Sun, 08 September 2024
Your Visitor Number :-   7219734
SuhisaverSuhisaver Suhisaver

ਅਣਸੁਲਝੇ ਸਵਾਲ - ਰਮੇਸ਼ ਸੇਠੀ ਬਾਦਲ

Posted on:- 20-02-2015

suhisaver

“ਬੜੇ ਪਾਪਾ ਕਿਆ ਕਰ ਰਹੇ ਹੋ? ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ।

“ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ, ਮੈਂਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ। ਦਾਦੂ ਜਾਂ ਦਾਦਾ ਜੀ ਆਖਿਆ ਕਰ।” ਮੈਂ ਥੌੜਾ ਜਿਹਾ ਖਿਝ ਕੇ ਆਖਿਆ।

“ ਦਾਦਾ …ਦਾਦਾ ਸ਼ਬਦ ਕਾ ਅਰਥ ਹੋਤਾ ਹੈ, ਬਦਮਾਸ਼ ਗੁੰਡਾ।” ਉਸ ਨੇ ਆਪਣਾ ਸ਼ਪਸਟੀਕਰਨ ਦੇਣ ਦੀ ਕੋਸ਼ਿਸ਼ ਕੀਤੀ।

“ਯਾਰ ਆਪਣੀ ਮਾਤ ਭਾਸ਼ਾ ’ਚ ਹੀ ਬੋਲਿਆ ਕਰੋ। ਬੇਟਾ ਮੈਂਨੂੰ ਆਹ ਬੜੇ ਪਾ ਗ੍ਰੈਂਡ ਪਾ ਵਰਗੇ ਸ਼ਬਦ ਨਹੀਂ ਚੰਗੇ ਲੱਗਦੇ। ਨਾਲੇ ਜਾਹ ਤੇਰੀ ਦਾਦੀ ਤੋਂ ਮੇਰੀ ਰੋਟੀ ਦੀ ਥਾਲੀ ਲੈ ਆ । ਮੈਂਨੂੰ ਭੁੱਖ ਲੱਗੀ ਹੈ।” ਮੈਂ ਉਸਨੂੰ ਕੰਮ ਲਾਉਣ ਦੇ ਲਹਿਜੇ ਨਾਲ ਕਿਹਾ।

 “ਬੜੇ ਪਾਪਾ…ਨਹੀਂ ਸੱਚ ਸੋਰੀ ਦਾਦਾ ਜੀ ਯੇ ਥਾਲੀ ਕਿਆ ਹੋਤੀ ਹੈ। ਮੁਝੇ ਨਹੀਂ ਸਮਝ ਆਤੀ ਆਪ ਕੀ ਬਾਤ। ” ਉਸ ਨੇ ਫਿਰ ਆਪਣਾ ਸਵਾਲ ਜੜ੍ਹ ਦਿੱਤਾ।

“ਥੇਟਾ ਥਾਲੀ ਮਤਲਬ ਰੋਟੀ ਕੀ ਪਲੇਟ। ਮੈਂ ਜਲਦੀ ਵਿੱਚ ਕਿਹਾ ਤੇ ਉਸਨੇ ਉਥੇ ਬੈਠੇ ਨੇ ਹੀ ਆਪਣੀ ਦਾਦੀ ਨੂੰ ਖਾਣੇ ਦੀ ਅਵਾਜ਼ ਮਾਰ ਦਿੱਤੀ। ਮੈਂਨੂੰ ਰੋਟੀ ਖਾਂਦੇ ਨੂੰ ਵੇਖ ਕੇ ਉਹ ਹੈਰਾਨ ਹੁੰਦਾ ਰਿਹਾ। ਮੇਰੀ ਥਾਲੀ ਵਿੱਚ ਪਏ ਤੁੱਕਿਆਂ ਦੇ ਆਚਾਰ, ਪੁਦੀਨੇ ਦੀ ਚਟਨੀ ਤੇ ਲੱਸੀ ਦੇ ਗਿਲਾਸ ਨੂੰ ਬੜੀ ਨੀਝ ਨਾਲ ਦੇਖ ਰਿਹਾ ਸੀ । ਉਹ ਮੁੱਕੀ ਮਾਰ ਕੇ ਭੰਨੇ ਗੰਢੇ ਨੂੰ ਵੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ । “ ਦਾਦਾ ਜੀ ਆਪ ਸੈਲਡ ਨਹੀਂ ਖਾਤੇ। ਅਕੇਲਾ ਪਿਆਜ ਹੀ ਖਾਤੇ ਹੋ ਬਿਨਾ ਛੀਲੇ?  ਅਰ ਸਾਥ ਮੇਂ ਕਿਆ ਪੀਤੇ ਹੋ? ਆਪ ਬੋਟਲ ਵਾਲਾ ਪਾਣੀ ਕਿਉਂ ਨਹੀਂ ਪੀਤੇ?” ਹੈਰਾਨ ਹੋਇਆ ਉਹ ਇੱਕ ਦਮ ਬੋਲਿਆ।

“ਹਾ ਹਾ ਹਾ ਮੈਂ ਹੱਸਿਆ । ਬੇਟਾ ਤੁਮ ਕਿਆ ਜਾਣੋ ਹਮਾਰੀ ਖੁਰਾਕ ਕੋ । ਬਿਨ ਕਾਟਾ ਹੂਆ ਪਿਆਜ ਕਿਤਨਾ ਟੇਸਟੀ ਹੋਤਾ ਹੈ ।ਤੁਮਾਰਾ ਸੈਲਡ ਭੀ ਕਿਆ ਰੀਸ ਕਰੇਗਾ। ਅਤੇ ਮੈਂ ਇਹ ਜੋ ਲੱਸੀ ਪੀਂਦਾ ਹਾਂ, ਇਸਨੂੰ ਤੁਹਾਡੇ ਜੈਪੁਰ ਵਿੱਚ ਛਾਛ ਕਹਿੰਦੇ ਹਨ। ਇਹ ਦਹੀ ਤੋਂ ਬਣਦੀ ਹੈ।ਤੇ ਬਹੁਤ ਅੱਛੀ ਹੋਤੀ ਹੈ। ਤੂੰ ਵੀ ਅਜਿਹੀਆਂ ਚੀਜ਼ਾਂ ਖਾਇਆ ਕਰ। ਕੀ ਸਾਰਾ ਦਿਨ ਲੇਸ ਕੁਕਕਰੇ ਤੇ ਚਿਪਸ ਖਾਂਦਾ ਰਹਿੰਦਾ ਹੈ। ਇਸ ਨਾਲ ਤੇਰੀ ਸਿਹਤ ਨਹੀਂ ਬਨਣੀ ਤੇ ਤੂੰ ਕਮਜ਼ੋਰ ਹੀ ਰਹਿ ਜਾਵੇਂਗਾ ।” ਮੈਂ ਉਸ ਨੂੰ ਰਲਵੀ ਮਿਲਵੀ ਜਿਹੀ ਬੋਲੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ।

“ਨਹੀਂ ਦਾਦੂ ਮੈਂ ਭੀ ਜਿੰਮ ਜਾਣਾ ਸ਼ੁਰੂ ਕਰੂੰਗਾ ਔਰ ਅਪਣੇ ਮਸਲ ਬਣਾਊਂਗਾ।” ਉਸ ਨੇ ਫਿਰ ਆਪਣੀ ਸੀਮਿਤ ਜਾਣਕਾਰੀ ਨਾਲ ਆਪਣੀ ਭਵਿੱਖ ਦੀ ਪਲੈਨਿੰਗ ਦੱਸੀ।

“ਨਹੀਂ ਬੇਟਾ ਅਕੇਲਾ ਜਿੰਮ ਜਾਣੇ ਸੇ ਨਹੀਂ ਸਾਥ ਮੇਂ ਪੋਸਟਿਕ ਖੁਰਾਕ ਖਾਣੇ ਸੇ ਬੋਡੀ ਬਣਤੀ ਹੈ। ਕੁਸ਼ ਅੱਛਾ ਖਾਇਆ ਪੀਆ ਭੀ ਕਰੋ।” ਮੈਂ ਫਿਰ ਨਸੀਹਤ ਦਿੱਤੀ। ਕਿਉਂਕਿ ਇਸ ਉਮਰ ਵਿੱਚ ਬਜ਼ੁਰਗਾਂ ਕੋਲੇ ਨਸੀਹਤ ਤੇ ਆਸ਼ੀਰਵਾਦ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ਦੂਸਰਿਆਂ ਨੂੰ ਦੇਣ ਵਾਸਤੇ।

“ਦਾਦੂ ਘੀ ਦੂਧ ਖਾਣੇ ਸੇ ਕਿਆ ਮੈਂ ਭੀ ਮੀਕੂ ਚਾਚੂ ਜਿਤਨਾ ਬੜਾ ਬਣ ਸਕਤਾ ਹੂੰ? ਮੇਰੀ ਹਾਈਟ ਭੀ ਬੜ ਜਾਏਗੀ। ਉਸ ਨੇ ਬੜੀ ਉਤਸੁਕਤਾ ਨਾਲ ਪੁੱਛਿਆ।

“ਹਾਂ ਹਾਂ ਕਿਉਂ ਨਹੀਂ। ਤੇਰੇ ਚਾਚੂ ਤੋ ਯਹੀ ਖਾਤੇ ਥੇ। ਜਬ ਵੋ ਛੋਟੇ ਥੇ ਤੋ ਤੀਨ ਤੀਨ ਗਿਲਾਸ ਦੂਧ ਪੀਤੇ ਥੇ। ਘੀ ਮੱਖਣ ਛਾਛ ਸਲਾਦ ਅੋਰ ਖੂਬ ਫਲ ਖਾਤੇ ਥੇ। ਖੂਬ ਖਾਣੇ ਕੇ ਬਾਦ ਵੋ ਜਿੰਮ ਜਾਤੇ ਥੇ।” ਮੈਂ ਉਸ ਨੂੰ ਉਸਦੇ ਚਾਚੂ ਬਾਰੇ ਦੱਸਿਆ।

“ਆਪਨੇ ਮੇਰਾ ਨਾਮ ਗੁਡਗੀਤ ਕਿਓਂ ਰੱਖਾ ? ਯੇ ਅੱਛਾ ਨਹੀਂ ਲੱਗਤਾ ਮੇਰੇ ਕੋ। ਮੇਰੇ ਦੋਸਤ ਭੀ ਕਭੀ ਕਭੀ ਮੇਰਾ ਮਜ਼ਾਕ ਉਡਾਤੇ ਹੈਂ। ਪਾਪਾ ਬੋਲ ਰਹੇ ਥੇ ਆਪ ਹੀ ਸਭੀ ਕੇ ਨਾਮ ਰੱਖਤੇ ਹੋ ਸ਼ੁਰੂ ਸੇ।” ਉਸ ਨੇ ਆਪਣੇ ਨਾਮ ਬਾਰੇ ਵੀ ਥੋੜਾ ਜਿਹਾ ਇਤਰਾਜ਼ ਕੀਤਾ।

“ਨਹੀਂ ਬੇਟਾ ਆਪਕਾ ਨਾਮ ਬਹੁਤ ਸੁੰਦਰ ਹੈ । ਅਗਰ ਤੁਮ ਪੜੋਗੇ ਅੱਛੇ ਮਾਰਕਸ ਲੋਗੇ। ਮਿਹਨਤ ਕਰੋਗੇ ਨੇਕ ਅੋਰ ਬੜੇ ਆਦਮੀ ਬਣ ਜਾਉਗੇ ਤੋ ਯੇ ਨਾਮ ਅੋਰ ਭੀ ਸੁੰਦਰ ਲਗੇਗਾ।ਆਦਮੀ ਕਾ ਨਾਮ ਨਹੀਂ ਕਾਮ ਸੁੰਦਰ ਹੋਣੇ ਚਾਹੀਏ। ” ਮੈਂ ਉਸ ਨੂੰ ਉਤਸ਼ਾਹਿਤ ਕਰਨ ਦੇ ਲਹਿਜੇ ਨਾਲ ਕਿਹਾ।

“ਦਾਦੂ ਆਪ ਪੁਰਾਣੇ ਜ਼ਮਾਨੇ ਕੇ ਹੋ । ਬਹੁਤ ਪੁਰਾਣੀ ਪੁਰਾਣੀ ਬਾਤੇ ਕਰਤੇ ਹੋ। ਆਪ ਹਮੇ ਅੰਕਲ ਅੰਟੀ ਭੀ ਨਹੀਂ ਬੋਲਣੇ ਦੇਤੇ। ਬੜੇ ਪਾ ਬੜੀ ਮੰਮਾ ਗ੍ਰੈਂਡ ਪਾ ਗ੍ਰੇਂਡ ਮੰਮਾ ਭੀ ਨਹੀਂ ਬੋਲਣੇ ਦੇਤੇ। ਚਾਚਾ ਚਾਚੀ ਤਾਊ ਤਾਈ ਭੂਆ ਫੁੱਫੜ ਮਾਸੀ ਮਾਸੜ ।ਆਜ ਕਲ੍ਹ ਐਸੇ ਕੋਈ ਨਹੀਂ ਬੋਲਤਾ।” ਉਸ ਨੇ ਥੋੜਾ ਗਿਲ੍ਹਾ ਕੀਤਾ।

“ਨਹੀਂ ਬੇਟਾ ਐਸੀ ਬਾਤ ਨਹੀਂ ਹੈ ਰਿਸ਼ਤੋਂ ਨਾਤੋਂ ਕੋ ਅਗਰ ਉਸਕੇ ਨਾਮ ਸੇ ਪੁਕਾਰਾ ਜਾਏ ਤੋ ਬਹੁਤ ਅੱਛਾ ਲੱਗਤਾ ਹੈ। ” ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਨਵੀ ਜਨਰੇਸ਼ਨ ਕਿੰਨੀ ਅਡਵਾਂਸ ਹੈ। ਮੈਂਨੂੰ ਬਹੁਤ ਹੈਰਾਨੀ ਹੁੰਦੀ ਹੈ। ਉਸ ਦੇ ਨਵੇਂ ਨਵੇਂ ਸਵਾਲ ਤੇ ਉਸ ਦੀਆਂ ਸ਼ੰਕਾ ਸੁਣ ਸੁਣ ਕੇ।

“ਦਾਦੂ ਏਕ ਬਾਤ ਅੋਰ। ਹਮਾਰੇ ਕੋਈ ਭੂਆ ਨਹੀਂ ਹੈ ਨਾ ਹੀ ਕੋਈ ਮਾਸੀ ਹੈ। ਦਾਦੀ ਜੀ ਬਤਾ ਰਹੇ ਥੇ ਕਿ ਬੜੇ ਦਾਦੂ ਕੀ ਚਾਰ ਭੂਆ ਥੀ। ਅੋਰ ਆਪ ਕੀ ਭੀ ਦੋ ਭੂਆ ਥੀ ਅੋਰ ਪਾਪਾ ਕੀ ਤੋ ਬਸ ਏਕ ਹੀ ਭੂਆ ਹੈ। ਹਮਾਰੀ ਤੋ ਬਸ ਵੋ ਜੋਤੀ ਭੂਆ ਹੈ ਵੋ ਭੀ ਰੀਅਲ ਮੇ ਨਹੀਂ ਹੈ ਵੋ ਤੋ ਪਾਪਾ ਕੀ ਭੁਆ ਕੀ ਬੇਟੀ ਹੈ ਨਾ। ਪਾਪਾ ਅੋਰ ਚਾਚੂ ਕੇ ਕੋਈ ਬੈਹਣ ਨਹੀਂ ਹੈ ਨਾ ਹੀ ਦੋਨੋ ਛੋਟੇ ਚਾਚੂ ਕੇ ਬਹਿਣ ਹੈ।ਆਪ ਬੋਲ ਦੇਤੇ ਹੋ ਕਿ ਵੋ ਆਪਕੀ ਭੁਆ ਹੈ।ਮੇਰੀ ਤ ਕੋਈ ਮਾਸੀ ਭੀ ਨਹੀਂ ਹੈ । ਮੈਂ ਕਿਸਕੋ ਮਾਸੀ ਬੋਲੂ। ਹਮਾਰੇ ਸਕੂਲ ਮੇਂ ਤੋ ਸਭੀ ਬੱਚੇ ਹਮਾਰੀ ਸਕੂਲ ਆਇਆ ਕੋ ਮਾਸੀ ਬੋਲਤੇ ਹੈ ।ਮੈਨੇ ਉਨ ਕੋ ਬਤਾਇਆ ਥਾ ਕਿ ਮਾਸੀ ਯੇ ਨਹੀਂ ਹੋਤੀ। ਮੇਰੇ ਦਾਦੂ ਬਤਾਤੇ ਹੈ ਕਿ ਮੰਮੀ ਕੀ ਬੈਹਣ ਕੋ ਹੀ ਮਾਸੀ ਬੋਲਤੇ ਹੈ।” ਮੈਨੂੰ ਉਸ ਦਾ ਇਹ ਸਵਾਲ ਅਜੀਬ ਜਿਹਾ ਲੱਗਿਆ ਤੇ ਬੱਚੇ ਦੀ ਸ਼ੰਕਾ ਨੂੰ ਦੂਰ ਕਰਨਾ ਵੀ ਜ਼ਰੂਰੀ ਸੀ।ਤੇ ਮੇਰੇ ਕੋਲ ਬੱਚੇ ਦੇ ਲੈਵਲ ਦਾ ਕੋਈ ਉੱਤਰ ਨਹੀਂ ਸੀ। ਮੈਨੂੰ ਵੀ ਲੱਗਿਆ ਕਿ ਛੋਟੇ ਪਰਿਵਾਰਾਂ ਦੇ ਚੱਕਰ ਵਿੱਚ ਅਸੀ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਕਈ ਰਿਸ਼ਤਿਆਂ ਤੋਂ ਵਾਂਝੇ ਕਰ ਰਹੇ ਹਾਂ।

“ਬੇਟਾ ਪਹਿਲੇ ਜ਼ਿਆਦਾ ਬੱਚੇ ਹੋਤੇ ਥੇ ਧੀਰੇ ਧੀਰੇ ਬੱਚੇ ਕਮ ਹੋਤੇ ਗਏ ਵਾ ਪਰਿਵਾਰ ਛੋਟੇ ਹੋਤੇ ਗਏ। ਇਸ ਲੀਏ ਭੂਆ ਮਾਸੀ ਅੋਰ ਚਾਚੂ ਤਾਊ ਕੀ ਗਿਣਤੀ ਕਮ ਹੋਤੀ ਚਲੀ ਗਈ।ਅਲਟਰਾ ਸਾਊਂਡ ਮਸ਼ੀਨੇ ਆ ਗਈ ਤੇ …………” ਤੇ ਮੈਂ ਗੱਲ ਵਿਚਾਲੇ ਛੱਡ ਦਿੱਤੀ, ਪਰ ਮੈਨੂੰ ਲੱਗਿਆ ਉਹ ਮੇਰੇ ਉੱਤਰ ਤੋ ਬਹੁਤਾ ਸੰਤੁਸ਼ਟ ਨਹੀਂ ਸੀ ਹੋਇਆ। “ਦਾਦੂ ਆਪ ਨੇ ਮੁਝੇ ਪੂਰਾ ਨਹੀਂ ਬਤਾਇਆ।” ਤੇ ਉਹ ਮੈਨੂੰ ਜ਼ੋਰ ਜ਼ੋਰ ਦੀ ਹਲੂਲਣ ਲੱਗਿਆ ਤੇ ਮੈਂ ਦੇਖਿਆ ਮੇਰੇ ਘਰਵਾਲੀ ਮੈਨੂੰ ਹਲੂਣ ਕੇ ਜਗਾ ਰਹੀ ਸੀ ।

“ਸਵਾ ਸੱਤ ਵੱਜ ਗਏ ਅੱਜ ਡਿਊਟੀ ਤੇ ਨਹੀਂ ਜਾਣਾ ਕਿ।” ਸਾਹਮਣੇ ਲੱਗੇ ਡਿਜੀਟਲ ਕਲਾਕ ਤੇ ਸੱਚੀ 7-16 ਹੋਏ ਪਏ ਸਨ ਤੇ ਮੈਂ ਇੱਕ ਦਮ ਖੜ੍ਹਾ ਹੋ ਗਿਆ। ਪਰ ਉਸ ਦੇ ਅਣਭੋਲ ਤੇ ਅਣਸੁਲਝੇ ਸਵਾਲਾਂ ਦਾ ਅਜੇ ਵੀ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ।ਤੇ ਮੈਂ ਲਾਜਵਾਬ ਸੀ।

ਸੰਪਰਕ: +91 98766 27233

Comments

balwinder khaira

bahut achhe sethi saab

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ