Tue, 05 November 2024
Your Visitor Number :-   7240628
SuhisaverSuhisaver Suhisaver

ਬ੍ਰਾਂਡਿਡ ਜ਼ਿੰਦਗੀ ਬਨਾਮ ਨੋ ਬ੍ਰਰਾਂਡ ਜ਼ਿੰਦਗੀ - ਡਾ. ਖੁਸ਼ਪਾਲ ਗਰੇਵਾਲ

Posted on:- 09-03-2021

ਸੰਸਾਰ ਭਰ ’ਚ ਆਰਥਿਕ ਪਾੜਾ ਜਿਉਂ-ਜਿਉਂ ਵਧ ਰਿਹਾ ਹੈ ਤਿਉਂ-ਤਿਉਂ ਲੋਕਾਂ ਨੂੰ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਕੋਹਾਂ ਦੂਰ ਲਿਜਾਇਆ ਜਾ ਰਿਹਾ ਹੈ। ਸਮਾਜ ਦਾ ਲਗਭਗ ਹਰ ਵਰਗ ਗੁੰਮਰਾਹ ਤੇ ਹਕੀਕਤ ਤੋਂ ਬੇਮੁੱਖ ਹੋ ਕੇ ਆਪਣੇ ਤੋਂ ਉੱਚੇ ਵਰਗਾਂ ਦੀ ਨਕਲ ਕਰਕੇ ਉਹਨਾਂ ਵਿੱਚ ਸ਼ਾਮਿਲ ਹੋਣ ਦੀ ਚਾਹਤ ਦਾ ਗੁਲਾਮ ਹੈ। ਸਮਾਜ ਦੇ ਨਿਮਨ ਅਤੇ ਮੱਧ ਵਰਗ ਅੰਦਰਲੀ ਇਸ ਲਾਲਸਾ ਤੋਂ ਪੂੰਜੀਪਤੀ ਜਮਾਤ ਭਲੀਭਾਂਤ ਜਾਣੂ ਹੈ। ਉਹ ਸੁਪਨਿਆਂ ਦਾ ਵਪਾਰ ਕਰਦੇ ਹਨ। ਬਹੁਤੀ ਵਾਰ ਸਮਝਦਾਰ ਮਨੁੱਖ ਵੀ ਇਸ ਸੁਪਨਮਈ ਸੰਸਾਰ ਦੇ ਚੁੰਗਲ ’ਚ ਫਸ ਜਾਂਦਾ ਹੈ।

ਆਰਥਿਕ ਨਾਬਰਾਬਰੀ ਦੇ ਜੰਜਾਲ ਨੂੰ ਸਮਝੇ ਬਗੈਰ ਬਹੁਤੇ ਲੋਕ ਬਹੁ-ਕੌਮੀ ਕੰਪਨੀਆਂ ਦੁਆਰਾ ਲੁੱਟ ਲਈ ਬੁਣੇ ਜਾਲ ਵਿੱਚ ਸੌਖਿਆ ਹੀ ਫਸ ਜਾਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਸਿਰਫ ਨਕਲ ਕਰਕੇ ਹੀ ਉਹ ਲਿਸ਼ਕਦੇ-ਪੁਸ਼ਕਦੇ ਉੱਚ ਵਰਗ ’ਚ ਸ਼ਾਮਿਲ ਹੋ ਸਕਦੇ ਹਨ। ਜਾਣੇ-ਅਣਜਾਣੇ ਉਹ ਇਹ ਨਹੀਂ ਸਮਝਦੇ ਕਿ ਇਹ ਵਿਖਾਵੇ ਦਾ ਸੱਭਿਆਚਾਰ ਹੈ ਜੋ ਖੁਸ਼ਹਾਲ ਵਰਗ ਨੇ ਨਿਮਨ ਤੇ ਮੱਧ ਵਰਗ ਦੇ ਲੋਕਾਂ ਦੀ ਲੁੱਟ ਕਰਨ ਲਈ ਸਿਰਜਿਆ ਹੁੰਦਾ ਹੈ। ਉੱਚ ਵਰਗ ਨੂੰ ਆਪਣੇ ਮੁਨਾਫੇ ਲਈ ਸੁਪਨੇ ਵੇਚਣੇ ਜ਼ਰੂਰੀ ਹੁੰਦੇ ਹਨ।

ਵਿਖਾਵੇ ਦਾ ਸੱਭਿਆਚਾਰ ਤੇ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਉਹਨਾਂ ਨੂੰ ਲਗਾਤਾਰ ਇਸਦਾ ਪ੍ਰਚਾਰ ਕਰਨਾ ਪੈਂਦਾ ਹੈ। ਤਾਂ ਹੀ ਉਹ ਟੀਵੀ ਚੈਨਲਾਂ ਤੇ ਇਸ਼ਤਿਹਾਰ ਰਾਹੀ ਜਾਂ ਸ਼ੋਅਰੂਮਾਂ ਦੀ ਲਿਸ਼ਕ-ਪੁਸ਼ਕ ਦਿਖਾਕੇ ਜਾਂ ਉਹ ਬਰਾਂਡ ਅੰਬੈਸਡਰ ਉਭਾਰਕੇ ਲੋਕਾਂ ਨੂੰ ਲੁਭਾਉਂਦੇ ਹਨ। ਉਹਨਾਂ ਦਾ ਮਕਸਦ ਹੁੰਦਾ ਹੈ ਕਿ ਲੋਕਾਂ ਨੂੰ ਉਹਨਾਂ ਬਰੈਂਡ ਅੰਬੈਸਡਰਾਂ (ਸਿਤਾਰਿਆਂ) ਦੀ ਸਫਲਤਾ ਦੇ ਮਗਰ ਪਿਆ ਸੱਚ ਨਾ ਪਤਾ ਲੱਗੇ ਕਿ ਉਹ ਓਸ ਮੁਕਾਮ ਤੱਕ ਕਿਸੇ ਖਾਸ ਬਰਾਂਡ ਦੀ ਮੱਦਦ ਜਾਂ ਵਿਖਾਵੇ ਨਾਲ ਨਹੀਂ ਸਗੋਂ ਆਪਣੀ ਮਿਹਨਤ ਸਦਕਾ ਪਹੁੰਚੇ ਹਨ। ਇੰਝ ਉਹ ਮੁਕਾਮ ਤੇ ਪਹੁੰਚੇ ਸਿਤਾਰਿਆਂ ਦੇ ਟੇਲੈਂਟ ਨੂੰ ਆਪਣੇ ਮਨਸੂਬਿਆਂ ਲਈ ਖਰੀਦ ਕੇ ਉਹਨਾਂ ਤੋਂ ਇਸ਼ਤਿਹਾਰਬਾਜ਼ੀ ਕਰਵਾਉਂਦੇ ਹਨ।

ਮੁਨਾਫਾਖੋਰ ਆਪਣੀਆ ਜੇਬਾਂ ਭਰਨ ਲਈ ਵਿਖਾਵਾ ਸੱਭਿਆਚਾਰ ਦੀ ਹਰ ਇੱਕ ਆਮ ਵਰਤੋਂ ਵਾਲੀ ਵਸਤ ਨੂੰ ਬਣਾਉਟੀ ਢੰਗ ਨਾਲ ਇੰਝ ਬਣਾ ਕੇ ਪੇਸ਼ ਕਰਦੇ ਨੇ ਜਿਵੇਂ ਇੱਕ ਬਰਾਂਡ ਦੀ ਵਸਤ ਆਮ ਤਬਕੇ ਨਾਲ ਸੰਬੰਧਿਤ ਹੋਵੇ ਜਦਕਿ ਉਹੀ ਵਸਤ ਕਿਸੇ ਹੋਰ ਬਰਾਂਡ ਦੇ ਨਾਮ ਹੇਠ ਕਿਸੇ ਖਾਸ ਵਰਗ ਲਈ। ਜਿਸਨੂੰ ਅਸੀਂ ਬ੍ਰਾਂਡਿਡ ਦੁਨੀਆ ਆਖ ਕੇ ਬੁਲਾਉਦੇ ਹਾਂ। ਉਦਾਹਰਣ ਵਜੋਂ ਮਸ਼ਹੂਰ ਕਾਰ ਕੰਪਨੀਆ ਇੱਕ ਹੀ ਉਤਪਾਦ ਨੂੰ ਅਲੱਗ-ਅਲੱਗ ਬਰਾਂਡ ਦੇ ਨਾਮ ਹੇਠ ਲੋਕਾਂ ਨੂੰ ਵੇਚਦੀਆਂ ਹਨ। ਜਿਵੇਂ ਟੋਆਇਟਾ ਕੰਪਨੀ ਸਾਧਾਰਨ ਕਾਰ ਵੀ ਬਣਾਉਦੀ ਹੈ ਤੇ ਖਾਸ ਜਮਾਤ ਲਈ ਉਹ ਲੈਕਸਸ ਬਰਾਂਡ ਦੇ ਨਾਮ ਹੇਠ ਲਗਜ਼ਰੀ ਕਾਰਾਂ ਵੀ ਬਣਾਉਂਦੀ ਹੈ। ਸਹੂਲਤ ਜਾਂ ਵਿਸ਼ੇਸਤਾ ਨਾਲੋਂ ਦੋਵਾਂ ਵਿਚਕਾਰ ਬਰਾਂਡ ਦੇ ਮੁੱਲ ਵਿਚਲਾ ਵਖਰੇਵਾਂ ਵੱਡਾ ਹੁੰਦਾ ਹੈ। ਇਹੋ ਜਿਹੀਆਂ ਉਦਾਹਰਨਾਂ ਹਰ ਖੇਤਰ ’ਚ ਵੇਖੀਆਂ ਜਾ ਬ੍ਰਾਂਡਿਡ ਜ਼ਿੰਦਗੀ ਬਨਾਮ ਨੋ ਬ੍ਰਰਾਂਡ ਜ਼ਿੰਦਗੀ ਸੰਸਾਰ ਭਰ ’ਚ ਆਰਥਿਕ ਪਾੜਾ ਜਿਉਂ-ਜਿਉਂ ਵਧ ਰਿਹਾ ਹੈ ਤਿਉਂ-ਤਿਉਂ ਲੋਕਾਂ ਨੂੰ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਕੋਹਾਂ ਦੂਰ ਲਿਜਾਇਆ ਜਾ ਰਿਹਾ ਹੈ। ਸਮਾਜ ਦਾ ਲਗਭਗ ਹਰ ਵਰਗ ਗੁੰਮਰਾਹ ਤੇ ਹਕੀਕਤ ਤੋਂ ਬੇਮੁੱਖ ਹੋ ਕੇ ਆਪਣੇ ਤੋਂ ਉੱਚੇ ਵਰਗਾਂ ਦੀ ਨਕਲ ਕਰਕੇ ਉਹਨਾਂ ਵਿੱਚ ਸ਼ਾਮਿਲ ਹੋਣ ਦੀ ਚਾਹਤ ਦਾ ਗੁਲਾਮ ਹੈ। ਸਮਾਜ ਦੇ ਨਿਮਨ ਅਤੇ ਮੱਧ ਵਰਗ ਅੰਦਰਲੀ ਇਸ ਲਾਲਸਾ ਤੋਂ ਪੂੰਜੀਪਤੀ ਜਮਾਤ ਭਲੀਭਾਂਤ ਜਾਣੂ ਹੈ। ਉਹ ਸੁਪਨਿਆਂ ਦਾ ਵਪਾਰ ਕਰਦੇ ਹਨ। ਬਹੁਤੀ ਵਾਰ ਸਮਝਦਾਰ ਮਨੁੱਖ ਵੀ ਇਸ ਸੁਪਨਮਈ ਸੰਸਾਰ ਦੇ ਚੁੰਗਲ ’ਚ ਫਸ ਜਾਂਦਾ ਹੈ।

ਆਰਥਿਕ ਨਾਬਰਾਬਰੀ ਦੇ ਜੰਜਾਲ ਨੂੰ ਸਮਝੇ ਬਗੈਰ ਬਹੁਤੇ ਲੋਕ ਬਹੁ-ਕੌਮੀ ਕੰਪਨੀਆਂ ਦੁਆਰਾ ਲੁੱਟ ਲਈ ਬੁਣੇ ਜਾਲ ਵਿੱਚ ਸੌਖਿਆ ਹੀ ਫਸ ਜਾਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਸਿਰਫ ਨਕਲ ਕਰਕੇ ਹੀ ਉਹ ਲਿਸ਼ਕਦੇ-ਪੁਸ਼ਕਦੇ ਉੱਚ ਵਰਗ ’ਚ ਸ਼ਾਮਿਲ ਹੋ ਸਕਦੇ ਹਨ। ਜਾਣੇ-ਅਣਜਾਣੇ ਉਹ ਇਹ ਨਹੀਂ ਸਮਝਦੇ ਕਿ ਇਹ ਵਿਖਾਵੇ ਦਾ ਸੱਭਿਆਚਾਰ ਹੈ ਜੋ ਖੁਸ਼ਹਾਲ ਵਰਗ ਨੇ ਨਿਮਨ ਤੇ ਮੱਧ ਵਰਗ ਦੇ ਲੋਕਾਂ ਦੀ ਲੁੱਟ ਕਰਨ ਲਈ ਸਿਰਜਿਆ ਹੁੰਦਾ ਹੈ। ਉੱਚ ਵਰਗ ਨੂੰ ਆਪਣੇ ਮੁਨਾਫੇ ਲਈ ਸੁਪਨੇ ਵੇਚਣੇ ਜ਼ਰੂਰੀ ਹੁੰਦੇ ਹਨ।

ਵਿਖਾਵੇ ਦਾ ਸੱਭਿਆਚਾਰ ਤੇ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਉਹਨਾਂ ਨੂੰ ਲਗਾਤਾਰ ਇਸਦਾ ਪ੍ਰਚਾਰ ਕਰਨਾ ਪੈਂਦਾ ਹੈ। ਤਾਂ ਹੀ ਉਹ ਟੀਵੀ ਚੈਨਲਾਂ ਤੇ ਇਸ਼ਤਿਹਾਰ ਰਾਹੀ ਜਾਂ ਸ਼ੋਅਰੂਮਾਂ ਦੀ ਲਿਸ਼ਕ-ਪੁਸ਼ਕ ਦਿਖਾਕੇ ਜਾਂ ਉਹ ਬਰਾਂਡ ਅੰਬੈਸਡਰ ਉਭਾਰਕੇ ਲੋਕਾਂ ਨੂੰ ਲੁਭਾਉਂਦੇ ਹਨ। ਉਹਨਾਂ ਦਾ ਮਕਸਦ ਹੁੰਦਾ ਹੈ ਕਿ ਲੋਕਾਂ ਨੂੰ ਉਹਨਾਂ ਬਰੈਂਡ ਅੰਬੈਸਡਰਾਂ (ਸਿਤਾਰਿਆਂ) ਦੀ ਸਫਲਤਾ ਦੇ ਮਗਰ ਪਿਆ ਸੱਚ ਨਾ ਪਤਾ ਲੱਗੇ ਕਿ ਉਹ ਓਸ ਮੁਕਾਮ ਤੱਕ ਕਿਸੇ ਖਾਸ ਬਰਾਂਡ ਦੀ ਮੱਦਦ ਜਾਂ ਵਿਖਾਵੇ ਨਾਲ ਨਹੀਂ ਸਗੋਂ ਆਪਣੀ ਮਿਹਨਤ ਸਦਕਾ ਪਹੁੰਚੇ ਹਨ। ਇੰਝ ਉਹ ਮੁਕਾਮ ਤੇ ਪਹੁੰਚੇ ਸਿਤਾਰਿਆਂ ਦੇ ਟੇਲੈਂਟ ਨੂੰ ਆਪਣੇ ਮਨਸੂਬਿਆਂ ਲਈ ਖਰੀਦ ਕੇ ਉਹਨਾਂ ਤੋਂ ਇਸ਼ਤਿਹਾਰਬਾਜ਼ੀ ਕਰਵਾਉਂਦੇ ਹਨ।

ਮੁਨਾਫਾਖੋਰ ਆਪਣੀਆ ਜੇਬਾਂ ਭਰਨ ਲਈ ਵਿਖਾਵਾ ਸੱਭਿਆਚਾਰ ਦੀ ਹਰ ਇੱਕ ਆਮ ਵਰਤੋਂ ਵਾਲੀ ਵਸਤ ਨੂੰ ਬਣਾਉਟੀ ਢੰਗ ਨਾਲ ਇੰਝ ਬਣਾ ਕੇ ਪੇਸ਼ ਕਰਦੇ ਨੇ ਜਿਵੇਂ ਇੱਕ ਬਰਾਂਡ ਦੀ ਵਸਤ ਆਮ ਤਬਕੇ ਨਾਲ ਸੰਬੰਧਿਤ ਹੋਵੇ ਜਦਕਿ ਉਹੀ ਵਸਤ ਕਿਸੇ ਹੋਰ ਬਰਾਂਡ ਦੇ ਨਾਮ ਹੇਠ ਕਿਸੇ ਖਾਸ ਵਰਗ ਲਈ। ਜਿਸਨੂੰ ਅਸੀਂ ਬ੍ਰਾਂਡਿਡ ਦੁਨੀਆ ਆਖ ਕੇ ਬੁਲਾਉਦੇ ਹਾਂ। ਉਦਾਹਰਣ ਵਜੋਂ ਮਸ਼ਹੂਰ ਕਾਰ ਕੰਪਨੀਆ ਇੱਕ ਹੀ ਉਤਪਾਦ ਨੂੰ ਅਲੱਗ-ਅਲੱਗ ਬਰਾਂਡ ਦੇ ਨਾਮ ਹੇਠ ਲੋਕਾਂ ਨੂੰ ਵੇਚਦੀਆਂ ਹਨ। ਜਿਵੇਂ ਟੋਆਇਟਾ ਕੰਪਨੀ ਸਾਧਾਰਨ ਕਾਰ ਵੀ ਬਣਾਉਂਦੀ ਹੈ ਤੇ ਖਾਸ ਜਮਾਤ ਲਈ ਉਹ ਲੈਕਸਸ ਬਰਾਂਡ ਦੇ ਨਾਮ ਹੇਠ ਲਗਜ਼ਰੀ ਕਾਰਾਂ ਵੀ ਬਣਾਉਂਦੀ ਹੈ। ਸਹੂਲਤ ਜਾਂ ਵਿਸ਼ੇਸਤਾ ਨਾਲੋਂ ਦੋਵਾਂ ਵਿਚਕਾਰ ਬਰਾਂਡ ਦੇ ਮੁੱਲ ਵਿਚਲਾ ਵਖਰੇਵਾਂ ਵੱਡਾ ਹੁੰਦਾ ਹੈ। ਇਹੋ ਜਿਹੀਆਂ ਉਦਾਹਰਨਾਂ ਹਰ ਖੇਤਰ ’ਚ ਵੇਖੀਆਂ ਜਾ ਸਕਦੀਆਂ ਹਨ।

ਇੰਝ ਹੀ ਜਿਵੇਂ ਤੁਸੀਂ ਕੋਈ ਦੋ ਬਰਾਂਡ ਦਾ ਕੱਪੜਾ ਇੱਕੋ ਸ਼ੋਅਰੂਮ ਤੋਂ ਖਰੀਦਦੇ ਹੋ। ਉਦਾਹਰਣ ਵਜੋਂ ਇੱਕ ਗੈਪ (Gap) ਬਰਾਂਡ ਹੈ ਤੇ ਦੂਸਰਾ ਗੁੱਚੀ (Gucci) । ਪਰ ਬਜ਼ਾਰ ਦੇ ਬਣਾਏ ਕਾਲਪਨਿਕ ਤੇ ਮਨਸੂਈ ਸੱਚ ਦੇ ਪ੍ਰਭਾਵ ਹੇਠ ਅਸੀਂ ਇਹ ਝਟਪਟ ਕਲਪ ਲੈਂਦੇ ਹਾਂ ਕਿ ਗੁੱਚੀ ਬਰਾਂਡ ਉੱਚ ਜਮਾਤ ਲਈ ਹੈ। ਕੀ ਇਹ ਫਰਕ ਕੱਪੜੇ ਦੀ ਗੁਣਵੱਤਾ ’ਚ ਹੈ? ਮਾਮੂਲੀ ਹੋ ਸਕਦਾ ਹੈ ਪਰ ਹਕੀਕਤ ਇਹ ਹੈ ਕਿ ਬਜ਼ਾਰ ਨੇ ਇਹ ਗੱਲ ਧੱਕੇ ਨਾਲ ਸਾਡੇ ਮਨ ’ਚ ਬਿਠਾ ਦਿੱਤੀ ਕਿ ਗੁੱਚੀ ਬਰਾਂਡ ਮਹਿੰਗਾ ਹੈ, ਤੇ ਸਿਰਫ ਕੁਝ ਕੁ ਅਮੀਰ ਲੋਕ ਹੀ ਇਸ ਬਰਾਂਡ ਨੂੰ ਪਹਿਨਦੇ ਹਨ। ਇੱਥੋਂ ਤੱਕ ਕਿ ਬਜ਼ਾਰ ਦਾ ਕੰਟਰੋਲ ਸਾਡੇ ਖਾਣੇ, ਪਹਿਰਾਵੇ, ਰਹਿਣ-ਸਹਿਣ ਆਦਿ ਉੱਤੇ ਵੀ ਹੈ। ਹੋਰ ਤਾਂ ਹੋਰ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਅੰਦਾਜ਼ ਤੱਕ ਵੀ ਬਜ਼ਾਰ ਦੇ ਤੈਅ ਕੀਤੇ ਮਾਪਦੰਡ ਤੋਂ ਨਕਲ ਕਰਦੇ ਹਾਂ। ਭਾਵ ਕਿ ਉਹ ਕਿਹੜੇ ਬਰਾਂਡ ਦੀ ਘੜੀ ਪਹਿਣਦਾ ਹੈ, ਐਨਕ ਕਿਸ ਬਰਾਂਡ ਦੀ ਹੈ ਜਾਂ ਕੱਪੜੇ ਤੇ ਹੋਰ ਬੜਾ ਕੁਝ।

ਵਿਖਾਵਾਕਾਰੀਆਂ ਲਈ ਇਹ ਗੱਲ ਬੜੀ ਜ਼ਰੂਰੀ ਬਣਦੀ ਜਾ ਰਹੀ ਹੈ ਕਿ ਕੋਈ ਵਿਅਕਤੀ ਕਿਹੜੇ ਬਰਾਂਡ ਦੇ ਕੱਪੜੇ ਪਾਉਦਾਂ ਹੈ, ਕਿਹੜੇ ਬਰਾਂਡ ਦਾ ਪਾਣੀ ਪੀਦਾਂ ਹੈ ਜਾਂ ਕਿਹੜੇ ਰੈਸਟੋਰੈਂਟ ਤੋਂ ਖਾਣਾ ਖਾਂਦਾ ਹੈ। ਬਣਾਉਟੀ ਜ਼ਿੰਦਗੀ ਨੂੰ ਦਿੱਤੀ ਏਨੀ ਤਰਜੀਹ ’ਚ ਕਈ ਵਾਰ ਉਹ ਆਪਣੇ ਮਾਪਦੰਡ ਹੀ ਐਨੇ ਉੱਚੇ ਤੈਅ ਕਰ ਬੈਠਦਾ ਹੈ ਕਿ ਉਸ ਵਰਗ ਦੇ ਹਾਣ ਦਾ ਬਣਿਆ ਰਹਿਣ ਲਈ ਲੋੜੋਂ ਵੱਧ ਪਾਪੜ ਵੇਲਣੇ ਪੈਂਦੇ ਹਨ ਜਿਵੇਂ ਮਹਿੰਗੀ ਕਾਰ, ਕੱਪੜੇ, ਪਾਰਟੀਆਂ ਆਦਿ ਦਾ ਰਸਮੀ ਜੰਜਾਲ। ਜਿਹੜਾ ਸਮਾਂ ਉਹ ਬਣਾਉਟੀ ਵਿਖਾਵੇ ਲਈ ਖਰਚ ਦਿੰਦਾ ਹੈ, ਉਹੀ ਸਮਾਂ ਉਹ ਆਪਣੇ ਅਸਲ ਕਿਰਦਾਰ ਨੂੰ ਹੋਰ ਵੱਧ ਉੱਚਾ ਚੁੱਕਣ ’ਚ ਲਗਾ ਸਕਦਾ ਹੈ। ਮਤਲਬ ਉਹ ਅਜਿਹੇ ਸ਼ੌਂਕ ਜੋ ਸਚਮੁੱਚ ਹੀ ਸਕੂਨ ਦੇਣ ਵਾਲੇ ਹੋਣ ਜਿਵੇਂ ਕੁਦਰਤ ਦੇ ਨਜ਼ਦੀਕ ਜਾਣਾ, ਆਪਣੇ ਹੁਨਰ ਦੀ ਪਛਾਣ ਕਰਨਾ ਤੇ ਉਸਨੂੰ ਤਰਾਸ਼ਣਾ, ਆਪਣੀ ਸਿਹਤ ਦਾ ਧਿਆਨ ਰੱਖਣਾ, ਆਪਣਾ ਮਨਪਸੰਦੀਦਾ ਸਾਹਿਤ ਪੜ੍ਹਨਾ ਆਦਿ। ਮਨੁੱਖ ਦੀਆਂ ਲੋੜਾਂ ਬਹੁਤ ਥੋੜੀਆ ਹੁੰਦੀਆ ਹਨ, ਪਰ ਕਾਰਪੋਰੇਟ ਆਪਣੇ ਮੁਨਾਫੇ ਬਟੋਰਨ ਲਈ ਸਮਾਜ ਨੂੰ ਖਾਸ ਵਹਿਣ ’ਚ ਵਹਾ ਲੈ ਜਾਂਦੇ ਹਨ, ਫਲਸਰੂਪ ਸਮਾਜ ’ਚ ਨਵੀਆਂ ਖਾਹਿਸ਼ਾਂ ਪੈਦਾ ਹੁੰਦੀਆਂ ਹਨ, ਜੋ ਕਿ ਉੱਕਾ ਹੀ ਲੋਕਾਂ ਦੀਆਂ ਅਸਲ ਲੋੜਾਂ ਨਹੀਂ ਹੁੰਦੀਆਂ। ਸਗੋਂ ਉਹ ਤਾਂ ਬਜ਼ਾਰ ਦੀ ਹੀ ਦੇਣ ਹੁੰਦੀਆਂ ਹਨ। ਦੇਖਾ-ਦੇਖੀ ਦਾ ਸੱਭਿਆਚਾਰ ਚਾਦਰ ਨਾਲੋਂ ਵਧੇਰੇ ਪੈਰ ਪਸਾਰਨ ਅਤੇ ਵਰਤੋਂ ਤੇ ਸੁੱਟੋ ਜਿਹੇ ਰੁਝਾਨ ਪੈਦਾ ਕਰਦਾ ਹੈ। ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ’ਚੋਂ ਨਿਕਲਕੇ ਮਨੁੱਖ ਨੂੰ ਸੋਚਣਾ ਪਵੇਗਾ ਕਿ ਕੀ ਇਹ ਖੇਡ ਸਚਮੁੱਚ ਉਸੇ ਦੀ ਹੈ ਜਾਂ ਉਹ ਇਸਦਾ ਮਹਿਜ ਇਕ ਮੋਹਰਾ ਹੈ। ਇਹ ਵੀ ਸੋਚਣਾ ਪਵੇਗਾ ਕਿ ਕਾਲਪਨਿਕਤਾ ਤੇ ਹਕੀਕਤ ਉਸਦੀ ਜ਼ਿੰਦਗੀ ਨੂੰ ਕਿੰਝ ਪ੍ਰਭਾਵਿਤ ਕਰਦੇ ਹਨ। ਕਿਉਂਕਿ ਜਿੰਨੀ ਦੇਰ ਤੱਕ ਇੱਕ ਮਨੁੱਖ ਦੂਜੇ ਮਨੁੱਖ ਨੂੰ ਲੁੱਟਦਾ ਰਹੇਗਾ ਓਨੀ ਦੇਰ ਇਹੋ ਜਿਹੇ ਮਸਨੂਈ ਸੰਸਾਰ ਜਾਂ ਬ੍ਰਾਂਡਿਡ ਦੁਨੀਆ ਜਾਂ ਹੋਰ ਲੁੱਟ ਦੇ ਢੰਗਾਂ ਦੇ ਵਿਕਾਰ ਸਮਾਜ ਵਿੱਚ ਪਏ ਰਹਿਣਗੇ। ਲੋੜ ਹੈ ਬਰਾਂਡਾਂ ਦੇ ਵਿਖਾਵੇ ਚੋਂ ਨਿਕਲਕੇ ‘ਨੋ ਬਰਾਂਡ ਜ਼ਿੰਦਗੀ’ ਦੇ ਸਲੀਕੇ ਨੂੰ ਅਪਣਾਇਆ ਜਾਵੇ।


+15145764373
[email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ