ ਨੂੰ ਬਚਾ ਕੇ ਲੋਕਾਂ ਦੇ ਹੇਰ ਭਲਾਈ ਦੇ ਕੰਮਾਂ ਲਈ ਖਰਚ ਕੀਤਾ ਜਾ ਸਕਦਾ ਹੈ। ਹਸਪਤਾਲਾਂ ਵਿਚ ਹਲਕਾ ਦੇ ਟੀਕਿਆਂ ਦੀ ਘਾਟ ਕਰਕੇ ਲੋਕਾਂ ਨੂੰ ਬਾਹਰੋਂ ਮੰਹਿਗੇ ਟੀਕੇ ਖਰੀਦਣੇ ਪੈ ਰਹੇ ਹਨ, ਗਲਤੀਆਂ ਸਰਕਾਰ ਦੀਆਂ ਖਮਿਆਜ਼ਾ ਨਿਰਦੋਸ਼ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਉਹ ਅਪਣੇ ਅਵਾਰਾ ਕੁੱਤਿਆਂ ਤੋਂ ਹੋ ਰਹੇ ਨੁਕਸਾਨ ਬਾਰੇ ਅਪਣੇ ਅਪਣੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਪੱਤਰ ਲਿਖਕੇ ਕੇ ਮੁਆਵਜ਼ੇ ਦੀ ਮੰਗ ਕਰਨ, ਜਿਥੇ ਮੁਆਵਜ਼ਾ ਦੇਣਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ, ਅਗਰ ਮੁਆਵਜਾ ਨਹੀਂ ਮਿਲਦਾ ਤਾਂ ਉਹ ਭਾਰਤ ਜਗਾਓ ਅੰਦੋਲਨ ਦੇ ਆਗੂਆਂ ਨਾਲ ਸੰਪਰਕ ਕਾਇਮ ਕਰਨ । ਉਹਨਾਂ ਕਿਹਾ ਕਿ ਲੋਕਾਂ ਦਾ ਅਵਾਰਾ ਕੁੱਤਿਆਂ ਕਾਰਨ ਜਿਨ੍ਹਾ ਨੁਕਸਾਨ ਹੋ ਰਿਹਾ ਹੈ ਉਹ ਸਭ ਕੁੱਝ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਹੀ ਹੋ ਰਿਹਾ ਅਤੇ ਵਾਤਾਵਰਣ ਵੀ ਸਰਕਾਰ ਦੀ ਸਮਾਜ ਪ੍ਰਤੀ ਬੇਰੁਖੀ ਕਾਰਨ ਹੀ ਬਿਗੜ ਰਿਹਾ ਹੈ ਪਰ ਇਸ ਸਭ ਦਾ ਖਮਿਆਜਾ ਆਮ ਲੋਕਾਂ ਨੂੰ ਪੁਗਤਣਾ ਪੈ ਰਿਹਾ ਹੈ।

Comments

sunny

o hoo

sohn singh

lokel khaber

Sham singh

sohni mehnt kr rhe ho shiv bawa g

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ