Thu, 12 September 2024
Your Visitor Number :-   7220813
SuhisaverSuhisaver Suhisaver

ਬਾਹੁਬਲੀ: ਇਹ ਸਹਿਮਤੀ ਹੈ ਜਾਂ ਬਲਾਤਕਾਰ ? - ਐਨਾ ਐੱਮ ਐੱਮ ਵੇਟੀਕਾਡ

Posted on:- 05-08-2015

suhisaver

ਅਨੁਵਾਦ :- ਬੇਅੰਤ ਮੀਤ
 ਸਰੋਤ :- ਬੀ ਬੀ ਸੀ ਡਾਟ ਕਾਮ

ਇਹ ਬਲਾਤਕਾਰ ਨਹੀਂ, ਸਿਡਕਸ਼ਨ ਹੈ, ਸਹਿਮਤੀ ਹੈ ਜਾਂ ਕੁਝ...“ਇਸ ਪੱਤਰਕਾਰ ਨੂੰ ਨਜ਼ਰਅੰਦਾਜ਼ ਕਰੋ, ਉਸਦਾ ਨਾਮ ਹੀ ਦਸਦਾ ਹੈ ਕਿ ਉਹ ਵੇਟਿਕਨ ਸਿੱਟੀ ਤੋਂ ਆਈ ਹੈ ਅਤੇ ਸ਼ਾਇਦ ਇਹ ਕਾਲਮ ਲਿਖਣ ਲਈ ਇਸਨੂੰ ਚਰਚ ਤੋਂ ਪੈਸਾ ਮਿਲਿਆ ਹੋਵੇ” ।

ਪਿਛਲੇ ਦਿਨਾਂ ‘ਚ  ਜਦੋਂ ‘ਹਿੰਦੂ ਬਿਜ਼ਨਸਲਾਇਨ’ ਵਿੱਚ ਮੇਰਾ ਕਾਲਮ ਛੱਪਿਆ ਤਾਂ ਸੋਸ਼ਲ ਮੀਡੀਆ ਉੱਤੇ ਜ਼ਹਿਰ ਉਗ਼ਲਦੇ ਜੋ ਕਮੈਂਟ ਆਏ ਤਾਂ ਉਨ੍ਹਾਂ ਵਿੱਚੋਂ ਕੁਝ ਦੀ ਉਦਾਹਰਨ ਮੈਂ ਉੱਪਰ ਦਿੱਤੀ ਹੈ, ਸਾਰੇ ਇਸ ਲਈ ਨਹੀਂ ਲਿਖ ਸਕੀ ਕਿਉਂ ਕਿ ਉਹਨਾਂ ਦੀ ਭਾਸ਼ਾ ਇਥੇ ਲਿੱਖਣਾ ਜਾਬਤੇ (ਮਰਿਆਦਾ) ਦੀ ਉਲੰਘਣਾ ਹੋਵੇਗਾ । ਇਹ ਲੇਖ ਛੱਪਣ ਤੱਕ ਤੇਲੁਗੂ ਬਲਾਕਬਸਟਰ ਫ਼ਿਲਮ “ਬਾਹੁਬਲੀ” ਹਿੱਟ ਐਲਾਨ ਹੋ ਚੁੱਕੀ ਹੈ । ਇਹ ਫ਼ਿਲਮ ਤਮਿਲ ਭਾਸ਼ਾ ਵਿੱਚ  ਵੀ ਸ਼ੂਟ ਹੋਈ ਸੀ । ਇਸ ਤੋਂ ਇਲਾਵਾ ਵੀ ਹੋਰ ਕਈ ਭਾਰਤੀ ਭਾਸ਼ਾਵਾਂ ਵਿੱਚ ਇਸਨੂੰ ਡੱਬ ਕਰ ਕੇ ਪਰਦਾਪੇਸ਼ ਕੀਤਾ ਗਿਆ, ਫ਼ਿਲਮ ਦੇ ਪ੍ਰਸ਼ੰਸ਼ਕਾਂ (ਫੈਨਜ਼) ਨੂੰ ਇਸ ਲੇਖ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਸੀ । ਫਿਰ ਵੀ ਮੈਨੂੰ ਪਤਾ ਸੀ ਕਿ ਔਰਤ ਵਿਰੋਧੀ ਮਾਨਸਿਕਤਾ ਵਾਲੇ ਇਸ ਤੇ ਪ੍ਰਤਿਕਿਰਿਆ ਲਾਜ਼ਮੀ ਕਰਨਗੇ ਕਿਉਂਕਿ ਮੈਂ ਭਾਰਤੀ ਫ਼ਿਲਮਾਂ ਵਿੱਚ ਲਿੰਗਕ ਹਿੰਸਾ ਨੂੰ ਬਹੁਤ ਹਲਕੇ ਅਤੇ ਭੱਦੇ ਤਰੀਕੇ ਨਾਲ ਵਿਖਾਉਣ ਦੇ ਖ਼ਿਲਾਫ ਲਿਖਿਆ ਸੀ ।

ਵਿਸਥਾਰ ਨਾਲ ਪੜ੍ਹੋ, ਤਾਜ਼ਾ ਮਾਮਲਾ ਬਾਹੁਬਲੀ ਫ਼ਿਲਮ ਦੇ ਇੱਕ ਸਿਕਵੈਂਸ (ਦ੍ਰਿਸ਼) ਦਾ ਹੈ ਜਿਸ ਵਿੱਚ ਹੀਰੋ ਫ਼ਿਲਮ ਦੀ ਹੀਰੋਇਨ ਅਤੇ ਯੋਧਾ “ਅਵੰਤਿਕਾ” ਦੇ ਨਾਲ ਵਾਰ-ਵਾਰ ਜਬਰਦਸਤੀ ਕਰਦਾ ਹੈ, ਨੱਚਦਾ-ਗਾਂਉਂਦਾ ਹੋਇਆ ਉਸਨੂੰ ਛੁੰਹਦਾ ਹੈ, ਉਸਦੇ ਉੱਪਰਲੇ ਹਿੱਸੇ ਦੇ ਕੱਪੜੇ ਉਤਾਰਦਾ ਹੈ ਅਤੇ ਉਸਦੇ ਵਿਰੋਧ ਦੇ ਬਾਵਜੂਦ ਉਸਦੇ ਮੂੰਹ ਦੇ ਕੱਪੜਿਆਂ ਨੂੰ ਬਦਲ ਦਿੰਦਾ ਹੈ । ਇਸਦੇ ਕੁਝ ਪਲਾਂ ਬਾਅਦ ਅਵੰਤਿਕਾ ਦਾ ਹੀਰੋ ਤੇ ਦਿਲ ਆ ਜਾਂਦਾ ਹੈ ਅਤੇ ਦੋਨੋਂ ਬਾਹਾਂ ਵਿੱਚ ਬਾਹਾਂ ਪਾ ਕੇ ਸੋ ਜਾਂਦੇ ਹਨ । ਨੱਚਣ-ਗਾਉਣ ਦੇ ਨਾਲ ਕੀਤੇ ਗਏ ਇਸ ਬਲਾਤਕਾਰ ਦੇ ਰੂਪਕ ਨਾਲ ਇੱਕ ਪੁਰਾਣੀ ਧਾਰਨਾ ਨੂੰ ਮਜਬੂਤ ਕੀਤਾ ਗਿਆ ਹੈ ਕਿ ਔਰਤ ਦਾ ਦਿਲ ਤਾਕਤ ਨਾਲ ਹੀ ਜਿੱਤਿਆ ਜਾ ਸਕਦਾ ਹੈ । ਆਪਣੇ ਪੁਰਾਣੇ ਤਜ਼ਰਬਿਆਂ ਤੋਂ ਇਹ ਮੇਰਾ ਪੂਰਵ ਅਨੁਮਾਨ ਸੀ ਕਿ ਇਸ ਸਿਕਵੈਂਸ  ਦੀ ਅਲੋਚਨਾ ਕਰਨ ਨਾਲ ਮੇਰੇ ਖ਼ਿਲਾਫ ਸੇਕਿਸਟ (ਲਿੰਗ ਵਿਰੋਧੀ) ਜ਼ਹਿਰ ਉਗ਼ਲਿਆ ਜਾਵੇਗਾ ।

ਬਾਹੁਬਲੀ ਇੱਕ ਹਿੰਦੂ ਜਵਾਬ ?

 ਪ੍ਰੰਤੂ ਮੇਰੇ ਇਹ ਗੱਲ ਪੱਲੇ ਨਹੀਂ ਪੈ ਰਹੀ ਸੀ ਕਿ ਬਹੁਤ ਸਾਰੇ ਦਰਸ਼ਕ ਬਾਹੁਬਲੀ ਨੂੰ ਹਿੰਦੂ ਸਫਲਤਾ ਜਾਂ ਦੱਖਣ ਭਾਰਤੀ/ਤੇਲੁਗੂ ਮਾਨ-ਸਨਮਾਨ (PROUD) ਦੇ ਰੂਪ ਵਿੱਚ ਵੇਖ ਰਹੇ ਹਨ । ਇਸੇ ਲਈ ਹੀ ਮੇਰੇ ਲੇਖ ਤੇ ਪਿਛੱਲੇ ਇੱਕ ਹਫ਼ਤੇ ਤੋਂ ਲਗਾਤਾਰ ਤਿੱਖੇ ਕਮੈਂਟ ਆ ਰਹੇ ਹਨ । ਕਮੈਂਟ ਕਰਨ ਵਾਲੇ ਜ਼ਿਆਦਾਤਰ ਫ਼ਿਲਮ ਦੇ ਫੈਨਜ਼  ਅਤੇ ਅਜਿਹੇ ਕਟੱੜਪੰਥੀ ਹਿੰਦੂ ਹਨ ਜੋ ਇਸ ਫ਼ਿਲਮ ਨੂੰ “ਮੁਸਲਿਮ ਪੀ ਕੇ” ਦਾ ਹਿੰਦੂ ਜਵਾਬ ਸਮਝ ਰਹੇ ਹਨ । ਮੁਸਲਿਮ ਇਸ ਲਈ ਕਿਉਂਕਿ ਫ਼ਿਲਮ ਦੇ ਹੀਰੋ ਆਮਿਰ ਖਾਨ ਮੁਸਲਮਾਨ ਹਨ । ਹਿੰਦੂ ਕੱਟੜਤਾਵਾਦੀ ਬਾਹੁਬਲੀ ਨੂੰ ਹਿੰਦੂ ਸਫਲਤਾ ਮੰਨ ਰਹੇ ਹਨ ਕਿਉਂਕਿ ਇਹ ਫ਼ਿਲਮ ਉਸ ਹਿਸਾਬ ਨਾਲ ਹਿੰਦੂ ਮਿੱਥਾਂ ਉੱਪਰ ਅਧਾਰਿਤ ਹੈ ਹਾਲਾਂਕਿ ਪੀ ਕੇ ਵਿੱਚ ਧਰਮ ਦੀਆਂ ਧਾਰਨਾਵਾਂ ਉੱਤੇ ਸਵਾਲ ਉਠਾਏ ਗਏ ਹਨ ਪਰ ਇਹ ਮੰਨਦੇ ਹਨ ਕਿ ਪੀ ਕੇ ਫ਼ਿਲਮ ਵਿੱਚ ਸਿਰਫ ਹਿੰਦੂ ਧਰਮ ਨੂੰ ਹੀ ਨਿੰਦਿਆ ਗਿਆ ਹੈ ।

ਬਹਰਹਾਲ ਜੋ ਹੈ ਸੋ ਹੈ । ਭਾਰਤੀ ਫਿਲਮਾਂ ਵਿੱਚ ਦਹਾਕਿਆਂ ਤੋਂ ਔਰਤਾਂ ਖ਼ਿਲਾਫ ਹੋਣ ਵਾਲੀ ਹਿੰਸਾ ਨੂੰ ਬਹੁਤ ਹਲਕੇ ਤਰੀਕੇ ਨਾਲ ਵਿਖਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਹਿੰਦੀ ਸਿਨੇਮਾ ਵੀ ਪਿੱਛੇ ਨਹੀਂ ।

ਕਿਸੇ ਲੜਕੀ ਦਾ ਪਿੱਛਾ ਕਰਨਾ, ਕਿਵੇਂ ਸਕਾਰਾਤਮਕ ਹੈ, ਇਹ ਇਸੇ ਸਾਲ ਆਈ ਨਿਰਦੇਸ਼ਕ ਆਨੰਦ ਐਲ ਰਾਏ ਦੀ ਫ਼ਿਲਮ ਤਨੂੰ ਵੈਡਜ਼ ਮਨੂੰ ਰਿਟਰਨਜ਼ ਵਿੱਚ ਪੱਪੀ ਨਾਮ ਦਾ ਇੱਕ ਕਿਰਦਾਰ ਲੜਕੀ ਨੂੰ ਉਸਦੇ ਵਿਆਹ ਤੋਂ ਹੀ ਉਠਾਅ ਲੈਂਦਾ ਹੈ ਕਿਉਂ ਕਿ ਉਸਨੂੰ ਯਕੀਨ ਹੈ ਕਿ ਲੜਕੀ ਦੇ ਨਾਂਹ ਕਹਿਣ ਦੇ ਬਾਵਜੂਦ ਉਹ ਉਸਨੂੰ ਪਿਆਰ ਕਰਦੀ ਹੈ । ਫ਼ਿਲਮ ਵਿੱਚ ਪੱਪੀ ਨੂੰ ਇੱਕ ਪਿਆਰੇ ਇਨਸਾਨ ਦੇ ਰੂਪ ਵਿੱਚ ਵਿਖਾਇਆ ਗਿਆ ਹੈ ਅਤੇ ਉਸਦੀਆਂ ਹਰਕਤਾਂ ਨੂੰ ਚੁੱਟਕਲਿਆਂ ਦੇ ਤੋਰ ਤੇ ਪੇਸ਼ ਕੀਤਾ ਗਿਆ ਹੈ । ਸਾਡੀਆਂ ਫ਼ਿਲਮਾਂ ਵਿੱਚ ਹੀਰੋ ਲੜਕੀ ਨੂੰ ਸਨਿਮਰ ਬੇਨਤੀ ਦੇ ਨਾਮ ਤੇ ਪਿੱਛਾ ਕਰਦਾ ਹੈ, ਬਦਤਮੀਜ਼ੀ ਕਰਦਾ ਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਲਿੰਗਕ ਹਿੰਸਾਵਾਂ ਦਾ ਸਹਾਰਾ ਲੈਂਦਾ ਹੈ । ਆਨੰਦ ਰਾਏ ਦੀ ਹੀ ਫ਼ਿਲਮ ਰਾਂਝਣਾ ਵਿੱਚ ਹੀਰੋ ਹੀਰੋਇਨ ਦਾ ਲਗਾਤਾਰ ਪਿੱਛਾ ਕਰਦਾ ਹੈ, ਦੋ ਵਾਰ ਆਪਣੇ ਹੱਥ ਦੀਆਂ ਨਸਾਂ ਕੱਟ ਲੈਂਦਾ ਹੈ ਅਤੇ ਇੱਕ ਵਾਰੀ ਉਹ ਗੁੱਸੇ ਵਿੱਚ ਸਕੂਟਰ ਤੇ ਨਾਲ ਜਾ ਰਹੀ ਹੀਰੋਇਨ ਨੂੰ ਨਾਲ ਲੈ ਕੇ ਗੱਡੀ ਸਮੇਤ ਨਦੀ ਵਿੱਚ ਛਾਲ ਮਾਰ ਜਾਂਦਾ ਹੈ ।

ਹੋਲੀਡੇ(2014) ਵਿੱਚ ਹੀਰੋ ਵਿਰਾਟ ਬਖ਼ਸ਼ੀ (ਅਕਸ਼ੈ ਕੁਮਾਰ) ਹੀਰੋਇਨ ਸਾਹਿਬਾਂ (ਸੋਨਾਕਸ਼ੀ ਸਿਨਹਾ) ਦਾ ਨਾ ਕੇਵਲ ਪਿੱਛਾ ਕਰਦਾ ਹੈ ਬਲਕਿ ਉਸਨੂੰ ਜਬਰਦਸਤੀ ਚੁੰਮ ਲੈਂਦਾ ਹੈ । ਮਜ਼ੇਦਾਰ ਹਿੰਸਾਤਮਕ ਦ੍ਰਿਸ਼ ਭਰਭੂਰ ਵਾਲੀ ਕਿੱਕ(2014) ਵਿੱਚ ਹੀਰੋ ਸਲਮਾਨ ਖ਼ਾਨ ਕਿੰਨੇ ਹੀ ਮਰਦ ਡਾਂਸਰਾਂ ਦੇ ਵਿੱਚ ਨੱਚਦਾ ਹੋਇਆ ਜੈਕਲੀਨ ਫਰਨਾਂਡਿਜ਼ ਦੀ ਸਕਰਟ ਆਪਣੇ ਦੰਦਾਂ ਦੇ ਨਾਲ ਉਠਾਉਂਦਾ ਹੈ । ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁਡ ਦੀ ਨਜ਼ਰ ਵਿੱਚ ਲੜਕੀਆਂ ਦੇ ਨਾਲ ਕੀਤੀ ਜਾਣ ਵਾਲੀ ਅਜੇਹੀ ਹਿੰਸਾ ਕਿੰਨੀ ਕਿਊਟ(CUTE) ਅਤੇ ਮਜ਼ੇਦਾਰ ਹੈ । ਇਥੋਂ ਤੱਕ ਕਿ ਸਮਝਦਾਰ ਲੱਗਣ ਵਾਲੇ ਇਮਤਿਆਜ਼ ਅਲੀ ਵਰਗੇ ਨਿਰਦੇਸ਼ਕ ਦੀਆਂ ਫ਼ਿਲਮਾਂ ਜਬ ਵੂਈ ਮੇਟ(2007) ਅਤੇ ਰਾਕਸਟਾਰ(2011) ਵਿੱਚ ਰੇਪ ਨੂੰ ਲੈ ਕੇ ਚੁੱਟਕਲੇ ਫਿੱਟ ਕੀਤੇ ਗਏ ਹਨ ।

ਅਜਿਹੀਆਂ ਫ਼ਿਲਮਾਂ ਦੀ ਆਲੋਚਨਾ ਕਰਨ ਤੋਂ ਬਾਅਦ ਇਹ ਘੱਸਿਆ-ਪਿਟਿਆ ਜਵਾਬ ਪੱਕਾ ਮਿਲਦਾ ਹੈ ਕਿ, “ਫ਼ਿਲਮਾਂ ਵਿੱਚ ਤਾਂ ਉਹੀ ਦਿਖਾਇਆ ਜਾਂਦਾ ਹੈ ਜੋ ਭਾਰਤੀ ਸਮਾਜ ਵਿੱਚ ਹੁੰਦਾ ਹੈ” ।

ਪਿਛਲੇ ਕੁਝ ਦਿਨਾਂ ਚ ਮੈਨੂੰ ਮੀਲਿਆ ਤਜ਼ੁਰਬਾ ਤਾਂ ਏਹੀ ਦੱਸਦਾ ਹੈ ਕਿ ਫ਼ਿਲਮ ਫੈਨਜ਼ ਇਸ ਤਰ੍ਹਾਂ ਦੀ ਕੋੜ੍ਹੀ ਸਚਾਈ ਦੇ ਮਹਿਮਾਮੰਡਨ ਜਾਂ ਉਹਦਾ ਹੋਰ ਫਾਇਦਾ ਉਠਾਅ ਕੇ ਮੁਨਾਫ਼ਾ ਕਮਾਉਣ ਦੇ ਖਿਲਾਫ ਉਠਾਈ ਗਈ ਆਵਾਜ ਨੂੰ ਬਰਦਾਸ਼ਤ ਨਹੀਂ ਕਰ ਸਕਦੇ ।

ਸਮਰਥਨ ਵੀ ਮਿਲਿਆ ਪ੍ਰੰਤੂ ਅਜਿਹੇ ਮੁੱਦੇ ਤੇ ਜਦੋਂ ਤੁਸੀਂ ਚੁੱਪੀ ਤੋੜਦੇ ਹੋ ਤਾਂ ਤੁਹਾਨੂੰ ਪਤਾ ਚਲਦਾ ਹੈ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਤੁਹਾਡੀ ਗੱਲ ਨਾਲ ਸਹਿਮਤ ਹਨ ਪਰ ਉਹ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ ਕਿਉਂਕਿ ਉਹਨਾਂ ਦੇ ਨੇੜੇ-ਤੇੜੇ ਕਿਸੇ ਨੇ ਆਪਣੀ ਆਵਾਜ਼ ਨਹੀਂ ਉਠਾਈ ।

ਇਸ ਹਫ਼ਤੇ  ਬਾਹੁਬਲੀ ਦੇ ਜਿੰਨ੍ਹੇ ਫੈਨਜ਼ ਨੇ ਮੈਨੂੰ ਗਾਲਾਂ ਕੱਢੀਆਂ ਉਨ੍ਹਾਂ ਤੋਂ ਕਿਤੇ ਵੱਧ ਅਜਿਹੀਆਂ ਔਰਤਾਂ ਅਤੇ ਮਰਦ ਮਿਲੇ ਜਿੰਨ੍ਹਾਂ ਨੇ ਕਿਹਾ, “ਰੱਬ ਦਾ ਸ਼ੁਕਰ ਹੈ ਤੁਸੀਂ ਇਹ ਕਾਲਮ ਲਿਖਿਆ ਮੈਨੂੰ ਤਾਂ ਲਗ ਰਿਹਾ ਸੀ ਸਿਰਫ ਮੈਂ ਹੀ ਅਜਿਹਾ ਸੋਚਦੀ/ਸੋਚਦਾਂ । ਅਜਿਹੇ ਸਾਰੇ ਲੋਕਾਂ ਨੂੰ ਮੇਰਾ ਕਹਿਣਾ ਹੈ ਕਿ ਨਾਂ ਤਾਂ ਤੁਸੀਂ ਇਕੱਲੇ ਹੋ ਅਤੇ ਨਾਂ ਹੀ ਮੈਂ ਅਤੇ ਸਾਨੂੰ ਸਾਰਿਆਂ ਨੂੰ ਹੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ।

 ਲੇਖਿਕਾ “ਦਾ ਐਡਵੈਂਚਰਜ਼ ਆਫ਼ ਐਨ ਇੰਟਰਪੀਡ ਫ਼ਿਲਮ ਕਰਟੀਕ” ਕਿਤਾਬ ਦੀ ਲੇਖਿਕਾ ਹਨ ।     

Comments

sukhjit shergill

http://m.youtube.com/watch?v=_hXkWiQpeSs ah link amir khan de show satyamev jayete da hai..! Es ch deepika padukon, kangna rnaut, prineeti chopra, ayia ! Ehi discussion hoi ohna nl

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ