Thu, 21 November 2024
Your Visitor Number :-   7254018
SuhisaverSuhisaver Suhisaver

ਹਾਸਿਆਂ ’ਚ ਸਿਹਤਮੰਦੀ -ਪਵਨ ਉੱਪਲ

Posted on:- 16-11-2013

suhisaver

ਅਸੀਂ ਹੱਸਣਾ ਭੁੱਲ ਗਏ ਹਾਂ। ਇਸਦੀ ਮਿਸਾਲ ਇਸ ਗੱਲ ਤੋਂ ਹੀ ਲਈ ਜਾ ਸਕਦੀ ਹੈ ਕਿ ਇਕ ਬੱਚਾ ਦਿਨ ’ਚ ਤਿੰਨ ਸੌ ਵਾਰ ਹੱਸਦਾ ਹੈ ਜਦਕਿ ਆਪਣੇ-ਆਪ ਨੂੰ ਸਿਆਣਾ ਭੱਦਰ ਪੁਰਸ਼ ਕਹਾਉਣ ਵਾਲਾ ਇਕ ਵਿਅਕਤੀ ਸਿਰਫ ਬਾਰਾਂ ਵਾਰ ਹੱਸਦਾ ਹੈ। ਅਸੀਂ ਬਿਨਾਂ ਮਕਸਦ ਦੀ ਦੌੜ ਅਤੇ ਜ਼ਿੰਦਗੀ ਦੇ ਝਮੇਲਿਆਂ ’ਚ ਉਲਝ ਕੇ ਇਸਦੇ ਫਾਇਦਿਆਂ ਤੋਂ ਬਹੁਤ ਦੂਰ ਚਲੇ ਗਏ ਹਾਂ।

ਕਿਸੇ ਦੇ ਕਹਿਣ ਜਾਂ ਡਾਕਟਰਾਂ ਦੀ ਸਲਾਹ ’ਤੇ ਜੇ ਅਸੀਂ ਇਸਦਾ ਫਾਇਦਾ ਲੈਣਾ ਵੀ ਚਾਹੁੰਦੇ ਹਾਂ ਤਾਂ ਉਸ ਲਈ ਵੀ ਸ਼ਾਰਟਕੱਟ ਹੀ ਅਪਨਾਉਣਾ ਚਾਹੁੰਦੇ ਹਾਂ। ਅਸੀਂ ਲੰਮੀਆਂ ਵਾਟਾਂ ਦੇ ਪਾਂਧੀ ਨਹੀਂ ਬਣਨਾ ਚਾਹੁੰਦੇ। ਇਹ ਨਾ ਹੋਣ ਕਾਰਨ ਸਾਨੂੰ ਉਧਾਰ ਦੇ ਹਾਸੇ ਲੈਣੇ ਪੈ ਰਹੇ ਹਨ। ਹਾਸਾ ਕਿਤੋਂ ਖਰੀਦਣਾ ਨਹੀਂ ਪੈਂਦਾ। ਨਾ ਹੀ ਇਹ ਬਾਜ਼ਾਰ ’ਚੋਂ ਕਿਤੋਂ ਮੁੱਲ ਮਿਲਦਾ ਹੈ।

ਹਾਸਿਆਂ ਲਈ ਬਹਾਨਿਆਂ ਦੀ ਲੋੜ ਨਹੀਂ ਪੈਂਦੀ। ਇਹ ਤਾਂ ਅੰਦਰੋਂ ਚਸ਼ਮਿਆਂ ਵਾਂਗ ਫੁੱਟਦਾ ਹੈ। ਜਿਹੜੇ ਬੰਦੇ ਹੱਸਦੇ-ਹਸਾਉਦੇ ਰਹਿੰਦੇ ਹਨ, ਉਨ੍ਹਾਂ ਦੁਆਲੇ ਭੀੜਾਂ ਲੱਗੀਆਂ ਰਹਿੰਦੀਆਂ ਹਨ। ਹਰ ਕੋਈ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਬੇਤਾਬ ਰਹਿੰਦਾ ਹੈ। ਉਨ੍ਹਾਂ ਦਾ ਸਾਥ ਮਾਨਣ ਲਈ ਕਾਹਲਾ ਰਹਿੰਦਾ ਹੈ। ਉਹ ਨਾ ਸਿਰਫ ਖੁਦ ਖੁੱਲ੍ਹ ਕੇ ਹੱਸਦੇ ਹਨ ਬਲਕਿ ਹਾਸੇ ਵੰਡਣ-ਵੰਡਾਉਣ ’ਚ ਵੀ ਯਕੀਨ ਰੱਖਦੇ ਹਨ। ਅਜਿਹੇ ਲੋਕ ਤੁਹਾਨੂੰ ਕਦੀ ਮੁਰਝਾਏ ਹੋਏ ਜਾਂ ਬੀਮਾਰ ਜਿਹੇ ਪ੍ਰਤੀਤ ਨਹੀਂ ਹੁੰਦੇ। ਉਨ੍ਹਾਂ ਦੀ ਮੁਸਕਰਾਹਟ ਹੀ ਉਨ੍ਹਾਂ ਦੀ ਸਿਹਤਮੰਦੀ ਦੀ ਸੂਚਕ ਹੁੰਦੀ ਹੈ।

ਮਹਾਨ ਤੇ ਵੱਡੇ ਲੋਕਾਂ ਕੋਲ ਇਸਦੀ ਆਪਣੀ ਹੀ ਪਰਿਭਾਸ਼ਾ ਹੁੰਦੀ ਹੈ। ਸਾਡੇ ਕੋਲ ਹਾਸਿਆਂ ਰਾਹੀਂ ਸਿਹਤਮੰਦੀ ਦਾ ਸੰਕਲਪ ਅੱਜ ਤੋਂ ਨਹੀਂ ਹੈ ਸਗੋਂ ਯੁੱਗਾਂ ਤੋਂ ਹੈ। ਪਤੰਜਲੀ ਨੇ ਯੋਗ ਵਿਚ ਇਸਦਾ ਖਾਸ ਵਰਨਣ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ’ਚ ਵੀ ਇਸਨੂੰ ਵਡਿਆਇਆ ਗਿਆ ਹੈ ਪਰ ਫਿਰ ਵੀ ਅਸੀਂ ਇਸ ਦੀਆਂ ਨਿਆਮਤਾਂ ਨੂੰ ਸਮਝਣ ਤੋਂ ਅਸਮਰਥ ਹੋਈ ਜਾ ਰਹੇ ਹਾਂ ਕਿਉਕਿ ਅਸੀਂ ਹਰ ਗੱਲ ਲਈ ਬਹਾਨਾ ਲਾ ਦਿੰਦੇ ਹਾਂ ਕਿ ਸਾਡੇ ਕੋਲ ਵਕਤ ਨਹੀਂ ਹੈ।

ਸਾਡੇ ਮੌਜੂਦਾ ਸਮਾਜਿਕ ਢਾਂਚੇ ’ਚ ਘਰਾਂ ਦੇ ਹਾਸੇ ਘੱਟ ਰਹੇ ਹਨ ਤੇ ਪਾਰਕਾਂ ਦੇ ਹਾਸੇ ਵੱਧ ਰਹੇ ਹਨ ਪਰ ਲੋੜ ਚੌਤਰਫਾ ਹਾਸਿਆਂ ਦੀ ਹੈ। ਸਮੇਂ ਦੀ ਮੰਗ ਦੇ ਹਿਸਾਬ ਨਾਲ ਹਾਸਿਆਂ ਨਾਲ ਬੱਝੇ ਸੋਸ਼ਲ ਟੈਬੂਜ਼ ਵੀ ਟੁੱਟਣੇ ਚਾਹੀਦੇ ਹਨ। ਸਾਨੂੰ ਗਵਾਚੇ ਹਾਸਿਆਂ ਵੱਲ ਪਰਤਣਾ ਪਵੇਗਾ। ਇਸਨੂੰ ਕਿਤੋਂ ਲੱਭਣਾ ਨਹੀਂ ਪੈਣਾ, ਇਹ ਸਾਡੇ ਅੰਗ-ਸੰਗ ਹੀ ਹਨ, ਬੱਸ ਲੋੜ ਹੈ ਇਨ੍ਹਾਂ ਦੀ ਪੁਨਰਸੁਰਜੀਤੀ ਦੀ ਕਿਉਕਿ ਇਸ ਤੋਂ ਬਿਨਾਂ ਨਾ ਸਿਹਤ ਹੈ ਅਤੇ ਨਾ ਹੀ ਜ਼ਿੰਦਗੀ।

ਇਸ ਨਾਲ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਮਜਬੂਤ ਹੁੰਦੀ ਹੈ। ਹੱਸਣ ਵਾਲਾ ਵਿਅਕਤੀ ਉਲਟ ਹਾਲਤਾਂ ’ਚ ਵੀ ਕਾਮਯਾਬੀ ਹਾਸਲ ਕਰਦਾ ਹੈ। ਉਸ ’ਚ ਸਮੱਸਿਆਵਾਂ ਨੂੰ ਬਿਹਤਰ ਤਰੀਕੇ ਨਾਲ ਹੱਲ ਕਰਨ ਦੀ ਸਮਰੱਥਾ ਆਉਦੀ ਹੈ। ਬੀਮਾਰ ਕਰਨ ਵਾਲੀਆਂ ਤੇ ਦਿਲ ਨੂੰ ਲਾਉਣ ਵਾਲੀਆਂ ਗੱਲਾਂ ਵੀ ਹਾਸਿਆਂ ’ਚ ਉਡਾਈਆਂ ਜਾ ਸਕਦੀਆਂ ਹਨ। ਬਰਦਾਸ਼ਤ ਦਾ ਮਾਦਾ ਮਜਬੂਤ ਹੁੰਦਾ ਹੈ, ਜਿਸ ਨਾਲ ਬਹੁਤ ਸਾਰੀਆਂ ਔਖਿਆਈਆਂ ਵੀ ਸੌਖੀਆਂ ਲੱਗਣ ਲੱਗਦੀਆਂ ਹਨ। ਛੋਟੀਆਂ ਗੱਲਾਂ ’ਚ ਵੀ ਖੁਸ਼ ਰਿਹਾ ਜਾ ਸਕਦਾ ਹੈ।

ਜਿਹੜਾ ਬਾਹਰ ਖੁਸ਼ ਰਹੇਗਾ ਉਹ ਘਰ ਵੀ ਰਹੇਗਾ। ਦੋਸਤਾਂ ਦੇ ਸਾਥ, ਕੁਦਰਤ ਨਾਲ ਪਿਆਰ, ਮਿੱਠੀਆਂ ਯਾਦਾਂ, ਸੰਗੀਤ, ਅਧਿਆਤਮ, ਕਲਪਨਾ, ਮਨਪਸੰਦ ਭੋਜਨ, ਪਰਿਵਾਰ ਨੂੰ ਸਮਾਂ, ਸੰਤੋਸ਼ ਆਦਿ ਨਾਲ ਅਸੀਂ ਇਸਨੂੰ ਪਾ ਸਕਦੇ ਹਾਂ ਅਤੇ ਪੂਰਣ ਸਿਹਤਮੰਦੀ ਦੇ ਸੰਕਲਪ ਨੂੰ ਹਾਸਲ ਕਰ ਸਕਦੇ ਹਾਂ।
 

Comments

Iqbal

bahut dhukkva(N) article hai; ajj vakia hee haasay russ g-ay hn; per jithay na ruzgar hovy; na insaaf ta(N) haasay kittho(N) aun? beemaria, nashia(N) , corruption, tay akhauti dharma(N) valia(N) nay haasay khoh l-ay hn punjabia(N) tay chihria(N) tow(N).

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ