Thu, 12 September 2024
Your Visitor Number :-   7220810
SuhisaverSuhisaver Suhisaver

ਵਾਹ ਨੀ ਮੌਤੇ ਕਾਹਲੀਏ -ਰਵੇਲ ਸਿੰਘ ਇਟਲੀ

Posted on:- 30-10-2012

suhisaver

ਸਵੇਰੇ ਨਿੱਤ ਨੇਮ ਕਰਕੇ ਜਦੋਂ ਲਿਖਣ ਕੰਮ ਵਿਚ ਰੁੱਝਣ ਲੱਗਾ ਹੀ ਸਾਂ ਕਿ ਤਾਂ ਟੀ ਵੀ ’ਤੇ ਖ਼ਬਰਾਂ ਸੁਣਦੀ ਮੇਰੀ ਘਰ ਵਾਲੀ ਕਾਹਲੀ ਕਾਹਲੀ ਮੇਰੇ ਕਮਰੇ ਵਿੱਚ ਆ ਕੇ ਕਹਿਣ ਲੱਗੀ ਕਿ ਜਸਪਾਲ ਭੱਟੀ ਦਾ ਐਕਸੀਡੈਂਟ ਹੋ ਗਿਆ ਤੇ  ਉਸ ਦੀ ਮੌਤ  ਹੋ ਗਈ ਹੈ। ਮੈਂ ਜਲਦੀ ਜਲਦੀ ਆਪਣਾ ਹਥਲਾ ਕੰਮ ਵਿੱਚੇ ਛੱਡ ਕੇ ਉਸ ਦੇ ਐਕਸੀਡੈਂਟ ਕਾਰਨ ਹੋਈ ਮੌਤ ਦੀ ਖ਼ਬਰ ਸੁਨਣ ਲਈ ਬੈਠ ਗਿਆ ਤੇ ਇਹ ਖੌਫ ਨਾਕ ਹਾਦਸਾ ਵੇਖ ਕੇ ਝੰਜੋੜਿਆ ਜੇਹਾ ਗਿਆ। ਉਸ ਦੀ ਕਾਰ ਦਾ ਦਿਲ ਦਹਿਲਾਉਣ ਵਾਲਾ ਸੀਨ ਵੇਖ ਕੇ ਕੁਝ ਸਮੇਂ ਲਈ ਤਾਂ ਮੈਂ ਗੁੰਮ ਸੁੰਮ ਜੇਹਾ ਹੋ ਕੇ ਰਹਿ ਗਿਆ |
                  

ਕਹਿੰਦੇ ਨੇ ਜਿਸ ਦੀ ਏਥੇ ਲੋੜ ਹੈ, ਉਸ ਦੀ ਅੱਗੇ ਵੀ ਬਹੁਤੀ ਲੋੜ ਹੁੰਦੀ ਹੈ ,ਇਹ ਗੱਲ ਖੋਰੇ ਇੱਸ ਹਾਸਿਆਂ ਅਤੇ ਵਿਅੰਗ ਦੇ ਬਾਦਸ਼ਾਹ ਉੱਤੇ ਲਾਗੂ ਹੋ ਗਈ। ਇੱਕ ਕਾਰ ਹਾਦਸਾ  ਇਸ ਹਰਮਨ ਪਿਆਰੇ ਕਲਾਕਾਰ ਨੂੰ ਸਦਾ ਲਈ ਸਾਥੋਂ ਖੋਹ ਕੇ ਲੇ ਗਿਆ।  ਸਾਹਿਤ ਜਗਤ ਵਿੱਚ ਬੇਸ਼ੱਕ ਹੋਰ ਵੀ ਬਹੁਤ ਸਾਰੇ ਹਾਸ ਰਸ ਤੇ ਵਿਅੰਗ ਕਾਰ ਲੇਖਕ ਤੇ ਕਲਾ ਕਾਰ ਹਨ। ਜਿਨ੍ਹਾਂ ਦੇ ਨਾਵਾਂ ਦਾ ਵਰਨਣ ਇਸ ਲੇਖ ਵਿੱਚ ਕਰਨਾ ਅੱਜ ਦੇ ਹਿਰਦਾ ਵੇਧਕ ਲੇਖ ਵਿਚ ਉਚਿਤ ਨਹੀਂ ਹੋਵੇਗਾ, ਪਰ ਜਸਪਾਲ ਭੱਟੀ ਆਪਨੀ ਪੇਸ਼ਕਾਰੀ ਦਾ ਇੱਕ ਨਵੇਕਲਾ ਤੇ ਅਨੋਖਾ ਰੰਗ ਲੇ ਕੇ ਕੋਮੇਡੀ ਦੇ ਖੇਤਰ ਵਿੱਚ ਸ੍ਰੋਤਿਆਂ ਤੇ ਦਰਸ਼ਕਾਂ ਦੇ ਰੂਬਰੂ ਹੋਇਆ। ਉਹ ਬੜੀ  ਤੇਜ਼ ਰਫਤਾਰੀ ਨਾਲ ਉਹ ਕੋਮੇਡੀ ਦੇ ਨੁੱਕੜ ਨਾਟਕਾਂ ਰਾਹੀਂ ਹੁੰਦਾ ਹੋਇਆ ਫਿਲਮ ਜਗਤ ਤੱਕ ਪਹੁੰਚ ਗਿਆ ਸੀ।

ਉਸ ਵਿੱਚ ਇਹ ਖਾਸੀਅਤ ਰਹੀ ਕਿ ਉਸ ਨੇ ਰੰਗ ਕਰਮ ਵਿੱਚ ਵਿਚਰਦੇ ਹੋਏ ਆਪਨੇ ਸਿੱਖੀ ਸਰੂਪ ਨੂੰ ਵੀ ਕਾਇਮ ਰੱਖਿਆ ਸੀ। ਉਹ ਕਿਸੇ ਵੀ ਪਾਤਰ ਦੇ ਰੂਪ ਵਿਚ ਰੋਲ ਪੇਸ਼ ਕਰਦਾ ਤਾਂ ਆਪਣੇ ਸੁੰਦਰ ਡੀਲ ਡੌਲ ਵਾਲੇ ਸਰੀਰ ਵਿੱਚ ਖੁਬ ਫੱਬਦਾ ਸੀ। ਕਲਾ ਦੇ ਥੋੜੇ ਜੇਹੇ ਸਮੇਂ ਵਿੱਚ ਉਹ ਉੱਨਤੀ ਦੇ ਉੱਚੇ ਟਿਕਾਣੇ ’ਤੇ ਬਹੁਤ ਜਲਦੀ ਪਹੁੰਚ ਗਿਆ ਸੀ।

ਸ਼ਮਸ਼ਾਨ ਘਾਟ ਵਿੱਚ ਉਸ ਦੀ ਅਰਥੀ ਨਾਲ ਉਸ ਦੇ ਸਾਕ ਸੰਬੰਧੀ ਮਿੱਤਰ ਪਿਆਰੇ ਜਦੋਂ ਉਸ ਦੀ ਮ੍ਰਿਤਕ ਦੇਹ ਨੂੰ ਚਿਖਾ ਹਵਾਲੇ ਕਰਨ ਲਈ ਆਏ, ਸੋਗੀ ਤੇ ਹੰਝੂਆਂ ਭਿੱਜੇ ਚਿਹਰੇ ਵੇਖ ਕੇ ਮਨ ਜਜ਼ਬਾਤੀ ਹੋ ਗਿਆ। ਸੋਚਦਾਂ ਇਸ ਸੰਸਾਰ ਤੋਂ ਆਖਰ ਇੱਕ ਦਿਨ ਤਾਂ ਜਾਣਾ ਹਰ ਇੱਕ ਨੇ ਹੈ, ਪਰ ਜੇ ਕੋਈ ਕੰਮ ਨੇਕੀ ਚੰਗਿਆਈ ਦਾ ਕਰ ਕੇ ਜਾਏ , ਯਾਦ ਤਾਂ ਲੋਕ ਉਸ ਨੂੰ ਹੀ ਕਰਦੇ ਹਨ। ਮੌਤ ਸ਼ਾਇਦ ਬਹੁਤ ਕਾਹਲੀ ਕਰ ਗਈ, ਪਰ ਇੱਸ ਰੰਗਲੇ ਤੇ ਸਦਾ ਬਹਾਰ ਕਲਾਕਾਰ ਦੀ ਘਾਟ ਸਦਾ ਹੀ ਕਲਾ ਦੇ ਹਰ ਖੇਤਰ ਨੂੰ ਰੜਕਦੀ ਰਹੇਗੀ |

ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਉਸ ਦੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

                  ਓਦਾਂ ਤੇ ਸਭ ਨੇ ਤੁਰ ਜਾਣਾ ,
                  ਇੱਕ ਦਿਨ ਆਖਿਰ ਵਾਰੀ ਵਾਰੀ ,
                 ਤੇਰਾ ਜਾਣਾ ਸੁਣ ਕੇ ਭੱਟੀ

                      ਚੁੱਭ ਗਿਆ ਸੀਨੇ ਵਾਂਗ ਕਟਾਰੀ |

                  ਅੱਧੀ ਰਾਤੀਂ ਚੁੱਪ  ਚੁਪੀਤੇ ,
                  ਤੁਰ ਗਿਓਂ ਕਿਧਰੇ ਮਾਰ ਉਡਾਰੀ |
                  ਹੰਝੂ ਰੋਣੇ ਗ਼ਮ ਤੇ ਮਾਤਮ ,
                  ਝੋਲੀ ਪਾ ਗਿਓਂ ਭਰੀ ਪਟਾਰੀ |

                  ਬੀਜ ਗਿਓਂ ਪਰ ਕਲਾ ਕ੍ਰਿਤ ਦੀ ,
                  ਨਵੀਂ ਕਲਾ ਦੀ ਪ੍ਰਿਤ ਪਿਆਰੀ |
                  ਜਦ ਤੱਕ ਰਹਿਣਗੀਆਂ ਇਹ ਕ੍ਰਿਤਾਂ ,
                  ਯਾਦ ਕਰੇਗੀ ਦੁਨੀਆ ਸਾਰੀ |

                  ਓਦਾਂ ਤਾਂ ਸਭ ਨੇ ਤੁਰ ਜਾਣਾ ,
                                  ਸਭ ਨੇ ਅਪਣੀ ਵਾਰੀ ਵਾਰੀ                  


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ