Thu, 21 November 2024
Your Visitor Number :-   7255837
SuhisaverSuhisaver Suhisaver

ਖਾਣ ਵਾਲੀਆਂ ਵਸਤੂਆਂ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ

Posted on:- 06-04-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਸ੍ਰੀ ਗੋਪਾਲ,ਬਾਲ ਕ੍ਰਿਸ਼ਨ, ਨੇਮੀ ਲਾਲ, ਨਿਸ਼ਾ ਪਾਠਕ, ਗੁਲਸ਼ਨ ਕੁਮਾਰ ਆਦਿ ਵਲੋਂ ਭੋਜਨ ਵਿੱਚ ਘੋਲੀ ਜਾ ਰਹੀ ਜ਼ਹਿਰ ਨੂੰ ਬੰਦ ਕਰਨ ਲਈ ਰਾਜਨੀਤਕ ਪਾਰਟੀਆਂ ਅਤੇ ਮਜ਼ੂਦਾ ਸਰਕਾਰਾਂ ਵਲੋਂ ਅੱਗੇ ਨਾ ਆਉਣ ਤੇ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਗਲਿਆਂ ਵਿੱਚ ਫੁੱਲ ਮਾਲਾ ਪਹਿਨਾਉਣ ਲਈ ਸਾਰੇ ਉਤਾਬਲੇ ਹਨ ਪ੍ਰੰਤੂ ਸ਼ਹੀਦਾਂ ਦੇ ਦੇਸ਼ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਮਿਲ ਰਹੇ ਘਟੀਆ, ਮਿਲਾਵਟੀ ਅਤੇ ਜ਼ਹਿਰੀਲੇ ਭੋਜਨ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਹਨ।

ਉਹਨਾਂ ਕਿਹਾ ਕਿ ਲੋਕ ਵੀ ਇਸ ਮੁੱਦੇ ਉਤੇ ਸਵਾਲ ਕਰਨ ਤੋਂ ਝਿਜਕਦੇ ਹਨ ,ਪ੍ਰਸ਼ਾਸ਼ਨ, ਸਿਹਤ ਅਧਿਕਾਰੀ, ਖੇਤੀਬਾੜੀ ਮਾਹਿਰ ਅਤੇ ਯੁਨੀਵਰਸਿਟੀਆਂ ਦੇ ਅੰਦਰ ਪੀ ਐਚ ਡੀ ਦੀਆਂ ਡੀਗਰੀਆਂ ਲੈ ਕੇ ਕੰਮ ਕਰਦੇ ਸਾਰੇ ਖਾਮੋਸ਼ ਹਨ। ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ, ਮਨੁੱਖੀ ਸ਼ਰੀਰ ਦੀ ਤੰਦਰੁਸਤ ਸਥਿਰਤਾ ਭੋਜਨ ਦੀ ਗੁਣਵਤਾ ਅਤੇ ਸਿਹਤਮੰਦ ਵਾਤਾਵਰਣ ਅਤੇ ਵਿਅਕਤੀ ਦੇ ਆਰਥਿਕ ਸਾਧਨਾ ਉਤੇ ਨਿਰਭਰ ਕਰਦੀ ਹੈ। ਦਿਨੋ ਦਿਨ ਭੋਜਨ ਦੀ ਗੁਣਵਤਾ ਵਿਚ ਆ ਰਹੀ ਗਿਰਾਵਟ ਦੇਸ਼ ਦੇ ਭਵਿੱਖ ਨੂੰ ਕੰਮਜ਼ੋਰ ਕਰਨ ਤੋਂ ਸਿਵਾ ਹੋਰ ਕੁਝ ਵੀ ਨਹੀਂ ਕਰ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਅਪਣੇ ਭਾਸ਼ਨਾ ਨਾਲ ਸਿਹਤਮੰਦ ਅਤੇ ਤਾਕਤਵਰ ਦੇਸ਼ ਬਨਾਉਣਾ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ ਪ੍ਰੰਤੂ ਅਸਲੀਅਤ ਵਿੱਚ ਉਹ ਕੁੱਝ ਵੀ ਨਹੀਂ ਕਰ ਰਹੇ।
ਉਹਨਾਂ ਕਿਹਾ ਕਿ ਕੋਈ ਵੀ ਭੋਜਨ ਵਿਚ ਹੋ ਰਹੀ ਮਿਲਾਵਟ ਅਤੇ ਇਸ ਦੀ ਪੈਦਾਵਾਰ ਸਮੇਂ ਵਰਤੀਆਂ ਜਾ ਰਹੀਆਂ ਜ਼ਹਿਰਾਂ ਨੂੰ ਖਤਮ ਨਹੀਂ ਕਰਨਾ ਚਾਹੁੰਦਾ। ਇਸ ਸਮੇਂ ਖੇਤੀ ਮਾਹਿਰ ਅਤੇ ਫੂਡ ਐਂਡ ਸੈਫਟੀ ਐਕਟ ਦੀ ਰੱਖਿੱਆ ਕਰਨ ਵਾਲੇ ਅਧਿਕਾਰੀ ਅਤੇ ਇਨ੍ਹਾਂ ਮੰਤਰਾਲਿਆਂ ਨਾਲ ਸਬੰਧਤ ਸਾਰੇ ਮੰਤਰਾਲੇ ਦੇਸ਼ ਦੇ ਲੋਕਾਂ ਦੀ ਹੋ ਰਹੀ ਬਰਵਾਦੀ ਕਰਵਾ ਕੇ ਵੋਟਾਂ ਬਟੋਰਨ ਲਈ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਦੂਰ ਕਰਕੇ ਇਕ ਦਸੁਰੇ ਉਤੇ ਕਿਚੜ ਉਛਾਲਣ ਲਈ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਦਾ ਭੋਜਨ ਵਿਚ ਨਾ ਸੁਧਾਰਾਂ ਬਾਰੇ ਕੰਮ ਕਰਨਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਅਤੇ ਦੇਸ਼ ਅੰਦਰ ਲੋਕਾਂ ਦੀ ਸਿਹਤ ਵਿਚ ਗਿਰਾਵਟ ਭਵਿੱਖ ਲਈ ਬਹੁਤ ਵੱਡਾ ਖਤਰਾ ਬਣ ਚੁੱਕੀ ਹੈ।

ਉਹਨਾਂ ਦੱਸਿਆ ਕਿ ਬੰਦ ਗੋਭੀ ਨੂੰ ਜ਼ਿਲਾ ਖੇਤੀਬਾੜੀ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਉਹਨਾਂ ਬੰਦ ਗੋਭੀ ਦਾ ਫੁੱਲ ਦਿਖਾਇਆ ਤਾਂ ਉਹਨਾਂ ਦੀ ਉਕਤ ਫੁੱਲ ਦੇਖਕੇ ਪੈਰਾਂ ਥਲਿਉ ਜ਼ਮੀਨ ਹੀ ਨਿਕਲ ਗਈ। ਉਨ੍ਹਾਂ ਨੂੰ ਪੁਛਿਆ ਕਿ ਤੁਸੀਂ ਇਹ ਜ਼ਹਿਰ ਲੋਕਾਂ ਨੂੰ ਖਾਣ ਲਈ ਮਜਬੂਰ ਕਰ ਰਹੇ ਹੋ। ਕੀ ਇਹ ਭੋਜਨ ਤੰਦਰੁਸਤੀ ਦੇਵੇਗਾ ਜਾਂ ਹਸਪਤਾਲਾਂ ਵਿਚ ਲੋਕਾਂ ਨੂੰ ਪਹੰੁਚਾਏਗਾ। ਪੈੇਸੇ ਦਾ ਲਾਲਚ ਪੂਰੇ ਦੇਸ਼ ਨੂੰ ਇਸ ਅੱਗ ਦੀ ਭੱਠੀ ਵਿਚ ਝੋਂਕ ਰਿਹਾ ਹੈ, ਇਸੇ ਕਰਕੇ ਹਸਪਤਾਲਾਂ ਵਿਚ ਰੋਣਕਾਂ ਲੱਗ ਰਹੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਸਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਤਾਂ ਅਜ਼ਾਦ ਕਰਵਾ ਦਿਤਾ ਪਰ ਹੁਣ ਦੇ ਦੇਸ਼ ਦੀ ਅਗਵਾਈ ਕਰਨ ਵਾਲੇ ਪੈਸੇ ਦੀ ਦੋੜ ਵਿਚ ਸਭ ਕੁਝ ਉਜਾੜ ਰਹੇ ਹਨ ।

ਉਹਨਾਂ ਕਿਹਾ ਕਿ ਭਵਿੱਖ ਵਿਚ ਇਸ ਗੰਭੀਰ ਮੁੱਦੇ ਵੱਲ ਧਿਆਨ ਨਾ ਦਿਤਾ ਤਾਂ ਸਾਰਾ ਦੇਸ਼ ਰੋਗੀ ਹੋ ਜਾਵੇਗਾ ਅਤੇ ਦੇਸ਼ ਦੀ ਅਜ਼ਾਦੀ ਵੀ ਖਤਰੇ ਵਿਚ ਪੈ ਜਾਵੇਗੀ। ਫੂਡ ਸੈਫਟੀ ਐਂਡ ਸਟੈਂਡਰਡ ਐਕਟ ਨੂੰ ਬਣਾਉਣ ਵਾਲੇ ਅਤੇ ਉਸ ਦੇ ਬਣੇ ਨਿਯਮਾਂ ਉਤੇ ਚੱਲਣ ਵਾਲੇ ਅਧਿਕਾਰੀ ਦਫਤਰਾਂ ਵਿਚ ਬੈਠ ਕੇ ਜੇਬਾਂ ਭਰਨ ਤੋਂ ਸਿਵਾ ਕੁਝ ਵੀ ਨਹੀਂ ਕਰ ਰਹੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੋਜਨ ’ਚ ਮਿਲਾਵਟ ਦੇ ਵਿਰੁੱਧ ਜਾਗਰੂਕ ਹੋਣ ਅਤੇ ਵੋਟਾਂ ਮੰਗਣ ਵਾਲਿਆਂ ਨੂੰ ਸਵਾਲ ਕਰਨ ਲਈ ਅੱਗੇ ਆਉਣ ਅਤੇ ਭੋਜਨ ਪਦਾਰਥਾਂ ਨੂੰ ਵੇਖ ਕੇ ਖਰੀਦਿਆ ਜਾਵੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ