Mon, 09 September 2024
Your Visitor Number :-   7220045
SuhisaverSuhisaver Suhisaver

ਜਦੋਂ ਨਕਲ ਮਾਰੀ ਵੀ ਕੰਮ ਨਾ ਆਈ - ਰਮੇਸ਼ ਸੇਠੀ ਬਾਦਲ

Posted on:- 11-04-2015

suhisaver

ਗੱਲ 1971-72 ਦੀ ਹੈ, ਜਦੋ ਮੈਂ ਸਰਕਾਰੀ ਮਿਡਲ ਸਕੂਲ ਘੁਮਿਆਰੇ ਪੜ੍ਹਦਾ ਸੀ। ਸਾਡੇ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਰਸਤੇ ਦੇ ਸਿਰੇ ਤੇ ਸਕੂਲ ਦੀ ਮੁੱਖ ਇਮਾਰਤ ਸੀ, ਜਿਸ ਵਿੱਚ ਦੋ ਹੀ ਕਮਰੇ ਸਨ ਤੇ ਅੱਗੇ ਛੋਟਾ ਜਿਹਾ ਵਰਾਂਡਾ ਸੀ। ਇੱਕ ਕਮਰੇ ਵਿੱਚ ਹੈਡ ਮਾਸਟਰ ਸਰਦਾਰ ਗੁਰਚਰਨ ਸਿੰਘ ਮੁਸਾਫਿਰ ਦਾ ਦਫਤਰ ਸੀ ਤੇ ਦੂਜੇ ਕਮਰੇ ਨੂੰ ਸਾਇੰਸ ਪ੍ਰਯੋਗਸਾਲਾ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਵਰਾਂਡੇ ਦੇ ਦੋਨਾਂ ਪਾਸੇ ਛੋਟੇ ਛੋਟੇ ਦੋ ਕਮਰੇ ਬਣੇ ਹੋਏ ਸਨ । ਇੱਕ ਵਿੱਚ ਸਕੂਲ ਦੇ ਕਲਰਕ ਦਾ ਦਫਤਰ ਸੀ ਤੇ ਦੂਜੇ ਵਿੱਚ ਲਾਈਬਰੇਰੀ ਬਣਾਈ ਹੋਈ ਸੀ। ਵਰਾਡੇ ਦੀ ਛੱਤ ਕਮਰਿਆਂ ਦੀ ਛੱਤ ਨਾਲੋਂ ਕਾਫੀ ਨੀਵੀ ਸੀ ਤੇ ਕਲਰਕ ਵਾਲੇ ਦਫਤਰ ਦੇ ਉਪੱਰ ਚੋਬਾਰਾ ਬਣਿਆ ਹੋਇਆ ਸੀ ਤੇ ਜਿਸ ਵਿੱਚ ਹੈਡ ਮਾਸਟਰ ਸਾਹਿਬ ਰਹਿੰਦੇ ਹੁੰਦੇ ਸਨ। ਉਸ ਸਮੇਂ ਉਹ ਅਜੇ ਕੰਵਾਰੇ ਹੀ ਸਨ। ਉਹਨਾਂ ਨੇ ਜਰਾ ਵੱਡੀ ਉਮਰੇ ਹੀ ਵਿਆਹ ਕਰਵਾਇਆ ਸੀ। ਬਾਕੀ ਜਮਾਤਾਂ ਲਈ ਇੱਕੋ ਲਾਈਨ ਵਿੱਚ ਕਈ ਕਲਾਸਰੂਮ ਬਣੇ ਹੋਏ ਸਨ। ਚਾਰੇ ਪਲਾਟਾਂ ਦੇ ਕਿਨਾਰੇ ਤੇ ਅਤੇ ਮੁੱਖ ਰਸਤੇ ਦੇ ਉਪੱਰ ਪਾਣੀ ਵਾਲੀ ਗੋਲ ਡਿੱਗੀ ਬਣੀ ਹੋਈ ਸੀ, ਜਿਸ ਤੇ ਇੱਕ ਬਾਲਟੀ ਬੰਨੀ ਹੋਈ ਸੀ, ਜਿਸ ਨਾਲ ਪਾਣੀ ਖਿੱਚ ਕੇ ਅਸੀ ਓਕ ਲਾਕੇ ਪਾਣੀ ਪੀਂਦੇ ਹੁੰਦੇ ਸੀ।

ਸਕੂਲ ਦੇ ਬਹੁਤੇ ਅਧਿਆਪਕ ਸਾਈਕਲਾਂ ਤੇ ਹੀ ਆਉਂਦੇ ਸਨ ਤੇ ਇੱਕ ਦੋ ਪਿੰਡ ਵਿੱਚ ਕਮਰਾ ਲੈ ਕੇ ਰਹਿੰਦੇ ਸਨ। ਮੋਟਰ ਸਾਈਕਲ ਤਾਂ ਬਹੁਤ ਹੀ ਘੱਟ ਲੋਕਾਂ ਕੋਲ ਹੁੰਦਾ ਸੀ। ਕਈ ਭੈਣਜੀਆਂ ਟੈਪੂ ਜਾ ਟਾਂਗੇ ਰਾਹੀ ਸ਼ਹਿਰੋਂ ਆਊਂਦੀਆਂ ਸਨ ਤੇ ਜਾ ਪਿੰਡ ਚ ਹੀ ਕਮਰੇ ਲੈਕੇ ਰਹਿੰਦੀਆਂ ਸਨ। ਗਿਆਨੀ ਮਹਿੰਦਰ ਸਿੰਘ ਸਾਨੂੰ ਪੰਜਾਬੀ ਪੜਾਉਂਦੇ ਸਨ। ਉਹਨਾਂ ਦੀ ਰਿਸ਼ਤੇਦਾਰੀ ਪਿੰਡ ਲੁਹਾਰੇ ਪੈਂਦੀ ਸੀ ਤੇ ਇਸ ਲਈ ਅਸੀ ਸਾਰੇ ਉਹਨਾਂ ਨੂੰ ਭਾਊ ਮਾਸਟਰ ਵੀ ਆਖਦੇ ਸੀ।

ਸਾਡੇ ਨੋਮਾਹੀ ਟੇਸਟ ਸਨ। ਕਿਉਂਕਿ ਇਹ ਟੈਸਟ ਆਮ ਕਰਕੇ ਦਿੰਸਬਰ ਦੇ ਮਹੀਨੇ ਵਿੱਚ ਹੁੰਦੇ ਹਨ ਬੱਚਿਆ ਨੂੰ ਬਾਹਰ ਧੁੱਪੇ ਬਿਠਾਕੇ ਇਹ ਟੈਸਟ ਲਏ ਜਾਣੇ ਸਨ। ਪੰਜਾਬੀ ਦਾ ਪੇਪਰ ਸੀ । ਕਈ ਲੇਖ ਪੇਪਰ ਵਿੱਚ ਆਏ ਸਨ, ਪਰ ਮੈਨੂੰ ਗੁਰੂ ਨਾਨਕ ਦੇਵ ਜੀ ਬਾਰੇ ਲਿਖਣਾ ਸੋਖਾ ਲੱਗਿਆ । ਮੈ ਲੇਖ ਤਾਂ ਲਿਖਣਾ ਸ਼ੁਰੂ ਕਰ ਲਿਆ ਪਰ ਦੋ ਕੁ ਪੈਰੇ ਲਿਖਣ ਤੋ ਬਾਅਦ ਮੇਰੇ ਕੁਝ ਸਮਝ ਨਾ ਆਵੇ ਕਿ ਹੋਰ ਕੀ ਲਿਖਾਂ।ਫਿਰ ਮੈਂ ਗੁਰੂ ਨਨਕ ਦੇਵ ਜੀ ਦੀਆਂ ਸਿੱਖਆਵਾਂ ਲਿਖਕੇ ਵਰਕੇ ਭਰਨ ਦੀ ਸੋਚੀ। ਪਰ ਗੱਲ ਨਾ ਬਣੀ। ਸਾਡੇ ਸਕੂਲ ਕਲਰਕ ਦੇ ਦਫਤਰ ਦੀ ਬਾਹਰਲੀ ਕੰਧ ਰਾਸ਼ਟਰੀ ਗਾਣ ਜਨ ਗਣ ਮਨ ਲਿਖਿਆ ਹੋਇਆ ਸੀ ਤੇ ਲਾਈਬਰੇਰੀ ਵਾਲੇ ਪਾਸੇ ਦੀ ਕੰਧ ਤੇ ਸਾਊਪੁਣੇ ਦੇ ਗੁਣ ਲਿਖੇ ਹੋਏ ਸਨ। ਮੈਂ ਸਾਊਪੁਣੇ ਦੇ ਗੁਣਾਂ ਵਾਲੇ ਬੋਰਡ ਦੇ ਨਾਲ ਹੀ ਬੈਠਾ ਸੀ। ਫਿਰ ਕੀ ਸੀ ।ਮੈਨੂੰ ਇੱਕ ਫੁਰਨਾ ਫੁਰਿਆ ਮੈ ਸਾਊਪੂਣੇ ਦੇ ਸਾਰੇ ਗੁਣ ਬਾਬੇ ਨਾਨਕ ਦੀਆਂ ਸਿੱਖਿਆਵਾਂ ਚ ਚੇਪ ਦਿੱਤੇ। ਮੈਨੂੰ ਲੱਗਿਆ ਕਿ ਇਹੀ ਠੀਕ ਰਹੇਗਾ। ਉਹ ਇੰਨੇ ਜ਼ਿਆਦਾ ਸਨ ਕਿ ਮੈਨੂੰ ਸਮੇਂ ਦਾ ਵੀ ਖਿਆਲ ਨਾ ਰਿਹਾ। ਤੇ ਮੇਰਾ ਬਾਕੀ ਦਾ ਪੇਪਰ ਰਹਿ ਗਿਆ। ਜਦੋਂ ਮਾਸਟਰ ਮਹਿੰਦਰ ਸਿੰਘ ਨੇ ਪੇਪਰ ਮਾਰਕਿੰਗ ਲਈ ਮੇਰੇ ਪੇਪਰ ਨੂੰ ਪੜਿਆ ਤਾਂ ਉਸਨੂੰ ਸਮਝ ਨਾ ਆਵੇ ਕਿ ਇਹ ਕੀ ਲਿਖਿਆ ਹੈ ਤੇ ਇਸ ਨੇ ਕਿੱਥੋਂ ਲਿਖਿਆ ਹੈ । ਮੇਰੀਆਂ ਲਿਖੀਆਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਵਾਲੇ ਪੰਨੇ ਤੇ ਕੋਈ ਵੀ ਗਲਤੀ ਨਹੀਂ ਸੀ ਪਰ ਵਾਰਤਾ ਮੇਲ ਨਹੀਂ ਸੀ ਖਾਂਦੀ। ਜਦੋਂ ਉਸਨੂੰ ਮੇਰੀ ਅਸਲ ਚਲਾਕੀ ਦੀ ਸਮਝ ਆਈ ਤਾਂ ਉਹ ਤਾਂ ਉਹ ਬਹੁਤ ਹੱਸੇ। ਤੇ ਉਹਨਾਂ ਨੇ ਮੇਰਾ ਪੇਪਰ ਬਾਕੀ ਅਧਿਆਪਕਾਂ ਨੂੰ ਵੀ ਦਿਖਾਇਆ। ਤੇ ਉਹ ਵੀ ਸਾਰੇ ਮੇਰੀ ਕਾਰਗੁਜ਼ਾਰੀ ਵੇਖ ਕੇ ਬਹੁਤ ਹੱਸੇ ਤੇ ਮੇਰੇ ਇਸ ਕਾਰਨਾਮੇ ਤੇ ਵਾਹਵਾ ਚਰਚਾ ਹੋਈ।

ਗਿਆਨੀ ਜੀ ਨੇ ਮੈਨੂੰ ਉਸ ਲੇਖ ਦੇ ਨੰਬਰ ਨਾ ਦਿੱਤੇ । ਮੇਰਾ ਪੇਪਰ ਵੀ ਬਾਕੀ ਰਹਿ ਗਿਆ ਸੀ ਜਿਸ ਕਰਕੇ ਮੈਨੂੰ ਪੰਜਾਬੀ ਵਿੱਚੋਂ ਫੇਲ ਕਰ ਦਿੱਤਾ ।ਬਾਕੀ ਸਾਰੇ ਅਧਿਆਪਕਾਂ ਨੇ ਵੀ ਮੇਰੇ ਨਾਲ ਸਮੇ ਸਮੇ ਤੇ ਇਸ ਬਾਰੇ ਪੁਛ ਪੜਤਾਲ ਕੀਤੀ। ਮੈ ਹੁਸਿਆਰੀ ਨਾਲ ਨਕਲ ਮਾਰਕੇ ਵੀ ਪਾਸ ਨਾ ਹੋ ਸਕਿਆ। ਮਨਘੜਤ ਤਰੀਕੇ ਨਾਲ ਲਿੱਖੀਆਂ ਸਿੱਖਿਆਵਾਂ ਨੇ ਮੇਰੇ ਪੰਜਾਬੀ ਚੋ ਫੇਲ ਦਾ ਠੱਪਾ ਲਗਵਾ ਦਿੱਤਾ।ਬਾਅਦ ਵਿੱਚ ਹੈਡ ਮਾਸਟਰ ਮੁਸਾਫਿਰ ਸਾਹਿਬ ਨੇ ਵੀ ਮੈਨੂੰ ਮਿਠੀਆਂ ਝਿੜਕਾਂ ਦਿੱਤੀਆਂ।ਮੈਨੂੰ ਵੀ ਬਹੁਤ ਪਛਤਾਵਾ ਹੋਇਆ ਕਿ ਮੈਂ ਨਕਲ ਵੀ ਮਾਰੀ ਤੇ ਪਾਸ ਵੀ ਨਾ ਹੋਇਆ।

ਸੰਪਰਕ: +91 98766 27233


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ