Thu, 21 November 2024
Your Visitor Number :-   7253184
SuhisaverSuhisaver Suhisaver

ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ 18 ਵੇਂ ਸਮਾਗਮ ਮੌਕੇ ਪੰਜ ਸਾਹਿਤਕਾਰ ਸਨਮਾਨਤ

Posted on:- 07-03-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ 18 ਵਾਂ ਸਲਾਨਾ ਪੁਰਸਕਾਰ ਅਤੇ ਇਨਾਮ ਵੰਡ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਉੱਘੇ ਬਾਲ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਮਲਜੀਤ ਨੀਲੋਂ ਵਲੋਂ ਕੀਤੀ ਗਈ ਜਦਕਿ ਪ੍ਰਧਾਨਗੀ ਪਰਵਾਸੀ ਪੱਤਰਕਾਰ ਅਤੇ ਲੇਖਕ ਐਸ ਅੇਸ਼ੌਕ ਭੌਰਾ ਵਲੋਂ ਕੀਤੀ ਗਈ। ਕਮਲਜੀਤ ਨੀਲੋਂ ਵਲੋਂ ਬਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸੁਮੱਚੇ ਪੰਡਾਲ ਵਿੱਚ ਹਾਜ਼ਰ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।

ਇਸ ਮੌਕੇ ਬਾਲ ਸੱਭਿਆਚਾਰਕ ਪ੍ਰੋਗਰਾਮ ਸਬੰਧੀ ਐਸ ਅਸ਼ੌਕ ਭੌਰ ਨੇ ਕਿਹਾ ਕਿ ਇਸ ਵਾਰ ਕਰੂੰਬਲਾਂ ਪੁਰਸਕਾਰ ਮੈਗਜ਼ੀਨ ਨਾਲ ਪਿੱਛਲੇ ਲੰਮੇ ਸਮੇਂ ਤੋਂ ਜੁੜੇ ਪੰਜ ਬਾਲ ਸਾਹਿਤ ਦੇ ਸਿਰਜਕਾਂ ਸੁਰਜੀਤ ਸਿੰਘ ਬਲਾੜ੍ਹੀ ਕਲਾਂ (ਜਲੰਧਰ), ਹਰਿੰਦਰ ਸਿੰਘ ਗੋਗਨਾ ਪਟਿਆਲਾ, ਪਰਮਜੀਤ ਸਿੰਘ ਪੰਮਾਂ ਪੇਂਟਰ (ਹੁਸ਼ਿਆਰਪੁਰ), ਕੁਲਦੀਪ ਸਿੰਘ ਪਰਵਾਜ਼ (ਲੁਧਿਆਣਾ) ਅਤੇ ਬਲਵਿੰਦਰ ਸਿੰਘ ਮਕੜੌਨਾਂ ਕਲਾਂ (ਰੋਪੜ )ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਬਾਲਾਂ ਦੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ ਦੀ ਸੰਗੀਤਕ ਐਲਬਮ ‘ ਕਰੂੰਬਲਾਂ2014’ ਅਤੇ ਬਲਜਿੰਦਰ ਮਾਨ ਦੀ ਬਾਲ ਪੁਸਤਕ ‘ ਆਲ੍ਹਣਿਆਂ ਦੀ ਰਾਖੀ ’ ਰਾਲੀਜ਼ ਕੀਤੀ ਗਈ। ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂਆਂ ਵਿੱਚ ਲੇਖ ਮੁਕਾਬਲੇ ਵਿੱਚ ਗੁਰਪ੍ਰੀਤ ਕੌਰ ਪਹਿਲੇ, ਹਰਪ੍ਰੀਤ ਕੌਰ ਬਾਵਾ ਦੂਸਰੇ, ਕਹਾਣੀ ’ਚ ਸੁਰਿੰਦਰ ਕੌਰ ਪਹਿਲੇ, ਗੁਰਕੰਵਲ ਕੌਰ ਦੂਸਰੇ ਅਤੇ ਰਵਨੀਤ ਕੌਰ ਤੀਸਰੇ , ਕਵਿਤਾ ’ ਚ ਹਰਸਿਮਰਨ ਕੌਰ ਪਹਿਲੇ, ਰਮਨਦੀਪ ਕੌਰ ਅਤੇ ਇੰਦਰਜੀਤ ਕੌਰ ਨੇ ਸਥਾਨ ਹਾਸਿਲ ਕਰਕੇ ਆਪੋ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਉਕਤ ਸਨਮਾਨ ਨਗਰ ਪੰਚਾਇਤ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਬੀਬੀ ਗੁਰਮੀਤ ਕੌਰ ਬੈਂਸ ,ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ , ਅਮਨਦੀਪ ਸਿੰਘ, ਅਰਜ਼ਨਾ ਐਵਾਰਡੀ ਅਥਲੀਟ ਮਾਧੁਰੀ ਏ ਸਿੰਘ , ਸੂਚਨਾ ਅਧਿਕਾਰ ਐਕਟ ਸੰਸਥਾ ਹੈਲਪ ਦੇ ਆਗੂ ਪਰਵਿੰਦਰ ਸਿੰਘ ਕਿੱਤਣਾਂ ਨੇ ਸਾਂਝੇ ਤੌਰ ’ ਤੇ ਤਕਸੀਮ ਕੀਤੇ । ਇਸ ਮੌਕੇ ਸਾਹਿਤ ਵਿੱਚ ਨਿਕੀਆਂ ਕਰੂੰਬਲਾਂ ਦਾ ਯੋਗਦਾਨ ਵਿਸ਼ੇ ’ ਤੇ ਡੀ ਐਨ ਸ਼ਰਮਾਂ, ਪ੍ਰੋ ਸੰਧੂ ਵਰਿਆਣਵੀ,ਮਦਨ ਵੀਰਾ, ਪ੍ਰੋ ਜੇ ਬੀ ਸੇਖੋਂ, ਐਡਵੋਕੇਟ ਬਲਬੀਰ ਸਿੰਘ ਅਤੇ ਅਸ਼ੋਕ ਪੁਰੀ ਆਦਿ ਨੇ ਪਰਚੇ ਪੜਦਿਆਂ ਕਿਹਾ ਕਿ ਬਲਜ਼ਿੰਦਰ ਮਾਨ ਦਾ ਬਾਲ ਰਸਾਲਾ ਕਾਬਲੇ ਤਰੀਫ ਹੈ। ਇਸ ਸਮਾਗਮ ਵਿੱਚ ਬਾਲ ਸਾਹਿਤ ਅਤੇ ਗੱਭਰੂ ਸਰਗਰਮੀਆਂ ਵਿੱਚ ਜੁੱਟੇ ਕਲਾਕਾਰ,ਚਿੱਤਰਕਾਰ,ਸਾਹਿਤਕਾਰ ਅਤੇ ਸਿੱਖਿਆ ਸ਼ਾਸਤਰੀ ਹਾਜ਼ਰ ਸਨ। ਇਸ ਮੌਕੇ ਕੁਲਵਿੰਦਰ ਕੌਰ ਰੁਹਾਨੀ, ਬਲਬੀਰ ਕੌਰ ਰੀਹਲ, ਬੱਗਾ ਸਿੰਘ ਚਿੱਤਰਕਾਰ, ਆਦਿ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਦਾ ਰੰਗ ਬੰਨ੍ਹਿਆਂ। ਇਸ ਤੋਂ ਇਲਾਵਾ ਟਰੱਸਟ ਵਲੋਂ ਹਰਭਜਨ ਸਿੋਂਘ ਕਾਹਲੋਂ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਪਿ੍ਰੰਸੀਪਲ ਚਰਨਜੀਤ ਸਿੰਘ, ਸਮਾਜ ਸੇਵਕ ਨਰਿੰਦਰ ਸਿੰਘ ਭਾਮ ਆਦਿ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬਲਜਿੰਦਰ ਮਾਨ ਵਲੋਂ ਕੀਤੇ ਜਾ ਰਹੇ ਕਾਰਜ਼ ਦੀ ਸ਼ਲਾਘਾ ਕੀਤੀ। ਇਸੋ ਮੌਕੇ ਪਿ੍ਰੰਸੀਪਲ ਮਨਜੀਤ ਕੌਰ ਮਾਨ, ਬਾਲ ਸਾਹਿਤ ਲੇਖਕਾ ਲੇਖਕਾ ਸੁਖਚੰਚਲ ਕੌਰ ਨੰਨੂ , ਆਤਮਾ ਸਿੰਘ ਚਿੱਟੀ, ਮਦਨ ਵੀਰਾ, ਪ੍ਰੋ ਸੰਧੂ ਵਿਰਾਅਣਵੀ, ਅਰਜਨਾ ਐਵਾਰਡੀ ਅਥਲੀਟ ਮਾਧੁਰੀ ਏ ਸਿੰਘ, ਗੁਰਮੀਤ ਕੌਰ ਬੈਂਸ, ਸਰਵਣ ਸਿੰਘ ਭਾਟੀਆ, ਪਿ੍ਰੰਸੀਪਲ ਬੀ ਕੇ ਬਾਲੀ, ਪ੍ਰੋ ਵਿਕਰਮ ਸਿੰਘ ਚੰਦੇਲ, ਗੁਰਪਾਲ ਸਿੰਘ ਸਹੋਤਾ, ਅਮਨ ਸਹੋਤਾ, ਪੰਮੀ ਖੁਸ਼ਹਾਲਪੁਰੀ, ਤਨਵੀਰ ਮਾਨ, ਅਸ਼ੌਕ ਕੁਮਾਰ ਬੁੱਲੋਵਾਲ, ਰਾਮ ਤੀਰਥ ਕੌਰ, ਕਪਲ ਬਾਲੀ,ਸਾਬਕਾ ਸਿੱਖਿਆ ਅਧਿਕਾਰੀ ਰਜਿੰਦਰ ਕੌਰ, ਪ੍ਰਿੰ ਬੀ ਕੇ ਬਾਲੀ, ਰੁਪਿੰਦਰ ਅਜੀਤ, ਸੂਬੇਦਾਰ ਨਸੀਬ ਚੰਦ, ਅਵਤਾਰ ਸਿੰਘ ਤਾਰੀ, ਬੀਬੀ ਸੁਖਦੇਵ ਕੌਰ ਚਮਕ, ਸਾਬੀ੍ਹ ਈਸਪੁਰੀ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸਾਹਿਤਕਾਰਾਂ ਅਤੇ ਪਮੁੱਖ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮੁੱਚੇ ਸਮਾਗਮ ਦੇ ਸਟੇਜ਼ ਸੰਚਾਲਨ ਦੇ ਫਰਜ਼ ਉੱਘੇ ਨਾਟਕਾਕਾਰ ਅਸ਼ੌਕ ਪੁਰੀ ਵਲੋਂ ਬਾਖੂਬੀ ਨਿਭਾਏ। ਧੰਨਵਾਦ ਪਿ੍ਰੰਸੀਪਲ ਮਨਜੀਤ ਮਾਨ ਵਲੋਂ ਕੀਤਾ ਗਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ