-ਬਲਕਰਨ 'ਕੋਟ ਸ਼ਮੀਰ'
'ਅਸਾਂ ਤਾਂ ਜ਼ੋਬਨ ਰੁੱਤੇ ਮਰਨਾ' ਕਹਿਣ ਵਾਲ਼ਾ ਸ਼ਿਵ ਸੱਚੀਓਂ ਜਵਾਨੀ ਪਹਿਰ ਹੀ ਤੁਰ ਗਿਆ। ਤੁਰ ਗਏ ਵਾਪਸ ਨਹੀਂ ਆਉਂਦੇ..ਪਰ ਸ਼ਿਵ ਦੇ ਕਰੁੱਤੇ ਤੁਰ ਜਾਣ ਦਾ ਜ਼ਖਮ ਪੰਜਾਬੀ-ਸਾਹਿਤ ਪ੍ਰੇਮੀਆਂ ਲਈ ਸਦਾ ਹਰਾ ਰਹੇਗਾ।
ਜਦੋਂ ਵੀ ਕਿਤੇ ਪੰਜਾਬੀ ਸ਼ਾਇਰੀ ਦੀ ਗੱਲ ਚੱਲੇ ਤਾਂ ਸ਼ਿਵ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ। ਸ਼ਿਵ ਨੂੰ ਪੰਜਾਬੀ ਦਾ 'ਜੌਨ ਕੀਟਸ' ਕਿਹਾ ਜਾਂਦਾ ਹੈ। ਰਾਵੀ ਦਰਿਆ ਦੇ ਪਾਣੀਆਂ ਦਾ ਜਾਇਆ ਸ਼ਿਵ ਆਪਣੀ ਵਿਲੱਖਣ ਸਿਰਜਣਾ ਕਾਰਨ ਛੋਟੀ ਉਮਰੇ ਹੀ ਦੁਨੀਆਂ ਭਰ ਵਿੱਚ ਪੑਸਿੱਧ ਹੋ ਗਿਆ।
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ।
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।
ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ,
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ,
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ।