Mon, 14 October 2024
Your Visitor Number :-   7232443
SuhisaverSuhisaver Suhisaver

ਸਾਨੂੰ ਅੰਗਰੇਜ਼ੀ ਕਿਉਂ ਨਹੀਂ ਆਉਂਦੀ -ਅਵਤਾਰ ਸਿੰਘ ਬਿਲਿੰਗ

Posted on:- 08-07-2015

suhisaver

ਹੁਣੇ ਜਿਹੇ ਅੰਗਰੇਜ਼ੀ ਅਧਿਆਪਕਾਂ ਦਾ ਟੈਸਟ ਸਾਡੇ ਵਿੱਦਿਆ ਮੰਤਰੀ ਸਾਹਿਬ ਨੇ ਲਿਆ ਹੈ।ਕਹਿੰਦੇ;ਸਾਡੇ ਅਧਿਆਪਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ।ਹੈਰਾਨੀ ਵਾਲੀ ਗੱਲ ਹੈ। ਕਿੰਨੇ ਸਾਲ ਹੋਏ,ਵੇਲੇ ਦੇ ਇਕ ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾੳਣੀ ਲਾਜ਼ਮੀ ਕਰ ਦਿੱਤੀ ਸੀ।ਪਰ ਕੀ ਸਾਡੀ ਅੰਗਰੇਜ਼ੀ ਸੁਧਰ ਗਈ ਹੈ?ਹੁਣ ਹੁਕਮ ਹੋਇਆ ਹੈ ਕਿ ਸਿੱੱਿਖਆ ਸੰਸਥਾਵਾਂ ਦੇ ਟੀਚਰ ਕੁਝ ਦਿਨਾਂ ਦੇ ਸੈਮੀਨਾਰ ਲਾਕੇ ਸਾਡੇ ਸਕੂਲੀ ਅਧਿਆਪਕਾਂ ਨੂੰ ਅੰਗਰੇਜ਼ੀ ਸਿਖਾਉਣਗੇ।ਕੀ ਪੱਤਿਆਂ ਨੂੰ ਪਾਣੀ ਦੇ ਛਿੱਟੇ ਮਾਰਨ ਨਾਲ ਬੂਟੇ ਸਿੰਜੇ ਜਾਣਗੇ?ਅਫ਼ੳਮਪ;ਸਰਸ਼ਾਹੀ ਦਾ ਵਾਧੂ ਖਰਚਾ ਜ਼ਰੂਰ ਖਜ਼ਾਨੇ ਉਪਰ ਹੋਰ ਪੈ ਜਾਵੇਗਾ। ਜਿਹਨਾਂ ਟੀਚਰਾਂ ਨੇ ਸੋਲਾਂ ਸਾਲਾਂ ਲਈ ਇਹ ਵਿਸ਼ਾ ਪੜ੍ਹਿਆ ਹੋਇਆ ਹੈ,ਕੀ ਕੁਝ ਦਿਨਾਂ ਵਿਚ ਉਹ ਅੰਗਰੇਜ਼ੀ ਦੇ ਮਾਹਿਰ ਬਣ ਜਾਣਗੇ? ਮਸਲਾ ਮੁੱਢ ਤੋਂ ਅੰਗਰੇਜ਼ੀ ਸਿੱਖਣ ਦਾ ਹੈ।ਕਿਸੇ ਵੀ ਭਾਸ਼ਾ ਨੂੰ ਸਿੱਖਣ ਦਾ ਕੁਦਰਤੀ ਤਰੀਕਾ ਹੈ-- ਉਸਨੂੰ ਸੁਣਨਾ,ਬੋਲਣਾ , ਪੜ੍ਹਨਾ ਤੇ ਲਿਖਣਾ ਸਿੱਖਣਾ।

ਨਵ ਜਨਮਿਆਂ, ਬੇਸੋਝ ਬੱਚਾ ਪਹਿਲਾਂ ਕਿਸੇ ਬੋਲੀ ਨੂੰ ਆਪਣੇ ਮਾਪਿਆਂ ਸਬੰਧੀਆਂ ਪਾਸੋਂ ਲਗਾਤਾਰ ਸੁਣਦਾ ਰਹਿੰਦਾ ਹੈ।ਇਕ ਦਿਨ ਉਹ ਕੋਈ ਸ਼ਬਦ ਜਾਂ ਆਪਣੀ ਮਾਤਭਾਸ਼ਾ ਬੋਲਣ ਲੱਗ ਪੈਂਦਾ ਹੈ।(ਜਿਹੜੇ ਮਾਪੇ ਉਸ ਬੱਚੇ ਕੋਲ ਚੁੱਪ ਵੱਟ ਰੱਖਦੇ ਹਨ ,ਉਹ ਬੋਲਣਾ ਸਿੱਖਣ ਵਿਚ ਪਛੜ ਜਾਂਦਾ ਹੈ।)ਬੋਲਣਾ ਸਿੱਖਣ ਪਿੱਛੋਂ ਉਸ ਨੂੰ ਪੜ੍ਹਨਾ ਸਿਖਾਉਣਾ ਬਣਦਾ ਹੈ ਅਤੇ ਸਭ ਤੋਂ ਮਗਰੋਂ-ਲਿਖਣਾ।ਕੀ ਸਾਡੇ ਸਕੂਲਾਂ ਵਿਚ ਇਸ ਤਰੀਕੇ ਨਾਲ ਅੰਗਰੇਜ਼ੀ ਸਿਖਾਈ ਜਾਂਦੀ ਹੈ? ਸਭ ਤੋਂ ਪਹਿਲਾਂ ਸਕੂਲ ਗਏ ਤਿੰਨ ਸਾਲ ਦੇ ਬੱਚੇ ਦੇ ਹੱਥ ਵਿਚ ਪੈਨਸਿਲ ਫੜਾਉਂਦਾ ਟੀਚਰ ਉਸਨੂੰ ਏਬੀਸੀ ਲਿਖਣੀ ਸਿਖਾਉਂਦਾ ਹੈ।

ਮਾਪੇ ਖੁਸ਼ ਹੋ ਜਾਂਦੇ ਹਨ।ਜੇ ਅਧਿਆਪਕ ਸਹੀ ਜਾਂ ਸੁਭਾਵਿਕ ਤਰੀਕੇ ਨਾਲ ਅੰਗਰੇਜ਼ੀ ਸਿਖਾਉਣ ਦਾ ਜਤਨ ਕਰੇ ਤਾਂ ਉਸਨੂੰ ਨਾ ਮਾਪੇ, ਨਾਹੀ ਇਮਤਿਹਾਨੀ ਸਿਸਟਮ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ। ਮੈਂ ਇਕ ਅਜਿਹੇ ਸਫਲ ਹਿੰਦੀ ਟੀਚਰ ਨੂੰ ਲੰਬਾ ਸਮਾਂ ਸਰਕਾਰੀ ਸਕੂਲ ਵਿਚ ਹਿੰਦੀ ਪੜ੍ਹਾਉਂਦੇ ਦੇਖਿਆ ਹੈ ਜਿਸ ਕੋਲ ਪੜ੍ਹਦੇ ਬੱਚੇ ਮਾਤਭਾਸ਼ਾ ਪੰਜਾਬੀ ਨਾਲੋਂ ਹਿੰਦੀ ਵਿਚ ਜ਼ਿਆਦਾ ਮਾਹਿਰ ਹੁੰਦੇ।ਉਸਦੀ ਘੰਟੀ ਵਿਚ ਬੱਚਿਆਂ ਨੂੰ ਸਿਰਫ ਹਿੰਦੀ ਵਿਚ ਬੋਲਣ ਦਾ ਹੁਕਮ ਸੀ।ਉਸਨੂੰ ਕਲਾਸ ਤੋਂ ਬਾਹਰ ਮਿਲਣ ਸਮੇਂ ਬੱਚੇ ਨੂੰ ਟੀਚਰ ਨਾਲ ਹਿੰਦੀ ਵਿਚ ਹੀ ਗੱਲ ਕਰਨ ਦਾ ਆਦੇਸ਼ ਸੀ।ਕੀ ਸਾਡੇ ਬੱਚੇ ਅੰਗਰੇਜ਼ੀ ਦੇ ਪੀਰੀਅਡ ਵਿਚ ਸਿਰਫ਼ੳਮਪ; ਅੰਗਰੇਜ਼ੀ ਦੀ ਹੀ ਵਰਤੋਂ ਕਰਦੇ ਹਨ? ਕੀ ਸਾਡੇ ਬੱਚੇ ਕਲਾਸ ਵਿਚ ਜਾਂ ਜਮਾਤ ਤੋ ਬਾਹਰ ਅੰਗਰੇਜ਼ੀ- ਟੀਚਰ ਨੂੰ ਮਿਲਣ ਸਮੇਂ ਅੰਗਰੇਜ਼ੀ ਵਿਚ ਗੱਲ ਕਰਦੇ ਹਨ?

1990 ਵਿਚ ਮੈਨੂੰ ਇਕ ਅੰਗਰੇਜ਼ੀ ਅਧਿਆਪਕ ਵਜੋਂ ਆਰ. ਆਈ.ਈ. ਚੰਡੀਗ੍ਹੜ ਵਿਖੇ ਅੰਗਰੇਜ਼ੀ ਭਾਸ਼ਾ ਦਾ ਸਪੈਸ਼ਲ ਕੋਰਸ ਕਰਨ ਲਈ ਜਾਣ ਦਾ ਮੌਕਾ ਨਸੀਬ ਹੋਇਆ ਤਾਂ ਮੈਨੂੰ ਸ਼ੁੱਧ ਉਚਾਰਣ ਦਾ ਪਹਿਲੀ ਵਾਰ ਅਹਿਸਾਸ ਹੋਇਆ।ਉਹ ਸਿੱਖਿਆ, ਜੋ ਕੁਝ ਮੈਂ ਅੰਗਰੇਜ਼ੀ ਦਾ ਐਮ.ਏ. ਹੋਣ ਦੇ ਬਾਵਜੂਦ ਪਹਿਲਾਂ ਨਹੀਂ ਜਾਣਦਾ ਸਾਂ।ਸਾਨੂੰ ਦੱਸਿਆ ਗਿਆ ਕਿ ਅੰਗਰੇਜ਼ੀ ਸਿਖਾਉਣ ਵਾਲੀ ਉਸ ਸੰਸਥਾ ਦੇ ਟੀਚਰ ਅੰਗਰੇਜ਼ੀ ਸੰਬੰਧੀ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਨੈਸ਼ਨਲ ਸੰਸਥਾ ਹੈਦਰਾਵਾਦ ਜਾਂਦੇ।ਜਦੋਂਕਿ ਹੈਦਰਾਵਾਦਂ ਦੇ ਅਧਿਆਪਕਾਂ ਨੂੰ ਅੱਗੇ ਪੜ੍ਹਨ ਜਾਂ ਆਪਣੇ ਗਿਆਨ ਨੂੰ ਨਵਿਆਉਣ ਲਈ ਲੰਡਨ ਜਾਣਾ ਪੈਂਦਾ।ਉਸ ਸਮੇਂ ਦੀ ਡਾਇਰੈਕਟਰ ਕੋਲੋਂ ਬਹੁਤ ਕੁਝ ਕੀਮਤੀ ਸਿੱਖਣ ਨੂੰ ਮਿਲਿਆ।-(1) ਬੱਚੇ ਨੂੰ ਬੇਗਾਨੀ ਭਾਸ਼ਾ ਸਿਖਾਉਣ ਤੋਂ ਪਹਿਲਾਂ ਉਸਦੀ ਮਾਂ ਬੋਲੀ ਵਿਚ ਪਰਬੀਨ ਹੋਣਾ ਜ਼ਰੂਰੀ ਹੈ।ਜਿਹੜਾ ਬੱਚਾ ਮਾਤ ਭਾਸ਼ਾ ਵਿਚ ਮਾਹਿਰ ਹੈ,ਰਾਸ਼ਟਰੀ ਭਾਸ਼ਾ ਅਤੇ ਬੇਗਾਨੀ ਭਾਸ਼ਾ ਉਸ ਬੱਚੇ ਨਾਲੋਂ ਆਸਾਨੀ ਨਾਲ ਸਿੱਖੇਗਾ ਜੋ ਮਾਤਭਾਸ਼ਾ ਸਿੱਖਣ ਵਿਚ ਕਮਜ਼ੋਰ ਹੈ।(2) ਜਿਹੜੀ ਬੇਗਾਨੀ ਭਾਸ਼ਾ ਸਿੱਖਣੀ ਹੈ,ਉਹ ਵੱਧ ਤੋਂ ਵੱਧ ਬੱਚੇ ਨੂੰ ਸੁਣਾਈ ਜਾਵੇ, ਉਸ ਪਾਸੋਂ ਬੁਲਾਈ ਜਾਵੇ, ਉਸ ਨੂੰ ਪੜ੍ਹਨ ਦਾ ਅਭਿਆਸ ਕਰਾਇਆ ਜਾਵੇ, ਲਿਖਣ ਦਾ ਅਭਿਆਸ ਕਰਾਇਆ ਜਾਵੇ । ਉਸ ਅੰਗਰੇਜ਼ੀ ਨਾਲ ਸੰਬੰਧਿਤ ਸੰਸਥਾ ਦੇ ਡਾਇਰੈਕਟਰ ਵੱਲੋਂ ਸੁਝਾਏ ਇਹ ਗੁਰ ਮਾਤਭਾਸ਼ਾ ਸਿੱਖਣ ਲਈ ਵੀ ਜ਼ਰੂਰੀ ਹਨ।

ਮੈਨੂੰ ਯਾਦ ਹੈ ,ਜਦੋਂ ਅਸੀਂ ਤੀਜੀ-ਚੌਥੀ ਵਿਚ ਪੜ੍ਹਦੇ ਤਾਂ ਮਾਸਟਰ ਜੀ ਸਾਨੂੰ ਆਪਣੇ ਮਾਤਾ ਪਿਤਾ,ਭੈਣ ਭਰਾਵਾਂ,ਰਿਸ਼ਤੇਦਾਰਾਂ-ਗੁਆਂਢੀਆਂ ਦੇ ਨਾਮ ਪੰਜਾਬੀ ਵਿਚ ਲਿਖ ਕੇ ਲਿਆਉਣ ਲਈ ਆਖਦੇ।ਆਲੇ-ਦੁਆਲੇ ਦੇ ਸੌ ਪਿੰਡਾਂ ਦੇ ਨਾਂ ਲਿਖਣ ਲਈ ਕੰਿਹੰਦੇ।ਤਹਿਸੀਲਾਂ,ਜ਼ਿਲਿਆਂ ,ਸਟੇਟਾਂ ਦੇ ਨਾਂ ਪੁੱਛਦੇ।ਹਿਸਾਬ ਦੇ ਜ਼ਬਾਨੀ ਸਵਾਲ ਕਢਵਾ ਕੇ ਦੇਖਦੇ।ਕੀ ਅਜਿਹਾ ਅਭਿਆਸ ਹੁਣ ਪੰਜਾਬੀ ਜਾਂ ਅੰਗਰੇਜ਼ੀ ਵਿਚ ਕਰਾਇਆ ਜਾਂਦਾ ਹੈ? ਅਸੀਂ ਅੰਗਰੇਜ਼ੀ ਨੂੰ ਪੰਜਾਬੀ ਵਿਚ ਪੜ੍ਹਦੇ ਹਾਂ।ਇਹ ਠੀਕ ਹੈ ਕਿ ਬਾਹਰਲੀ ਭਾਸ਼ਾ ਸਿੱਖਣ ਸਮੇਂ ਵੱਡੀਆਂ ਜਮਾਤਾਂ ਵਿਚ ਮਾਤਭਾਸ਼ਾ ਦੀ ਸੀਮਿਤ ਵਰਤੋਂ ਕਰਨੀ ਜ਼ਰੂਰੀ ਹੋ ਜਾਂਦੀ ਹੈ।ਮੈਂ ਪੇਂਡੂ ਵਿਦਿਆਰਥੀਆਂ ਨੂੰ ਛੇਵੀਂ ਵਿਚ ਤਾਂ ਸਿਰਫ਼ੳਮਪ; ਅੰਗਰੇਜ਼ੀ ਵਿਚ ਬੋਲਕੇ ਹੀ ਅੰਗਰੇਜ਼ੀ ਪੜ੍ਹਾਉਣ ਦਾ ਸਫਲ ਤਜਰਬਾ ਕੀਤਾ ਸੀ। ਪੇਂਡੂ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਭਾਸ਼ਾਈ ਤਜਰਬੇ ਕਰਨਾ, ਪਿੰਡਾਂ ਵਿਚੋਂ ਉਭਰੇ ਸਿੱਖਿਆ ਸਾਸ਼ਤਰੀਆਂ ਦਾ ਕੰਮ ਹੈ,ਅੰਗਰੇਜ਼ੀ ਸਕੂਲ਼ਾਂ ਵਿਚ ਪੜ੍ਹੀ, ਅੰਗਰੇਜ਼ੀ ਵਾਤਾਵਰਣ ਵਿਚ ਪਰਵਾਨ ਚੜ੍ਹੀ ਅਫ਼ਸਰਸ਼ਾਹੀ ਜਾਂ ਸਿੱਖਿਆ ਤੋਂ ਕੋਰੇ ਹਾਕਮਾਂ ਦਾ ਨਹੀਂ।

ਅੰਗਰੇਜ਼ੀ ਪੜ੍ਹਉਣ ਵਾਲਾ ਅਧਿਆਪਕ ਗਿਆਰਵੀਂ-ਬਾਰਵੀਂ ਤੋਂ ਲੈਕੇ ਬੀ ਏ ਤਕ ਅੰਗਰੇਜ਼ੀ ਵਿਸ਼ਾ ਇਲੈਕਟਿਵ ਸਬਜੈਕਟ ਵਜੋਂ ਪੜ੍ਹਿਆ ਹੋਵੇ,ਕੇਂਦਰੀ ਸਕੂਲਾਂ ਵਿਚ ਇਹ ਜ਼ਰੂਰੀ ਹੈ।ਪਰ ਪੰਜਾਬ ਵਿਚ ਤਾਂ ਕਿਸੇ ਵੀ ਵਿਸ਼ੇ ਦੇ ਗਰੈਜੂਏਟ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਪੜ੍ਹਾ ਸਕਦੇ ਹਨ। ਜਦੋਂਕਿ ਸਾਇੰਸ, ਮੈਥ ਦਾ ਲੈਕਚਰਾਰ ਬਣਨ ਲਈ ਉਪਰੋਕਤ ਸ਼ਰਤਾਂ ਲਾਜ਼ਮੀ ਹਨ।ਪਰ ਜੇ ਸਾਇੰਸ ਗਰੈਜੂਏਟ ਅੰਗਰੇਜ਼ੀ ਦੀ ਐਮ ਏ ਕਰ ਲਵੇ ਤਾਂ ਵੱਡੀਆਂ ਕਲਾਸਾਂ ਨੂੰ ਅੰਗਰੇਜ਼ੀ ਪੜਾਉਣ ਲਈ ਸਰਕਾਰੀ ਤੌਰ ੳੱਤੇ ਸਮਰੱਥ ਸਮਝਿਆ ਜਾਂਦਾ ਹੈ।ਮੈਥ ਗਰੈਜੂਏਟ ਜੇ ਰਾਜਨੀਤੀ ਦੀ ਐਮ ਏ ਕਰ ਲਵੇ ਤਾਂ ਉਹ ਰਾਜਨੀਤੀ ਪੜ੍ਹਾ ਸਕਦਾ ਹੈ।ਸੋ ਅਧਿਆਪਕਾਂ ਨੂੰ ਦੋਸ਼ ਦੇਣਾ ਨਹੀਂ ਸੋਭਦਾ, ਸਾਰਾ ਸਾਡੀ ਸਿੱਖਿਆ ਨੀਤੀ ਦਾ ਕਸੂਰ ਹੈ। ਸਿੱਖਿਆ ਨੀਤੀ ਜੋ ਪੜ੍ਹੇ-ਗੁੜ੍ਹੇ ,ਜ਼ਮੀਨ ਨਾਲ ਜੁੜੇ ਵਿਦਵਾਨਾਂ ਨੇ ਬਣਾਈ ਹੋਵੇ।ਜੋ ਵਿਰੋਧੀ ਧਿਰਾਂ ਸਮੇਤ ਸਭ ਨੂੰ ਪਰਵਾਨਤ ਹੋਵੇ।ਵੇਲੇ ਦੇ ਸਿੱਖਿਆ ਮੰਤਰੀਆਂ ਦੇ ਫ਼ੁਰਨਿਆਂ ਉਪਰ ਆਧਾਰਿਤ ਸਿੱਖਿਆ ਦੇ ਨਤੀਜੇ ਅਸੀਂ ਬਥੇਰੇ ਭੁਗਤ ਲਏ ਹਨ।

Comments

Bhajan Hans

all english teachers are BA or MA with english.sadly most failed to write correct words, never mind a sentence. it tells the sorry state of rudimentry knowledge of english language of these highly paid-Rs 50,000 per month-school teachers. of course seminars or four day training will bring no change. to save kids, these teachers needs tobe shown the way to their homes.

Subeg sadhar

ਇਹ ਡਰਾਮਾ ਹੈ ਤੇ ਸਾਜ਼ਿਸ਼ ਵੀ ਪੰਜਾਬੀ ਭਾਸ਼ਾ ਦੇ ਖਿਲਾਫ ਇੱਥੇ ਤਰਕ ਇਲਮ ਦੀ ਵੁੱਕਤ ਨਹੀਂ। ਮਿਲਜੁਲਕੇ ਪੰਜਾਬੀ ਨੂੰ ਖਤਮ ਕਰਨ ਦੀ ਸਿਆਸੀ ਸਾਜ਼ਿਸ਼ ਲਗਦਾੀ ਹੈ।

Subeg sadhar

why do you need English without mother tongue even God can not learn landde or poor English language

Bhajan Hans

don't worrey subeg ji-sarkaari teachers will never allow this neferious political sazish to help kids learn english. but than they will not teach kids punjabi either. giaani is no better than sarkaari school's angrezi waalah.

ਡਾ. ਜੋਗਾ ਸਿੰਘ

ਪਹਿਲਾਂ ਸਰਕਾਰ ਇਹ ਸਿੱਖੇ ਕਿ ਦੁਨੀਆਂ ਭਰ ਦੀ ਖੋਜ ਤੇ ਤਜਰਬਾ ਦੱਸਦਾ ਏ ਕਿ ਅੰਗਰੇਜ਼ੀ ਪੜਹਾਉਣ ਦਾ ਸਹੀ ਤਰੀਕਾ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਕਰਾਉਣਾ ਨਹੀਂ। ਜੇ ਸਰਕਾਰ ਠੀਕ ਤਰਹਾਂ ਨਾਲ ਸਿੱਖਿਆ ਦੇਣ ਦਾ ਊੜਾ ਐੜਾ ਵੀ ਸਿੱਖ ਜਾਵੇ ਤਾਂ ਫਿਰ ਪੰਜਾਬ ਨੂੰ ਅੰਗਰੇਜੀ ਪੜ੍ਹਾਉਣਾਂ ਵੀ ਮੁਸ਼ਕਲ ਨਹੀਂ ਹੋਵੇਗਾ।

Kulvinder chawla

20 years back getting even 55 percent was a dream...it is not percentage, but a thorough knowledge of the subject that matters..

Roop Dhillon

Punjab'ch punjabi hee sikho te likho..English taa english bolan vaalia mulkan'ch hee aa kay banda sikh sakda hai

Iqbal Ramoowalia

ਮੈਨੂੰ ਜਾਪਦਾ ਹੈ ਕਿ ਅਸੀਂ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਤੋਂ "ਨਿਰਲੇਪ" ਰੱਖਣ ਦੇ ਮਾਮਲੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਜ਼ਬਾਤੀ ਹੋਏ ਹੋਏ ਹਾਂ। ਸੰਸਾਰ ਦਾ ਭੂਗੋਲਕ ਮੁਹਾਂਦਰਾ ਬਦਲ ਗਿਆ ਹੈ: ਪੰਜਾਬੀ ਲੋਕ ਭਾਰਤ ਦੀਆਂ ਭੂਗੋਲਕ ਹੱਦਾਂ ਟੱਪ ਕੇ ਅਮਰੀਕਾ, ਕੈਨੇਡਾ, ਬਰਤਾਨੀਆਂ, ਨਿਊ ਜ਼ੀਅਲੈਂਡ ਅਸਟ੍ਰੇਲੀਆ ਵਰਗੇ ਮੁਲਕਾਂ ਦੇ ਬਾਸ਼ਿੰਦੇ ਬਣ ਰਹੇ ਹਨ ਤੇ ਹੋਰ ਬਣਨਗੇ। ਪੰਜਾਬ ਤੇਜ਼ੀ ਨਾਲ਼ ਭੁੱਖਮਰੀ ਵੱਲ ਨੂੰ ਵਧ ਰਿਹਾ ਹੈ। ਇਸ ਲਈ ਬਹੁਤੇ ਲੋਕ ਪੰਜਾਬ ਵਿੱਚੋਂ ਨਿਕਲ਼ਣਾ ਚਾਹੁੰਦੇ ਹਨ। ਹੁਣ ਜਦੋਂ ਪੰਜਾਬ ਦੇ ਬੱਚੇ ਆਇਲਟਸ ਵਗੈਰਾ ਦਾ ਇਮਤਿਹਾਨ ਦੇਂਦੇ ਹਨ ਤਾਂ ਉਹ ਬੱਚੇ ਅੱਗੇ ਨਿਕਲ਼ ਜਾਂਦੇ ਹਨ ਜਿੰਨ੍ਹਾਂ ਨੇ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਸੁਣੀ, ਬੋਲੀ, ਪੜ੍ਹੀ ਅਤੇ ਲਿਖੀ ਹੁੰਦੀ ਹੈ। ਇਸ ਲਈ ਜਜ਼ਬਾਤ ਅਧੀਨ ਆਮ ਬੱਚਿਆਂ ਨੂੰ ਅੰਗਰੇਜ਼ੀ ਤੋਂ ਤੋੜ ਕੇ ਕਿਧਰੇ ਅਸੀਂ ਉਹਨਾਂ ਦੇ ਭਵਿਖਤ ਨਾਲ਼ ਖੇਡ ਤਾਂ ਨਹੀਂ ਰਹੇ? ਅਵਤਾਰ ਬਿਲਿੰਗ ਦੀ ਗੱਲ ਬਿਲਕੁਲ ਦਰੁਸਤ ਹੈ ਕਿ ਬਿਗਾਨੀ ਭਾਸ਼ਾ ਓਵੇਂ ਹੀ ਸਿੱਖੀ ਜਾਂਦੀ ਹੈ ਜਿਵੇਂ ਅਸੀਂ ਤੇ ਸਾਰੀ ਦੁਨੀਆਂ ਦੇ ਲੋਕ ਸਿਖਦੇ ਹਨ। ਪਹਿਲਾਂ ਸੁਣਿਆ ਜਾਂਦਾ ਹੈ, ਤੇ ਫਿਰ ਸੁਣੇ ਨੂੰ ਬੋਲਿਆ। ਇਸ ਤੋਂ ਬਾਅਦ ਪੜ੍ਹਨ ਸਿੱਖੀਦਾ ਹੈ ਤੇ ਫਿਰ ਲਿਖਣ। ਜਿੰਨੀ ਛੋਟੀ ਉਮਰ ਵਿੱਚ ਬੱਚੇ ਨੂੰ ਅੰਗਰੇਜ਼ੀ ਨਾਲ਼ ਵਾਕਫ਼ੀਅਤ ਕਰਾ ਦੇਵਾਂਗੇ ਓਨਾ ਹੀ ਉਸ ਲਈ ਅੰਗਰੇਜ਼ੀ ਸਿੱਖਣਾ ਸੁਖਾਲਾ ਹੋ ਜਾਵੇਗਾ। ਪਰ ਇਹ ਵੀ ਪੱਕੀ ਗੱਲ ਹੈ ਕਿ ਜਿਹੜਾ ਬੱਚਾ ਆਪਣੀ ਮਾਂ-ਬੋਲੀ ਵਿੱਚ ਪਰਬੀਨ ਹੋਵੇਗਾ, ਉਹ ਹੀ ਦੂਜੀ ਭਾਸ਼ਾ ਆਸਾਨੀ ਨਾਲ਼ ਸਿੱਖੇਗਾ। ਸੋ ਜ਼ੋਰ ਇਸ ਗੱਲ `ਤੇ ਹੋਣਾ ਚਾਹੀਦਾ ਹੈ ਕਿ ਪੰਜਾਬੀ ਵਿੱਚ ਪਰਬੀਨਤਾ ਹਾਸਲ ਕਰਾਈ ਜਾਵੇ ਅਤੇ ਅੰਗਰੇਜ਼ੀ ਦੀਆਂ ਨਿੱਕੀਆਂ ਨਿੱਕੀਆਂ ਪਰ 'ਨਿਸ਼ਾਨਤ' (ਟਾਰਗਿਟਡ) ਖੁਰਾਕਾਂ ਪਹਿਲੀ ਤੋਂ ਹੀ ਦੇਣੀਆਂ ਸ਼ੁਰੂ ਕੀਤੀਆਂ ਜਾਣ।

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ