Thu, 21 November 2024
Your Visitor Number :-   7255867
SuhisaverSuhisaver Suhisaver

ਦੂਰ ਸੰਚਾਰ ਵਿਭਾਗ ਦੇ ਅਧਿਕਾਰੀਆਂ ਦੀਆਂ ਮਨ ਮਰਜ਼ੀਆਂ ਅਤੇ ਅਣਗਹਿਲੀਆਂ ਕਾਰਨ ਇਲਾਕੇ ਦੇ ਖਪਤਕਾਰ ਪ੍ਰੇਸ਼ਾਨ

Posted on:- 13-03-2014

-ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡਾਂ ਵਿੱਚ ਦੂਰ ਸੰਚਾਰ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਅਤੇ ਆਪ ਹੁਦਰੀਆ ਕਾਰਨ ਪਿੱਛਲੇ ਕਈ ਮਹੀਨਿਆਂ ਤੋਂ ਟੈਲੀਫੋਨ ਸੇਵਾਵਾਂ ਠੱਪ ਹੋਣ ਕਾਰਨ ਇਲਾਕੇ ਦੇ ਖਪਤਕਾਰ ਅਤਿ ਦੇ ਪ੍ਰੇਸ਼ਾਂਨ ਹਨ। ਹੈਲੋ ਹੈਲੋ ਖਪਤਕਾਰ ਕੋਂਸਲ ਪੰਜਾਬ ਦੇ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਰਜੇਸ਼ ਲਲਵਾਣ, ਸਮਾਜ ਸੇਵਕ ਜੈ ਗੁਪਾਲ , ਜਸਵੰਤ ਸਿੰਘ ਬਛੌਹੀ, ਅਸ਼ੌਕ ਕੁਮਾਰ ਬਾਹੋਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਲਾਲੀ ਲੰਗੇਰੀ ਸਮੇਤ ਸੰਮਤੀ ਮੈਂਬਰ ਰਛਪਾਲ ਸਿੰਘ ਲਾਲੀ ਭਾਰਟਾ ਆਦਿ ਵਲੋਂ ਦੂਰ ਸੰਚਾਰ ਵਿਭਾਗ ਵਲੋਂ ਕਰੋੜਾ ਰੁਪਿਆ ਅੰਡਰ ਗਰਾਂਉਡ ਕੇਬਲ ਵਿਛਾਉਣ ਤੇ ਖਰਚਣ ਦੇ ਬਾਵਜੂਦ ਵੀ ਓਵਰ ਹੈਡ ਤਾਰਾਂ ਘੁੰਮਣ, ਪਿੰਡਾਂ ਵਿਚ ਟੈਲੀਫੋਨ, ਇੰਟਰਨੈਟ ਸੇਵਾਵਾਂ ਸਮੇਂ ਸਿਰ ਖਪਤਕਾਰਾਂ ਨੂੰ ਨਾ ਮਿਲਣ ਤੇ ਅਤੇ ਅਧਿਕਾਰੀਆਂ ਵਲੋਂ ਦਫਤਰਾਂ ਵਿਚ ਹੀ ਬੈਠ ਕੇ ਦੇਸ਼ ਦੇ ਆਗੂਆਂ ਵਾਂਗ ਵਿਕਾਸ ਦੇ ਹਵਾਈ ਤੀਰ ਚਲਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਕੰਮ ਵਿਚ ਗੰਭੀਰਤਾਂ ਅਤੇ ਲੋਕਾ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਇੱਕ ਪ੍ਰਤੀਸ਼ਤ ਵੀ ਰੁਚੀ ਮੌਜੂਦਾ ਅਧਿਕਾਰੀ ਨਹੀਂ ਵਿਖਾ ਰਹੇ।

ਖਾਸ ਕਰ ਬੀ ਐਸ ਐਨ ਐਲ ਲਿਮ ਦੇ ਅਧਿਕਾਰੀਆਂ ਦੇ ਕੰਮਾਂ ਵਿਚ ਐਨੀ ਗਿਰਾਵਟ ਆ ਗਈ ਹੈ ਕਿ ਕਿਸੇ ਵੀ ਦੀ ਕੋਈ ਵੀ ਪ੍ਰਵਾਹ ਨਹੀਂ ਕਰ ਰਿਹਾ, ਮਹਿਕਮਾ ਬਿਨ੍ਹਾਂ ਸੇਵਾਵਾਂ ਦਿਤਿਆਂ ਖਪਤਕਾਰਾਂ ਦੀ ਲੁੱਟ ਕਰ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਵਿਤਕਰੇ ਹਨ। ਉਹਨਾਂ ਕਿਹਾ ਕਿ ਬੜੀ ਹੈਰਾਨੀ ਹੁੰਦੀ ਹੈ ਕਿ 3 ਜੀ ਇੰਨਟਰਨੈਟ ਸਿਸਟਮ ਦੀ ਰੇਂਜ ਸਿਰਫ ਸ਼ਹਿਰੀ ਟੈਲੀਫੋਨ ਐਕਸਚੈਂਜਾਂ ਦੇ ਆਲੇ ਦੁਆਲੇ ਹੀ ਉਪਲਬਧ ਹੈ ਨਾ ਕਿ ਉਸ ਦੇ ਘੇਰੇ ਤੋਂ ਬਾਹਰ ਬਿਲਕੁਲ ਹੀ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਅੰਦਰ ਦੂਰ ਸੰਚਾਰ ਕੰਪਨੀਆਂ ਅਜਿਹੇ ਵਿਤਕਰੇ ਕਰਕੇ ਖਪਤਕਾਰਾਂ ਦੀ ਅੰਧਾ ਧੰੁੇਦ ਲੁੱਟ ਕਰਦੀਆਂ ਹਨ। ਹਾਲਾਤ ਇਹ ਹਨ ਕਿ ਕਈ ਵਾਰੀ ਸ਼ਹਿਰ ਅੰਦਰ ਹੀ ਸੇਵਾਵਾਂ ਠੱਪ ਹੋਈਆਂ ਮਿਲਦੀਆਂ ਹਨ। ਭਾਰਤ ਸਰਕਾਰ ਦੇ ਟੈਲੀਫੋਨ ਵਿਭਾਗ ਦੀਆਂ ਗਲਤੀਆਂ ਅਤੇ ਅਣਗਹਿਲੀਆਂ ਕਾਰਨ ਹੀ ਪ੍ਰਾਈਵੇਟ ਕੰਪਨਂਆਂ ਨੂੰ ਮੋਕਾ ਮਿਲ ਰਿਹਾ ਹੈ ਅਤੇ ਦੂਰ ਸੰਚਾਰ ਨਿਗਮ ਦੇ ਅਧਿਕਾਰੀ ਬੇਪ੍ਰਵਾਹ ਹਨ।

ਉਹਨਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਸੇਵਾਵਾਂ ਵੀ ਵਿਤਕਰੇ ਅਤੇ ਮਨ ਮਰਜੀ ਵਾਲੀਆਂ ਹਨ। ਉਹਨਾਂ ਕਿਹਾ ਕਿ ਕੰਢੀ ਇਲਾਕਾ ਹੀ ਨਹੀਂ ਮੈਦਾਨੀ ਇਲਾਕਾ ਵੀ ਉਕਤ ਵਿਭਾਗ ਦੇ ਅਧਿਕਾਰੀਆਂ ਦੀਆਂ ਮਨਮਰਜੀਆਂ ਅਤੇ ਭਿ੍ਰਸ਼ਟਾਚਾਰ ਕਾਰਨ ਅਤਿ ਦਾ ਦੁੱਖੀ ਹੈ। ਉਹ ਅਜਿਹਾ ਕਰਕੇ ਦੇਸ਼ ਨੂੰ ਵੀ ਆਰਥਿਕ ਨੁਕਸਾਨ ਪਹੰੁਚਾ ਰਹੇ ਹਨ। ਵਿਭਾਗ ਅੰਦਰ ਬਣੀਆਂ ਕਮੇਟੀਆਂ ਦੀ ਕਾਰਵਾਈ ਸਿਰਫ ਮੀਟਿੰਗਾਂ ਤੱਕ ਹੀ ਸੀਮਤ ਹੁੰਦੀ ਹੈ ਅਤੇ ਅਧਿਕਾਰੀ ਉਹਨਾਂ ਦੇ ਸੁਝਾਵਾਂ ਨੂੰ ਠਿੱਠ ਸਮਝਦੇ ਹਨ । ਪਿੰਡਾਂ ਅਤੇ ਸਹਿਰਾਂ ਅੰਦਰ ਮੋਬਾਇਲ ਸਿਗਨਲ ਸਥਿਰ ਹਾਲਤ ਵਿਚ ਨਾ ਹੋਣ ਤੇ ਲੋਕਾਂ ਨੂੰ ਬਹੁਤ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਦਫਤਰ ਵਿਚ ਬੈਠੇ ਹੀ ਨਵੇਂ ਕੁਨੇਕਸ਼ਨ ਦੇਣ ਤੋਂ ਇਨਕਾਰੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪਿੱਡ ਠੁਆਣਾਂ ਵਿਖੇ ਅੰਡਰ ਗਰਾਉਡ ਕੇਬਲ ਵੀ ਹੈ ਪਰ ਕੁਝ ਸਮਾਂ ਚਲਣ ਤੋਂ ਬਾਅਦ ਖਾਰਬ ਹੋ ਗਈ ਪਰ ਸਬੰਧਤ ਅਧਿਕਾਰੀਆਂ ਦੀਆਂ ਅਣਗਹਿਲੀਆਂ ਸਦਕਾ ਜਾਣਬੁਝ ਕੇ ਮੁਰੰਮਤ ਨਹੀਂ ਕੀਤੀ ਗਈ। ਲੋਕ ਜਦੋਂ ਕੁਨੇਕਸ਼ਨ ਅਪਲਾਈ ਕਰਦੇ ਹਨ ਤਾਂ ਨਾਂਨ ਫਿਜੀਬਲ ਕਹਿ ਕੇ ਸਾਰ ਦਿਤਾ ਜਾਂਦਾ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੂਰ ਸੰਚਾਰ ਸੇਵਾਵਾਂ ਵਿਚ ਪੈਦਾ ਕੀਤੇ ਜਾ ਰਹੇ ਵਿਤਕਰੇ ਤਰੰਤ ਬੰਦ ਕੀਤੇ ਜਾਂਣ ਅਤੇ ਵਿਭਾਗ ਦਾ ਓਵਰ ਹਾਲ ਕੀਤਾ ਜਾਵੇ ਤਾਂ ਕਿ ਸਾਰਿਆਂ ਖਪਤਕਾਰਾਂ ਨੂੰ ਬਰਾਬਰਤਾ ਦੇ ਅਧਾਰ ਤੇ ਸਹੂਲਤਾਂ ਮਿਲ ਸਕਣ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ