Wed, 18 September 2024
Your Visitor Number :-   7222575
SuhisaverSuhisaver Suhisaver

ਗੁਰੂ-ਸ਼ਿੱਸ਼ ਪਰੰਪਰਾ ਦਾ ਪ੍ਰਤੀਕ : ਅਧਿਆਪਕ ਦਿਵਸ -ਨੀਲ

Posted on:- 04-09-2014

suhisaver

5 ਸਤੰਬਰ ਨੂੰ ਅਧਿਆਪਕ ਦਿਵਸ 'ਤੇ ਵਿਸ਼ੇਸ਼

ਗੁਰੂ-ਸ਼ਿੱਸ਼ ਅਰਥਾਤ ਅਧਿਆਪਕ-ਵਿਦਿਆਰਥੀ ਦੀ ਪਰੰਪਰਾ ਸਤਿਯੁਗ ਤੋਂ ਹੀ ਚਲੀ ਆਉਂਦੀ ਹੈ, ਜਿਸ ਮੁਤਾਬਿਕ ਅਧਿਆਪਕ ਅਰਥਾਤ ਗੁਰੂ ਨੂੰ ਇਕ ਉੱਚਾ ਸਥਾਨ ਦਿੱਤਾ ਗਿਆ ਹੈ ਜੋ ਆਪਣੇ ਸੱਚੇ, ਸੁੱਚੇ ਅਤੇ ਸਪਰਪਿਤ ਸ਼ਿੱਸ਼ ਅਰਥਾਤ ਵਿਦਿਆਰਥੀ ਨੂੰ ਆਪਣੀ ਸਾਰੀ ਅਰਜਿਤ ਵਿੱਦਿਆ ਪ੍ਰਦਾਨ ਕਰਕੇ ਉਸਨੂੰ ਅਜਿਹਾ ਨਿਪੁੰਨ ਵਿਅਕਤੀ ਬਣਾ ਦਿੰਦਾ ਹੈ ਜੋ ਅੱਗੇ ਚੱਲ ਕੇ ਗੁਰੁ ਤੋਂ ਪ੍ਰਾਪਤ ਕੀਤੀ ਆਪਣੀ ਵਿਦਿਆ ਨੂੰ ਲੋਕ ਭਲਾਈ ਦੇ ਕੰਮਾ ਵਿਚ ਲਾ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਂ ਉੱਚਾ ਚੁੱਕਦਾ ਹੈ ਬਲਕਿ ਆਪਣੇ ਗੁਰੂ ਨੂੰ ਵੀ ਹੋਰ ਵਧੇਰੇ ਮਾਣ ਹਾਸਿਲ ਕਰਵਾਉਂਦਾ ਹੈ। ਇਸ ਤਰਾਂ ਅਧਿਆਪਕ ਅਤੇ ਵਿਦਿਆਰਥੀ ਦਾ ਇਹ ਕੱਚੇ ਧਾਗੇ ਨਾਲ ਬੱਝਾ ਰਿਸ਼ਤਾ ਇੰਨਾ ਗੂੜਾ ਹੋ ਨਿਬੜਦਾ ਹੈ ਕਿ ਅਧਿਆਪਕ ਆਪਣੇ ਹੋਨਹਾਰ ਵਿਦਿਆਰਥੀਆਂ ਦੀਆਂ ਸਿਫ਼ਤਾਂ ਕਰਦਿਆਂ ਨਹੀਂ ਥੱਕਦੇ। ਵਿਦਿਆਰਥੀਆਂ ਦਿਆਂ ਮਨਾਂ ਉਪਰ ਵੀ ਆਪਣੇ ਅਧਿਆਪਕਾਂ ਦੇ ਉਸਾਰੂ ਦ੍ਰਿਸ਼ਟਾਂਤਾਂ ਦੀ ਛਾਪ ਸੰਪੂਰਨ ਜੀਵਨ ਤੀਕ ਰਹਿੰਦੀ ਹੈ ਜੋ ਉਨ੍ਹਾ ਨੂੰ ਚੰਗੇ ਨਾਗਰਿਕ ਬਣਨ ਵਿਚ ਮਦਦ ਕਰਦੀ ਹੈ।

ਉਂਝ ਤਾਂ ਹਮੇਸ਼ਾਂ ਤੋਂ ਹੀ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਦਿੰਦੇ ਆਏ ਹਨ ਪਰ ਸਾਰਵਜਨਿਕ, ਸਾਮੂਹਿਕ ਅਤੇ ਵੈਸ਼ਵਿਕ ਪੱਧਰ ਤੇ ਅਧਿਆਪਕਾਂ ਨੂੰ ਚੇਤੇ ਕਰਨ ਅਤੇ ਸਨਮਾਨਿਤ ਕਰਨ ਦੇ ਮਕਸਦ ਦੀ ਚਟਕ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਵਰਗਾਂ ਨੂੰ ਵੀਹਵੀਂ ਸਦੀ ਵਿਚ ਲੱਗੀ। ਬੁਲਗੇਰੀਆ, ਕੈਨੇਡਾ, ਪਾਕਿਸਤਾਨ ਅਤੇ ਰਸ਼ੀਆ ਸਣੇ 19 ਦੇਸ਼ਾਂ ਨੇ ਸਾਂਝੇ ਤੌਰ ਤੇ 5 ਅਕਤੂਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਮੋਰਾਕੋ, ਅਲਜੀਰੀਆਂ, ਸੰਯੁਕਤ ਅਰਬ ਅਮਿਰਾਤ, ਟਿਉਨੀਸ਼ੀਆ, ਲੀਬੀਆਂ ਅਤੇ ਇਜਿਪਟ ਸਣੇ 11 ਦੇਸ਼ਾਂ ਨੇਂ 28 ਫਰਵਰੀ ਨੂੰ ਅਧਿਆਪਕ ਦਿਵਸ ਵਜੋਂ ਚੁਣਿਆ।

ਵਿਸ਼ਵ ਭਰ ਵਿਚ ਆਪਣੀ ਅਦੁੱਤੀ ਪਰੰਪਰਾ ਅਤੇ ਵਿਹਾਰ ਕਾਰਣ ਮਸ਼ਹੂਰ, ਵਿਸ਼ਵ ਦੇ ਸੱਭ ਤੋਂ ਵੱਡੇ ਗਣਤੰਤਰ ਸਾਡੇ ਦੇਸ਼ ਭਾਰਤ ਵੱਲੋਂ ਵੀ ਅਧਿਆਪਕ ਦਿਵਸ ਲਈ ਮਿਤੀ ਤੈਅ ਕੀਤੀ ਗਈ ਪਰ ਇਸ ਸਬੰਧ ਵਿਚ ਭੇਡ-ਚਾਲ ਵਾਲੀ ਪ੍ਰਵਿਰਤੀ ਨਾ ਅਪਣਾ ਕੇ ਆਪਣੇ ਸਦੀਆਂ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਦੁਹਰਾਉੰਦਿਆਂ ਹੋਇਆਂ ਉੱਚ ਵਿਦਿਆਵਾਂ ਪ੍ਰਾਪਤ, ਅਨੇਕ ਗੁਣਾ ਦੇ ਮਾਲਕ ਅਤੇ ਬੇ-ਹਦ ਸੂਝਵਾਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਮਾਣਯੋਗ ਸ੍ਰੀ (ਡਾਕਟਰ) ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਅਰਥਾਤ 05 ਸਿਤੰਬਰ (1888) ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਚੁਣਿਆ ਗਿਆ। ਇਹ ਇਸ ਲਈ ਨਹੀਂ ਸੀ ਚੁਣਿਆ ਗਿਆ ਕਿ ਹਰ ਵਰ੍ਹੇ ਉਨ੍ਹਾ ਦਾ ਜਨਮਦਿਨ ਮਨਾਇਆ ਜਾ ਸਕੇ ਬਲਕਿ ਉਨ੍ਹਾ ਦੀਆਂ ਉੱਚ ਵਿਦਿਅਕ ਯੋਗਤਾਵਾਂ ਨੂੰ ਅਤੇ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਗਈ ਉਨ੍ਹਾ ਦੀ ਸੇਵਾ ਨੂੰ ਚੇਤੇ ਰੱਖਣ ਲਈ ਚੁਣਿਆ ਗਿਆ। ਇਸ ਤਰ੍ਹਾਂ ਭਾਰਤ ਵਿਚ ਪਹਿਲਾ ਅਧਿਆਪਕ ਦਿਵਸ 05 ਸਿਤੰਬਰ, 1962 ਨੂੰ ਮਨਾਇਆ ਗਿਆ ਅਤੇ ਇਹ ਪਰੰਪਰਾ ਹਰ ਸਾਲ ਨਿਭਾਈ ਜਾ ਰਹੀ ਹੈ। ਇਸ ਦਿਨ ਅਨੇਕ ਸੁਚੱਜੇ ਅਤੇ ਸਮਰਪਿਤ ਅਧਿਆਪਕਾਂ ਨੂੰ ਉਨ੍ਹਾ ਦੇ ਸ਼ਲਾਘਾਯੋਗ ਕਾਰਜਾਂ ਅਤੇ ਸੇਵਾਵਾਂ ਲਈ ਅਲਗ-ਅਲਗ ਸਮਾਗਮਾਂ ਦੌਰਾਨ ਸਨਮਾਨਿਤ ਕੀਤਾ ਜਾਂਦਾ ਹੈ।

ਬਦਲਾਅ ਜੀਵਨ ਦਾ ਇਕ ਅਨਿੱਖਣਵਾਂ ਅੰਗ ਹੈ ਅਤੇ ਇਹ ਨਿਰੰਤਰ ਜਾਰੀ ਹੈ। ਸਿਖਿਆ ਪ੍ਰਣਾਲੀ ਵਿਚ ਵੀ ਸਮੇ ਨਾਲ ਅਨੇਕ ਬਦਲਾਅ ਆਏ ਹਨ। ਇਕ ਸਮਾ ਉਹ ਸੀ ਜਦੋਂ ਮਾਂ-ਬਾਪ ਆਪਣਿਆਂ ਬੱਚਿਆਂ ਨੂੰ ਅਧਿਆਪਕ ਕੋਲ ਸੋਂਪ ਦਿੰਦੇ ਸਨ ਅਤੇ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਿਤਾ ਸਮਾਨ ਮੰਨ ਕੇ ਉਨ੍ਹਾ ਦੇ ਹੀ ਘਰੀਂ ਰਹਿੰਦੇ ਸਨ ਜਿੱਥੇ ਉਹ ਆਪਣੇ ਅਧਿਆਪਕ ਦੇ ਹਰ ਆਦੇਸ਼ ਦਾ ਪਾਲਨ ਕਰਦੇ ਹੋਇਆਂ ਸੰਸਾਰਿਕ ਸਿੱਖਿਆ ਹਾਸਿਲ ਕਰਦੇ ਸਨ ਅਤੇ ਨਾਲ ਹੀ ਆਪਣੇ ਅਧਿਆਪਕ ਦੀ ਧਰਮ ਪਤਨੀ ਨੂੰ ਆਪਣੀ ਮਾਂ ਵਾਂਗ ਸਮਝਦੇ ਸਨ ਜੋ ਵਿਦਿਆਰਥੀਆਂ ਨੂੰ ਪਰਿਵਾਰਿਕ ਸਿੱਖਅਵਾਂ ਪ੍ਰਦਾਨ ਕਰਦੀ ਸੀ। ਸਿੱਖਆ ਪ੍ਰਾਪਤੀ ਦੀ ਇਸ ਅਵਸਥਾ ਦੌਰਾਨ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਿੰਝ ਮਰਜ਼ੀ ਰੱਖੇ, ਉਨ੍ਹਾ ਦੇ ਮਾਪੇ ਕੋਈ ਕਿੰਤੂ-ਪ੍ਰੰਤੂ ਨਹੀਂ ਸਨ ਕਰਦੇ। ਪਰ ਹੁਣ ਸਮਾਂ ਬਦਲ ਚੁੱਕਿਆ ਹੈ। ਬੇਸ਼ੱਕ ਸਾਰੇ ਅਧਿਆਪਕ ਜਾਂ ਸਾਰੇ ਵਿਦਿਆਰਥੀ ਮਾੜੇ ਨਹੀਂ ਹੁੰਦੇ ਪਰ ਸਮੇ ਨਾਲ ਕਈ ਅਪਵਾਦ ਵੀ ਪੈਦਾ ਹੋ ਚੁੱਕੇ ਹਨ। ਅੱਜ ਕਈ ਜਗ੍ਹਾਂ ਚੇਲੇ ਸਾਜ ਵਜਾਉਂਦੇ ਹਨ ਅਤੇ ਗੁਰੂਆਂ ਨੂੰ ਨਚਾਉਂਦੇ ਹਨ। ਵਿਦਿਆਰਥੀ ਆਪਣੇ ਘਰੀਂ ਬੈਠਦੇ ਹਨ ਅਤੇ ਅਧਿਆਪਕ ਉਨ੍ਹਾ ਨੂੰ ਪੜ੍ਹਾਉਣ ਉਨ੍ਹਾ ਦੇ ਘਰੀਂ ਜਾਂਦੇ ਹਨ। ਕਿਸੇ ਧਨਾਢ ਵਿਦਿਆਰਥੀ ਦੀ ਕਿਸੇ ਗ਼ਲਤੀ ਲਈ ਰੋਕ-ਟੋਕ ਕਰਨਾ ਕਿਸੇ ਸਾਦੇ ਅਧਿਆਪਕ ਨੂੰ ਉਸ ਵੇਲੇ ਮਹਿੰਗਾ ਪੈ ਜਾਂਦਾ ਹੈ ਜਦੋਂ ਉਸਦੀਆਂ ਤਸਵੀਰਾਂ ਟੈਲੀਵਿਜ਼ਨ ਉਪਰ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਮਾਮਲਿਆਂ ਵਿਚ ਹੁਣ ਵਿਦਿਆ ਵਿਹਾਰ ਨਾ ਰਹਿ ਕੇ ਵਿਉਪਾਰ ਬਣ ਗਈ ਹੈ। ਰਾਜਹੰਸ ਵਿਚ ਇਕ ਗੁਣ ਹੁੰਦਾ ਹੈ ਕਿ ਉਹ ਦੁੱਧ ਅਤੇ ਪਾਣੀ ਦੇ ਮਿਸ਼ਰਣ ਵਿਚੋਂ ਦੁੱਧ ਨੂੰ ਨਿਤਾਰ ਕੇ ਪੀ ਲੈਂਦਾ ਹੈ ਅਤੇ ਪਾਣੀ ਛੱਡ ਦਿੰਦਾ ਹੈ। ਆਓ! ਅਸੀਂ ਵੀ ਅਪਵਾਦਾਂ ਨੂੰ ਵਿਸਾਰ ਕੇ ਉਨ੍ਹਾ ਮਿਹਨਤਕਸ਼ ਅਤੇ ਗੁਣੀ ਅਧਿਆਪਕਾਂ ਨੂੰ ਸਤਿਕਾਰ ਭਰਿਆ ਨਮਨ ਕਰੀਏ ਜੋ ਅਣਥੱਕ ਮਿਹਨਤ ਕਰਕੇ ਆਪਣੇ ਵਿਦਿਆਰਥੀਆਂ ਨੂੰ ਖਰੇ-ਸੋਨੇ ਵਰਗਾ ਬਨਾਉਣ ਵਿਚ ਕੋਈ ਕੂਣ-ਕਸਰ ਨਹੀਂ ਛੱਡਦੇ।


ਸੰਪਰਕ: +91 94184 70707

Comments

Dr Sewak Ahuja

Being a teacher myself I find that the respect and status of teacher is really of not of that pride as it should have been. All this has resulted in Lowering the educational standards. Topmost strata of person must be encouraged to adopt this noble profession, only than nation building can be of desired level. Government must take all the necessary steps so that nation comes on the top and produce highest level of intellectuals, to give boost to innovations and IPRs

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ