Thu, 21 November 2024
Your Visitor Number :-   7253977
SuhisaverSuhisaver Suhisaver

ਕਾਂਸ਼ੀ ਰਾਮ ਤੇਰੇ ਸੰਘਰਸ਼ ਨੂੰ ਸਲਾਮ -ਸ਼ਿਵ ਕੁਮਾਰ ਬਾਵਾ

Posted on:- 05-10-2013

15 ਮਾਰਚ, 1934 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਖਵਾਸਪੁਰ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਪੈਦਾ ਹੋਏ ਕਾਂਸ਼ੀ ਰਾਮ ਨੇ ਰੋਣ ਪਹਿਲੀ ਕਿਲਕਾਰੀ ਹੀ ਅਜਿਹੀ ਕੱਢੀ ਕਿ ਸਮੁੱਚਾ ਪਰਿਵਾਰ ਹਲੂਣ ਕੇ ਰੱਖ ਦਿੱਤਾ। ਗਰੀਬ ਪਰਿਵਾਰ ਵਿੱਚ ਜਨਮੇ ਕਾਂਸ਼ੀ ਰਾਮ ਨੇ ਆਪਣੀ 10 ਸਾਲ ਦੀ ਉਮਰ ਵਿੱਚ ਕਈ ਅਜਿਹੇ ਕੰਮ ਕਰਨੇ ਸ਼ਰੂ ਕਰ ਦਿੱਤੇ ਸਨ ਕਿ ਜਿਹਨਾਂ ਤੋਂ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਉਕਤ ਲੜਕਾ ਇਕ ਦਿਨ ਜ਼ਰੂਰ ਚਮਕੇਗਾ।
ਗਰੀਬੀ ਦੀ ਦਲ ਦਲ ਵਿੱਚ ਆਪਨੇ 10 ਵੀਂ ਤੱਕ ਦੀ ਪੜ੍ਹਾਈ ਵਿੱਚ ਚੰਗੇ ਮਾਅਰਕੇ ਮਾਰੇ । ਵਿਦਿਆਰਥੀ ਜੀਵਨ ਦੌਰਾਨ ਆਪ ਆਪਣੇ ਦੇਸ਼ ਦੇ ਦੱਬੇ ਕੁੱਚਲੇ ਲੋਕਾਂ ਦੀ ਜ਼ਿੰਦਗੀ ਅਤੇ ਰਹਿਣ ਸਹਿਣ ਨੂੰ ਦੇਖਕੇ ਬਹੁਤ ਦੁੱਖੀ ਹੁੰਦੇ ਸਨ। ਨੰਗੇ ਪੈਰ, ਨਿੱਕਰ ਤੇ ਫੱਟਾਂ ਵਾਲੇ ਕੁਰਤੇ ਪਜ਼ਾਮੇ ਵਾਲੇ ਸਫਰ ਦੌਰਾਨ ਹੀ ਆਪ ਕਾਲਜ ਵਿਦਿਆ ਗ੍ਰਹਿਣ ਕਰਨ ਜੁੱਟ ਪਏ। ਆਪਨੇ ਬੀ ਐਸ ਸੀ ਕਰਨ ਉਪਰੰਤ ਕੁਝ ਸਮਾਂ ਸਰਕਾਰੀ ਨੌਕਰੀ ਕੀਤੀ।
ਆਪ ਇੱਕ ਉਚ ਕੋਟੀ ਦਾ ਵਿਗਿਆਨਿਕ ਬਣਨਾ ਚਾਹੁੰਦੇ ਸਨ ਪ੍ਰੰਤੂ ਦੇਸ਼ ਵਿੱਚ ਗਰੀਬਾਂ ਦੀ ਹਾਲਤ ਦੇਖਕੇ ਆਪਦਾ ਉਕਤ ਸਪਨਾ ਵਿੱਚ ਹੀ ਰਹਿ ਗਿਆ । ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਆਪ ਪਹਿਲਾਂ ਤੋਂ ਹੀ ਕਾਇਲ ਸਨ। ਮਹਾਤਮਾ ਜਿਓਤੀਬਾ ਫੂਲੇ , ਛੱਤਰਪਤੀ ਸ਼ਾਹੂ ਜੀ, ਸ੍ਰੀ ਗੁਰੂ ਰਵਿਦਾਸ ਅਤੇ ਡਾ ਭੀਮ ਰਾਓ ਅੰਬੇਡਕਰ ਨਾਲ ਸਬੰਧਤ ਵਿਚਾਰਧਾਰਾ ਵਾਲੇ ਅੰਦੋਲਨਾਂ ਦੀ ਲਹਿਰ ਨੇ ਆਪਦੇ ਮਨ ਤੇ ਡੂੰਘਾ ਅਸਰ ਛੱਡਿਆ ਜਿਸ ਸਦਕਾ ਆਪ ਆਪਣੇ ਨਾਲ ਨੌਕਰੀ ਦੌਰਾਨ ਘਟੀ ਇਕ ਮਾਮੂਲੀ ਜਿਹੀ ਘਟਨਾ ਨੂੰ ਨਾ ਸਹਿਣ ਕਰਦੇ ਹੋਏ ਨੌਕਰੀ ਛੱਡਕੇ ਦੱਬੇ ਕੁਚਲੇ ਸਮਾਜ ਵਿੱਚ ਜਾਗਰਤੀ ਪੈਦਾ ਕਰਨ ਲਈ ਸੰਘਰਸ਼ ਦੇ ਰਾਹ ਤੁਰ ਪਏ।

ਬੁਲੰਦ ਹੌਸਲੇ ਦੇ ਮਾਲਿਕ ਕਾਂਸ਼ੀ ਰਾਮ ਨੇ ਦਲਿਤ ਸਮਾਜ ਵਿੱਚ ਇੱਕ ਅਜਿਹੀ ਚਿਣਗ ਪੈਦਾ ਕੀਤੀ, ਲਾਟ ਬਾਲੀ ਕਿ ਸਮੁੱਚਾ ਸਮਾਜ ਆਪ ਵਲੋਂ ਸ਼ੁਰੂ ਕੀਤੇ ਸੰਘਰਸ਼ ਦਾ ਹਮਾਇਤੀ ਬਣ ਗਿਆ। ਇਸਨੂੰ ਹੋਰ ਪਕੇਰਾ ਕਰਨ ਲਈ ਆਪਨੇ ਦੱਬੇ ਕੁੱਚਲੇ ਸਮਾਜ ਨਾਲ ਜੁੜੇ ਮੁਲਾਜ਼ਮਾਂ ਨੂੰ ਆਪਣੇ ਨਾਲ ਜੋੜਨ ਦਾ ਤਹੱਈਆ ਕੀਤਾ ਜਿਸ ਸਦਕਾ ਸਮੁੱਚਾ ਮੁਲਾਜ਼ਮ ਵਰਗ ਇਕਮੁੱਠ ਹੋ ਕੇ ਆਪ ਨਾਲ ਖੜ੍ਹਾ ਹੋਇਆ ਅਤੇ ਹਰ ਕੁਰਬਾਨੀ ਦੇਣ ਲਈ ਪ੍ਰਣ ਕੀਤਾ। ਆਪਨੇ ਦੇਸ਼ ਦੇ ਸਮੂਹ ਦਲਿਤ ਮੁਲਾਜ਼ਮਾਂ ਨੂੰ ਆਪਣੇ ਨਾਲ ਜੋੜਨ ਲਈ ਅਤੇ ਇਸ ਲਹਿਰ ਨੂੰ ਪ੍ਰਚੰਡ ਕਰਨ ਲਈ 6 ਦਸੰਬਰ 1978 ਤੱਕ ਭਾਰਤ ਦੇ ਹਰ ਸੂਬੇ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਸਾਈਕਲ ਯਾਤਰਾ ਕਰਕੇ ਲੋਕਾਂ ਤੱਕ ਪਹੁੰਚ ਕੀਤੀ ਅਤੇ ਆਪਣੀ ਜਾਦੂਈ ਅਤੇ ਪ੍ਰਭਾਵਸ਼ਾਲੀ ਤਕਰੀਰਾਂ ਨਾਲ ਸਮੁੱਚੇ ਸਮਾਜ ਨੂੰ ਜੋੜਿਆ,ਹਲੂਣਿਆਂ, ਟੂੰਬਿਆ ਅਤੇ ਆਪਣੇ ਨਾਲ ਜੋੜਿਆ।

ਇਸ ਉਪਰੰਤ ਆਪ ਨੇ ਬਾਮਸੇਫ ਨਾਮ ਦੀ ਜਥੇਬੰਦੀ ਖੜੀ ਕਰ ਦਿੱਤੀ ਅਤੇ ਇਸਦੇ ਮਧਿਅਮ ਰਾਹੀਂ ਆਪਨੇ ਮੁਲਾਜ਼ਮਾਂ ਵਿੱਚ ਸੰਦੇਸ਼ –ਸੁਨੇਹਾ ਦਿੱਤਾ ਕਿ ਜੇਕਰ ਦੇਸ਼ ਵਿੱਚ ਸਮਾਜ ਦੇ ਦਲਿਤ ਮੁਲਾਜ਼ਮ ਵਰਗ ਨੂੰ ਅਹਿਸਾਸ ਹੋ ਜਾਏ ਕਿ ਉਸ ਨਾਲ ਸਬੰਧਤ ਬਾਕੀ ਸਮਾਜ ਦੇ ਲੋਕ ਮਨੂੰਵਾਦੀ ਸੋਚ ਨਾਲ ਸਬੰਧਤ ਲੋਕਾਂ ਦੀਆਂ ਭਾਵਨਾਂਵਾਂ , ਰੀਝਾਂ, ਸੁਪਨਿਆਂ ਅਤੇ ਹੱਕਾਂ ਦਾ ਕਤਲ ਕਰ ਰਹੇ ਹਨ ਤਾਂ ਦੇਸ਼ ਦਾ ਸਮੁੱਚਾ ਆਰਥਿਕ ਪੱਖੋਂ ਪੱਛੜਿਆ ਸਮਾਜ ਇਕ ਮੰਚ ਤੇ ਇਕੱਠਾ ਹੋ ਕੇ ਦੇਸ਼ ਤੇ ਵਰ੍ਹਿਆਂ ਬੱਧੀ ਰਾਜ ਕਰ ਰਹੇ ਮੁੱਠੀ ਭਰ ਲੋਕਾਂ ਤੋਂ ਰਾਜਗੱਦੀ ਖੋਹ ਸਕਦਾ ਹੈ।ਦੇਸ਼ ਦੇ ਦਲਤਾਂ ਅਤੇ ਹੋਰ ਗਰੀਬ ਅਤੇ ਪੱਛੜੇ ਲੋਕਾਂ ’ ਤੇ ਕਾਂਸ਼ੀ ਰਾਮ ਦੀ ਇਸ ਵਿਚਾਰਧਾਰਾ ਅਤੇ ਨਾਅਰੇ ਦਾ ਜਾਦੂਈ ਅਸਰ ਹੋਇਆ । ਸਮਾਜ ਦੇ ਲੋਕਾਂ ਵਿੱਚ ਉਕਤ ਲਹਿਰ ਪੈਦਾ ਕਰਨ ਲਈ ਆਪਨੇ ਆਪਣਾ ਘਰ ਪਰਿਵਾਰ ਪੂਰੀ ਤਰ੍ਹਾਂ ਤਿਆਗ ਦਿੱਤਾ ਜਿਸ ਸਦਕਾ ਆਪਨੇ ਉਹਨਾਂ ਨਾਲ ਕਈ ਸਾਲ ਰਾਬਤਾ ਹੀ ਕਾਇਮ ਨਾ ਕੀਤਾ । ਆਪ ਨੇ 1973 ਤੋਂ 1978 ਤੱਕ ਸਖਤ ਮਿਹਨਤ ਕਰਕੇ ਆਪਣੇ ਆਪਨੂੰ ਕੌਮੀ ਆਗੂ ਵਜੋਂ ਉਭਾਰ ਲਿਆ। ਆਪ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ ਦੇ ਮੈਂਬਰ ਚੁਣੇ ਗਏ। ਉਸ ਸਮੇਂ ਆਪਦਾ ਜੱਦੀ ਪਿੰਡ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦਾ ਸੀ। ਕੇਂਦਰ ਸਰਕਾਰ ਵਲੋਂ ਲੋਕ ਸਭਾ ਮੈਂਬਰ ਨੂੰ ਪਿੰਡਾਂ ਦੇ ਵਿਕਾਸ ਲਈ ਦਿੱਤੇ ਜਾਣ ਵਾਲੇ ਫੰਡਾ ਦਾ ਆਪਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਹੀ ਪਤਾ ਲੱਗਾ । ਉਹਨਾਂ ਹੁਸ਼ਿਆਰਪੁਰ ਦੇ ਲੋਕ ਸਭਾ ਮੈਂਬਰ ਹੁੰਦਿਆਂ ਪਿੰਡਾਂ ਨੂੰ ਖੁਲ੍ਹਕੇ ਵਿਕਾਸ ਲਈ ਗਰਾਂਟਾਂ ਵੰਡੀਆ ਜੋ ਪਹਿਲਾਂ ਕਦੇ ਵੀ ਕਿਸੇ ਐਮ ਪੀ ਨੇ ਨਹੀਂ ਵੰਡੀਆਂ ਸਨ। ਆਪ ਦਾ ਕਹਿਣਾ ਹੈ ਕਿ ਦੇਸ਼ ਦੇ ਗਰੀਬ ਲੋਕਾਂ ਜਿਹਨਾਂ ਦੀ ਸੰਖਿਆ ਦੇਸ਼ ਵਿੱਚ ਇਸ ਵਕਤ ਰਾਜ ਗੱਦੀ ਸੰਭਾਲੀ ਬੈਠੇ ਮਨੂੰਵਾਦੀ ਸੋਚ ਨਾਲ ਸਬੰਧਤ ਲੋਕਾਂ ਨਾਲੋਂ 15 ਗੁਣਾਂ ਵੱਧ ਹੈ ਨੂੰ ਸਤਾ ਵਿੱਚ ਭਾਈਵਾਲ ਬਣਨ ਦਾ ਚਸਕਾ ਪਾਉਂਣਾ ਮੇਰਾ ਪਹਿਲਾ ਕੰਮ ਹੈ। ਸ੍ਰੀ ਕਾਂਸ਼ੀ ਰਾਮ ਨੇ ਇਸ ਕੰਮ ਵਿੱਚ ਸਫਲਤਾ ਹੀ ਪ੍ਰਾਪਤ ਨਹੀਂ ਕੀਤੀ ਸਗੋਂ ਸੱਤਾ ਦਾ ਅਨੰਦ ਪ੍ਰਾਪਤ ਕਰ ਰਹੀਆਂ ਮਨੂੰਵਾਦੀ ਸੋਚ ਵਾਲੀਆਂ ਪਾਰਟੀਆਂ ਦੇ ਆਗੂਆਂ ਦੀ ਮਜ਼ਬੂਰੀ ਬਣ ਗਿਆ ।

14 ਅਪ੍ਰੈਲ, 1984 ਨੂੰ ਬਹੁਜਨ ਸਮਾਜ ਪਾਰਟੀ ਦਾ ਗਠਨ ਕਰਕੇ ਦੇਸ਼ ਦੇ ਦਲਿਤਾਂ ਵਿੱਚ ਜਾਗਿ੍ਰਤੀ ਪੈਦਾ ਕਰਨ ਲਈ ਧੂੰਆਂ ਧਾਰ ਪ੍ਰਚਾਰ ਅਰੰਭ ਕੀਤਾ। ਉਹਨਾਂ ਡਾ. ਅੰਬੇਡਕਰ ਦੇ ਸੁਪਨੇ ਨੂੰ ਸਕਾਰ ਕਰਨ ਲਈ ਭਾਰਤ ਦੇ ਹਰ ਪਿੰਡ , ਸ਼ਹਿਰ ਅਤੇ ਸੂਬਿਆਂ ਵਿੱਚ ਪੈਦਲ, ਸਾਈਕਲ ਅਤੇ ਮਹਾਂ ਰੈਲੀਆਂ ਕਰਕੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ। ਇਸ ਵਕਤ ਬਸਪਾ ਦਾ ਚੋਣ ਨਿਸ਼ਾਨ ਹਾਥੀ ਹੋਰਨਾ ਪਾਰਟੀਆਂ ਨਾਲੋਂ ਲੋਕਾਂ ਵਿੱਚ ਵੱਧ ਪਾਪੂਲਰ ਹੋ ਗਿਆ। ਬਸਪਾ ਨੇ ਕਾਸ਼ੀ ਰਾਮ ਦੀ ਅਗਵਾਈ ਵਿੱਚ ਦੇਸ਼ ’ ਚ ਤਕੜਾ ਜਨ ਅਧਾਰ ਸਥਾਪਿਤ ਕਰ ਲਿਆ। ਕੇਂਦਰੀ ਪਾਰਟੀਆਂ ਵਿੱਚ ਮਾਨਤਾ ਪ੍ਰਾਪਤ ਕਰਨ ਲਈ ਭਾਵੇਂ ਇਸਨੂੰ 20 ਸਾਲ ਦਾ ਲੰਬਾ ਅਤੇ ਤਕੜਾ ਸੰਘਰਸ਼ਕਰਨ ਦੇ ਬਾਵਜੂਦ ਰਾਜਨੀਤੀ ਦਾ ਉਹ ਸੁੱਖ ਪ੍ਰਾਪਤ ਨਹੀਂ ਹੋ ਸਕਿਆ ਜਿਸ ਲਈ ਸੰਘਰਸ਼ ਕਰਦਿਆਂ ਉਹ ਆਪਣੇ ਲੋਕਾਂ ਨੂੰ ਵਿਛੌੜਾ ਦੇ ਗਏ ਪ੍ਰੰਤੂ ਪਾਰਟੀ ਕੋਲ ਇਸ ਵਕਤ 4 ਕਰੋੜ ਤੋਂ ਵੀ ਵੱਧ ਮਜ਼ਬੂਤ ਅਤੇ ਪੱਕਾ ਵੋਟ ਬੈਂਕ ਹੈ ਜਿਸਦੀ ਬਦੌਲਤ ਦੇਸ਼ ਅਤੇ ਸੂਬਿਆਂ ਵਿੱਚ ਰਲੀਆਂ ਮਿਲੀਆਂ ਪਾਰਟੀਆਂ ਦੀਆਂ ਸਰਕਾਰਾਂ ਹੋਂਦ ਵਿੱਚ ਆਈਆਂ ।

ਇਸ ਵਕਤ ਸੂਬਿਆਂ ਅਤੇ ਕੇਂਦਰੀ ਸਰਕਾਰਾਂ ਦੀ ਚਾਬੀ ਬਸਪਾ ਦੇ ਹੱਥ ਵਿੱਚ ਹੈ। ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ, ਬਿਹਾਰ ਹਰਿਆਣਾ , ਜੰਮੂ ਕਸ਼ਮੀਰ ਸਮੇਤ ਹੋਰ ਅਜਿਹੇ ਪ੍ਰਾਂਤ ਹਨ ਜਿਥੇ ਬਸਪਾ ਮਜ਼ਬੂਤ ਸਥਿੱਤੀ ਵਿੱਚ ਹੈ। ਉੱਤਰ ਪ੍ਰਦੇਸ਼ ਵਿੱਚ ਸੱਤਾ ਦਾ ਅਨੰਦ ਮਾਣ ਚੁੱਕੀ ਬਸਪਾ ਦਿੱਲੀ ਦੇ ਤਖਤ ਉਤੇ ਪਹੁੰਚਣ ਲਈ ਸੁਪਨਾ ਪਾਲ ਰਹੀ ਹੈ। ਕਾਂਸ਼ੀ ਰਾਮ ਇਕ ਅਜਿਹੀ ਸ਼ਖਸ਼ੀਅਤ ਦਾ ਨਾਮ ਹੈ ਜਿਸਨੇ ਆਪਣੇ ਕਿਸੇ ਵੀ ਆਗੂ ਨੂੰ ਪਾਰਟੀ ਵਿੱਚੋਂ ਖੁਦ ਨਹੀਂ ਕੱਢਿਆ ਸਗੋਂ ਉਸਨੂੰ ਸੱਤਾ ਦਾ ਸੁੱਖ ਪ੍ਰਾਪਤ ਕਰਵਾਇਆ ਹੈ । ਲੋਕ ਬਸਪਾ ਅਤੇ ਉਸਦੀ ਵਿਚਾਰਧਾਰਾ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ । ਅਜ ਬਸਪਾ ਤੋਂ ਵੱਖ ਹੋ ਕੇ ਬਣੇ ਛੋਟੇ ਵੱਡੇ ਗਰੁੱਪਾਂ ਅਤੇ ਉਹਨਾਂ ਦੇ ਮੁੱਖੀਆਂ ਦੀ ਨਾ ਕੋਈ ਹੌਂਦ ਹੈ ਅਤੇ ਨਾਲ ਹੀ ਕੋਈ ਸਿਆਸੀ ਭਵਿੱਖ ਹੈ।

ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਪਾਰਟੀ ਦਾ ਅਧਾਰ ਪਹਿਲਾਂ ਨਾਲੋਂ ਕਮਜ਼ੋਰ ਹੋਇਆ ।ਕਿਸੇ ਸੂਬੇ ਵਿੱਚ ਸਫਲਤਾ ਪੂਰਵਕ ਜਿੱਤ ਹਾਸਲ ਨਹੀਂ ਕਰ ਸਕੀ ਇਸ ਦੇ ਬਾਵਜੂਦ ਵੋਟ ਬੈਂਕ ਮਜ਼ਬੂਤ ਹੋਇਆ ਹੈ ਜਿਸਦਾ ਭਾਵ ਹੈ ਕਿ ਵੋਟਰ ਤਾਂ ਸੱਚੇ ਦਿਲੋਂ ਪਾਰਟੀ ਨਾਲ ਜੁੜਿਆ ਹੈ । ਹਾਥੀ ਤਾਂ ਭਾਰਤ ਦੇ ਹਰ ਸੂਬੇ ਵਿੱਚ ਤਾਕਤਵਰ ਹੈ ਪਰ ਅਫਸੋਸ ਹੈ ਕਿ ਉਸਦਾ ਸਾਰਥੀ ਸਵ ਕਾਂਸ਼ੀ ਰਾਮ ਦੀ ਵਿਚਾਰਧਾਰਾ ਅਤੇ ਉਸਦੇ ਸੰਘਰਸ਼ ਨੂੰ ਭੁੱਲ ਗਿਆ ਲੱਗਦਾ ਹੈ. ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ ਜੇਕਰ ਪਾਰਟੀ ਦੇ ਵਿਕਾਓ ਆਗੂ ਆਪਸੀ ਖਿਚੋਤਾਣ ਨੂੰ ਤਿਆਗਕੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਬਸਪਾ ਲਈ ਦਿੱਲੀ ਦਾ ਤਖਤ ਦੂਰ ਨਹੀਂ ਹੈ।

ਸੰਪਰਕ:  +91 95929 54007

Comments

Saiful

Just what the doctor orederd, thankity you!

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ