Mon, 09 December 2024
Your Visitor Number :-   7279050
SuhisaverSuhisaver Suhisaver

ਇੰਟਰਨੈੱਟ ਰਾਹੀਂ ਅਖ਼ਬਾਰ ਪੜ੍ਹਨ ਦਾ ਵੱਧ ਰਿਹਾ ਰੁਝਾਣ -ਸਤਵਿੰਦਰ ਕੌਰ ਸੱਤੀ

Posted on:- 06-09-2016

suhisaver

ਅੱਗੇ ਲੋਕ ਸਕੂਲ ਦੀ ਪੜ੍ਹਾਈ 5ਵੀਂ, ਦਸਵੀਂ ਕਰਕੇ, ਮੁੜ ਕੇ ਕਿਤਾਬ ਨਹੀਂ ਚੁੱਕਦੇ ਸੀ। ਕਿਸਾਨ ਤੇ ਹੋਰ ਮਜ਼ਦੂਰ ਆਪਣੇ ਬੱਚਿਆਂ ਤੋਂ ਮਜ਼ਦੂਰੀ ਕਰਾਉਣ ਲੱਗ ਜਾਂਦੇ ਸਨ। ਸਕੂਲ ਦੇ ਅਧਿਆਪਕ ਵੀ ਗਿਆਨੀ ਕਰਕੇ ਕਿਤਾਬਾਂ ਬੰਦ ਕਰ ਦਿੰਦੇ ਸਨ। ਭੈਣ ਜੀਆਂ ਸਵੈਟਰ ਬੁਣਦੀਆਂ ਸਨ। ਮਾਸਟਰ ਬੈਠੇ ਭੈਣ ਜੀਆਂ ਨਾਲ ਗੱਪਾਂ ਮਾਰਦੇ ਰਹਿੰਦੇ ਸਨ। ਰਲ-ਮਿਲ ਕੇ ਚਾਹ ਪੀਂਦੇ ਰਹਿੰਦੇ ਸਨ। ਉਨ੍ਹਾਂ ਦਾ ਇੰਨੇ ਨਾਲ ਮਨੋਰੰਜਨ ਹੋ ਜਾਂਦਾ ਹੈ। ਉਨ੍ਹਾਂ ਨੂੰ ਹੀ ਪੜ੍ਹੇ ਲਿਖੇ ਮੰਨਿਆ ਜਾਂਦਾ ਸੀ।

ਅੱਜ ਸਮਾਂ ਬਦਲ ਗਿਆ ਹੈ। ਪੰਜਾਬੀ ਅਖ਼ਬਾਰ ਤੇ ਇੰਟਰਨੈੱਟ ਉੱਤੇ ਪੰਜਾਬੀ ਦੀਆਂ ਔਨ ਲਾਈਨ ਅਖ਼ਬਾਰ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ। ਲੇਖ ਨਾਲ ਮੇਰੇ ਵਰਗੇ ਦੀ ਵੀ ਫ਼ੋਟੋ ਅਖ਼ਬਾਰ ਇੰਟਰਨੈੱਟ ਪੰਜਾਬੀ ਸਾਈਡ ਉੱਤੇ ਲੱਗ ਜਾਂਦੀ ਹੈ। ਇਨ੍ਹਾਂ ਦੁਆਰਾ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਲਿਖਤਾਂ ਪਹੁੰਚ ਜਾਂਦੀਆਂ ਹਨ। ਦੋ ਲਾਈਨਾਂ ਅਖ਼ਬਾਰ ਵਿੱਚ ਐਂਡ ਦੀਆਂ ਲਗਾਉਣ ਨੂੰ 50 ਡਾਲਰ ਲੱਗਦੇ ਹਨ। ਰੱਬ ਜੀ ਤੇ ਸੰਪਾਦਕ ਜੀ ਦੀ ਮਿਹਰਬਾਨੀ ਨਾਲ ਅਖ਼ਬਾਰ ਵਿੱਚ ਮੇਰੀਆਂ ਲਿਖੀਆਂ ਜੋ ਦੁਨੀਆ ਭਰ ਵਿੱਚ ਲੋਕ ਪੜ੍ਹਦੇ ਹਨ। ਸੰਪਾਦਕ ਜੀ ਮੁਫ਼ਤ ਦਾ ਤੋਹਫਾ ਦੇ ਰਹੇ ਹਨ।

ਇਸੇ ਤਰ੍ਹਾਂ ਇੱਕ ਦੂਜੇ ਨਾਲ ਪਾਠਕਾਂ, ਲੇਖਕਾਂ ਤੇ ਸੰਪਾਦਕ ਦਾ ਪਿਆਰ ਬਣਿਆ ਰਹਿੰਦਾ ਹੈ। ਕਿਤਾਬਾਂ ਨੂੰ ਵੇਚ ਕੇ, ਮੁੱਲ ਵਟਣ ਤੱਕ ਮਤਲਬ ਨਹੀਂ ਸੋਚਣਾ ਚਾਹੀਦਾ। ਦੇਖੀਏ ਕੀ ਸਾਡੀ ਕਿਸੇ ਰਚਨਾ ਦਾ ਕਿਸੇ ਨੂੰ ਫ਼ਾਇਦਾ ਵੀ ਹੋ ਰਿਹਾ ਹੈ? ਸਾਡੇ ਨਾਲ ਕਿੰਨੇ ਕੁ ਲੋਕ ਜੁੜ ਰਹੇ ਹਨ। ਜੇ ਪਬਲਿਕ ਸਾਡੇ ਨਾਲ ਹੈ। ਸਫਲਤਾ ਜ਼ਰੂਰ ਮਿਲੇਗੀ। ਦਿਲ ਇਨ੍ਹਾਂ ਕੋ ਖ਼ੋਲ ਲਈਏ, ਦਿਮਾਗ ਵਿੱਚ ਸਾਰੀ ਦੁਨੀਆ ਸਮਾ ਜਾਵੇ। ਅਖ਼ਬਾਰ ਇੰਟਰਨੈੱਟ ਲੋਕਾਂ ਦੇ ਆਸਰੇ ਚੱਲਦੇ ਹਨ। ਇਨ੍ਹਾਂ ਨੂੰ ਚਲਾਉਣ ਲਈ ਲੋਕਾਂ ਦਾ ਸਹਾਰਾ ਚਾਹੀਦਾ ਹੈ। ਲੋਕ ਅਖ਼ਬਾਰ ਇੰਟਰਨੈੱਟ ਚਲਾਉਣ ਵਾਲਿਆਂ ਨੂੰ ਆਪਣਾ ਸਮਝਣ ਲੱਗ ਜਾਣ। ਪੰਜਾਬੀ ਦੇ ਅਖ਼ਬਾਰ ਇੰਟਰਨੈੱਟ ਸਾਡੇ ਸਾਰਿਆਂ ਦੇ ਆਪਣੇ ਹਨ। ਆਪਣੇ ਕਦੇ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਸਗੋਂ ਰਲ-ਮਿਲ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ। ਅਖ਼ਬਾਰ ਇੰਟਰਨੈੱਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲੱਗਾ ਦਿੱਤਾ ਹੈ।

ਕੈਨੇਡਾ ਵਿੱਚ ਵੀ 19 ਸਾਲਾਂ ਤੋਂ 25 ਸਾਲਾਂ ਦੇ ਵਿਦਿਆਰਥੀ ਪੰਜਾਬ, ਕਸ਼ਮੀਰ, ਜੰਮੂ-ਕਸ਼ਮੀਰ, ਦੇਹਰਾਦੂਨ, ਕਲਕੱਤੇ ਤੇ ਹੋਰ ਥਾਵਾਂ ਤੋਂ ਆਏ ਹੋਏ ਹਨ। ਮੈਂ ਉਨ੍ਹਾਂ ਨਾਲ ਮਿਲ ਕੇ, ਗੱਲਾਂ ਕੀਤੀਆਂ ਹਨ। ਉਹ ਦੱਸਦੇ ਹਨ, '' ਪੰਜਾਬੀ ਨੂੰ ਅਖ਼ਬਾਰ ਇੰਟਰਨੈੱਟ ਉੱਤੇ ਪੜ੍ਹਦੇ ਹਨ। ਮੇਰੇ ਲੇਖਾਂ ਦੀਆਂ ਗੱਲਾਂ ਵੀ ਕਰਦੇ ਹਨ। '' ਮੈਂ ਹੈਰਾਨ ਹੋ ਜਾਂਦੀ ਹਾਂ। ਨੌਜਵਾਨ ਵੀ ਲਿਖਤਾਂ ਵੱਲ ਧਿਆਨ ਦੇ ਰਹੇ ਹਨ। ਹੋਰ ਵੀ ਪਾਠਕ ਲੋਕ ਈ-ਮੇਲ ਕਰਦੇ ਰਹਿੰਦੇ ਹਨ।

ਅਖ਼ਬਾਰ ਇੰਟਰਨੈੱਟ ਉੱਤੇ ਸੱਚੀਆਂ ਖ਼ਬਰਾਂ ਲੱਗਾ ਕੇ ਮਨ ਨੂੰ ਮੋਹ ਲੈਂਦੇ ਹਨ। ਜਿਸ ਨੂੰ ਇਨਸਾਫ਼ ਨਹੀਂ ਮਿਲਦਾ। ਜੇ ਉਹ ਮੀਡੀਏ ਰਾਹੀਂ ਆਪਣੀ ਆਵਾਜ਼ ਉਠਾਵੇ। ਬਹੁਤਿਆਂ ਨੂੰ ਮੀਡੀਆ ਹੀ ਹੱਕ, ਦੁਆ, ਨਿਆ ਦਿੰਦਾ ਹੈ। ਲੋਕ ਐਸੀਆਂ ਖ਼ਬਰਾਂ ਪੜ੍ਹ ਕੇ, ਜ਼ਿੰਦਗੀ ਦੀ ਸੇਧ ਲੈਂਦੇ ਹਨ। ਕਈ ਖ਼ਬਰਾਂ, ਕਹਾਣੀਆਂ ਪਾਠਕਾਂ ਨੂੰ ਭੁਲੇਖਿਆਂ ਵਿੱਚੋਂ ਕੱਢਦੇ ਹਨ। ਡਰ ਤੋਂ ਦੂਰ ਕਰਦੇ ਹਨ। ਨਵੇਂ ਰਸਤੇ ਲੱਭਦੇ ਹਨ। ਇਸ ਕਰਕੇ ਪਾਠਕਾਂ ਦੀ ਪੰਜਾਬੀ ਪੜ੍ਹਨ ਦੀ ਰੁਚੀ ਬਣੀ ਰਹਿੰਦੀ ਹੈ। ਉਹ ਹਰ ਰੋਜ਼ ਲੜੀ ਜੋੜਨ ਲਈ ਨਵੀਂ ਕਹਾਣੀ ਪੜ੍ਹਨ ਲਈ ਪੰਜਾਬੀ ਅਖ਼ਬਾਰ ਤੇ ਇੰਟਰਨੈੱਟ ਦੇਖਦੇ ਹਨ। ਪਾਠਕ ਹੀ ਲੇਖਕ ਨੂੰ ਹੋਰ ਲਿਖਣ ਲਈ ਸਿਆਹੀ ਭਰਦੇ ਹਨ। ਸੰਪਾਦਕ ਨੂੰ ਵੀ ਹੌਸਲਾ ਦਿੰਦੇ ਹਨ। ਮਾਲੀ ਸਹਾਇਤਾ ਵੀ ਪਾਠਕ ਹੀ ਕਰਦੇ ਹਨ। ਲੋਕ ਸਾਡੀ ਸ਼ਕਤੀ ਹਨ। ਇਸ਼ਤਿਹਾਰ ਦੇਣ ਵਾਲੇ ਪੰਜਾਬੀ ਅਖ਼ਬਾਰ ਇੰਟਰਨੈੱਟ ਚਲਾਉਣ ਵਿੱਚ ਬਹੁਤ ਮਾਲੀ ਸਹਾਇਤਾ ਕਰਦੇ ਹਨ। ਕੁੱਝ ਲੋਕ ਇਸ਼ਤਿਹਾਰ ਦੇਖਣ ਨੂੰ ਹੀ ਪੰਜਾਬੀ ਅਖ਼ਬਾਰ ਤੇ ਇੰਟਰਨੈੱਟ ਉੱਤੇ ਪੰਜਾਬੀ ਦੀਆਂ ਔਨ ਲਾਈਨ ਅਖ਼ਬਾਰ ਦੇਖਦੇ ਹੋਏ, ਖ਼ਬਰਾਂ ਉੱਤੇ ਵੀ ਨਿਗ੍ਹਾ ਮਾਰ ਲੈਂਦੇ ਹਨ। ਹਰ ਬਿਜ਼ਨਸ ਵਾਂਗ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਲੋਕਾਂ ਦੀ ਹਰ ਪੱਖੋਂ ਸਹਾਇਤਾ ਚਾਹੀਦੀ ਹੈ। ਤਾਂ ਹੀ ਪੰਜਾਬੀ ਮਾਂ ਬੋਲੀ ਨੂੰ ਹੋਰ ਫੈਲਾਇਆ ਜਾਵੇਗਾ। ਹੋਰ ਲੋਕ ਇਸ ਨਾਲ ਜੁੜਨਗੇ। ਅੱਗੇ ਬੰਦਾ ਕਿਸੇ ਲੇਖਕ ਦੀ ਕਿਤਾਬ ਪੜ੍ਹਨੀ ਚਾਹੁੰਦਾ ਸੀ। ਉਹ ਦੁਕਾਨਾਂ ਉੱਤੇ ਲੱਭਦਾ ਫਿਰਦਾ ਸੀ। ਹੁਣ ਪੰਜਾਬੀ ਮਾਂ ਬੋਲੀ ਪੜ੍ਹਨ ਲਈ ਕਿਸੇ ਵੀ ਲੇਖਕ ਦਾ ਲੇਖ, ਕਵਿਤਾ ਪੜ੍ਹਨੇ ਹਨ। ਉਸ ਦਾ ਨਾਮ ਇੰਟਰਨੈੱਟ ਉੱਤੇ ਪਾ ਦਿਓ। ਉਸ ਦੀ ਪੂਰੀ ਜ਼ਿੰਦਗੀ ਦੀ ਕਿਤਾਬ ਖੁੱਲ ਜਾਂਦੀ ਹੈ। ਇਨ੍ਹਾਂ ਲੇਖਕਾਂ ਨੇ ਇਹ ਸਬ ਲਿਖਣ ਉੱਤੇ ਕਿੰਨੀ ਮਿਹਨਤ ਕੀਤੀ ਹੈ? ਕੀ ਕਦੇ ਸੋਚਿਆ ਹੈ?

ਪਾਠਕਾਂ ਦੇ ਦਿਲਾਂ ਵਿੱਚ ਅਖ਼ਬਾਰ ਇੰਟਰਨੈੱਟ ਘਰ ਬਣ ਗਏ ਹਨ। ਲੋਕ ਆਪਣਾ ਪਰਿਵਾਰ ਦੇਖਣ ਤੋਂ ਪਹਿਲਾਂ ਆਪਣਾ ਹਰਮਨ ਪਿਆਰਾ ਅਖ਼ਬਾਰ ਇੰਟਰਨੈੱਟ ਸਾਈਡ ਦੇਖਦੇ ਹਨ। ਫਿਰ ਚਾਹ ਦਾ ਕੱਪ ਪੀਂਦੇ ਹਨ। ਫਿਰ ਹਰ ਕੰਮ ਸ਼ੁਰੂ ਕਰਦੇ ਹਨ। ਇਨ੍ਹਾਂ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲੱਗਾ ਦਿੱਤਾ ਹੈ। ਪੰਜਾਬ ਵਿੱਚ ਭਾਵੇਂ ਪੰਜਾਬੀ ਦੇ ਸਕੂਲ ਬੰਦ ਕਰਾਉਣ ਵਿੱਚ ਕੋਈ ਢਿੱਲ ਨਹੀਂ ਹੈ। ਪਰ ਪੰਜਾਬੀ ਅਖ਼ਬਾਰ, ਇੰਟਰਨੈੱਟ, ਰੇਡੀਉ, ਟੀਵੀ ਮੀਡੀਏ ਨੇ ਪੰਜਾਬੀ ਮਾਂ ਬੋਲੀ ਨੂੰ ਹਰਮਨ ਪਿਆਰਾ ਬਣਾਂ ਦਿੱਤਾ ਹੈ। ਇਹ ਸੰਪਾਦਕ, ਪਾਠਕਾਂ, ਲੇਖਕਾਂ, ਬਿਜ਼ਨਸ ਵਾਲਿਆਂ ਲਈ ਮਾਣ ਦੀ ਗੱਲ ਹੈ। ਇਨ੍ਹਾਂ ਨੂੰ ਸਾਰਾ ਸਿਹਰਾ ਜਾਂਦਾ ਹੈ। ਇੱਕੋ ਸ਼ਹਿਰ ਵਿੱਚ ਦੋ ਤੋਂ ਵੱਧ ਪੰਜਾਬੀ ਅਖ਼ਬਾਰ ਛਪ ਰਹੀ ਹਨ। ਫੇਸਬੁੱਕ ਉੱਤੇ ਵੀ ਪੰਜਾਬੀ ਪੜ੍ਹੀ-ਲਿਖੀ ਜਾਂਦੀ ਹੈ। ਲੋਕ ਅੰਗਰੇਜ਼ੀ ਨਾਲ ਮੱਥਾ ਮਾਰਨ ਨਾਲੋਂ ਪੰਜਾਬੀ ਬੋਲੀ ਨੂੰ ਖ਼ੁਸ਼ ਹੋ ਕੇ ਪੜ੍ਹਦੇ ਹਨ। ਲਿਖਣ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਹਨ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ