Sun, 13 October 2024
Your Visitor Number :-   7232274
SuhisaverSuhisaver Suhisaver

37 ਅਧਿਆਪਕ ਪੈਦਾ ਕਰਨ ਵਾਲਾ ਪਿੰਡ ਹੱਲੂਵਾਲ - ਬਲਜਿੰਦਰ ਮਾਨ

Posted on:- 19-11-2014

suhisaver

17 ਪੀ.ਟੀ.ਆਈ.ਅਧਿਆਪਕਾਂ ਦਾ ਪਿੰਡ ਹੈ ਹੱਲੂਵਾਲ        
                        
ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲਾ ਪਿੰਡ ਹੱਲੂਵਾਲ ਸੱਭਿਆਚਾਰਕ ਗਾਇਕੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਗਾਇਕ ਗੀਤਕਾਰ ਅਤੇ ਸੰਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੀ ਜਨਮ ਭੂਮੀ ਹੈ ।ਉਹਨਾਂ ਦੇ ਗੀਤਾਂ ਵਿਚ ਹੱਲੂਵਾਲ ਦਾ ਜ਼ਿਕਰ ਤੁਸੀਂ ਅਕਸਰ ਸੁਣਿਆ ਹੋਵੇਗਾ।ਚੋਆਂ ਦੀ ਮਾਰ ਝੱਲਣ ਵਾਲਾ ਇਹ ਪਿੰਡ ਮਾਹਿਲਪਰ ਦੇ ਚੜ੍ਹਦੇ ਵੱਲ ਚਾਰ ਕਿੱਲੋ ਮੀਟਰ ਦੀ ਦੂਰੀ ਤੇ ਸਥਿਤ ਹੈ।ਵਾਰਿਸ ਭਰਾਵਾਂ ਦੇ ਪਿਤਾ ਸ.ਦਿਲਬਗ ਸਿੰਘ ਵੀ ਉੱਘੇ ਸ਼ਾਇਰ ਹਨ।ਇੰਝ ਇਸ ਪਿੰਡ ਨੇ ਦੇਸ਼ ਕੌਮ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।

ਹੋਰ ਮਹਿਕਦਿਆਂ ਅਤੇ ਫੌਜ ਵਿਚ ਵੀ ਸ਼ਾਨਦਾਰ ਦੇਣ ਦਿੱਤੀ।ਜਿਸ ਗੱਲ ਦੀ ਅੱਜ ਅਸੀਂ ਚਰਚਾ ਕਰ ਰਹੇ ਹਾਂ ਸ਼ਾਇਦ ਉਸ ਪੱਖੋਂ ਇਸ ਪਿੰਡ ਦਾ ਹਰ ਕੋਈ ਸਾਨੀ ਨਾ ਹੋਵੇ।ਭਾਵ ਬਾਰਾਂ ਸੌ ਦੇ ਕਰੀਬ ਅਬਾਦੀ ਵਾਲੇ ਇਸ ਪਿੰਡ ਨੇ ਤਿੰਨ ਦਰਜਨ ਅਧਿਆਪਕ ਪੈਦਾ ਕੀਤੇ ਹਨ ਜਿਨ੍ਹਾਂ ਵਿਚੋਂ 17 ਸਰੀਰਕ ਸਿੱਖਿਆ ਅਧਿਆਪਕ ਹਨ।ਭਾਵ ਖੇਡ ਜਗਤ ਵਿਚ ਇਸ ਪਿੰਡ ਦਾ ਅਹਿਮ ਯੋਗਦਾਨ ਹੈ।ਇਥੋਂ ਦੇ ਖਿਡਾਰੀ ਵੀ ਵੱਖ ਵੱਖ ਮੁਕਾਬਲਿਆਂ ਵਿਚ ਮੱਲਾਂ ਮਾਰਦੇ ਰਹੇ।ਸ਼ਾਇਦ ਇਸੇ ਕਰਕੇ ਬਹੁਤੇ ਨੌਜਵਾਨਾਂ ਨੇ ਸਰੀਰਕ ਸਿੱਖਿਆ ਅਧਿਆਪਕ ਬਣਨ ਨੂੰ ਤਰਜੀਹ ਦਿੱਤੀ।

ਇਥੋਂ ਦੇ ਸੇਵਾ ਮੁਕਤ ਅੀਧਆਪਕ ਤੀਰਥ ਸਿੰਘ ਖਾਬੜਾ, ਰਾਮ ਪ੍ਰਕਾਸ਼, ਪ੍ਰਗਟ ਸਿੰਘ, ਨਿਰੰਜਨ ਸਿੰਘ, ਜਗਦੀਸ਼ ਸਿੰਘ ਅਤੇ ਬੰਧਨਾ ਸਿੰਘ ਆਦਿ ਦੀ ਪ੍ਰੇਰਨਾ ਨਾਲ ਬਹੁਤ ਸਾਰੇ ਗੱਭਰੂਆਂ ਨੇ ਅਧਿਆਪਨ ਦੇ ਕਿੱਤੇ ਨੂੰ ਚੁਣਿਆ।ਇਥੇ ਹੀ ਬਸ ਨਹੀਂ ਸਗੋਂ ਬੰਧਨਾ ਸਿੰਘ ਨੇ ਫੁਟਬਾਲਰਾਂ ਦੇ ਪਿੰਡ ਖੈਰੜ ਅੱਛਰਵਾਲ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਕਈ ਕੌਮੀ ਪੱਧਰ ਦੇ ਫੁਟਬਾਲਰ ਪੈਦਾ ਕੀਤੇ।ਇਸੇ ਤਰ੍ਹਾਂ ਜਗਦੀਸ਼ ਸਿੰਘ ਸਰਕਾਰੀ ਸੈਕੰਡਰੀ ਸਕੂਲ ਮਾਹਿਲਪੁਰ ਵਿਚ ਸ਼ਾਂਨਦਾਰ ਪੈੜਾਂ ਪਾਈਆਂ।ਪਰਮਜੀਤ ਸਿੰਘ ਨੇ ਸਰਕਾਰੀ ਹਾਈ ਸਕੂਲ ਬੰਬੇਲੀ ਅਤੇ ਜਗਦੀਸ਼ ਸਿੰਘ ਫੁਟਬਾਲ ਵਿੰਗ ਖੇੜਾ ਵਿਚ ਖਿਡਾਰੀਆਂ ਦੀ ਪਨੀਰੀ ਤਿਆਰ ਕਰਨ ਵਿਚ ਰੁੱਝੇ ਹੋਏ ਹਨ।ਮੁੱਖ ਅਧਿਆਪਕ ਸਰਵਣ ਰਾਮ ਭਾਟੀਆ ਨੇ ਮਹਾਤਮਾ ਪਬਲਿਕ ਹਾਈ ਸਕੂਲ ਮੈਲੀ ਤੋਂ ਅਪਣਾ ਕੈਰੀਅਰ ਸ਼ੁਰੂ ਕਰਕੇ ਸਰੀਰਕ ਸਿੱਖਆ ਅਧਿਆਪਕਾਂ ਨਾਲੋਂ ਵੀ ਜਿਆਦਾ ਖਿਡਾਰੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ।ਉਹ ਇਕ ਆਹਲਾ ਦਰਜੇ ਦੇ ਪ੍ਰਬੰਧਕ ਅਤੇ ਖੇਡ ਤਕਨੀਕ ਦੇ ਮਾਹਿਰ ਹਨ।ਇਹਨਾਂ ਸਭ ਦੀਆਂ ਖੇਡ ਪ੍ਰਾਪਤੀਆਂ ਤੇ ਭਾਰਤੀ ਖੇਡ ਜਗਤ ਮਾਣ ਕਰਦਾ ਹੈ।

ਵਿਸ਼ੇਸ਼ ਗੱਲ ਇਹ ਹੈ ਕਿ ਇਸ ਪਿੰਡ ਵਿਚ ਇਕ ਪਰਿਵਾਰ ਵਿਚ ਸੱਤ ਅਧਿਆਪਕ ਵੀ ਹਨ।ਇਹ ਹੈ ਗੁਰਮੇਲ ਸਿੰਘ ਪੀ ਟੀ ਆਈ ਦਾ ਪਰਿਵਾਰ।ਜਿਸ ਵਿਚ ਉਹਨਾਂ ਦੇ ਬੇਟੇ ਅਤੇ ਬਹੂਆਂ ਸਾਰੇ ਹੀ ਅਧਿਆਪਕ ਹਨ।ਬਹੂਆਂ ਦਾ ਜ਼ਿਕਰ ਇਸ ਕਰਕੇ ਵੀ ਕਰਨਾ ਬਣਦਾ ਹੈ ਕਿ ਕੁੱਝ ਕੁ ਨੇ ਇਹ ਡਿਗਰੀਆਂ ਹੱਲੂਵਾਲ ਵਿਚ ਆ ਕੇ ਹੀ ਪ੍ਰਾਪਤ ਕੀਤੀਆਂ ਹਨ।ਗੁਰਮੇਲ ਸਿਘ ਦੇ ਪਰਿਵਾਰ ਵਿਚ ਸੁਖਵਿੰਦਰ ਸਿੰਘ, ਸਵਿਤਾ, ਕੁਲਵਿੰਦਰ ਸਿੰਘ ,ਸੀਮਾ, ਵਰਿੰਦਰ ਸਿੰਘ ਅਤੇ ਸ਼ਰਨਜੀਤ ਕੌਰ ਅਧਿਆਪਕ ਹਨ।ਇਸ ਤਰਾਂ ਇਹ ਪਰਿਵਾਰ ਇਸ ਪਿੰਡ ਵਿਚੋਂ ਸਭ ਤੋਂ ਵੱਧ ਅਧਿਆਪਕਾਂ ਵਾਲਾ ਪਰਿਵਾਰ ਹੈ ਜਿਨਾਂ ਵਿਚੋਂ ਤਿੰਨ ਸਰੀਰਕ ਅਧਿਆਪਕ ਹਨ।ਇਸੇ ਤਰ੍ਹਾਂ ਮੋਹਨ ਸਿੰਘ ਅਤੇ ਰਾਮ ਪ੍ਰਕਾਸ਼ ਦੇ ਪਰਿਵਾਰ ਵਿਚ ਵੀ ਪੰਜ ਪੰਜ ਮੈਂਬਰ ਅਧਿਆਪਕ ਬਣੇ ਹਨ।ਪਰਮਜੀਤ ਸਿੰਘ ਕੌਮੀ ਪੱਧਰ ਦੇ ਖਿਡਾਰੀ ਪੈਦਾ ਕਰਨ ਉਪ੍ਰੰਤ ਸਰੀਰਕ ਸਿਖਿਆ ਦਾ ਲੈਕਚਰਾਰ ਬਣ ਚੁੱਕਾ ਹੈ।ਇਸੇ ਤਰਾਂ ਕੁਲਦੀਪ ਸਿੰਘ ਨੇ ਵੀ ਕਈ ਰਾਜ ਪੱਧਰੀ ਕੈਂਪਾਂ ਦੀ ਅਗਵਾਈ ਕਰਕੇ ਖਿਡਾਰੀਆਂ ਨੂੰ ਉੱਚੀਆਂ ਮੰਜ਼ਿਲਾਂ ਦੇ ਰਾਹੇ ਪਾਇਆ ਹੈ।ਇੰਜ ਇਹ ਸਾਰੇ ਅਧਿਆਪਕ ਵਿਸ਼ੇਸ਼ ਕਰਕੇ ਸਰੀਰਕ ਸਿਖਿਆ ਅਧਿਆਪਕ ਜਿੱਥੇ ਖੁਦ ਆਪਣੇ ਜਮਾਨੇ ਦੇ ਚੰਗੇ ਖਿਡਾਰੀ ਰਹੇ ਹਨ ੳਥੇ ਕਈ ਅਥਲੀਟਾਂ ਅਤੇ ਖਿਡਾਰੀਆਂ ਨੂੰ ਕੌਮੀ ਪੱਧਰ ਤਕ ਮੱਲਾਂ ਮਾਰਨ ਦੇ ਕਾਬਲ ਬਣਾ ਚੁਕੇ ਹਨ ਅਤੇ ਅਜ ਵੀ ਆਪਣੀ ਮਿਹਨਤ ਤੇ ਲਗਨ ਨਾਲ ਇਨਾਂ ਕਾਰਜਾਂ ਵਿਚ ਜੁਟੇ ਹੋਏ ਹਨ।

ਇਹਨਾਂ ਸਭ ਅਧਿਆਪਕਾਂ ਦੀ ਵਿਸ਼ੇਸ਼ ਗੱਲ ਇਹ ਵੀ ਬਣਦੀ ਹੈ ਕਿ ਬਲਵਿੰਦਰ ਸਿੰਘ ਡੀ ਪੀ ਈ ਨੂੰ ਛੱਡ ਕੇ ਬਾਕੀ ਸਾਰੇ ਅਧਿਆਕ ਹੁਸ਼ਿਆਰਪੁਰ ਜ਼ਿਲੇ ਦੇ ਵੱਖ ਵੱਕ ਸਕੂਲਾਂ ਵਿਚ ਤਾਇਨਾਤ ਹਨ।ਇਹਨਾਂ ਵਿਚੋਂ ਪੰਜ ਅਧਿਆਪਕ ਨਿਜੀ ਸਕੂਲਾਂ ਅਤੇ ਕਾਲਜਾਂ ਵਿਚ ਕਾਰਜਸ਼ੀਲ਼ ਹਨ।ਪਿੰਡ ਹੱਲੂਵਾਲ ਦੀਆਂ ਮਹਾਨ ਮਾਵਾਂ ਨੂੰ ਸਲਾਮ ਆਖਣੀ ਬਣਦੀ ਹੈ ਜਿਨਾਂ ਨੇ ਆਪਣੀ ਔਲਾਦ ਨੂੰ ਇਸ ਸਮਾਜ ਨੂੰ ਤੰਦਰਸਤ ਬਨਾਉਣ ਲਈ ਤਿਆਰ ਕੀਤਾ ਤੇ ਅਜ ਇਹ ਸਿਤਾਰੇ ਸਮਾਜ ਦੇ ਹਨੇਰੇ ਕੋਨਿਆਂ ਨੂੰ ਰੌਸ਼ਨ ਕਰਨ ਵਿਚ ਜੁਟੇ ਹੋਏ ਹਨ।ਵੱਖ ਵੱਖ ਖੇਡਾਂ ਦੇ ਵਿਕਾਸ ਵਿਚ ਆਪਣਾ ਨਿੱਗਰ ਯੋਗਦਾਨ ਪਾ ਕੇ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ।ਜਿਨਾਂ ਵਿਚ ਹਰਗੋਪਾਲ ਸਿੰਘ, ਜਗਜੀਤ ਸਿੰਘ, ਮਨਜੀਤ ਸਿੰਘ, ਬਹਾਦਰ ਸਿੰਘ, ਕੁਲਦੀਪ ਸਿੰਘ, ਬ੍ਰੱਹਮਜੀਤ, ਬਲਵਿੰਦਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਕਮਲਜੀਤ ਸਿੰਘ, ਹਰਮੇਸ਼ ਲਾਲ ਆਦਿ ਨਾਮ ਵਿਦਿਆਰਥੀਆਂ ਦੁਆਰਾ ਬੜੈ ਸਤਿਕਾਰ ਨਾਲ ਲਏ ਜਾਂਦੇ ਹਨ।

ਨਾਰੀ ਤੋਂ ਬਗੈਰ ਇਸ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਦੀ।ਸੋ ਇਸ ਕਾਰਜ ਵਿਚ ਇਸ ਪਿੰਡ ਦੀਆਂ ਦਸ ਔਰਤਾਂ ਅਧਿਆਪਨ ਦੇ ਕਿੱਤੇ ਨੂੰ ਸਮੱਰਪਿਤ ਹਨ।ਇਹਨਾਂ ਵਿਚ ਬਲਜਿੰਦਰ ਕੌਰ, ਸੁਮਨ, ਕਿਰਨ, ਸੁਰਿੰਦਰ ਕੌਰ, ਵਿਪਨ ਬਾਲਾ, ਸੀਮਾ, ਰਵਿੰਦਰ ਕੌਰ, ਬਿਮਲਾ ਦੇਵੀ ਤੇ ਸੋਫੀਆ ਨੇ ਆਪੋ ਆਪਣੇ ਸਕੂਲਾਂ ਵਿਚ ਆਪਣੀਆਂ ਕਲਾਤਮਿਕ ਰੁਚੀਆਂ ਨਾਲ ਵੱਖਰੀ ਪਹਿਚਾਣ ਬਣਾਈ ਹੈ।ਇਸ ਤਰ੍ਹਾਂ ਪਿੰਡ ਹੱਲੂਵਾਲ ਦਾ ਖੇਡ ਜਗਤ ਵਿਚ ਵਿਸ਼ੇਸ਼ ਹਿੱਸਾ ਹੈ।ਜਦੋਂ ਅਸੀ ਹੁਸ਼ਿਆਰਪੁਰ ਜ਼ਿਲੇ ਦੀਆਂ ਖੇਡ ਪ੍ਰਾਪਤੀਆਂ ਦਾ ਸਰਵੇ ਕਰਦੇ ਹਾਂ ਤਾਂ ਸਭ ਤੋਂ ਵੱਧ ਫੁਟਬਾਲ ਦੇ ਖਿਡਾਰੀ ਇਸ ਇਲਾਕੇ ਦੀ ਪੈਦਾਇਸ਼ ਹਨ।ਇਨ੍ਹਾਂ ਨੂੰ ਉੱਚੀਆਂ ਮੀਜ਼ਲਾਂ ਤਕ ਪਹੁੰਚਾਉਣ ਵਿਚ ਇਸ ਪਿੰਡ ਦੇ ਸਰੀਰਕ ਸਿੱਖਿਆ ਅਤੇ ਹੋਰ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ।ਇਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਸਾਡੇ ਹੋਰ ਅਧਿਆਪਕਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ