Sun, 08 September 2024
Your Visitor Number :-   7219716
SuhisaverSuhisaver Suhisaver

ਇੱਕ ਹੋਰ ਅਰਜਨ - ਰਮੇਸ਼ ਸੇਠੀ ਬਾਦਲ

Posted on:- 15-09-2014

suhisaver

ਪਾਪਾ ਤੁਸੀ ਰੋਟੀ ਖਾਣ ਵੇਲੇ ਆਪਣੇ ਹੱਥਾਂ ਨੂੰ ਵਾਰ ਵਾਰ ਕਿਉਂ ਦੇਖਦੇ ਹੋ। ਕਦੇ ਪੁੱਠੇ ਸਿੱਧੇ ਹੱਥਾਂ ਨਾਲ ਚਮਚ ਫੜਦੇ ਹੋ। ਡਾਕਟਰ ਰਵਿੰਦਰ ਤਾਅ ਜੋ ਲੁਧਿਆਣੇ ਦੇ ਨਾਮੀ ਹਸਪਤਾਲ ਬਰੇਨ ਸਪੇਸਲਿਸਟ ਸਨ, ਦੀ ਬੇਟੀ ਨੇ ਸ਼ਾਮ ਨੂੰ ਆਪਣੇ ਪਾਪਾ ਨੂੰ ਰੋਟੀ ਖਵਾਉਂਦੇ ਵਕਤ ਕਿਹਾ।

ਨਹੀਂ ਬੇਟਾ ਕੋਈ ਗੱਲ ਨਹੀਂ। ਕਹਿਕੇ ਡਾਕਟਰ ਸਾਹਿਬ ਦਾ ਚਿਹਰਾ ਮੁਰਝਾ ਚਿਹਾ ਗਿਆ।

ਨਹੀਂ ਪਾਪਾ ਕੋਈ ਤਾਂ ਗੱਲ ਹੈ । ਮੈਂ ਕੱਲ੍ਹ ਦੀ ਤੁਹਾਨੂੰ ਗੋਰ ਨਾਲ ਦੇਖ ਰਹੀ ਹਾਂ । ਰੋਟੀ ਖਾਂਦੇ ਵਕਤ ਤੁਹਾਡਾ ਧਿਆਨ ਕਿਤੇ ਹੋਰ ਹੁੰਦਾ ਹੈ ਤੇ ਚਿਹਰੇ ਦੀ ਰੋਣਕ ਵੀ ਗਾਇਬ ਹੁੰਦੀ ਹੈ। ਦੱਸੋ ਨਾ ਪਾਪਾ ਕੀ ਗੱਲ ਹੈ। ਹੁਣ ਜਵਾਨ ਬੇਟੀ ਨੇ ਜ਼ਿੱਦ ਪਕੜ ਲਈ।

ਬੇਟਾ ਗੱਲ ਇਹ ਹੈ ਕਿ ਮੈਂ ਡਾਕਟਰ ਹਾਂ ਤੇ ਮੇਰਾ ਕੰਮ ਲੋਕਾਂ ਨੂੰ ਜ਼ਿੰਦਗੀ ਦੇਣਾ ਹੈ। ਪਰ...

ਪਰ ਕੀ ਪਾਪਾ। ਤੁਸੀ ਤੇ ਪਿਛਲੇ ਕਈ ਦਿਨਾਂ ਤੋਂ ਡੱਬਵਾਲੀ ਅਗਣੀ ਕਾਂਡ ਪੀੜਤਾ ਦਾ ਇਲਾਜ ਬੜੀ ਸ਼ਿੱਦਤ ਨਾਲ ਕਰ ਰਹੇ ਹੋ। ਦੇਰ ਰਾਤ ਤੱਕ ਜ਼ਿੰਦਗੀ ਮੌਤ ਦੀ ਲੜਾਈ ਲੜ੍ਹ ਰਹੇ ਮਰੀਜਾਂ ਚ ਰੁਝੇ ਰਹਿੰਦੇ ਹੋ। ਫਿਰ ਤੁਹਾਨੂੰ ਕਾਹਦਾ ਅਫਸੋਸ ਪਾਪਾ।

ਬੇਟਾ ਇਹ ਤੇਰੀ ਗੱਲ ਬਿਲਕੁਲ ਠੀਕ ਹੈ। ਪਰ ਹੁਣ ਕਈ ਦਿਨਾਂ ਤੋਂ ਜਦੋ ਉਹ ਮਰੀਜ ਮੌਤ ਦੇ ਦਾਇਰੇ ’ਚੋ ਬਾਹਰ ਹੋ ਗਏ ਹਨ। ਸਾਨੂੰ ਇੱਕ ਅਜੀਬ ਕੰਮ ਕਰਨਾ ਪੈ ਰਿਹਾ ਹੈ। ਮਰੀਜਾਂ ਦੇ ਜਿਹੜੇ ਅੰਗ ਹੱਥ, ਪੈਰ ਉਗਲੀਆਂ ਕੰਨ ਠੀਕ ਨਹੀਂ ਹੋ ਰਹੇ ਉਹਨਾਂ ਨੂੰ ਕੱਟਣਾ ਪੈ ਰਿਹਾ ਹੈ।ਹੁਣ ਮੈਨੂੰ ਇਹੀ ਅਫਸੋਸ ਹੈ ਕਿ ਮੇਰਾ ਕੰਮ ਨਵੀਂ ਜ਼ਿੰਦਗੀ ਦੇਣਾ ਹੈ, ਪਰ ਅਸੀ ਅੰਗ ਕੱਟ ਕੇ ਉਹਨਾਂ ਨੂੰ ਅਪਾਹਿਜ ਬਣਾ ਰਹੇ ਹਾਂ। ਅੱਜ ਹੀ ਮੈਂ ਇੱਕ ਬੱਚੇ ਦੀਆਂ ਉਗਲਾਂ ਕੱਟ ਕੇ ਆਇਆ ਹਾਂ। ਤੇ ਡਾਕਟਰ ਤਾਅ ਦੀ ਅੱਖ ਚ ਇੱਕ ਹੱਝੂ ਰੁੜਕੇ ਉਸਦੀ ਗੱਲ੍ਹ ਤੱਕ ਆ ਗਿਆ।

ਪਾਪਾ ਤੁਸੀ ਜੋ ਵੀ ਕਰ ਰਹੇ ਹੋ ਉਹਨਾਂ ਦੀ ਭਲਾਈ ਲਈ ਕਰ ਰਹੇ ਹੋ। ਅਗਰ ਤੁਸੀ ਅਜੇਹਾ ਨਾ ਕਰੋਗੇ ਤਾਂ ਇੰਨਫੈਕਸ਼ਨ ਨਾਲ ਮਰੀਜਾਂ ਦੀ ਜਾਣ ਵੀ ਜਾ ਸਕਦੀ ਹੈ। ਤੁਸੀ ਦਿਲੋਂ ਜਾਨ ਨਾਲ ਆਪਣਾ ਕੰਮ ਕਰੋ। ਪਤਾ ਨਹੀਂ ਕਿੰਨੇ ਲੋਕਾਂ ਨੂੰ ਤੁਸੀ ਜੀਵਨਦਾਨ ਦੇ ਰਹੇ ਹੋ।

ਏਨਾ ਸੁਣ ਕੇ ਡਾਕਟਰ ਤਾਅ ਦੀਆਂ ਅੱਖਾਂ ਚ ਚਮਕ ਆ ਗਈ ।ਤੇ ਉਸਨੂੰ ਲੱਗਿਆ ਕਿ ਅੱਜ ਫਿਰ ਫਿਰ ਭਗਵਾਨ ਸ੍ਰੀ ਕ੍ਰਿਸਨ ਧੀ ਦੇ ਰੂਪ ਇੱਕ ਹੋਰ ਅਰਜਨ ਨੂੰ ਗੀਤਾ ਗਿਆਨ ਦੇ ਰਿਹਾ ਹੋਵੇ।

ਸੰਪਰਕ: +91 98766 27233

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ