Thu, 12 September 2024
Your Visitor Number :-   7220806
SuhisaverSuhisaver Suhisaver

ਸਾਹਿਤ ਦਾ ਅੱਤਵਾਦੀ - ਇੰਦਰਜੀਤ ਕਾਲਾ ਸੰਘਿਆਂ

Posted on:- 03-05-2012

suhisaver

ਅੱਜ ਅੱਤਵਾਦ ਪੂਰੀ ਦੁਨੀਆਂ ਵਿੱਚ ਸਹਿਮ ਦਾ ਪ੍ਰਤੀਕ ਬਣਿਆ ਹੋਇਆ ਹੈ। ਸਾਡਾ ਗੁਆਂਢੀ ਦੇਸ਼ ਇਸ ਬੀਮਾਰੀ ਦੇ ਵਾਇਰਸ ਦੂਰ ਦੂਰ ਤੱਕ ਫੈਲਾ ਰਿਹਾ ਹੈ। ਸਾਡੇ ਦੇਸ਼ ਵਿੱਚ ਇਹ ਇੱਕ ਵੱਡੀ ਸਮੱਸਿਆ ਹੈ, ਪਰ ਫਿਰ ਵੀ ਸਾਡੇ ਦੇਸ਼ ਵਿੱਚ ਅੱਤਵਾਦੀਆ ਨੂੰ ਸਭ ਸੁੱਖ ਸਹੂਲਤਾਂ ਮੁੱਹਈਆ ਹਨ, ਇੱਕ ਦਿਨ ਬੱਸ ਵਿੱਚ ਇੱਕ ਮੁੰਡੇ ਨੇ ਵਾਹਵਾ ਟੌਹਰ ਸ਼ੋਹਰ ਕੱਢਿਆ  ਹੋਇਆ ਸੀ। ਦੂਸਰੇ ਨੂੰ ਵਾਰ ਵਾਰ ਪੁੱਛੇ ਕਿ "ਮੈਂ ਅੱਤ ਲੱਗਦਾ ਹਾਂ।” ਦੂਸਰਾ ਕਹੇ ਬਿਲਕੁਲ, ਜਦ ਉਹ ਨਾ ਹੀ ਪੁੱਛਣੋਂ ਹੱਟਿਆਂ ਅਤੇ ਇੱਕ ਫਿਰ ਨਾਲ ਦੇ ਨੂੰ ਪੁੱਛਿਆ "ਮੈਂ ਅੱਤ ਲੱਗਦਾ ਹਾਂ" ਤਾਂ ਪਿੱਛੇ ਬੈਠੀ ਇੱਕ ਕੁੜੀ ਨੇ ਕਿਹਾ "ਹਾਂ ਬਿਲਕੁਲ, ਪੂਰਾ ਅੱਤਵਾਦੀ ਲੱਗਦਾ ਹੈਂ"। ਅਜਿਹਾ ਹੀ ਕੁਝ ਅੱਜਕੱਲ ਪੰਜਾਬੀ ਸਾਹਿਤ ਵਿੱਚ ਹੋ ਰਿਹਾ ਹੈ ਇੱਕ  ਲ਼ੇਖਕ-ਕਮ-ਅਲੋਚਕ-ਕਮ-ਸੰਪਾਦਕ ਸਾਹਿਬ ਹਰ ਲੇਖਕ ਦੀ ਧੌਣ ਉੱਤੇ ਬਿਨਾਂ ਮਤਲਬ ਅਲੋਚਨਾ ਵਾਲਾ ਗੋਢਾ ਧਰ ਲੈਂਦੇ ਹਨ ਅਤੇ ਫਿਰ ਉਸ ਨੂੰ ਪੁੱਛਦੇ ਨੇ "ਕਿਉਂ ਅੱਤ ਹੈ ਨਾ" , ਹੁਣ ਅੱਕ ਕੇ ਮੇਰਾ ਵੀ ਇਹੀ ਕਹਿਣ ਨੂੰ ਦਿਲ ਕਰਦਾ ਹੈ ਕਿ ਇਹ ਪੂਰਾ ਅੱਤਵਾਦੀ ਹੈ।



ਗੱਲ ਕਰਦੇ ਹਾਂ ਇੱਕ ਐਸੇ ਅੱਤਵਾਦੀ ਦੀ ਜਿਸ ਦੀ ਦਹਿਸ਼ਤ ਪੰਜਾਬੀ ਸਾਹਿਤ ਵਿੱਚ ਪੱਕੇ ਪੈਰ ਜਮ੍ਹਾ ਚੁੱਕੀ ਹੈ, ਪਰ ਇਸ ਦਾ ਨਾ ਤਾਂ ਆਈ.ਐੱਸ ਆਈ. , ਨਾ ਤਾਲਿਬਾਨ, ਨਾ ਹਮਾਸ , ਨਾ ਕਿਸੇ ਹੂਜੀ ਅਤੇ ਨਾ ਹੀ ਤਮਿਲਾਂ ਦੇ ਨਾਲ ਕੋਈ ਸਬੰਧ ਹੈ। ਪਰ ਪੰਜਾਬੀ ਸਾਹਿਤ ਵਿੱਚ ਇਸ ਦੀ ਦਹਿਸ਼ਤ ਦੀ ਪੂਰੀ ਧਾਕ ਜੰਮੀ ਪਈ ਹੈ, ਹੁਣ ਤੁਸੀਂ ਸੋਚੋਗੇ ਕਿ ਭਾਈ ਇਹ ਕੋਈ "ਉਸਾਮਾ-ਬਿਨ-ਲਾਦੇਨ" ਹੈ ਜਿਸ ਨੇ ਅਮਰੀਕਾ ਦੇ ਉੱਚੇ ਉੱਚੇ ਟਾਵਰ ਢਾਹ ਕੇ ਆਪਣੀ ਦਹਿਸ਼ਤ ਕਾਇਮ ਕੀਤੀ ਸੀ, ਜੀ ਬਿਲਕੁਲ ਇਸ ਸਾਹਿਤ ਦੇ ਖੇਤਰ ਦੇ ਇੱਕੋ ਇੱਕ "ਕੌਹਿਨੂਰ" ਨੇ ਵੀ ਆਪਣੀ "ਅਕਲ" ਦੇ ਜਹਾਜ਼ ਪੰਜਾਬੀ ਸਾਹਿਤ ਜਗਤ ਦੇ ਵੱਡੇ ਵੱਡੇ "ਟਾਵਰਾਂ" ਵਿੱਚ ਮਾਰੇ ਹਨ, ਇਨ੍ਹਾਂ ਵਿੱਚੋਂ ਕਿੰਨਿਆਂ ਕੁ ਨੂੰ "ਸੁੱਟਣ" ਵਿੱਚ ਕਮਯਾਬ ਰਿਹਾ ਹੈ, ਇਸ ਦੀ ਸਹੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਪਰ ਸੁਦਾਮ ਵਾਂਗੂ ਹੁਣ ਇਸ ਦੀ ਕੋਸ਼ਿਸ਼ ਅਲੋਚਨਾ ਜਗਤ ਵਿੱਚ ਤਾਨਾਸ਼ਾਹੀ ਕਾਇਮ ਕਰਨ ਦੀ ਹੈ। ਕਦੇ ਇਹ ਜਨਾਬ ਕਰੀਬ ਅੱਜ ਤੋਂ ਅੱਠ ਕੁ ਸਾਲ ਪਹਿਲਾ ਪੰਜਾਬੀ ਦੀ ਜਲੰਧਰ ਤੋਂ ਛਪਦੀ ਇੱਕ ਮਸ਼ਹੂਰ ਅਖਬਾਰ ਵਿੱਚ ਵਾਰਤਕ ਲਿਖ ਲਿਖ "ਅਨੰਦ" ਮਾਣਦੇ ਹੁੰਦੇ ਸਨ। ਫਿਰ ਇਸ ਅਖਬਾਰ ਦੇ ਸੰਪਾਦਕ ਨਾਲ ਕੁਝ ਅਣਬਣ ਹੋ ਗਈ ਤਾਂ ਧਰ ਲਿਆ ਉਨ੍ਹਾਂ ਦੀ ਧੌਣ ਤੇ ਵੀ ਅਲੋਚਨਾ ਵਾਲਾ ਗੋਢਾ,ਉਸੇ ਸੰਪਾਦਕ ਦੀ ਧੌਣ ਤੇ ਜਿਨ੍ਹਾਂ ਦੀਆਂ ਸਿਫਤਾਂ ਦੇ ਕਦੇ ਫਲਾਈਓਵਰ ਉਸਾਰਦੇ ਹੁੰਦੇ ਸੀ। ਇਨ੍ਹਾਂ ਮਹਾਂ-ਪੁਰਸ਼ਾਂ ਦਾ ਟਿਕਾਣਾ ਕਦੇ ਦਿੱਲੀ ਹੁੰਦਾ ਸੀ, ਪਰ "ਫਿਲਹਾਲ" ਇਨ੍ਹਾਂ ਦੇਵਤਿਆਂ ਨੇ ਚੰਡੀਗੜ੍ਹ ਦੀ ਧਰਤੀ ਨੂੰ ਭਾਗ ਲਾਏ ਹੋਏ ਹਨ ,ਜਿੱਥੋਂ ਇਹ ਸਾਹਿਤ ਦੇ ਨਿਮਾਣੇ ਜਿਹੇ ਲੇਖਕਾਂ ਖਿਲਾਫ ਅੱਜਕੱਲ੍ਹ ਤਿੰਨ-ਚਾਰ ਮਹੀਨੇ ਬਾਅਦ ਫਤਵੇ ਜਾਰੀ ਕਰਦੇ ਹਨ। ਤੁਹਾਨੂੰ ਯਾਦ ਹੋਵੇਗਾ ਕੈਪਟਨ ਅਮਰਿੰਦਰ ਨੇ ਪਿਛਲੀ ਵਿਧਾਨ ਸਭਾ ਇਲੈਕਸ਼ਨ ਵਿੱਚ ਕਾਂਗਰਸ ਤੋਂ ਬਾਗੀ ਹੋਏ ਉਮੀਦਵਾਰਾਂ ਲਈ ਇੱਕ ਸੰਕੇਤਕ ਸ਼ਬਦ ਵਰਤਿਆ ਸੀ ਕਤਲੇ-ਆਮ, ਇਹ ਸ਼ੱਕ ਜਤਾਇਆ ਜਾਂਦਾ ਹੈ ਕਿ ਇਸ ਬਿੰਬ ਦੀ ਖੋਜ ਇਸੇ ਭਾਸ਼ਾ ਵਿਗਿਆਨੀ ਜੀ ਨੇ ਹੀ ਕੀਤੀ ਸੀ ਕਿਉਂਕਿ ਇਹਨਾਂ ਨੇ ਆਪਣੇ ਮਾਸਿਕ ਫਤਵੇਨਾਮਾ ਵਿੱਚ ਕਈਆ ਦਾ ਸਾਹਿਤਕ ਕਤਲੇ-ਆਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਇੱਕ ਸਵਾਲ ਜ਼ਰੂਰ ਕਰੋਗੇ ਕਿ ਇਸ ਜ਼ੰਗਬਾਜ਼ ਯੋਧੇ ਕੋਲ ਅਜਿਹਾ ਕਿਹੜਾ ਖਤਰਨਾਕ ਹਥਿਆਰ ਹੈ ਜਿਸ ਨਾਲ ਇਹ ਇੱਕ ਮਹਾਨ ਆਤੰਕ ਪੈਦਾ ਕਰਦਾ ਹੈ, ਲਉ ਉਹ ਵੀ ਸੁਣ ਲਵੋ ਕਹਿੰਦੇ ਹਨ ਤਲਵਾਰ ਅਤੇ ਕਲਮ ਬਰਾਬਰ ਦੇ ਹਥਿਆਰ ਹਨ ਪਰ ਇਨ੍ਹਾਂ ਕੋਲ ਹੈ "ਅਗਨੀ-5", {ਹੱਸਣਾ ਨਹੀਂ } ਇਹ ਮਜ਼ਾਕ ਨਹੀਂ ਹੈ, ਬਿਲਕੁਲ ਇਨ੍ਹਾਂ ਕੋਲ ਅਗਨੀ-5 ਹੈ,ਜੋ ਹਰ ਵੇਲੇ ਇਨ੍ਹਾਂ ਦੀ ਜੇਬ ਵਿੱਚ ਰਹਿੰਦੀ ਹੈ, ਭਾਰਤ ਵੱਲੋ ਤਿਆਰ ਕੀਤੀ ਗਈ ਅਗਨੀ-5 ਦੀ ਮਾਰਕ ਸਮੱਰਥਾ ਤਾਂ ਸਿਰਫ 5000 ਕਿਲੋਮੀਟਰ ਹੀ ਹੋਣੀ ਹੈ,ਪਰ ਇਨ੍ਹਾਂ ਦੀ ਅਗਨੀ-5 ਦੀ ਮਾਰਕ ਸਮੱਰਥਾ ਕੁਲ ਪੰਜਾਬੀ ਸਾਹਿਤ ਯਾਨੀ ਕਿ ਕਵਿਤਾਵਾਂ ਦੇ ਦੇਸ਼, ਗ਼ਜ਼ਲਾਂ ਦੇ ਸੂਬੇ, ਨਾਵਲਾਂ ਦੇ ਮੁਲਕ, ਕਹਾਣੀਆਂ ਦੀਆਂ ਸਮੂਹ ਰਾਜਧਾਨੀਆਂ, ਵਾਰਤਕ ਦੇ ਸਮੂਹ ਸਾਗਰਾਂ ਅਤੇ ਅਲੋਚਨਾਂ ਦੇ ਬ੍ਰਹਿਮੰਡ ਤੱਕ ਮਾਰ ਕਰਨ ਅਤੇ ਚੰਗੀ ਤੋਂ ਚੰਗੀ ਲਿਖਤ ਜਾਂ ਲੇਖਕ ਨੂੰ ਤਬਾਹ ਕਰਨ ਦੀ ਸ਼ਕਤੀ ਰੱਖਦੀ ਹੈ। ਭਾਰਤ ਦੀ ਅਗਨੀ -5 ਨੂੰ ਤਾਂ ਕਿਤੋਂ ਵੀ ਦਾਗਿਆਂ ਜਾ ਸਕਦਾ ਹੈ,ਪਰ ਇਨ੍ਹਾਂ ਦੀ ਅਗਨੀ-5 ਯਾਨੀ ਕਿ ਕਲਮ ਅੱਜਕੱਲ "ਫਿਲਹਾਲ" ਸਿਰਫ ਚੰਡੀਗੜ੍ਹ ਤੋਂ ਹੀ ਦਾਗੀ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲ ਸ਼ਬਦਜਾਲ ਰੂਪੀ ਮਿੰਨੀ ਨਿਊਕ ਬੰਬ, ਖੁਸ਼ੰਮਦ ਰੂਪੀ ਹਾਈਡ੍ਰੋਜਨ ਬੰਬ ਅਤੇ ਸਨਸਨੀ  ਰੂਪੀ ਪਰਮਾਣੂ ਬੰਬ ਵੀ ਮੌਜੂਦ ਹਨ ਤਾਂ ਹੀ ਤਾਂ ਵਿਚਾਰਾ ਕੋਈ ਡਰਦਾ ਇਨ੍ਹਾਂ ਖਿਲਾਫ ਬੋਲਣ ਦੀ ਜ਼ੁਰਅਤ ਨਹੀਂ ਕਰਦਾ ਇੱਥੋਂ ਤੱਕ ਕਿ ਸਾਹਿਤ ਦੀ "ਯੂ.ਐੱਨ.ਓ." ਅਤੇ "ਮਿੰਨੀ ਸੱਕਤਰੇਤ" ਵਿਚਲੇ ਅਫਸਰ ਵੀ ਇਸ ਦੀ ਦਹਿਸ਼ਤ ਹੇਠ ਹੀ ਹਨ।

ਪਿੱਛੇ ਜਿਹੇ ਇੱਕ ਨਾਟਕਕਾਰ ਨੇ ਜ਼ਰੂਰ ਇਨ੍ਹਾਂ ਦੀ ਦੁਖਦੀ ਰਗ 'ਤੇ ਹੱਥ  ਰੱਖਿਆ ਸੀ। ਇੱਕ ਹੋਰ ਖੁਫੀਆ ਜਾਣਕਾਰੀ ਵੀ ਦੱਸ ਹੀ ਦਿੰਦੇ ਹਾਂ ਕਿ ਇਹ ਆਪਣੇ ਬਾਰੂਦ ਲਈ ਮਰੇ ਸਾਹਿਤਕਾਰਾਂ ਦੇ ਸਿਵੇ ਦੀ ਸਵਾਹ ਵਰਤਦਾ ਹਨ।  ਕਈ ਵਾਰ ਸਿਵੇ ਫਰੋਲਦੇ ਕਈ "ਅਮਨ ਪਸੰਦ" ਸਾਹਿਤਕਾਰਾਂ ਦੀ ਸਵਾਹ ਇਸ ਦੇ ਸਿਰ ਵਿੱਚ ਵੀ ਪਈ ਹੈ ਪਰ ਫਿਰ ਵੀ ਇਸ ਨੂੰ ਅਮਨ ਸ਼ਾਂਤੀ ਕਦੇ ਨਹੀਂ ਚੁੰਬੜੀ। ਮਰੇ ਸਾਹਿਤਕਾਰਾਂ ਦੇ ਸਿਵੇ ਫਰੋਲਣੇ ਵਿੱਚ ਤਾਂ ਇਹ ਦੁਨੀਆਂ ਦੇ ਮਹਾਨ ਤਾਂਤਰਿਕਾਂ ਨਾਲੋਂ ਵੀ ਜ਼ਿਆਦਾ ਤਜਰਬਾ ਰੱਖਦਾ ਹੈ। ਇਸ ਤੋਂ ਬਿਨਾਂ ਇਹਨਾਂ ਨੇ ਹੁਣ ਆਪਣਾ ਗੁਰੂਡੰਮ ਵੀ ਬਣਾ ਲਿਆ ਹੈ,ਹਰ ਇੱਕ ਚੇਲੇ ਜਾਂ ਸੰਗਤ ਵਿੱਚ ਆਉਣ ਵਾਲੇ ਨੂੰ ਆਪਣੀ ਗੁਰਗੱਦੀ ਵਾਹ ਲੱਗਦੀ ਨੂੰ ਬਖਿਸ਼ਸ ਹੀ ਦਿੱਦੇ ਹਨ ਕਿ ਬੱਸ ਫਿਲਹਾਲ ਮੈਨੂੰ ਇਹ ਫਤਵੇਖਾਨਾ ਚਲਾਈ ਜਾਣ ਦੇ ਕੁਝ ਸਮੇਂ ਮਗਰੋਂ ਇਸ ਦਾ ਵਾਰਸ ਤੈਨੂੰ ਹੀ ਬਣਾ ਦੇਣਾ ਹੈ,ਜਿਵੇਂ ਅੱਜਕੱਲ੍ਹ ਇਸ ਦੇ ਇੱਕ ਅੰਕ ਵਿੱਚ ਮੇਰੀ  ਅਗਨੀ-5 ਦੇ ਲਿਖੇ ਸੱਤ ਸੱਤ ਅੱਠ ਅੱਠ ਸਨਸਨੀ ਭਰਪੂਰ ਆਰਟੀਕਲ ਛਪਦੇ ਹਨ ਕੱਲ੍ਹ ਤੇਰੇ ਛਪਿਆ ਕਰਨਗੇ।  ਜੇ ਅਗਲਾ ਖਹਿੜਾ ਛੱਡਾ ਵੀ ਲਵੇ ਤਾਂ ਕਿਸੇ ਨਾ ਕਿਸੇ ਬਹਾਨੇ ਸਤਿਸੰਗ ਦੇ ਸੁਨੇਹੇ ਬਾਬਾ ਜੀ ਵੱਲੋਂ ਘੱਲੇ ਜਾਂਦੇ ਰਹਿੰਦੇ ਹਨ ਕਦੇ ਮਿੱਤਰਾਂ,ਰਿਸ਼ਤੇਦਾਰਾ ਰਾਹੀਂ ਕਦੇ ਕਦੇ ਤਾਂ ਉਨ੍ਹਾਂ ਦੀਆਂ ਘਰਵਾਲੀਆਂ  ਰਾਹੀਂ ਵੀ ਕਿ ਮੈ ਤਾਂ ਤੇਰੇ ਘਰ ਵਾਲੇ ਨੂੰ ਸਮੇਤ ਅਗਨੀ-5 ਦੇ ਪੂਰਾ ਫਤਵੇਖਾਨਾਂ ਹੀ ਦੇਣ ਨੂੰ ਫਿਰਦਾ ਹਾਂ। ਪਿੱਛੇ ਜਿਹੇ ਇਨ੍ਹਾਂ ਨੇ ਆਪਣੀ ਇੱਕ ਚੇਲੀ ਨੂੰ  ਪੰਜਾਬੀ ਸਾਹਿਤ ਦੀ "ਮਿੰਨੀ ਸੱਕਤਰੇਤ" ਵਿੱਚ ਨੌਕਰੀ ਦਿਵਾਉਣ ਲਈ ਵੀ ਪੂਰਾ ਜ਼ੋਰ ਲਾਇਆ ਅਤੇ ਪ੍ਰਚਾਰਿਆਂ ਕਿ  ਜੇ ਇਸ ਨੂੰ  ਪੰਜਾਬੀ ਸਾਹਿਤ ਦੀ "ਮਿੰਨੀ ਸੱਕਤਰੇਤ" ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਪੰਜਾਬੀ ਭਾਸ਼ਾ ਦਾ ਬਹੁਤ ਨੁਕਸਾਨ ਹੋ ਜਾਣਾ ਹੈ ਇਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸਾਹਿਤ ਖਾਸਕਰ ਕਵਿਤਾ ਵਿਚਲੀ ਖੜੋਤ ਨੂੰ ਸਿਰਫ ਇਨ੍ਹਾਂ ਦੀ ਓਹੀ ਚੇਲੀ ਹੀ ਤੋੜ ਸਕਦੀ ਹੈ। ਬਾਕੀ ਮੁੱਕਦੀ ਗੱਲ ਹੈ ਇਨ੍ਹਾਂ ਨੇ ਇੱਕ ਬਰੀਕ ਰਮਜ਼ ਬੜੀ ਦੇਰ ਪਹਿਲਾਂ ਹੀ ਸਮਝ ਲਈ ਸੀ ਕਿ ਜਿਵੇਂ ਫਿਲਮਾਂ ਵਿੱਚ ਸਿੱਧਾ ਸਿਸਟਮ ਚਲਦਾ ਹੈ ਕਿ ਟ੍ਰੈਡ ਨੂੰ ਫਲੋ ਕਰੋ, ਸਾਹਿਤ ਵਿੱਚ ਹੈ ਟ੍ਰੈਡ ਦਾ ਵਿਰੋਧ ਕਰੋ।

ਅਰਾਜਕਤਾਵਾਦੀਆਂ ਦੀ ਤਰਜ਼ ਉੱਪਰ ਹਰ ਇੱਕ ਚੀਜ਼ ਦੀ ਅਲੋਚਨਾ ਕਰੋ, ਨਵਾਂ ਕੀ ਸਿਰਜਣਾ ਹੈ ਇਹ ਪਤਾ ਨਹੀਂ ,ਪਰ ਸਿਸਟਮ ਦਾ ਵਿਰੋਧ ਕਰੋ। ਅੱਜਕੱਲ੍ਹ ਇਨ੍ਹਾਂ ਬਾਬਿਆ ਨੂੰ 'ਕਵਿਤਾ ਦਆਤੰਕ' ਸਤਾ ਰਿਹਾ ਹੈ, ਜਿਵੇਂ ਪਾਕਿਸਤਾਨ ਨੂੰ ਅਮਰੀਕਾ ਦਾ ਅੱਤਵਾਦ ਦੇ ਖਿਲਾਫ ਵੱਧਦਾ ਦਬਾਉ ਸਤਾ ਰਿਹਾ ਹੈ, ਪੰਜਾਬੀ ਸਾਹਿਤ ਵਿੱਚ ਇਨਾਮ ਸਨਮਾਨ ਦੀ ਬੜੀ ਮੱਹਤਤਾ ਹੈ ਫਿਰ ਚਾਹੇ ਉਹ "ਦਿੱਲੀ" ਤੋਂ ਮਿਲੇ ਜਾ "ਇਟਲੀ " ਤੋਂ,ਪਰ ਜੇ ਨਾ ਮਿਲੇ ਤਾਂ ਕਿਸੇ "ਨੂਰ" ਨੂੰ ਬੇਨੂਰ ਕਰ ਦੇਣਾ ਵੀ ਸ਼ਾਇਦ ਇਸ ਅੱਤਵਾਦ ਵਿੱਚ ਜਾਇਜ਼ ਹੀ ਹੋਵੇ। ਪਰ ਸਾਹਿਤ ਦੇ ਅੱਤਵਾਦੀ ਜੀ ਤਾਂ ਆਪਣੀ ਵੱਖਰੀ  ਲਿਸਟ ਵੀ ਬਣਾ ਕੇ ਛਾਪ ਦਿੰਦੇ ਹਨ ਕਿ ਕਿਸ ਨੂੰ ਪੰਜਾਬੀ ਸਾਹਿਤ ਦੀ ਯੂ.ਐੱਨ.ਓ ਨੂੰ ਸਨਮਾਨ ਦੇਣਾ ਚਾਹੀਦਾ ਸੀ ਕਿਸ ਨੂੰ ਨਹੀਂ। ਇਸ ਧੁਰ-ਦਰਗਾਹੀ ਵਿਦਵਾਨ ਦੀ ਹਮੇਸ਼ਾਂ ਇੱਕ ਰੀਝ ਰਹੀ ਹੈ ਕਿ ਉਹ ਵੀ ਬਲਵੰਤ ਗਾਰਗੀ ਵਰਗੇ ਦੋ ਚਾਰ ਰੇਖਾ-ਚਿੱਤਰ ਵਾਹ ਕੇ ਧੁੰਮਾਂ ਪਾ ਦੇਣਾ ਚਾਹੁੰਦਾ ਹੈ, ਪਰ ਦਿਮਾਗ ਦੀ ਕੈਨਵਸ ’ਤੇ ਜੰਮ ਚੁੱਕੀ ਇਰਖਾ ਦੀ ਕਾਲੀ ਸਿਆਹੀ ਦੇ ਧੱਬੇ ਉਨ੍ਹਾਂ ਕੋਲੋਂ ਅਜਿਹਾ ਹੋਣ ਨਹੀਂ ਦਿੰਦੇ। ਕਹਿੰਦੇ ਹਨ ਜਦ ਰੱਬ ਕਿਸੇ ਇਨਸਾਨ ਨੂੰ ਧਰਤੀ ਉੱਪਰ ਭੇਜਦਾ ਹੈ ਤਾਂ ਨਾਲ ਹੀ ਉਸਦੀ ਡਿਊਟੀ ਵੀ ਦੱਸ ਦਿੰਦਾ ਹੈ ਕਿ ਤੂੰ ਧਰਤੀ ਉੱਪਰ ਜਾ ਕੇ ਕੀ ਕੰਮ ਕਰਨਾ ਹੈ,ਜਿਵੇਂ ਕਿਸੇ ਨੂੰ ਲੇਖਕ, ਕਿਸੇ ਨੂੰ ਮਿਸਤਰੀ, ਕਿਸੇ ਨੂੰ ਡਾਕਟਰ ਪਰ ਕਦੇ ਕਦੇ ਰੱਬ ਕੋਲ ਵੀ ਕੰਮ ਮੁੱਕ ਜਾਂਦੇ ਹੋਣੇ ਨੇ ਤਾਂ ਉਸ ਵੇਲੇ ਜੋ ਬੰਦਾ ਧਰਤੀ 'ਤੇ ਜਾਣ ਲਈ ਸਾਹਮਣੇ ਆਉਂਦਾ ਹੋਣਾ ਹੈ, ਉਸ ਨੂੰ ਕਿਹਾ ਜਾਂਦਾ ਹੋਣੈ " ਤੂੰ ਕਰਨਾ ਇਹ ਹੈ ਕਿ ਜੋ ਕੰਮ ਕਰਦੇ ਹਨ, ਉਨ੍ਹਾਂ ਦੇ ਕੰਮ ਵਿੱਚ ਲੱਤ ਅੜਾਈ ਜਾ, ਤੂੰ ਬੱਸ ਹਰ ਇੱਕ ਕੰਮ ਦੀ ਨੁਕਤਾਚੀਨੀ ਕਰਨੀ ਹੈ"। ਬਸ ਐਸੇ ਹੀ ਕਿਸੇ ਸਮੇਂ ਸਾਹਿਤ ਦੇ ਇਸ ਅੱਤਵਾਦੀ  ਨੇ ਧਰਤੀ  ਉੱਪਰ ਅਵਤਾਰ ਧਾਰਿਆ ਹੋਵੇਗਾ।

ਈ ਮੇਲ:    [email protected]

Comments

sunny

gud lekh

Dr. Sukhdeep

ਸਿਰਲਖ ਸੋਹਣਾ ਹੈ....ਕਿਥੋਂ ਸੁੱਝਿਆ ????????????????????????

Dr. Sukhdeep

ਸਿਰਲੇਖ****

ਡਾ. ਸੁਖਦੀਪ

ਹੁਣ ਤੇਰੇ ਤੇ ਲੇਖ ਮੈਨੂੰ ਲਿਖਣਾ ਪਊ "ਫੇਸਬੁੱਕ ਦਾ ਓਬਾਮਾ" ਜੀਹਨੇ ਅੱਤਵਾਦੀਆਂ ਨੂੰ "ਟਿਕਾਣੇ" ਲਾਉਣ ਦਾ ਬੀੜਾ ਚੁੱਕਿਐ...

ਬਲਜੀਤ ਸਿੰਘ

ਸਾਲ ਕੁ ਪਹਿਲਾ ਇੰਦਰਜੀਤ ਕਾਲਾ ਸੰਘਿਆਂ ਦਾ ਆਰਟੀਕਲ ਗ਼ਜ਼ਲ ਦਾ ਮੁੱਖ ਮੰਤਰੀ ਪੜ੍ਹਿਆ ਸੀ ,ਉਹੀ ਸਵਾਦ ਅੱਜ ਫਿਰ ਆ ਗਿਆ ਯਾਰ

munda gill

o tun v tan punjab de sunny liyon he hai....tera sare laikh ek pased hunde hun kade baldev singh shadaknama te tawa kade jaswant singh kawel te..... awe na kagej kale kari ja...shakel ton he chor lagda.........

dhanwant bath

bus ton v ah he kuj karda inderjeet gurbachen kol tan fer v kuj ha tai ton begair kase dai he...

ravi verma

jine kute khane teri hunde ha koi admi hunda tan ....?

veru good veerey

dsm

bilkul bakwaas article..

harmesh lal

kamaal kar ditti kaka ,sahi jawab ditta attwadi nu

ਬਿੰਦਰ ਪਾਲ

ਕੋਈ ਆਲੋਚਨਾ ਕਰੇ ਮਸ਼ਹੂਰੀ ਲਈ ਕੋਈ ਲਿਖਦਾ ਮਸ਼ਹੂਰੀ ਲਈ ਸੌਦਾ ਇੱਕੋ ਜਿਆ

Paramjit Gill

Excellent commentary, swaad aa gia. Some people think that they were born to set the World straight. That is what this Mahapursh thinks. He claims that he is being ultra honest because he does not care about University appointments, awards and chairs.

raman sharma

paramjit gill saab ah ghall (universty walli shad k )es kalla sangya te v duk,de hai...ah v mashuri da baot vada bhukh ha es de hor laikh pad baot he halke shorit khaten de daod wich ha ah kalla....

Gurjinder Mangat

KI AA IHE YAAR.. KITHE KDO.. IH ATTWAADI KAUN AA???

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ