Mon, 11 November 2024
Your Visitor Number :-   7244609
SuhisaverSuhisaver Suhisaver

ਮੁਆਫ਼ੀ ਦਾ ਲਾਸਾਨੀ ਮੁਜੱਸਮਾ ਪ੍ਰਭੂ ਯਿਸੂ ਮਸੀਹ -ਵਰਗਿਸ ਸਲਾਮਤ

Posted on:- 03-04-2015

suhisaver

ਅੱਜ ਤੋਂ 2013 ਸਾਲ ਪਹਿਲਾਂ ਯੇਰੂਸ਼ਲਮ ਦੇ ਬੈਤਲਹਮ ਨਗਰ ‘ਚ ਦੁਨੀਆਂ ਦੀ ਸਭ ਤੋਂ ਅਦਭੁੱਤ ਘਟਨਾ ਵਾਪਰੀ ਸੀ, ਉਹ ਹੈ ਪ੍ਰਭੂ ਯਿਸੂ ਮਸੀਹ ਦਾ ਜਨਮ, ਜਿਸਦੀ ਭਵਿੱਖਬਾਣੀ ਪਵਿੱਤਰ ਬਾਈਬਲ ਦੇ ਪੁਰਾਨੇ ਨਿਯਮ ‘ਚ ਦਰਜ ਯਿਸੂ ਦੇ ਜਨਮ ਤੋਂ ਲਗਭਗ 630 ਸਾਲ ਪਹਿਲਾਂ ਯਸ਼ਾਯਾਹ ਨਬੀ ਨੇ ਕੀਤੀ ਸੀ। ਠੀਕ ਉਸੇ ਸਮੇਂ, ਜਦੋਂ ਸਮਾਜ ‘ਚ ਕੁਰੀਤੀਆਂ ਦੀ ਇੰਤਹਾਂ ਹੋ ਜਾਂਦੀ ਹੈ ਅਤੇ ਲੋਕ ਆਪਣੇ ਨਿੱਜ ਲਈ ਨੈਤਿਕਤਾ, ਧਾਰਮਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਹੇਠਾਂ ਡਿਗ ਕੇ ਮਾਨਵਤਾ ਭੁੱਲ ਜਾਂਦੇ ਹਨ। ਕੁਦਰਤ ਨੇ ਸਮੇਂ ਸਮੇਂ ਇਸ ਧਰਤੀ ਦੇ ਬਾਸ਼ਿੰਦਿਆਂ ਨੂੰ ਸਹੀ ਰਾਹ ਦਿਖਾਉਣ ਲਈ ਆਪਣੇ ਪ੍ਰਤੀਨਿਧ ਦੇ ਰੂਪ ‘ਚ ਪੱਥ-ਪ੍ਰਦਰਸ਼ਕ ਭੇਜੇ ਹਨ, ਜਿਨ੍ਹਾਂ ਨੇ ਆਪਣੇ ਮਹਾਨ ਕੰਮਾਂ, ਬਹੁਮੁੱਲੇ ਕਥਨਾ ਅਤੇ ਮਹਾਨ ਕੁਰਬਾਨੀਆਂ ਨਾਲ ਸਾਰੀ ਮਾਨਵਤਾ ਲਈ ਜੀਵਨ ਜਾਚ ਦੀ ਵਿਆਕਰਨ ਦਿੱਤੀ ਹੈ।

ਪੂਰਾ ਸੰਸਾਰ ਪ੍ਰਭੂ ਯੀਸੂ ਦੀ ਸ਼ਹਾਦਤ ਅਤੇ ਜਨਮ ਨੂੰ ਬੜੀ ਸ਼ਿੱਦਤ ਅਤੇ ਤਨ, ਮੰਨ ,ਧੰਨ ਨਾਲ ਮਨਾਊਂਦਾ ਹੈ, ਯਿਸੂ ਦੇ ਜਨਮ ਦੀ ਅਦਭੁੱਦਤਾ ਇਹ ਹੈ ਕਿ ਖੁਦਾ ਦੀ ਯੋਜਨਾ ਅਨੁਸਾਰ ਗਲੀਲ ਦੇਸ਼ ਦੇ ਨਾਸਰਤ ਨਗਰ ਦੇ ਇਕ ਪਵਿੱਤਰ ਘਰਾਨੇ ‘ਚੋਂ ਪਵਿੱਤਰ ਕੁਆਰੀ ਕੁੜੀ ਮਰੀਯਮ ਨੂੰ ਅਸਮਾਨੀ ਰੀਸ਼ਤਿਆਂ ਆਪ ਦਰਸ਼ਨ ਦੇ ਕੇ ਦੱਸਿਆ ਕਿ ਪਰਮੇਸ਼ਵਰ ਦੀ ਯੋਜਨਾ ਅਨੁਸਾਰ ਤੂੰ ਪਵਿੱਤਰ ਆਤਮਾਂ ਤੋਂ ਹਾਮਲਾ (ਗਰਭਵਤੀ) ਹੋਵੇਗੀ ਅਤੇ ਇਕ ਬਾਲਕ ਨੂੰ ਜਨਮ ਦੇਵੇਂਗੀ, ਉਸਦਾ ਨਾਮ ਯਿਸੂ ਰੱਖਣਾ, ਉੁਹ ਸਾਰੇ ਜਗਤ ਨੂੰ ਪਾਪਾਂ ਤੋਂ ਬਚਾਵੇਗਾ ਅਤੇ ਮੁੱਕਤੀਦਾਤਾ ਕਹਿਲਾਵੇਗਾ……ਮਰੀਯਮ ਡਰ ਗਈ ਅਤੇ ਉਸਦੇ ਦਿਮਾਗ ‘ਚ ਸਮਾਜ ਅਤੇ ਪਰਿਵਾਰ ਦੇ ਸਵਾਲ ਆਏ ਪਰ ਰੀਸ਼ਤਿਆਂ ਉਸਨੂੰ ਪਰਮੇਸ਼ਵਰ ਦੀ ਯੋਜ਼ਨਾ ਸਮਝਾਈ।

ਮਰੀਯਮ ਕਿਉਂਕਿ ਈਸ਼ਵਰ ਦੀ ਸੱਚੀ ਭਗਤਣੀ ਸੀ ਉਸ ਨੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਈਸ਼ਵਰ ਦੇ ਕੰਮ ਪਹਿਲ ਦਿੱਤੀ ਅਤੇ ਇਸੇ ਤਰਾਂ ਰਿਸ਼ਤਿਆਂ ਨੇ ਮਰੀਯਮ ਦੇ ਮੰਗੇਤਰ ਯੁਸ ਨੂੰ ਦਰਸ਼ਨ ਦੇ ਕੇ ਸਮਝਾਇਆ। ਰੱਬ ਦੀ ਇਸ ਰਜ਼ਾ ਨੂੰ ਮੰਨ ਕੇ, ਉਸਨੇ ਵੀ ਸਮਾਜ ਦੀ ਪਰਵਾਹ ਨਾ ਕਰਦਿਆਂ ਮਰੀਯਮ ਨੂੰ ਕਬੂਲ ਕੀਤਾ ਅਤੇ ਯਿਸੂ ਦਾ ਜਨਮ ਯੇਰੁਸ਼ਲਮ ਦੇ ਬੈਤਲਹਮ ਕਸਬੇ ‘ਚ ਇਕ ਗਉਸ਼ਾਲਾ ਦੀ ਖੁਰਲੀ ‘ਚ ਹੋਇਆ ਅਤੇ ਉਸ ਸਮੇਂ ਅਸਮਾਨ ‘ਤੇ ਇਕ ਅਜ਼ੀਬ ਤਾਰਾ ਚਮਕਿਆ। ਉਹਨਾਂ ਦੀ ਸ਼ਹਾਦਤ ਵੀ ਬਾਈਬਲ ’ਚ ਦਰਜ ਭਵਿੱਖਬਾਣੀ ਅਨੁਸਾਰ ਲੋਕਾਂ ਦੀ ਨਾਸਮਝੀ , ਸਮੇਂ ਦੀ ਹਕੂਮਤ ਦੀ ਸਾਜ਼ਿਸ਼ , ਧਾਰਮਿਕ ਕੱਟੜਵਾਦ ਅਤੇ ਮੌਕਾਪ੍ਰਸਤਾਂ ਦੀ ਲੋਕਾਂ ਨੂੰ ਗੁਮਰਾਹ ਕਰਨ ਅਤੇ ਸੱਚ ਨੂੰ ਦਬਾਉਣ ਵਾਲੀ ਘਿਨੌਣੀ ਘਟਨਾ ਸੀ। ਪਰ ਈਸ਼ਵਰੀ ਯੋਜਨਾ ਅਨੁਸਾਰ ਖੁਦਾ ਨੇ ਆਪਣਾ ਇਕਲੌਤਾ ਬੇਟਾ ਭੇਜ ਕੇ ਸੰਸਾਰ ਸੱਚ, ਦਿਆ ਅਤੇ ਮੁਆਫੀ ਦਾ ਨਵਾਂ ਰਾਹ ਵਿਖਾਉਣਾ ਸੀ। ਤਾਹੀਂ ਤਾ ਗੁੱਡ ਫਰਾਈਡੇ ਗੁੱਡ ਹੈ।

ਯਿਸੂ ਮਸੀਹ ਦਾ ਜਨਮ, ਬਚਪਨ, ਪ੍ਰਚਾਰ ਅਤੇ ਸ਼ਹਾਦਤ ਵਿਲੱਖਣ ਅਤੇ ਰੱਬੀ ਯੋਜਨਾ ਸੀ। ਵਾਹਿਗੁਰੂ ਨੇ ਆਪਣਾ ਇਕਲੌਤਾ ਬੇਟਾ ਧਰਤੀ ‘ਤੇ ਭੇਜਿਆ ਤਾਂ ਜੋ ਉਹਨਾਂ ਦੇ ਵਿਚ ਰਹਿ ਕੇ ਇਨੰਸਾਨੀ ਦਰਦੋਗ਼ਮ ਸਹਿ ਕੇ ਉਹ ਸਮਾਜ਼ ‘ਚ ਦੱਬੇ ਕੁਚਲੇ ਲੋਕਾਂ ‘ਚ ਆਪਣੀਆਂ ਸਿੱਖਿਆਵਾਂ ਰਾਹੀ ਕ੍ਰਾਂਤੀ ਲਿਆ ਸਕੇ।

ਮਆਫੀ, ਮਾਨਵਤਾ, ਬਰਾਬਰਤਾ, ਪਵਿੱਤਰਤਾ, ਸਾਂਝੀਵਾਰਤਾ ਅਤੇ ਪਿਆਰ ਮੁਹੱਬਤ ਦੀਆਂ ਮਹਾਨ ਸਿੱਖਿਆਵਾਂ ਉਹਨਾਂ ਨੇ ਕਿਸੇ ਡੇਰੇ ਵਿਚ ਬੈਠ ਕੇ ਜਾਂ ਜੰਗਲਾਂ ‘ਚ ਰਹਿ ਕੇ, ਕੋਈ ਤੱਪਸਿਆ ਕਰਕੇ ਜਾਂ ਫਿਰ ਕਿਸੇ ਭੋਰੇ ਬੈਠ ਕੇ ਨਹੀਂ ਸਨ ਦਿੱਤੀਆਂ। ਸਗੋਂ ਸ਼ਹਿਰ-ਸ਼ਹਿਰ, ਬਸਤੀ- ਬਸਤੀ ਅਤੇ ਪਿੰਡ-ਪਿੰਡ ਘੁੰਮ ਕੇ ਲੋਕਾਂ ‘ਚ ਵਿਚਰ ਕੇ, ਲੋਕਾਂ ਦੀ ਦੁੱਖਰਗ ਸਮਝ ਕੇ ਆਪਣੇ ਵਿਚਾਰਾਂ ਦਾ ਵਿਲੱਖਣ ਪ੍ਰਗਟਾਵਾ ਕੀਤਾ……ਇਕ ਔਰਤ ਜੋ ਵਿਅਬੀਚਾਰ ਕਰਦੀ ਫੜੀ ਗਈ ਮਰਦ ਪ੍ਰਧਾਨ ਸਮਾਜ ਨੇ ਸ਼ਰਾ ਅਨੁਸਾਰ ਉਸਨੂੰ ਪੱਥਰ ਮਾਰ-ਮਾਰ ਕੇ ਮਾਰਨ ਦਾ ਫੈਸਲਾ ਲਿਆ, ਅਚਾਨਕ ਯਿਸੂ ਉੁਸੇ ਪਿੰਡ ਵਿਚ ਸੀ ਤਾਂ ਉਹ ਔਰਤ ਭੱਜਦੀ ਤੇ ਆਪਣੇ ਆਪ ਨੂੰ ਬਚਦੀ ਬਚਾਉਂਦੀ ਯਿਸੂ ਕੋਲ ਆਈ ਤੇ ਉਸਨੇ ਮਦਦ ਮੰਗੀ। ਯਿਸੂ ਨੇ ਲੋਕਾਂ ਨੂੰ ਕਿਹਾ ਕਿ ਉਸਨੂੰ ਸਿਰਫ ੳਹੀ ਪੱਥਰ ਮਾਰੇ ਜਿਸਨੇ ਕਦੇ ਪਾਪ ਨਹੀਂ ਕੀਤਾ। ਨਤੀਜਨ ਸਾਰੇ ਲੋਕ ਚਲੇ ਗਏ…ਯਿਸੂ ਨੇ ਉਸ ਔਰਤ ਨੂੰ ਅੱਗੇ ਤੋਂ ਅਜਿਹੇ ਪਾਪ ਵਿਚ ਨਾ ਪੈਣ ਲਈ ਕਿਹ ਕੇ ਮੁਆਫ ਕੀਤਾ। ਔਰਤ ਦਾ ਸਨਮਾਨ ਅਤੇ ਉਸਦੇ ਗੁਨਾਹ ਦੀ ਮਆਫੀ ਦਾ ਵਿਲੱਖਣ ਫੈਸਲਾ ਕਰਕੇ ਉਸ ਵੇਲੇ ਦੇ ਧਰਮ ਦੇ ਠੇਕੇਦਾਰਾ ਨੂੰ ਚੁੱਪ ਕਰਾਇਆ।

ਬੱਚਿਆਂ ਨਾਲ ਪਿਆਰ ਉਹਨਾਂ ਖੁਦਾ ਨਾਲ ਪਿਆਰ ਦੇ ਬਰਾਬਰ ਦੱਸਿਆ, ਆਪਣੀ ਸਿੱਖਿਆਵਾਂ ਰਾਹੀਂ ਉਹਨਾਂ ਸਿੱਧ ਕੀਤਾ ਕਿ ਦੁਨਿਆਂ ‘ਚ ਸਭ ਤੋਂ ਪਵਿੱਤਰ ਬੱਚੇ ਹਨ ਅਤੇ ਸਵਰਗ਼ ਦਾ ਰਾਜ ਵੀ ਅਜਿਹਿਆਂ ਦਾ ਹੈ ਜੋ ਕੋਈ ਸਵਰਗ਼ ‘ਚ ਜਾਣਾ ਚਾਹੰਦਾ ਹੈ ਉਹ ਬੱਚਿਆਂ ਵਰਗਾ ਪਵਿੱਤਰ, ਸੱਚਾ, ਬਿਨਾਂ ਭੇਦ ਭਾਵ ਵਾਲਾ ਅਤੇ ਨੀਵਾਂ ਮਨ ਤੇ ਉੱਚੀਮੱਤਵਾਲਾ ਬਣੇ।

ਭਾਰਤੀ ਸਮਾਜ ਦੀ ਵਰਗ ਵੰਡ ਵਾਂਗ ਹੀ, ਇਸਰਾਇਲ ਵਿਚ ਧਰਮ ਦੇ ਠੇਕੇਦਾਰਾਂ ਨੇ ਨੀਚਲੇ ਵਰਗ ਦੇ ਲੋਕਾਂ ਨੂੰ ਛੇਕਿਆ ਅਤੇ ਛੂਤਛਾਤ ਕਰਕੇ ਵੱਖਰਾ ਕੀਤਾ ਸੀ……ਯਿਸੂ ਭਾਵੇਂ ਉੱਚ ਵਰਗ ਚੋਂ ਸੀ ਉਸਨੇ ਉਹਨਾਂ ਕੋਲ ਜਾ ਕੇ ਉਹਨਾਂ ਵਿਚ ਰਹਿ ਕੇ ਬਰਾਬਰਤਾ ਅਤੇ ਸਾਂਝ ਦੀ ਸਿੱਖਿਆ ਦਿੱਤੀ ਅਤੇ ਛੂਤਛਾਤ ਕਰਨ ਵਾਲਿਆਂ ਨੂੰ ਸਮੇਂ ਸਮੇਂ ਤਾੜਿਆ।

ਉਸ ਸਮੇਂ ਦੀ ਹਾਕਮ ਜਮਾਤ ਜੋ ਪੂਰੀ ਤਰਾਂ ਕੱਟੜਵਾਦ ਧਾਰਮਿਕ ਆਗੂਆਂ ਦੀ ਪਕੜ ਅਤੇ ਜਕੜ ਵਿਚ ਸੀ ਉਸਵੇਲੇ ਆਪਣੇ ਪ੍ਰਚਾਰ ਅਤੇ ਨਵਚੇਤਨ ਸਿੱਖਿਆਵਾਂ ਨਾਲ ਅਹਿੰਸਾ ਦੇ ਰਾਹ ‘ਤੇ ਰਹਿ ਕੇ ਵਿਰੋਧ ਕੀਤਾ ਅਤੇ ਆਮ ਲੋਕਾਂ ਨਾਲ ਹੋ ਰਹੀ ਆਪਣੇ ਫਾਇਦੇ ਦੀ ਧਾਰਮਿਕ ਰਾਜਨੀਤੀ, ਆਰਥਿਕ ਰਾਜਨੀਤੀ ਅਤੇ ਸਮਾਜਿਕ ਰਾਜਨੀਤੀ ਦਾ ਪਰਦਾਫਾਸ਼ ਕੀਤਾ । ਸਿੱਟੇ ਵੱਜੋ ਹਾਕਮ ਜਮਾਤ ਨੰਗੀ ਹੁੰਦੀ ਨਜ਼ਰ ਆਉਣ ਲੱਗੀ ਤੇ ਉਹਨਾਂ ਆਪਣੀਆ ਕੁਚਾਲਾਂ ਅਤੇ ਸਾਜ਼ਿਸ਼ਾਂ ਨਾਲ ਉਸਦੇ ਇਕ ਚੇਲੇ ਯਹੁਦਾਇਸਕਿਉਤੀ ਨੂੰ 30 ਸੋਨੇ ਦੇ ਸਿੱਕਿਆਂ ਨਾਲ ਖਰੀਦਿਆ ਅਤੇ ਲਾਲਚਵਸ ਉਸਨੂੰ ਇਕਲੇ ਫੜਾਉਣ ਦੀ ਸਾਜ਼ਿਸ਼ ‘ਚ ਭਾਗੀਦਾਰ ਹੋਇਆ। ਕਿਉਂਕੀ ਆਮ ਜਨਤਾ ‘ਚ ਬੇਗੁਨਾਹ ਯਿਸੂ ਨੂੰ ਫੜਨ ਤੇ ਲੋਕ ਭੜਕ ਜਾਂਦੇ ਇਸ ਲਈ ਏਕਾਂਤ ‘ਚ ਦੂਆ ਕਰਦਿਆਂ ਯਿਸੂ ਨੂੰ ਊਸਦੇ ਚੇਲੇ ਨੇ ਫੜਵਾਇਆ……ਬਸ ਫਿਰ ਹਾਕਮੀ ਸਾਜਿਸ਼ਾਂ ਤਹਿਤ, ਲੋਕਮਤ ਨੂੰ ਦਬਾਅ ਕੇ, ਇਥੋਂ ਤੱਕ ਕਿ ਉਸਵੇਲੇ ਦੇ ਨਿਆਂਦੀਸ਼ ਨੇ ਵੀ ਉਸਨੂੰ ਬੇਗੁਨਾਹ ਦਾ ਫੈਸਲਾ ਸੁਣਾ ਕੇ ਆਪਣੇ ਹੱਥ ਧੋ ਲਏ ਪਰ ਕੱਟੜਵਾਦ ਅਤੇ ਮੌਕਾਪ੍ਰਸਤਾਂ ਨੇ ਉਸਦੇ ਨਿਆਂ ਨੂੰ ਸਿੱਕੇ ਟੰਗ ਕੇ ਉਸ ਬੇਗੁਨਾਹ ਬਰਰੇ ਨੂੰ ਸਲੀਬ ਦਾ ਫਤਵਾ ਦਿੱਤਾ……ਮੂਕ ਬਰਰੇ ਵਾਂਗ ਇਕ ਆਮ ਇਨੰਸਾਨ ਦੀ ਤਰਾਂ ਵਾਹਿਗੁਰੂ ਦੀ ਯੋਜਨਾ ਅਨੁਸਾਰ, ਯਿਸੂ ਨੇ ਕੋਰੜੇ ਖਾਂਦੇ, ਮੂੰਹ ‘ਤੇ ਥੁੱਕਣਾ, ਥੱਪੜ, ਨੰਗਿਆਂ ਕਰਨਾ, ਕੰਡਿਆਂ ਦਾ ਤਾਜ ਅਤੇ ਪਸਲੀ ‘ਚ ਬਰਛੇ ਆਦਿ ਕਈ ਤਸੀਹੇ ਚੁਪ ਰਹਿ ਕੇ ਬਿਨਾਂ ਕੁਝ ਕਹੇ ਸਹੇ, ਸਲੀਬ ‘ਤੇ ਪ੍ਰਾਣ ਛੱਡਣ ਵੇਲੇ ਉਹਨਾਂ ਦੇ ਮੁਖ ਚੋਂ ਕੁਝ ਵਚਨ ਨਿਕਲੇ ਜਿਨ੍ਹਾਂ ਵਿਚ ਇਕ ਮਹਤਵਪੂਰਨ ਵਚਨ ਸੀ……ਕਿ “ ਐ ਪਿਤਾ ਇਹਨਾਂ ਨੂੰ ਮੁਆਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ”……ਇਹੀ ਮੁਆਫੀ ਦਾ ਸੰਦੇਸ਼ ਉਸ ਵੇਲੇ ਤਾਜ਼ਾ ਤੇ ਸਾਰਥਕ ਹੋ ਗਿਆ ਜਦੋਂ ਭਾਰਤੀ ਪਰਿਪੇਖ ‘ਚ ਮਿਸ਼ਨਰੀ ਸਟੇਨਗ੍ਰਾਮ ਦੀ ਪਤਨੀ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੇ ਧਾਰਮਿਕ ਕੱਟੜਵਾਦ ਨੂੰ ਇਹੋ ਕਹਿ ਕੇ ਮੁਆਫ ਕੀਤਾ ਅਤੇ ਯਿਸੂ ਮਸੀਹ ਦੇ ਮੂੰਹ ‘ਚੋਂ ਨਿਕਲੇ ਵਚਨਾਂ ਨੂੰ ਜ਼ਿੰਦਾ ਰੱਖਿਆ।

ਸੰਪਰਕ: +91 98782 61522

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ