Sun, 08 September 2024
Your Visitor Number :-   7219720
SuhisaverSuhisaver Suhisaver

ਨਹੀਂ ਰਹੇ ਹਾਕਮ ਸੂਫੀ -ਰਣਜੀਤ ਸਿੰਘ ਪ੍ਰੀਤ

Posted on:- 06-09-2012

suhisaver

ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿੱਦੜਬਹਾ ਇਲਾਕੇ ਵਿੱਚ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ, ਸੁਰੀਲੇ, ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਅਸਫਲ ਪਿਆਰ ਦੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ ਅਧਿਆਪਕ ਵਜੋਂ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ, ਗੁਰਦਾਸ ਮਾਨ ਨੂੰ ਹਰ ਸਮੇਂ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੀ ਇੰਤਕਾਲ ਹੋ ਗਿਆ। ਉਹ  ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ,ਗਿੱਦੜਬਹਾ ਵਿੱਚ ਹੀ ਸ਼ਾਮ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।। ਇਸ ਸੰਤ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਪਿੰਡ ਗਿੱਦੜਬਾਹਾ (ਜ਼ਿਲ੍ਹਾ-ਮੁਕਤਸਰ) ਵਿਖੇ ਪਿਤਾ ਕਰਤਾਰ ਸਿੰਘ  ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ।

       

ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ । ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ। ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ “ਮੇਲਾ ਯਾਰਾ ਦਾ(1984)“ ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ। ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ। ਵਰਿੰਦਰ ਦੀ ਫਿਲਮ 'ਯਾਰੀ ਜੱਟ ਦੀ' ਵਿਚ ਗਾਏ ਗੀਤ 'ਪਾਣੀ ਵਿਚ ਮਾਰਾਂ ਡੀਟਾਂ' ਤੋਂ ਬਹੁਤ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ 'ਦਿਲ ਵੱਟੇ ਦਿਲ' ਅਤੇ 'ਦਿਲ ਤੜਫੇ' ਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ।  ਚਰਖੇ ਦੀ ਟੁੱਟ ਗਈ ਮਾਹਲ “ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ।। ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ। ਮੜਕ ਨਾਲ ਜਿਓਂ ਕਿ ਦਿਖਾਇਆ।। ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ।। ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ।

ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ।। ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਦੋਹਾਂ ਦਾ ਪਿਆਰ ਬਹੁਤ ਸੀ । ਗੁਰਦਾਸ ਮਾਨ ਉਸ ਨੂੰ ਮਿਲੇ ਬਗੈਰ ਨਹੀਂ ਸੀ ਰਹਿ ਸਕਿਆ ਕਰਦਾ। ਅੱਜ ਇਸ ਸੂਫ਼ੀ ਗਾਇਕ ਦੀਆਂ ਯਾਦਾਂ ਹੀ ਬਾਕੀ ਰਹਿ ਗਈਆਂ ਹਨ ।   
ਹਾਕਮ ਸੂਫ਼ੀ ਜੀ ਦੇ ਕੁਝ ਯਾਦਗਾਰੀ ਸੰਗੀਤ ਰਿਕਾਰਡ:

1.ਮੇਲਾ ਯਾਰਾਂ ਦਾ
2.ਦਿਲ ਵੱਟੇ ਦਿਲ
3.ਝੱਲਿਆ ਦਿਲਾ ਵੇ
4.ਸੁਪਨਾ ਮਾਹੀ ਦਾ
5.ਕੋਲ ਬਹਿਕੇ ਸੁਣ ਸੱਜਣਾ
6.ਦਿਲ ਤੜਫ਼ੇ


ਸੰਪਰਕ:  98157 07232

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ