Thu, 21 November 2024
Your Visitor Number :-   7255636
SuhisaverSuhisaver Suhisaver

ਪਰਵਾਸੀ ਪੰਜਾਬੀ "ਆਪ" ਦੇ ਹੱਕ ਵਿੱਚ ਹੋਏ ਇਕੱਠੇ

Posted on:- 09-03-2014

-ਹਰਬੰਸ ਬੁੱਟਰ

ਕੈਲਗਰੀ :ਨਵੀਂ ਦਿੱਲੀ ਤੋਂ ਸ਼ੁਰੂ ਹੋ ਕੇ ਪੂਰੇ ਭਾਰਤ ਵਿੱਚ ਆਮ ਆਦਮੀ ਦੀ ਲਹਿਰ ਦਾ ਅਸਰ ਵਿਦੇਸ਼ਾਂ ਦੀ ਧਰਤੀ ਉੱਪਰ ਵੀ ਦਿਖਾਈ ਦੇਣ ਲੱਗਾ ਹੈ । ਕੈਲਗਰੀ ਅੰਦਰ ਅਵਤਾਰ ਸ਼ੇਰਗਿੱਲ ਅਤੇ ਗੌਤਮ ਦੇ ਉਦਮ ਸਦਕਾ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਵਿਖਾਈ ਦੇਣ ਲੱਗੀਆਂ ਹਨ । ਕੜਕਦੀ ਠੰਡ ਵਿੱਚ ਇੰਡੋ ਕਨੇਡੀਅਨ ਸੈਂਟਰ ਵਿਖੇ ਇਹਨਾਂ ਨੌਜਵਾਨਾਂ ਦੇ ਸੱਦੇ ਉੱਤੇ ਬਹੁਤ ਸਾਰੇ ਆਪਣੇ ਪਿੱਛੇ ਰਹਿ ਗਏ ਮੁਲਕ ਪ੍ਰਤੀ ਚਿੰਤਤ ਲੋਕ ਇਕੱਠੇ ਹੋਏ।
 



ਪ੍ਰੋਗਰਾਮ ਦੀ ਸ਼ੁਰੂਆਤ ਗੌਤਮ ਨੇ ਕੀਤੀ । ਕੁਝ ਵੀਡੀਓ ਕਲਿੱਪ ਦਿਖਾਉਣ ਤੋਂ ਬਾਦ ਅਵਤਾਰ ਸ਼ੇਰਗਿੱਲ ਨੇ ਸਟੇਜ ਸੰਭਾਲਦਿਆਂ ਕਿਹਾ ਕਿ ਅਸੀਂ ਮੁੱਠੀ ਭਰ ਲੋਕ ਜੇ ਇਹਨਾਂ ਭਰਿਸ਼ਟ ਰਾਜਨੀਤਕ ਲੋਕਾਂ ਦੇ ਮਹਿਲਾਂ ਦੀਆਂ ਕੰਧਾਂ ਨਹੀਂ ਢਾਹ ਸਕਾਂਗੇ ਪਰ ਕੁਝ ਇੱਟਾਂ ਤਾਂ ਜ਼ਰੂਰ ਉਖੇੜ ਦੇਵਾਂਗੇ । ਤੇਜਬੀਰ ਅਨੁਸਾਰ ਪ੍ਰਦੇਸੀਆਂ ਦਾ ਪਰਿਵਾਰ ਤੋਂ ਵਿਛੋੜਾ ਹੋਣ ਦਾ ਕਾਰਨ ਇਹ ਭਰਿਸ਼ਟ ਤਾਣਾ ਬਾਣਾ ਹੈ।

ਡੈਨ ਸਿੱਧੂ ਅਨੁਸਾਰ ਹੁਣ ਇਹ ਮੌਕਾ ਹੈ ਨਿਜ਼ਾਮ ਬਦਲਣ ਦਾ।  ਜੇ ਹੁਣ ਖੁੰਝ ਗਏ ਤਾਂ ਜਲਦੀ ਕੀਤਿਆਂ ਵੇਲਾ ਮੁੜ ਹੱਥ ਨਹੀਂ ਆਉਣਾ।  ਜਗਵੰਤ ਗਿੱਲ ਜੋ ਕਿ ਇੰਡੀਅਨ ਓਵਰਸੀਜ਼ ਕਾਂਗਰਸ ਅਲਬਰਟਾ ਦੇ ਪ੍ਰਧਾਨ ਸਨ, ਅਲਬਰਟਾ ਇਕਾਈ ਭੰਗ ਕਰਦਿਆਂ "ਆਪ" ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਕੇਜਰੀਵਾਲ ਦੇ ਸਬੰਧੀ ਲਿਖੀ ਆਪਣੀ ਕਵਿਤਾ "ਮੈਂ ਭਾਂਬੜ ਨਹੀਂ ਜੋ ਬੁੱਝ ਜਾਵਾਂਗਾ" ਵੀ ਸੁਣਾਈ। ਸਾਬਕਾ ਐਮ ਪੀ ਹਰਿੰਦਰ ਸਿੰਘ ਖਾਲਸਾ ਦੇ ਬੇਟੇ ਰਿਪੁਦਿਮਣ ਸਿੰਘ ਖਾਲਸਾ,ਹਰਚਰਨ ਸਿੰਘ ਸਿੱਖ ਵਿਰਸਾ,ਦਵਿੰਦਰ ਤੂਰ,ਰਾਜੀਵ ਕਪਿਲ,ਅਮਰੀਕ ਸਿੰਘ ਚੀਮਾ ਨੇ ਵੀ ਆਪੋ ਆਪਣੇ ਵਿਚਾਰ ਰੱਖੇ। 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ