Thu, 21 November 2024
Your Visitor Number :-   7252621
SuhisaverSuhisaver Suhisaver

ਕੈਲਗਰੀ ਤੋਂ ਪੰਜਾਬੀ ਅਖ਼ਬਾਰ ਸ਼ੁਰੂ

Posted on:- 16-04-2014

ਵਿਸਾਖੀ ਦੇ ਇਤਹਾਸਿਕ ਦਿਹਾੜੇ ਮੌਕੇ ਪੰਜਾਬੀ ਮੀਡੀਆ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਕੈਲਗਰੀ ਨਿਵਾਸੀ ਹਰਬੰਸ ਬੁੱਟਰ ਵੱਲੋਂ ਇੱਕ ਨਵੇਂ ਅਖ਼ਬਾਰ ਦੀ ਸੁਰੂਆਤ ਕੀਤੀ ਗਈ ਹੈ। ਪੰਜਾਬੀ ਦੇ ਇਸ ਨਵੇਂ ਸੁਰੂ ਹੋਏ ਅਖ਼ਬਾਰ ਦਾ ਨਾਂ ਹੀ ''ਪੰਜਾਬੀ ਅਖ਼ਬਾਰ'' ਹੈ। ਬੀਕਾਨੇਰ ਸਵੀਟਸ ਐਂਡ ਰੈਸਟੋਰੈਂਟ ਵਿਖੇ ਕੈਲਗਰੀ,ਐਡਮਿੰਟਨ ,ਰੀਜਾਇਨਾ ਅਤੇ ਸਰੀ ਸਮੇਤ ਕੈਨੇਡਾ ਦੇ ਵੱਖੋ ਵੱਖ ਸਹਿਰਾਂ ਤੋਂ ਆ ਜੂੜੇ ਪੰਜਾਬੀ ਬੋਲੀ ਨੂੰ ਚਾਹੁੰਣ ਵਾਲਿਆਂ ਦੇ ਰਿਕਾਰਡ ਤੋੜ ਭਰਵੇਂ ਇਕੱਠ ਦੌਰਾਨ ''ਪੰਜਾਬੀ ਅਖ਼ਬਾਰ'' ਦੀ ਪਹਿਲੀ ਕਾਪੀ ਰਿਲੀਜ਼ ਕੀਤੀ ਗਈ ।

ਇਸ ਮੌਕੇ ਬੋਲਣ ਵਾਲੇ ਵੱਖੋ ਵੱਖ ਬੁਲਾਰਿਆਂ ਵਿੱਚ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਮਨਮੀਤ ਸਿੰਘ ਭੁੱਲਰ ਮਨਿਸਟਰ ਹਿਊਮਨ ਰਿਸੋਰਸ ਅਲਬਰਟਾ, ਦਰਸਨ ਸਿੰਘ ਕੰਗ ਐਮ ਐਲ ਏ, ਰੇਡੀਓ ਰੈਡ ਦੇ ਨਿਊਜ਼ ਮੈਨੇਜਰ ਰਿਸੀ ਨਾਗਰ, ਪੰਜਾਬੀ ਮੀਡੀਆ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਸੰਪਾਦਕ ਸਿੱਖ ਵਿਰਸਾ,ਸਤਨਾਮ ਸਿੰਘ ਢਾਹ ਪ੍ਰਧਾਨ ਅਰਪਨ ਲਿਖਾਰੀ ਸਭਾ ਕੈਲਗਰੀ, ਗੁਰਤੇਜ ਸਿੰਘ ਸੇਵਾਦਾਰ ਗੁਰੂਘਰ ਦਸਮੇਸ ਕਲਚਰਲ ਸੈਂਟਰ , ਨਮਜੀਤ ਸਿੰਘ ਰੰਧਾਵਾ ਸੰਪਾਦਕ ਗੱਲਬਾਤ, ਅਤੇ ਐਡਮਿੰਟਨ ਤੋਂ ਛਪਦੇ ''ਲੋਕ ਆਵਾਜ਼” ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਗਿੱਲ ਐਡਵੋਕੇਟ ਅਤੇ ਜਰਨੈਲ ਬਸੋਤਾ ਨੇ ਨਵੇਂ ਸ਼ੁਰੂ ਹੋਏ ''ਪੰਜਾਬੀ ਅਖ਼ਬਾਰ'' ਲਈ ਹਰਬੰਸ ਬੁੱਟਰ ਨੂੰ ਵਧਾਈਆਂ ਦੇਣ ਦੇ ਨਾਲ ਨਾਲ ਮੀਡੀਆ ਦੀ ਸੱਚੀ ਸੁੱਚੀ ਕਾਰਜਸੈਲੀ ਨੂੰ ਬਰਕਰਾਰ ਰੱਖਣ ਲਈ ਸੁਚੇਤ ਵੀ ਕੀਤਾ।

ਬੀਤੇ ਸਮੇਂ ਦੌਰਾਨ ਮੀਡੀਆ ਦੇ ਖੇਤਰ ਵਿੱਚ ਸੱਚ ਅਤੇ ਈਮਾਨਦਾਰੀ 'ਤੇ ਪਹਿਰਾ ਦੇਣ ਦੀ ਸੋਚ ਨੂੰ ਪਰੈਕਟੀਕਲ ਰੂਪ ਵਿੱਚ ਆਪਣੇ ਉੱਪਰ ਲਾਗੂ ਕਰਕੇ ਦਿਖਾਉਣ ਉਪਰੰਤ ਅੱਜ ਫਿਰ ਹਰਬੰਸ ਬੁੱਟਰ ਨੇ ਆਪਣਾ ਵਾਅਦਾ ਦੁਹਰਾਉਂਦਿਆਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਉਹ ''ਪੰਜਾਬੀ ਅਖ਼ਬਾਰ'' ਦੇ ਪੰਨਿਆਂ ਉੱਪਰ ਕਦੇ ਵੀ ਰਾਸ਼ੀਫਲ ਜਾਂ ਜੋਤਿਸ਼ ਵਰਗੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਲਿਖਤਾਂ ਜਾਂ ਇਸ਼ਤਿਹਾਰਾਂ ਨੂੰ ਥਾਂ ਨਹੀਂ ਦੇਣਗੇ। ''ਪੰਜਾਬੀ ਅਖ਼ਬਾਰ'' ਦੀ ਪਹਿਲੀ ਕਾਪੀ ਹਰਬੰਸ ਬੁੱਟਰ ਨੇ ਆਪਣੇ ਸਕੂਲ ਟਾਈਮ ਦੇ ਅਧਿਆਪਕ ਸ: ਹਰਨੇਕ ਸਿੰਘ ਨੂੰ ਭੇਟ ਕੀਤੀ । ਇੰਡੀਅਨ ਆਰਟ ਐਸੋਸੀਏਸਨ ਦੇ ਚੇਅਰਮੈਨ ਅਤੇ ਕੁਲਾਰ ਏਂਟਰਟੇਨਮੈਂਟ ਦੇ ਮਾਲਕ ਬਲਬੀਰ ਗੋਰਾ ਨੇ ਵਧਾਈ ਦੇਣ ਦੇ ਨਾਲ ਨਾਲ ਇੱਕ ਗੀਤ ਵੀ ਸੁਣਾਇਆ। ਅਕਾਸਬਾਣੀ ਬਠਿੰਡਾ ਤੋਂ ਆਏ ਹਰਜੀਤ ਗਿੱਲ ਨੇ ''ਜੇ ਤੇਰਾ ਦਿਲ ਪੱਥਰ ਹੈ ਤਾਂ ਅੱਖ ਦਾ ਭਰਨਾ ਡੁੱਲਣਾ ਕੀ''ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਜਦੋਂ ਕਿ ਨਾਮਵਰ ਗਾਇਕ ਦਰਸਨ ਖੇਲਾ, ਜਰਨੈਲ ਐਲੋਂ ,ਰਾਜ ਰਣਯੋਧ,ਅਜੇ ਦਿਓਲ,ਅਤੇ ਤੂਤਕ ਤੂਤਕ ਵਾਲੇ ਮਲਕੀਤ ਸਿੰਘ ਦਾ ਭਰਾ ਹਰਬਿੰਦਰ ਬਿੰਦਾ ਸਮੇਂ ਦੀ ਘਾਟ ਕਾਰਨ ਆਪਣੀ ਦਮਦਾਰ ਕਲਾ ਦਾ ਪ੍ਰਦਰਸਨ ਕਰਨ ਦਾ ਮੌਕਾ ਹੀ ਨਾ ਪ੍ਰਾਪਤ ਕਰ ਸਕੇ। ਪੰਜਾਬੀ ਸਾਹਿਤ ਸਭਾ,ਰਾਈਟਰ ਫੋਰਮ ਕੈਲਗਰੀ,ਪਰੌਗਰੈਸਿਵ ਡੈਮੋਕਰੇਟਿਕ ਫਰੰਟ, ਇੰਡੀਅਨ ਐਕਸ ਸਰਵਿਸਜ਼ ਮੈਨ ਐਸੋਸੀਏਸਨ,ਇੰਕਾ ਸੀਨੀਅਰਜ਼ ਸੋਸਾਇਟੀ, ਗਲੋਬਲ ਪਰਵਾਸੀ ਸੀਨੀਅਰਜ਼ ਸੋਸਾਇਟੀ,ਪੰਜਾਬੀ ਕੌਂਸਿਲ ਆਫ ਕਾਮਰਸ, ਦੇ ਨੁਮਾਇੰਦੇ ਅਤੇ ਕੈਲਗਰੀ ਦੀਆਂ ਅਨੇਕਾਂ ਹੀ ਨਾਮਵਰ ਹਸਤੀਆਂ ਨੇ ਇਸ ਸਮਾਗਮ ਵਿੱਚ ਹਾਜਰੀ ਭਰੀ। ਸਟੇਜ ਦੀ ਸਮੁੱਚੀ ਕਾਰਵਾਈ ''ਪਟਾਰੀ'' ਵਾਲੇ ਮਨਜੋਤ ਗਿੱਲ ਨੇ ਚਲਾਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ