ਐਡਮਿੰਟਨ ਵਿਖੇ ਆਮ ਆਦਮੀ ਪਾਰਟੀ ਵਲੰਟੀਅਰ ਗਰੁੱਪ ਦੀ ਕਾਨਫਰੰਸ ਵਿਚ ਹੋਈ ਭਰਵੀਂ ਸ਼ਮੂਲੀਅਤ
Posted on:- 05-04-2014
ਬੀਤੇ ਦਿਨੀਂ ਮਹਾਰਾਜਾ ਬੈਕੁਟਿਵ ਹਾਲ ਐਡਮਿੰਟਨ ਵਿਖੇ ਆਮ ਆਦਮੀ ਪਾਰਟੀ (ਆਪ) ਐਡਮਿੰਟਨ ਵਲੰਟੀਅਰ ਗਰੁੱਪ ਵੱਲੋਂ ਇਕ ਭਰਵੀਂ ਕਾਨਫਰੰਸ ਕੀਤੀ ਗਈ। ਕਾਨਫਰੰਸ ਦਾ ਮਸਕਦ ਐਡਮਿੰਟਨ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਭਾਰਤ ਅਤੇ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਸੀ ਅਤੇ ਮੁੱਖ ਰੁਪ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਫੰਡ ਇਕੱਤਰ ਕਰਨਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਗੀਤ-ਸੰਗੀਤ ਤੋਂ ਕੀਤੀ ਗਈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਉਭਾਰ ਸੰਬੰਧੀ ਇਕ ਡਾਕੂਮੈਂਟਰੀ ਵਿਖਾਈ ਗਈ, ਜਿਸ ਵਿਚ ਭਾਰਤ ਵਿਚ ਫੈਲੇ ਭਿ੍ਰਸ਼ਟਾਚਾਰ ਅਤੇ ਸਿਆਸੀ ਗੁੰਡਾ ਅਤੇ ਸਰਮਾਏਦਾਰ ਗਠਜੋੜ ਵੱਲੋਂ ਆਮ ਆਦਮੀ ਦਾ ਜੀਵਨ ਦੁੱਭਰ ਕਰਨ ਸਬੰਧੀ ਝਲਕੀਆਂ ਵਿਖਾਈਆਂ ਗਈਆਂ।
ਇਸ ਸਮੇਂ ਸਟੇਜ ਦੀ ਜ਼ਿੰਮੇਵਾਰੀ ਸ੍ਰੀ ਦੀਦਾਰ ਸਿੰਘ ਬਾਜਵਾ ਵੱਲੋਂ ਬਾਖੂਬੀ ਨਿਭਾਈ ਗਈ। ਆਪ ਐਡਮਿੰਟਨ ਵਲੰਟੀਅਰ ਗਰੁੱਪ ਦੇ ਕੋ-ਆਰਡੀਨੇਟਰ ਸ. ਹਰਨੇਕ ਸਿੰਘ ਮਠਾੜੂ ਨੇ ਆਪਣੀ ਪ੍ਰਭਾਵਸ਼ਾਲੀ ਸਪੀਚ ਵਿਚ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਨੇਕਾਂ ਨੌਜਵਾਨਾਂ ਨੇ ਕੁਰਬਾਨੀਆਂ ਕੀਤੀਆਂ, ਫਾਂਸੀ ਦੇ ਰੱਸੇ ਚੁੰਮੇ, ਗੋਲੀ ਨਾਲ ਉਡਾ ਦਿੱਤੇ ਗਏ, ਕਾਲੇ ਪਾਣੀ ਜਲਾਵਤਨ ਕਰ ਦਿੱਤੇ ਗਏ ਨੇ ਬਹੁਤ ਮਹਿੰਗੀ ਕੀਮਤ ਕਾਰਨ ਪਈ ਇਹ ਆਜ਼ਾਦੀ ਲੈਣ ਲਈ।
ਪਰ ਅੱਜ 66 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਦੀ 70% ਆਬਾਦੀ ਗਰੀਬੀ ਨਾਲ ਘੁਲ ਰਹੀ ਹੈ। ਪੰਜਾਬ ਦੀ ਹਾਲਤ ਹੋਰ ਵੀ ਮਾੜੀ ਹੈ, ਨੌਜਵਾਨ ਨਸ਼ਿਆ ਦੇ 6ਵੇਂ ਦਰਿਆਂ ਵਿਚ ਚੁੱਭੀਆਂ ਲਾ ਰਹੇ ਹਨ, ਹੈਲਥ ਅਤੇ ਐਜੂਕੇਸ਼ਨ ਪ੍ਰਬੰਧ ਬਿਲਕੁਲ ਡਰਾਮਗਾ ਚੁੱਕਾ ਹੈ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਆਮ ਆਦਮੀ ਨੂੰ ਹਰ ਥਾਂ ਜ਼ਲੀਲ ਕੀਤਾ ਜਾਂਦਾ ਹੈ ਤੇ ਇਸ ਦੇ ਲਈ ਰਾਜ ਕਰ ਰਹੀਆਂ ਪਾਰਟੀਆਂ ਜ਼ੁੰਮੇਵਾਰ ਹਨ ਅਤੇ ਅਜ ਦੇ ਹਾਲਾਤਾਂ ਵਿਚ ਸਿਰਫ਼ ਅਤੇ ਸਿਰਫ਼ ਆਮ ਆਦਮੀ ਪਾਰਟੀ ਹੀ ਲੋਕਾਂ ਨੂੰ ਇਹ ਵਧੀਆਂ ਬਦਲ ਦੇ ਸਕਦੀ ਹੈ, ਇਕ ਇਹੋ ਜਿਹਾ ਰਾਜ ਪ੍ਰਬੰਧ ਦੇ ਸਕਦੀ ਹੈ ਜਿਸ ਵਿਚ ਆਮ ਆਦਮੀ ਦੀ ਸੱਦ ਪੁਛ ਹੋਵੇ ਅਤੇ ਉਹ ਸਭ ਸਹੂਲਤਾਂ ਮਾਣ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਕੋਲ ਹੀ ਪੂਰਨ ਸਵਰਾਜ ਦਾ ਇਕੋ ਇਹ ਪ੍ਰੋਗਰਾਮ ਹੈ, ਜਿਸ ਤਹਿਤ ਹੱਸੀਏ ਤੇ ਧੱਕ ਦਿੱਤੇ ਬਹੁ ਗਿਣਤੀ ਭਾਰਤੀਆਂ ਦੀ ਵਧੀਆਂ ਜ਼ਿੰਦਗੀ ਜਿਉਣ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ 500 ਦੇ ਵਿਸ਼ਾਲ ਇਕੱਠ ਨੂੰ ਪੰਜਾਬ ਤੋਂ ਆਪ ਦੇ ਲੁਧਿਆਣਾ ਦੇ ਉਮੀਦਵਾਰ ਸ. ਹਰਵਿੰਦਰ ਸਿੰਘ ਫੂਲਕਾ, ਪਟਿਆਲਾ ਤੋਂ ਉਮੀਦਵਾਰ ਡਾ.ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਉਮੀਦਵਾਰ ਸ੍ਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਹ ਚੋਣ ਦੇ ਮੁਹਾਜੇ ਤੇ ਡਟੇ ਹੋਏ ਹਨ ਅਤੇ ਅਨੇਕਾ ਮੁਸ਼ਕਲਾਂ ਦੇ ਬਾਵਜੂਦ ਸਾਬਤ ਕਦਮੀ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਐਨਆਰਆਈਜ਼ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੂੰ ਆਪਣੀ ਮਿਟੀ ਨਾਲ ਅਗਾਹ ਮੋਹ ਹੈ ਅਤੇ ਜੋ ਆਪਣੇ ਦੇਸ਼ ਪ੍ਰਤੀ ਫ਼ਿਰਕਮੰਦ ਹਨ।
ਟਰਾਟੋਂ ਤੋਂ ਵਿਸ਼ੇਸ਼ ਤੌਰ ’ਤੇ ‘ਰੇਡੀਓ ਨਗਾਰਾ’ ਅਤੇ ਇਨ੍ਹਾਂ ਟੀ.ਵੀ ਤੇ ਚਲਦੇ ਪ੍ਰੋਗਰਾਮ ‘ਮੁਲਾਕਾਤ’ ਦੇ ਸੰਚਾਲਕ ਚਰਨਜੀਤ ਬਰਾੜ ਨੇ ਕਿਹਾ ਸਰੀ ਅਤੇ ਟਰਾਟੋ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਲੰਟੀਅਰ ਗਰੁੱਪ ਦੇ ਸੱਦੇ ਤੇ ਇਸ ਇਕੱਠ ਵਿਚ ਭਰਵੀਂ ਸਮੂਲੀਅਤ ਕਰਕੇ ਇੱਕਵਾਰ ਫਿਰ ਸਾਬਤ ਕਰ ਦਿੱਤਾ ਕਿ ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਨੂੰ ਆਪਣੀ ਮਾਤਰ ਭੂਮੀ ਦਾ ਦਰਦ ਸਤਾਉਦਾ ਰਹਿੰਦਾ ਹੈ ਅਤੇ ਭਾਰਤ ਪੰਜਾਬ ਦੇ ਲੋਕਾਂ ਦੀਆਂ ਦੁਖ ਤਕਲੀਫ਼ਾ ਦਾ ਇਕੋ ਇਕ ਹੱਲ ਲੋਕਾਂ ਦੀ ਪ੍ਰਗਤੀਵਲ ‘ਪੂਰਨਸਵਰਾਜ’ ਜੀਹ ਦਾ ਸੁਪਨਾ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਲਿਆ ਸੀ ਉਸਾਰ ਕੇ ਹੀ ਹੋ ਸਕਦਾ।
ਇਥੇ ਇਹ ਵਰਨਣਯੋਗ ਹੈ ਕਿ ਇਸ ਕਾਨਫਰੰਸ ਦੀ ਤਿਆਰੀ ‘ਆਪ’ ਦੇ ਐਡਮਿੰਟਨ ਵਲੰਟੀਅਰ ਗਰੁੱਪ ਦੇ ਮੈਂਬਰ ਰਾਜ ਪੰਧੇਰ, ਮਨਜੀਤ ਨਰੂਵਾਲ, ਕੇਸਰ ਸਿੰਘ ਸੋਹੀ ਅਤੇ ਕਮਲਜੀਤ ਬੈਨੀਪਾਲ ਵੱਲੋਂ ਪਿਛਲੇ 10 ਦਿਨਾਂ ਤੋਂ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਸੀ। ਪੰਜਾਬ ਤੇ ਭਾਰਤ ਤੋਂ ਆਪ ਦੇ ਉਮੀਦਵਾਰਾਂ ਦਾ ਹਰ ਤਰੀਕੇ ਨਾਲ ਸਮਰਥਨ ਦੇਣ ਦੇ ਸੰਕਲਪ ਲੈਣ ਨਾਲ ਕਾਨਫਰੰਸ ਦਾ ਕੀਤਾ ਗਿਆ ਅੰਤ ਵਿਚ ਕਾਨਫਰੰਸ ਨੂੰ ਨੇਪਰੇ ਚਾੜ੍ਹਨ ਵਿਚ ਸਹਿਯੋਗ ਦੇਣ ਵਾਲੇ ਸਾਰੇ ਸੱਜਣਾ ਅਤੇ ਖਾਸ ਕਰਕੇ ਮੀਡੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।