Wed, 18 September 2024
Your Visitor Number :-   7222570
SuhisaverSuhisaver Suhisaver

ਸਾਡੇ ਗੀਤਾਂ ਦਾ ਗਿਰ ਰਿਹਾ ਮਿਆਰ - ਗੁਰਪ੍ਰੀਤ ਕੌਰ ਸੈਣੀ

Posted on:- 22-05-2014

ਪੰਜਾਬੀ ਭਾਸ਼ਾ ਇਕ ਅਜਿਹੀ ਮਿੱਠੀ ਭਾਸ਼ਾ ਹੈ, ਜਿਸ ਨੂੰ ਪੂਰੇ ਸੰਸਾਰ ਦੇ ਪੰਦਰਾਂ ਕਰੋੜ ਤੋਂ ਵੱਧ ਲੋਕ ਬੋਲਦੇ ਹਨ। ਮਾਖਿਓਂ ਮਿੱਠੀ ਪੰਜਾਬੀ ਦੀ ਮਿਠਾਸ ਅਤੇ ਇਸ ਭਾਸ਼ਾ ਦੀ ਮਿੱਠੀ ਖੁਸ਼ਬੋਈ ਜੱਗ ਦੇ ਕੋਨੇ-ਕੋਨੇ ਅੰਦਰ ਸਮਾਈ ਹੈ। ਦੁਨੀਆਂ ਦੇ ਹਰ ਕੋਨੇ ਅੰਦਰ ਪੰਜਾਬੀ ਬੋਲਣ ਵਾਲ਼ਾ ਵੱਸਦਾ ਹੈ ਅਤੇ ਇਸ ਦੀ ਮਹਿਕ ਖਿਲਾਰਦਾ ਹੈ।
   
ਸਾਡੇ ਪੰਜਾਬ ਦੀ ਮਿੱਟੀ ਅੰਦਰ ਪੰਜਾਬੀ ਭਾਸ਼ਾ ਦੇ ਨਾਲ਼-ਨਾਲ਼, ਪੰਜਾਬੀ ਸਭਿਆਚਾਰ ਵੀ ਸਾਡੇ ਸਮਾਜ ਦਾ ਸ਼ੀਸ਼ਾ ਹੈ, ਜੋ ਸਦੀਆਂ ਤਾਈਂ ਲਿਸ਼ਕਿਆ-ਪੁਸ਼ਕਿਆ ਰਿਹਾ। ਸਾਫ਼-ਸੁਥਰਾ, ਅਮੀਰ ਸੱਭਿਆਚਾਰ ਅਤੇ ਨਿੱਗਰ ਵਿਰਸਾ ਲੰਬੇ ਅਰਸੇ ਤੱਕ ਸਾਡੇ ਪੰਜਾਬ ਦੀ ਮਾਣਮੱਤੀ ਸ਼ਾਨ ਬਣਿਆ ਰਿਹਾ। ਘੱਗਰੇ, ਫੁਲਕਾਰੀਆਂ, ਹਾਰ-ਹਮੇਲਾਂ, ਸੱਗੀ ਫੁੱਲ, ਪੱਖੀਆਂ, ਚਾਟੀਆਂ, ਮਧਾਣੀਆਂ, ਤਿ੍ਰੰਝਣ, ਮੇਲੇ, ਘੋੜੀਆਂ, ਬੱਕੀਆਂ, ਹਲ਼-ਪੰਜਾਲ਼ੀਆਂ ਆਦਿ ਸਾਡੇ ਸੱਭਿਆਚਾਰ ਦੀ ਸ਼ਾਨ ਬਣੀਆਂ ਰਹੀਆਂ। ਇਸ ਤੋਂ ਇਲਾਵਾ ਮੁੱਦਤ ਤੋਂ ‘ਲੋਕ-ਗੀਤ’ ਸਾਡੇ ਦਿਲਾਂ ਦੀ ਅਵਾਜ਼ ਬਣੇ ਰਹੇ।


ਜਦੋਂ ਗੱਲ ਲੋਕ-ਗੀਤਾਂ ਦੀ ਚੱਲਦੀ ਹੈ ਤਾਂ ਸਾਡੇ ਕਾਲ਼ਜੇ ’ਚੋਂ ਇੱਕ ਹੂਕ ਨਿਕਲਦੀ ਹੈ। ਸਾਡੇ ਗੀਤ ਕੀ ਦੇ ਕੀ ਹੋ ਗਏ? ਕਦੇ ਪੰਜਾਬ ਦੇ ਲੋਕ ਗੀਤਾਂ ਦੀਆਂ ਵੰਨਗੀਆਂ ਸਾਡਾ ਪੁਰਾਤਨ ਵਿਰਸਾ ਦਰਸਾਉਦੀਆਂ ਹੋਈਆਂ ਪੁਰਾਤਨ ਪੰਜਾਬ ਦੀਆਂ ਕੱਚੀਆਂ ਕੰਧਾਂ-ਕੌਲ਼ਿਆਂ ’ਚ ਵਿਚਰਦੀਆਂ ਰਹੀਆਂ। ਭਲ਼ੇ ਵੇਲ਼ੇ ਹੁੰਦੇ ਸਨ, ਜਦੋਂ ਕਦੇ ਲਿੱਪਦੀਆਂ-ਪੋਚਦੀਆਂ ਸੁਆਣੀਆਂ ਆਪਣੇ ਘਰ ਦੀਆਂ ਕੰਧਾਂ ਉੱਤੇ ਮੋਰ-ਘੁੱਗੀਆਂ ਪਾਉਦੀਆਂ ਵੀ ਲੰਮੀਆਂ ਹੇਕਾਂ ਵਾਲ਼ੇ ਗੀਤ ਛੋਂਹਦੀਆਂ, ਤ੍ਰਿੰਰਝਣਾਂ ਦੀ ਟੁਣਕਾਰ ਦੂਰੋਂ ਆਉਂਦੇ-ਜਾਂਦੇ ਰਾਹੀਆਂ ਨੂੰ ਵੀ ਨਸ਼ਿਆ ਜਾਂਦੀ । ਵਿਆਹਾਂ-ਸ਼ਾਦੀਆਂ ਦੇ ਮੌਕਿਆਂ ’ਤੇ ਸਾਡੇ ਪੁਰਾਤਨ ਲੋਕ-ਗੀਤ ਖੁਸ਼ੀ ਨੂੰ ਦੂਣਾਂ-ਚੌਗਣਾ ਕਰ ਦਿੰਦੇ ਸਨ। ਪਰਿਵਾਰ ਦੀਆਂ ਔਰਤਾਂ ਤੋਂ ਇਲਾਵਾ ਗਲ਼ੀ-ਮੁਹੱਲਿਆਂ ਦੀਆਂ ਤ੍ਰੀਮਤਾਂ ਇਕੱਠੀਆਂ ਹੋ ਕੇ ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਗੀਤਾਂ ਦੀ ਛਹਿਬਰ ਲਾ ਦਿੰਦੀਆਂ ਸਨ। ਹਰ ਰਸਮ ਦੇ ਗੀਤ ਜਦੋਂ ਹੇਕਾਂ ਬਣ-ਬਣ ਕੇ ਦਿਲਾਂ ’ਚੋਂ ਨਿੱਕਲਦੇ, ਤਾਂ ਪੂਰੇ ਵਾਤਾਵਰਣ ਵਿੱਚੋਂ ਇੱਕ ਅਗੰਮੀ ਮਹਿਕ ਖਿੱਲਰ ਜਾਇਆ ਕਰਦੀ। ਬੱਚੇ, ਬੁੱਢੇ, ਜਵਾਨ, ਕੁੜੀਆਂ-ਬੁੜ੍ਹੀਆਂ ਸਭ ਇਕੱਠੇ ਮਿਲ ਕੇ ਉਹਨਾਂ ਗੀਤਾਂ ਦਾ ਆਨੰਦ ਮਾਣਦੇ। ਕੋਈ ਅਜਿਹੀ ਅਸ਼ਲੀਲਤਾ ਇਹਨਾਂ ਗੀਤਾਂ ਅੰਦਰ ਨਾ ਹੁੰਦੀ ਕਿ ਗੀਤ ਪਰਿਵਾਰ ਵੱਚ ਬੈਠ ਕੇ ਸੁਣੇ ਨਾ ਜਾ ਸਕਦੇ ਹੋਣ। ਲੋਕ ਗੀਤਾਂ ਅੰਦਰ ਧੀ ਆਪਣੇ ਪਿਓ-ਭਰਾ ਆਦਿ ਨੂੰ ਆਪਣੇ ਲਈ ਚੰਗਾ ਵਰ-ਘਰ ਲੱਭਣ ਦੇ ਤਰਲੇ ਕਰਦੀ:

    ਵੇ ਪੱਕਾ ਘਰ ਟੋਲ਼ੀਂ ਬਾਬਲਾ!
    ਕਿਤੇ ਲਿੱਪਣੇ ਨਾ ਪੈਣ ਬਨੇਰੇ॥


ਵਿਆਹ ਪਿੱਛੋਂ ਪਰਦੇਸ ਬੈਠੀ ਧੀ ਆਪਣੇ ਬਾਬਲ ਦੇ ਵਿਛੋੜੇ ਵਿੱਚ ਔਂਸੀਆਂ ਪਾਉਦੀ। ਭਰਾਵਾਂ ਦੀ ਯਾਦ ਵਿੱਚ ਰੁਦਨ ਕਰਦੀ:

    ਬਾਬਲਾ! ਚਿੱਟੀਆਂ-ਚਿੱਟੀਆਂ ਕੂੰਜਾਂ ਤੇਰੇ
ਦੇਸ ਤੋਂ ਉੱਡਦੀਆਂ ਆਈਆਂ।
    ਤੁਸਾਂ ਵੀ ਸਾਨੂੰ ਮਨੋਂ ਭੁਲਾਇਆ
ਮੈਨੂੰ ਕੂੰਜ-ਵਿਛੋੜਾ ਪਾਇਆ॥

   
ਇਸ ਤੋਂ ਇਲਾਵਾ ਹਰ ਰਿਸ਼ਤੇ ਨੂੰ ਲੋਕ-ਗੀਤਾਂ ਅੰਦਰ ਜੀਵਿਆ ਜਾਂਦਾ ਸੀ ਅਤੇ ਮਜ਼ਬੂਤ ਰਿਸ਼ਤਿਆਂ ਦੀਆਂ ਲੜੀਆਂ ਅੰਦਰ ਪ੍ਰੋਇਆ ਜਾਂਦਾ ਸੀ। ਦਿਓਰ-ਭਰਜਾਈ, ਸੱਸ-ਸਹੁਰਾ, ਜੇਠ, ਦਰਾਣੀ-ਜਠਾਣੀ ਆਦਿ ਰਿਸ਼ਤਿਆਂ ਨੂੰ ਲੋਕ-ਗੀਤਾਂ ਅੰਦਰ ਪੀਢੀਆਂ ਗੱਠਾਂ ਅੰਦਰ ਗੁੰਦਿਆ ਜਾਂਦਾ ਸੀ ਅਤੇ ਨਿੱਘੇ ਰਿਸ਼ਤਿਆਂ ਦਾ ਕੋਸਾ-ਕੋਸਾ ਨਿੱਘ ਮਾਣਿਆ ਜਾਂਦਾ ਸੀ। ਜੇ ਕਿਸੇ ਨਾਲ਼ ਗੁੱਸਾ-ਗਿਲਾ ਵੀ ਹੁੰਦਾ ਤਾਂ ਸਾਫ਼-ਸੁਥਰੇ ਸ਼ਬਦਾਂ ਵਿੱਚ ਕਹਿ ਲਿਆ ਜਾਂਦਾ ਸੀ। ਜਿਵੇਂ ਸੱਸ ’ਤੇ ਗੁੱਸਾ ਆਉਦਾ ਤਾਂ ਕੁੜੀ ਗਿੱਧਿਆਂ ਅੰਦਰ ਬੋਲੀ ਪਾ ਕੇ ਦਿਲ ਹੌਲ਼ਾ ਕਰ ਲਿਆ ਕਰਦੀ:

   
ਮਾਪਿਆਂ ਨੇ ਰੱਖੀ ਲਾਡਲੀ
    ਅੱਗੋਂ ਸੱਸ ਬਘਿਆੜੀ ਟੱਕਰੀ॥

ਜੇਠ ਦੀਆਂ ਵਧੀਕੀਆਂ ਤੋਂ ਤੰਗ ਆਈ ਮੁਟਿਆਰ ਦਿਲ ਦਾ ਗ਼ੁਬਾਰ ਕੱਢਦੀ---

    ਮੈਂ ਤਾਂ ਜੇਠ ਨੂੰ ਜੀ-ਜੀ ਆਖਾਂ
    ਮੈਨੂੰ ਕਹਿੰਦਾ ਫੋਟ।
ਜੇਠ ਨੂੰ ਅੱਗ ਲੱਗ ਜਾਏ
    ਸਣੇ ਪਜਾਮਾ ਕੋਟ॥
            ਜਾਂ
    ਆਪਣੇ ਖੇਤ ਵਿੱਚ ਕਣਕ ਬੀਜ ਲਈ
    ਮੇਰੇ ਖੇਤ ਵਿੱਚ ਛੋਲੇ
    ਵੇ ਲਗਦੈਂ ਵਿਹੁ ਵਰਗਾ
    ਜੇਠਾ! ਜਦੋਂ ਬਰਾਬਰ ਬੋਲੇਂ॥


ਇੰਝ ਕਰਨ ਨਾਲ ਰਿਸ਼ਤਿਆਂ ਦੀ ਮਹਿਮਾ ਵੀ ਬਣੀ ਰਹਿੰਦੀ ਤੇ ਲੋਕ-ਗੀਤਾਂ ਦਾ ਸੁਥਰਾਪਣ ਵੀ ਬਚਿਆ ਰਹਿੰਦਾ ਸੀ। ਲੋਕ-ਗੀਤਾਂ ਤੇ ਲੋਕ-ਬੋਲੀਆਂ ਦੇ ਛੰਭ ਸਾਡੇ ਸੱਭਿਆਚਾਰ ਦੇ ਪਵਿੱਤਰ ਰਿਸ਼ਤਿਆਂ ਦੀ ਗਵਾਹੀ ਦਿੰਦੇ ਹੋਏ ਅਪਣੱਤ ਨਾਲ਼ ਲਬਰੇਜ਼ ਸਨ।

ਹੌਲ਼ੀ-ਹੌਲ਼ੀ ਸਾਡੇ ਅਮੀਰ ਵਿਰਸੇ ਤੇ ਪਵਿੱਤਰ ਸੱਭਿਆਚਾਰ ਨੂੰ ਕੁਝ ਸਵਾਰਥੀ ਲੋਕਾਂ ਦੀ ਸੌੜੀ ਸੋਚ ਨੇ ਗੰਧਲਾ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਸਾਡੀ ਭਾਸ਼ਾ ਵਿੱਚ ਵਿਗਾੜ ਆਉਣੇ ਸ਼ੁਰੂ ਹੋ ਗਏ, ਉੱਥੇ ਸਾਡੇ ਸਮਾਜ ਅੰਦਰ ਥੋਥੇ ਤੇ ਪ੍ਰਚੱਲਤ ਗੀਤ ਵੀ ਲਿਖੇ ਜਾਣ ਲੱਗੇ। ਹੋਛੀ ਅਤੇ ਥੋਥੀ ਵਿਚਾਰਧਾਰਾ ਦੇ ਮਾਲਕ ਇਹਨਾਂ ਲੋਕਾਂ ਨੇ ਸਾਡੇ ਸਮਾਜ ਅੰਦਰ ਸੱਭਿਆਚਾਰ ਦੇ ਨਾਂ ’ਤੇ ਗੰਦ ਘੋਲਣਾ ਸ਼ੁਰੂ ਕਰ ਦਿੱਤਾ। ਪ੍ਰਚੱਲਤ ਗੀਤਾਂ ਅੰਦਰ ਗੀਤ ਦਾ ਨਾਇਕ ਖ਼ੂਨ-ਖ਼ਰਾਬਾ ਕਰਨ ਵਾਲ਼ਾ, ਕੁੰਢੀਆਂ ਮੁੱਛਾਂ ਵਾਲਾ, ਹਥਿਆਰਾਂ ਦੀ ਬੋਲੀ ਬੋਲਣ ਵਾਲ਼ਾ, ਬੇਗਾਨੀਆਂ ਇੱਜ਼ਤਾਂ ਨੂੰ ਰੋਲਣ ਵਾਲਾ, ਰਾਹ ਚਲਦੀਆਂ ਕੁੜੀਆਂ ਨਾਲ਼ ਖਰਮਸਤੀਆਂ ਕਰਨ ਵਾਲ਼ਾ, ਭਲੇ ਘਰਾਂ ਦੀਆਂ ਕੁੜੀਆਂ ਦੀ ਪੜ੍ਹਾਈ-ਕਾਲਜ ਦੇ ਨਾਂ ’ਤੇ ਗੰਦੇ ਜ਼ੁਮਲੇ ਬੋਲ ਕੇ ਬਦਨਾਮ ਕਰਨ ਵਾਲਾ ਘਟੀਆ ਖਲਨਾਇਕ, ਹੀਰੋ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਜੱਟਵਾਦ ਦੇ ਨਾਂ ’ਤੇ ਅਜਿਹੀ ਫ਼ੋਕੀ ਸ਼ੁਹਰਤ ਦਿਖਾਈ ਜਾਂਦੀ ਹੈ ਕਿ ਜੱਟ ਭਰਾ ਵੀ ਸੁਣ-ਦੇਖ ਕੇ ਸ਼ਰਮਿੰਦਾ ਹੋਈ ਜਾ ਰਹੇ ਹਨ। ਇਹਨਾਂ ਪ੍ਰਚੱਲਤ ਅਤੇ ਜ਼ਲੀਲ ਗੀਤਾਂ ਨੇ ਸਾਡੀ ਪੁੰਗਰਦੀ ਨੌਜਵਾਨ ਪੀੜ੍ਹੀ ਨੂੰ ਜੜ੍ਹਾਂ ਤੋਂ ਹਿਲਾ ਕੇ ਰੱਖ ਦਿੱਤਾ ਹੈ। ਇਹਨਾਂ ਗੀਤਾਂ ਅੰਦਰ ਪੇਸ਼ ਕੀਤੇ ਜਾਂਦੇ ਨਾਇਕ ਦੇ ਵੈਲੀਪੁਣੇ ਨੇ ਸਾਡੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਡੋਬ ਕੇ ਰੱਖ ਦਿੱਤਾ ਹੈ। ਜਿਸ ਨੂੰ ਵੇਖ ਕੇ ਅੱਜ ਦਾ ਨਵਾਂ ਖ਼ੂਨ ਵਿਗਾੜ ਦੀਆਂ ਸਭ ਹੱਦਾਂ-ਬੰਨੇ ਟੱਪ ਚੁੱਕਾ ਹੈ। ਪੁੱਤ ਵਿਗੜਦੇ ਦੇਖ ਕੇ ਮਾਵਾਂ ਕੰਧਾਂ ਓਹਲੇ ਖੜ੍ਹ-ਖੜ੍ਹ ਰੋਦੀਆਂ ਹਨ। ਇਹਨਾਂ ਗੀਤਾਂ ਦੇ ਵੀਡੀਓ ਧੀਆਂ-ਭੈਣਾਂ ਕੋਲ ਬੈਠ ਕੇ ਵੇਖਣ-ਯੋਗ ਵੀ ਨਹੀਂ ਹੁੰਦੇ। ਦਿਸ਼ਾਹੀਣ ਗਾਣਿਆਂ ਦੀ ਅੰਨੀ ਹੋੜ ਸਾਨੂੰ ਕਿੱਧਰ ਲਿਜਾ ਰਹੀ ਹੈ?

ਅਜਿਹੇ ਬਹੁਤ ਸਾਰੇ ਅਜੋਕੇ ਪੰਜਾਬੀ ਗੀਤ ਹਨ, ਜੋ ਵਿਆਹਾਂ-ਸ਼ਾਦੀਆਂ, ਗਲ਼ੀਆਂ-ਮੁਹੱਲਿਆਂ ਵਿੱਚ ਧੜੱਲੇ ਨਾਲ਼ ਚੱਲ ਰਹੇ ਹਨ ਅਤੇ ਜਿਹਨਾਂ ਨੂੰ ਏਥੇ ਲਿਖਣਾ ਵੀ ਪੰਜਾਬੀ ਮਾਂ-ਬੋਲੀ ਨੂੰ ਗੰਦਾ ਕਰਨਾ ਹੈ। ਅਜਿਹੇ ਗੀਤਾਂ ਨੂੰ ਕੁਟੀਸ਼ਨ ਦੇ ਰੂਪ ਵਿੱਚ ਲਿਖਣਾ ਸਾਡੀ ਮਿੱਠੜੀ ਪੰਜਾਬੀ ਭਾਸ਼ਾ ਦਾ ਅਪਮਾਨ ਹੋਵੇਗਾ।
   
ਪੰਜਾਬੀ ਭਾਸ਼ਾ ਅੰਦਰ ਪੰਜਾਬੀ ਗੀਤਾਂ ਦਾ ਇਹ ਗਿਰ ਰਿਹਾ ਮਿਆਰ ਸਾਨੂੰ ਤੇ ਸਾਡੀਆਂ ਪੀੜ੍ਹੀਆਂ ਨੂੰ ਕਿਹੜੇ ਪਾਸੇ ਲਿਜਾ ਰਿਹਾ ਹੈ? ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਪਰੰਤੂ ਕੁਝ ਕੁ ਗੀਤਾਂ ਤੇ ਗਾਇਕਾਂ ਨੇ ਸਾਡਾ ਵਿਰਸਾ ਬਚਾਈ ਵੀ ਰੱਖਿਆ ਹੈ ਅਤੇ ਉਹਨਾਂ ਨੂੰ ਹੱਲਾਸ਼ੇਰੀ ਦੇਣਾ ਵੀ ਸਾਡਾ ਨੈਤਿਕ ਫ਼ਰਜ਼ ਬਣਦਾ ਹੈ। ਸਾਥੀਓ! ਵਕਤ ਦੀ ਨਬਜ਼ ਪਛਾਣਦੇ ਹੋਏ ਸਾਨੂੰ ਸਭਨਾਂ ਨੂੰ ਸਾਂਝੇ ਤੌਰ ਤੇ ਹੰਭਲੇ ਮਾਰਨੇ ਪੈਣੇ ਹਨ। ਆਪਣੀ-ਆਪਣੀ ਬਣਦੀ ਕੋਸ਼ਿਸ਼ ਨਾਲ਼ ਅਜਿਹੇ ਗੀਤਾਂ, ਗੀਤਕਾਰਾਂ ਅਤੇ ਗਾਇਕਾਂ ਦੀ ਨਕੇਲ ਕਸਣੀ ਚਾਹੀਦੀ ਹੈ। ਸਾਡੀ ਪੰਜਾਬੀ ਜ਼ੁਬਾਨ ਅਤੇ ਅਮੀਰ ਵਿਰਾਸਤ ਦਾ ਘਾਣ ਕਰਨ ਵਾਲਿਆਂ ਦੀ ਮਾੜੀ ਸੋਚ ਅਤੇ ਘਟੀਆਂ ਮਨਸੂਬਿਆਂ ਨੂੰ ਠੱਲ੍ਹ ਪਾਉਣੀ ਬਹੁਤ ਜ਼ਰੂਰੀ ਹੈ। ਤਾਂ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਗੀਤਾਂ ਦਾ ਮਿਆਰ ਹੋਰ ਨਾ ਗਿਰੇ ਤੇ ਸਾਫ਼-ਸੁਥਰੇ ਪੰਜਾਬੀ ਗੀਤ ਹੀ ਸਾਡਾ ਸਭਨਾਂ ਦਾ ਗੌਰਵ ਬਣਿਆ ਰਹੇ।


ਸੰਪਰਕ:  +91 94660 12433

Comments

UpjQA

Meds information leaflet. Long-Term Effects. <a href="https://prednisone4u.top">how to buy generic prednisone pill</a> in USA. All trends of medicines. Read information here. <a href=http://budmag.org.ua/klei-pva-mgf-3kg>Everything what you want to know about drug.</a> <a href=https://en.vaskar.co.in/translate/1?to=ru&from=en&source=Drug%20information%20leaflet.%20Effects%20of%20Drug%20Abuse.%20%3Ca%20href%3D%22https%3A%2F%2Fviagra4u.top%22%3Ehow%20can%20i%20get%20generic%20viagra%20price%3C%2Fa%3E%20in%20Canada.%20Actual%20information%20about%20drug.%20Read%20information%20here.%20%0D%0A%3Ca%20href%3Dhttp%3A%2F%2Fcommercialproperty.website%2F2020%2F11%2F29%2Fverknallt-norden-entsprechend-trump-schule-zum%2F%23comment-550370%3EBest%20information%20about%20meds.%3C%2Fa%3E%20%3Ca%20href%3Dhttp%3A%2F%2Fbpo.gov.mn%2Fcontent%2F535%3EEverything%20about%20drugs.%3C%2Fa%3E%20%3Ca%20href%3Dhttp%3A%2F%2Fganz-vet.com%2Fde%2Fakupunktur-in-der-tiermedizin%2F%23comment-15168%3ESome%20trends%20of%20drugs.%3C%2Fa%3E%20%20e365805%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D0%BE%D0%BD%D0%BD%D0%B0%D1%8F%20%D0%B1%D1%80%D0%BE%D1%88%D1%8E%D1%80%D0%B0%20%D0%BE%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D1%85.%20%D0%9F%D0%BE%D1%81%D0%BB%D0%B5%D0%B4%D1%81%D1%82%D0%B2%D0%B8%D1%8F%20%D0%B7%D0%BB%D0%BE%D1%83%D0%BF%D0%BE%D1%82%D1%80%D0%B5%D0%B1%D0%BB%D0%B5%D0%BD%D0%B8%D1%8F%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D0%BC%D0%B8.%20%3Ca%20href%3D%22https%3A%2F%2Fviagra4u.top%22%20%3E%20%D0%BA%D0%B0%D0%BA%20%D1%8F%20%D0%BC%D0%BE%D0%B3%D1%83%20%D0%BF%D0%BE%D0%BB%D1%83%D1%87%D0%B8%D1%82%D1%8C%20%D0%B4%D0%B6%D0%B5%D0%BD%D0%B5%D1%80%D0%B8%D0%BA%20%D0%92%D0%B8%D0%B0%D0%B3%D1%80%D1%8B%20%D1%86%D0%B5%D0%BD%D0%B0%3C%2Fa%3E%20%D0%B2%20%D0%9A%D0%B0%D0%BD%D0%B0%D0%B4%D0%B5.%20%D0%90%D0%BA%D1%82%D1%83%D0%B0%D0%BB%D1%8C%D0%BD%D0%B0%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BF%D1%80%D0%B5%D0%BF%D0%B0%D1%80%D0%B0%D1%82%D0%B5.%20%D0%A7%D0%B8%D1%82%D0%B0%D0%B9%D1%82%D0%B5%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8E%20%D0%B7%D0%B4%D0%B5%D1%81%D1%8C.%20%3C%D0%B0%20href%3Dhttp%3A%2F%2Fcommercialproperty.website%2F2020%2F11%2F29%2Fverknallt-norden-entsprechend-trump-schule-zum%2F%23comment-550370%3E%D0%BB%D1%83%D1%87%D1%88%D0%B0%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20%3Ca%20href%3Dhttp%3A%2F%2Fbpo.gov.mn%20%2F%20content%20%2F%20535%3E%D0%92%D1%81%D0%B5%20%D0%BE%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D1%85.%3C%20%2F%20a%3E%20%3Ca%20href%3Dhttp%3A%2F%2Fganz-vet.com%2Fde%20%2F%20akupunktur-in-der-tiermedizin%20%2F%20%23comment-15168%3E%D0%BD%D0%B5%D0%BA%D0%BE%D1%82%D0%BE%D1%80%D1%8B%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D1%80%D0%B0%D0%B7%D0%B2%D0%B8%D1%82%D0%B8%D1%8F%20%D0%BB%D0%B5%D0%BA%D0%B0%D1%80%D1%81%D1%82%D0%B2.%3C%20%2F%20a%3E%20e365805>Some news about pills.</a> <a href=http://culturia.nl/node/11#comment-4666>Best news about medicines.</a> 9fb21d5

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ