Thu, 03 October 2024
Your Visitor Number :-   7228744
SuhisaverSuhisaver Suhisaver

ਸੰਜੀਵਨੀ ਦਾ ਕੰਮ ਕਰਦਾ ਹੈ ਖ਼ੂਨਦਾਨ- ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 22-05-2014

suhisaver

ਜਿੱਥੇ ਜ਼ਿੰਦਗੀ ਦੇ ਰੁਝੇਂਵਿਆਂ ਕਰਕੇ ਆਦਮੀ ਕੋਲ ਸਮੇਂ ਦੀ ਘਾਟ ਹੈ, ਉੱਥੇ ਆਵਾਜਾਈ ਦੇ ਸਾਧਨਾਂ ਵਿੱਚ ਹੋਏ ਵਾਧੇ ਕਰਕੇ ਸੜਕਾਂ ਤੇ ਵਾਹਨਾਂ ਦੀ ਭਰਮਾਰ ਹੈ । ਇੱਕ ਕਰੋੜਾਂ ਰੁਪਏ ਖਰਚਣ ਦੇ ਬਾਅਦ ਵੀ ਸੜਕਾਂ ਦੀ ਖਸਤਾ ਹਾਲਤ, ਦੂਜਾ ਟਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਤੀਜਾ ਭਾਰੀ-ਭਰਕਮ ਗੱਡੀਆਂ ਦੇ ਵੱਜਦੇ ਹਾਰਨ ਬੰਦੇ ਦੇ ਕਦਮਾਂ ਨੂੰ ਮੱਲੋ੍ਹ-ਮੱਲੀ੍ਹ ਅੱਗੇ ਜਾਣ ਦੀ ਕਾਹਲੀ ਪਾਉਂਦੇ ਹਨ । ਪਰ ਸਿਆਣੇ ਕਹਿੰਦੇ ਹਨ ਕਿ ਕਾਹਲੀ ਅੱਗੇ ਟੋਏ ਹੁੰਦੇ ਹਨ । ਅੱਗੇ ਨਿਕਲਣ ਦੀ ਦੌੜ ਵਿੱਚ ਹੀ ਜ਼ਿਆਦਾਤਰ ਅਸੀਂ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਾਂ । ਲਾ-ਪਰਵਾਹੀ ਜਾਂ ਨਸ਼ਿਆਂ ਕਰਕੇ ਵੀ ਸੜਕ ਹਾਦਸੇ ਹੁੰਦੇ ਹਨ । ਕਾਰਣ ਕੋਈ ਵੀ ਹੋਵੇ ਪਰ ਸਾਲ ਵਿੱਚ ਲਗਭਗ 5000 ਮੌਤ ਸਿਰਫ ਸੜਕ ਹਾਦਸਿਆਂ ਵਿੱਚ ਹੀ ਹੁੰਦੀ ਹੈ । ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖ੍ਹਮੀ ਹੁੰਦੇ ਹਨ । ਜ਼ਖ੍ਹਮੀ ਹੋਏ ਬਹੁਤ ਸਾਰੇ ਵਿਅਕਤੀਆਂ ਨੂੰ ਖੁਨ ਚੜ੍ਹਾਉਣ ਦੀ ਲੋੜ ਪੈਂਦੀ ਹੈ, ਜਿਸ ਨਾਲ ਸੈਂਕੜੇ ਜਾਨਾਂ ਬਚਾਈਆਂ ਜਾਂਦੀਆਂ ਹਨ । ਇਸ ਲਈ ਅੱਜ ਦੀ ਜ਼ਿੰਦਗੀ ਵਿੱਚ ਖੂਨਦਾਨ ਕਰਨ ਦੀ ਮਹੱਤਤਾ ਬਹੁਤ ਵੱਧ ਗਈ ਹੈ ।

ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਖੂਨ ਦਾਨ ਕਰਨ ਨਾਲ ਸਾਡੇ ਸਰੀਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ । ਜੇ ਥੋੜ੍ਹੀ-ਬਹੁਤੀ ਕਮਜ਼ੋਰੀ ਆਂਉਦੀ ਵੀ ਹੈ ਤਾਂ ਉਹ ਜਲਦ ਹੀ ਪੂਰੀ ਹੋ ਜਾਂਦੀ ਹੈ । ਫਿਰ ਵੀ ਡਾਕਟਰ ਦੀ ਸਲਾਹ ਲੈ ਕੇ ਤੁਸੀਂ ਇਹ ਪੁੰਨ ਖੱਟ ਸਕਦੇ ਹੋ । ਇਸ ਨਾਲ ਇੱਕ ਤਾਂ ਤੁਹਾਨੂੰ ਆਪਣੇ ਬਲੱਡ ਗਰੁੱਪ ਦੀ ਜਾਣਕਾਰੀ ਮਿਲੇਗੀ ਦੂਜਾ ਜੇਕਰ ਤੁਹਾਡੇ ਖੂਨ ਵਿੱਚ ਕੋਈ ਘਾਟ ਹੈ ਤਾਂ ਉਸਦਾ ਪਤਾ ਲੱਗੇਗਾ ਅਤੇ ਤੁਸੀਂ ਉਸ ਦਾ ਸਹੀ ਉਪਚਾਰ ਕਰਨਾ ਸ਼ੁਰੂ ਕਰਵਾਉਗੇ । ਪਰ ਇੱਕ ਗੱਲ ਯਾਦ ਰੱਖੋ ਕਿ ਘੱਟੋ-ਘੱਟ ਹੋਮੋਗਲੋਬਿਨ ਪੁਰਸ਼ ਵਿੱਚ 15.3 ਅਤੇ ਇਸਤਰੀ ਵਿੱਚ 13.8 ਹੋਣਾ ਚਾਹੀਦਾ ਹੈ । ਖੂਨ ਦਾਨ ਕਰਨ ਵਾਲੇ ਮਨੁੱਖ ਨੂੰ ਕੋਈ ਵੀ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ । ਜੇਕਰ ਕੋਈ ਵੀ ਵਿਅਕਤੀ ਅਣਗਹਿਲੀ ਕਰਦਾ ਹੈ ਤਾਂ ਉਸਨੂੰ ਭਿਆਨਕ ਸਿੱਟਾ ਭੁਗਤਣਾ ਪੈ ਸਕਦਾ ਹੈ ।


ਸਰਕਾਰੀ, ਗੈਰ-ਸਰਕਾਰੀ ਅਤੇ ਅਰਧ-ਸਰਕਾਰੀ ਬਹੁਤ ਸਾਰੀਆਂ ਸੰਸਥਾਂਵਾ ਹਨ ਜੋ ਵੱਖ-ਵੱਖ ਦਿਨਾਂ ਨੂੰ ਸਮਰਪਤਿ ਖੁਨਦਾਨ ਕੈਂਪ ਲਾ ਕੇ ਖੂਨ ਦਾਨ ਕਰਨ ਵਾਲੇ ਸੱਜਣਾਂ ਨੂੰ ਸਨਮਾਨਿਤ ਕਰਦੀਆਂ ਹਨ ਅਤੇ ਹੋਰ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ । ਇਸ ਲਈ ਦਾਨ ਕੀਤੇ ਜਾਂਦੇ ਖੂਨ ਨੂੰ ਸਾਂਭਣ ਲਈ ਪੂਰੇ ਪੰਜਾਬ ਵਿੱਚ 93 ਬਲੱਡ ਬੈਂਕ ਹਨ । ਇਹਨਾਂ ਵਿੱਚੋਂ 39 ਸਰਕਾਰੀ ਅਤੇ 54 ਪ੍ਰਾਈਵੇਟ ਸੰਸਥਾਂਵਾ ਵਿੱਚ ਹਨ । ਹਰ ਜ਼ਿਲੇ੍ਹ ਵਿੱਚ 1 ਜਾਂ 2 ਸਰਕਾਰੀ ਹਸਪਤਾਲਾਂ ਵਿੱਚ ਇਹ ਸੁਵਿਧਾ ਹੈ । ਉਹ ਗੱਲ ਵੱਖਰੀ ਹੈ ਕਿ ਲੋੜਵੰਦ ਗਰੀਬਾਂ ਨੂੰ ਮੁਸ਼ਕਿਲ ਵੇਲੇ ਬਲੱਡ ਲਈ ਬਹੁਤ ਜ਼ਿਆਦਾ ਖੱਜਲ-ਖੁਆਰ ਹੋਣਾ ਪੈਂਦਾ ਹੈ । ਪੈਸੇ ਨੇ ਸਭ ਦੇ ਦਿਲ ਪੱਥਰ ਕਰ ਦਿੱਤੇ ਨੇ । ਬਲੱਡ ਗਰੁੱਪ ਦੀ ਬਲੈਕਮੇਲਿੰਗ ਹੋ ਰਹੀ ਹੈ । ਇਹ ਇਕੱਠਾ ਤਾਂ ਖੂਨਦਾਨ ਕੈਂਪ ਲਾ ਕੇ ਮੁਫਤ ਵਿੱਚ ਕੀਤਾ ਜਾਂਦਾ ਹੈ ਪਰ ਵੇਚਿਆ ਇਹ ਬਹੁਤ ਮਹਿੰਗੇ ਮੁੱਲ ਜਾਂਦਾ ਹੈ । ਇਸ ਦਾ ਇਵੇਂ ਬਜ਼ਾਰੀਕਰਨ ਹੋ ਚੁੱਕਾ ਹੈ ਕਿ ਕਈ ਗਰੀਬ ਮਜ਼ਦੂਰ ਖੂਨ ਵੇਚ ਕੇ ਆਪਣਾ ਪੇਟ ਭਰਦੇ ਵੀ ਵੇਖੇ ਜਾ ਸਕਦੇ ਹਨ । ਪਰ ਜੋ ਵੀ ਹੋਵੇ ਅੱਜ ਦੇ ਯੁੱਗ ਵਿੱਚ ਇਹ ਸੰਜੀਵਨੀ ਤੋਂ ਘੱਟ ਨਹੀਂ ਹੈ ।

ਸਾਡੇ ਲਈ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਕਿਹੜਾ ਬਲੱਡ ਗਰੁੱਪ ਕਿਹੜੇ ਬਲੱਡ ਗਰੁੱਪ ਨੂੰ ਖੂਨ ਲੈ ਜਾਂ ਦੇ ਸਕਦਾ ਹੈ । ਅੱਠ ਤਰਾਂ੍ਹ ਦੇ ਬਲੱਡ ਗਰੁੱਪ ਹੁੰਦੇ ਹਨ । ਏ+, ੳ+, ਬੀ+, ਏਬੀ+, ਏ-, ੳ-, ਬੀ-, ਏਬੀ- ਆਦਿ । ਏ+ ਬਲੱਡ ਗਰੁੱਪ ਵਾਲਾ ਏ+, ਏਬੀ+ ਨੂੰ ਖੂਨ ਦੇ ਸਕਦਾ ਹੈ ਅਤੇ ਏ+, ਏ-, ੳ+, ੳ- ਤੋਂ ਖੂਨ ਲੈ ਸਕਦੇ ਹਨ । ੳ+ ਬਲੱਡ ਗਰੁੱਪ ਵਾਲਾ ੳ+, ਏ+, ਬੀ+, ਏਬੀ+ ਨੂੰ ਖੂਨ ਦੇ ਸਕਦਾ ਹੈ ਅਤੇ ੳ+, ੳ- ਤੋਂ ਖੂਨ ਲੈ ਸਕਦਾ ਹੈ । ਬੀ+ ਬਲੱਡ ਗਰੁੱਪ ਵਾਲਾ ਬੀ+, ਏਬੀ+ ਨੂੰ ਖੂਨ ਦੇ ਸਕਦਾ ਹੈ ਅਤੇ ਬੀ+, ਬੀ-, ੳ+, ੳ- ਤੋਂ ਖੂਨ ਲੈ ਸਕਦਾ ਹੈ । ਏਬੀ+ ਬਲੱਡ ਗਰੁੱਪ ਵਾਲਾ ਸਿਰਫ ਏਬੀ+ ਨੂੰ ਖੂਨ ਦੇ ਸਕਦਾ ਹੈ ਅਤੇ ਹਰ ਗਰੁੱਪ ਤੋਂ ਭਾਵ ਅੱਠਾਂ ਗਰੁੱਪਾਂ ਤੋਂ ਖੂਨ ਲੈ ਸਕਦਾ ਹੈ । ਏ- ਬਲੱਡ ਗਰੁੱਪ ਵਾਲਾ ਏ+, ਏ-, ਏਬੀ+, ਏਬੀ- ਨੂੰ ਖੂਨ ਦੇ ਸਕਦਾ ਹੈ ਅਤੇ ਏ-, ੳ- ਤੋਂ ਖੂਨ ਲੈ ਸਕਦਾ ਹੈ । ੳ- ਬਲੱਡ ਗਰੁੱਪ ਵਾਲਾ ਹਰ ਕਿਸੇ ਨੂੰ ਭਾਵ ਅੱਠਾਂ ਬਲੱਡ ਗਰੁੱਪਾਂ ਨੂੰ ਖੂਨ ਦੇ ਸਕਦਾ ਹੈ ਅਤੇ ਸਿਰਫ ੳ- ਤੋਂ ਹੀ ਖੂਨ ਲੈ ਸਕਦਾ ਹੈ । ਬੀ- ਬਲੱਡ ਗਰੁੱਪ ਵਾਲਾ ਬੀ+, ਬੀ-, ਏਬੀ+, ਏਬੀ- ਨੂੰ ਖੂਨ ਦੇ ਸਕਦਾ ਹੈ ਅਤੇ ਬੀ-, ੳ- ਤੋਂ ਖੂਨ ਲੈ ਸਕਦਾ ਹੈ । ਏਬੀ- ਬਲੱਡ ਗਰੁੱਪ ਵਾਲਾ ਏਬੀ+, ਏਬੀ- ਨੂੰ ਖੂਨ ਦੇ ਸਕਦਾ ਹੈ ਅਤੇ ਏਬੀ-, ਏ-, ਬੀ-, ੳ- ਤੋਂ ਖੂਨ ਲੈ ਸਕਦਾ ਹੈ । ਇਹ ਸਭ ਜਾਣਕਾਰੀ ਹੋਵੇ ਤਾਂ ਇਨਸਾਨ ਨੂੰ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਉਪਰੋਕਤ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਖੂਨਦਾਨ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ । ਬੜ੍ਹੇ ਹੀ ਸੱਜਣ ਖੂਨ ਦਾਨ ਕਰਦੇ ਹਨ ਅਤੇ ਉਹਨਾਂ ਦੁਆਰਾ ਦਾਨ ਕੀਤੇ ਬਲੱਡ ਗਰੁੱਪ ਨੂੰ ਸਾਂਭਣ ਲਈ ਬਲੱਡ ਬੈਂਕ ਵੀ ਬਹੁਤ ਹਨ । ਇਸ ਲਈ ਸਾਨੂੰ ਖੁਦ ਨੂੰ ਵੀ ਬਿਨਾਂ ਝਿਜਕ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਖੂਨਦਾਨ ਕਰਨ ਨਾਲ ਅਸੀਂ ਕਿਸੇ ਲੋੜ੍ਹਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਸਹਿਯੋਗੀ ਹੋ ਸਕਦੇ ਹਾਂ । ਇਹ ਸਾਡੇ ਅਤੇ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੋਵੇਗੀ ।

ਪਰ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅਸੀਂ, ਪ੍ਰਸ਼ਾਸ਼ਨ ਅਤੇ ਪ੍ਰਸ਼ਾਸ਼ਕ ਸਭ ਇਸ ਸੰਜੀਵਨੀ ਨੂੰ ਸਾਂਭਣ ਵਿੱਚ ਨਾਕਾਮ ਰਹੇ ਹਾਂ । ਖੂਨਦਾਨ ਕਰਨ ਦੇ ਕੈਂਪ ਲਾ ਕੇ, ਖੂਨ ਇਕੱਠਾ ਕਰਕੇ ਬਲੱਡ ਬੈਂਕਾ ਵਿੱਚ ਭੇਜਣ ਤੋਂ ਬਾਅਦ, ਅਸੀਂ ਕਦੇ ਵਿਚਾਰਿਆ ਵੀ ਨਹੀਂ ਕਿ ਲੋੜ੍ਹਵੰਦਾਂ ਨੂੰ ਇਹ ਕਿਵੇਂ ਪ੍ਰਾਪਤ ਹੁੰਦਾ ਹੈ ? ਸਾਨੂੰ ਵਿਚਾਰ ਕੇ ਉਚਿੱਤ ਹੰਭਲਾ ਮਾਰਨ ਦੀ ਲੋੜ੍ਹ ਹੈ । ਬਲੱਡ ਬੈਂਕਾ ਵਿੱਚ ਹੋ ਰਹੀ ਬਲੱਡ ਦੀ ਬਲੈਕਮੇਲਿੰਗ ਰੋਕਣ ਦੀ ਲੋੜ੍ਹ ਹੈ । ਲੋੜਵੰਦ ਗਰੀਬਾਂ ਤੱਕ ਇਹ ਆਸਾਨੀ ਨਾਲ ਪੁੱਜਦਾ ਕੀਤਾ ਜਾਣਾ ਚਾਹੀਦਾ ਹੈ । ਆਉ ਸਭ ਮਿਲ ਕੇ ਇਸ ਸੰਜੀਵਨੀ ਨੂੰ ਸਾਂਭੀਏ ਤਾਂ ਕਿ ਇਸ ਦੀ ਸਦਵਰਤੋਂ ਹੋ ਸਕੇ ਅਤੇ ਦੁਰਵਰਤੋਂ ਬੰਦ ਹੋ ਸਕੇ ।

ਸੰਪਰਕ: +91 98552 07071
 

Comments

n p singh

ਖੂਨ ਦਾਨ ਇਕ ਦਾਨ ਨਹੀਂ ਸਗੋਂ ਜਿੰਦਗੀ ਨੂੰ ਬਚਾਉਣ ਦਾ ਉਪਰਾਲਾ ਹੈ ਇਹ ਇਕ ਜਜਬਾ ਹੈ ਨਾਕਿ ਦਾਨ . ਇਸ ਨੁੰ ਇਕ ਸਨਅਤ ਦਾ ਰੂਪ ਨ ਦੇਕੇ ਸਮਾਜਿਕ ਸਰੋਕਾਰਾਨ ਨਾਲ ਜੋੜੀਏ

Hira Singh

ਸਮਾਂ ਖਰਾਬ

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ