Thu, 21 November 2024
Your Visitor Number :-   7252987
SuhisaverSuhisaver Suhisaver

ਕੈਨੇਡਾ ਦੀ ਵਿਨੀਪੈਗ ਯੂਨੀਵਰਸਿਟੀ ਵਿੱਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ ਹੋਵੇਗੀ ਸਥਾਪਨਾ

Posted on:- 16-03-2014

ਮੂਣਕ: ਕੈਨੇਡਾ ਦੀ ਨਾਮਵਰ ਯੂਨੀਵਰਸਿਟੀ ਵਿਨੀਪੈਗ ਵਿਖੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਪੰਜਾਬੀ ਵਿਭਾਗ ਸਥਿਪਤ ਹੋਵੇਗਾ ।  ਮੂਣਕ ਸਥਿਤ ਪੰਜਾਬੀ ਦੇ ਵਿਦਵਾਨ ਡਾ ਜਗਮੇਲ ਸਿੰਘ ਭਾਠੂਆਂ ਦੇ ਗ੍ਰਹਿ ਵਿਖੇ ਪਹੁੰਚੇ  ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਦੇ ਪ੍ਰਧਾਨ ਡਾ ਮਹਿੰਦਰ ਸਿੰਘ ਢਿੱਲੋ ਨੇ ਡਾ . ਭਾਠੂਆਂ ਨੂੰ ਆਪਣੀ ਨਵਪ੍ਰਕਾਸਿਤ ਪੁਸਤਕ ‘ਅਣਮੁੱਕ ਵਿਆਜ’ ਭੇਟ ਕਰਨ ਮੌਕੇ  ਦੱਸਿਆ ਕਿ ਵਿਨੀਪੈਗ ਯੂਨੀਵਰਸਿਟੀ ਕੈਨੇਡਾ ਵਿਖੇ ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਸਥਾਪਿਤ ਕੀਤਾ ਗਿਆ ਹੈ ਜਿਹੜਾ ਕਿ ਹਰ ਸਾਲ ਏਸੀਆ ਦੇ ਉਹਨਾਂ  ਹੋਣਹਾਰ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ  ਜਿਹੜੇ ਰਿਲੀਜੀਅਸ ਸਟੱਡੀ , ਮਾਨਵੀ ਅਧਿਕਾਰ , ਕਲਾ ਆਦਿ ਖੇਤਰਾਂ ਦੀ ਪੜਾਈ ਅਤੇ ਖੋਜ ਵਿਚ ਮੋਹਰੀ ਹੋਣਗੇ ।

ਇਸ ਮੋਕੇ ਨਾਭਾ ਫਾਊਂਡੇਸ਼ਨ  ਕੈਨੇਡਾ ਦੇ ਭਾਰਤ ਵਿਚਲੇ ਪ੍ਰਤੀਨਿੱਧ ਡਾ. ਜਗਮੇਲ ਸਿੰਘ ਭਾਠੂਆਂ ਨੇ ਦੱਸਿਆ  ਕਿ ਵਿਨੀਪੈਗ ਕੈਨੇਡਾ ਚ ਭਾਈ ਕਾਹਨ ਸਿੰਘ ਨਾਭਾ ਐਵਾਰਡ  ਸਥਾਪਿਤ ਕਰਕੇ ਅਤੇ ਉਥੋਂ ਦੀ ਲਾਇਬਰੇਰੀ ਚ ਪੰਜਾਬੀ ਸੈਕਸਨ ਦੀ ਸਥਾਪਨਾ ਕਰਕੇ ਡਾ- ਢਿੱਲੋ  ਨੇ ਇੱਕ ਵੱਡਾ ਇਤਿਹਾਸਕ ਕਾਰਜ ਕੀਤਾ ਹੈ।  ਹੁਣ ਇਕ ਮਿਲੀਅਨ ਡਾਲਰ ਫੰਡ ਇਕੱਠਾ ਹੋਣ ਉਪਰੰਤ  ਉਥੇ ਆਸਾਨੀ ਨਾਲ ਪੰਜਾਬੀ ਵਿਭਾਗ ਸਥਿਪਤ ਕੀਤਾ ਜਾ ਸਕੇਗਾ । ਇਸ ਮੈਕੇ ਪਹੁਚੇ ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਸਿੰਘ ਏ.ਪੀ. ਸਿੰਘ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਦੋਵਾਂ ਹਸਤੀਆਂ ਡਾ. ਮਹਿੰਦਰ ਸਿੰਘ ਢਿੱਲੋ ਅਤੇ ਡਾ. ਜਗਮੇਲ ਸਿੰਘ ਭਾਠੂਆਂ  ਦੀ ਭਰਭੂਰ ਸਲਾਘਾ ਕੀਤੀ।  ਇਸ ਮੌਕੇ ਉਘੇ ਪੰਜਾਬੀ ਫਿਲਮ ਨਿਰਮਾਤਾ ਇਕਬਾਲ ਗੱਜਣ , ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ , ਹਿਮਾਚਲ ਪ੍ਰਦੇਸ਼ ਧਰਮਸਾਲਾ ਤੋ ਉੱਘੀ ਸਮਾਜ ਸੇਵਿਕਾ ਮਿਸ ਰਾਗਿਨੀ ਸ਼ਰਮਾ ਸਮੇਤ ਕਈ ਪਤਵੰਤੇ  ਹਾਜ਼ਰ ਸਨ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ