Thu, 21 November 2024
Your Visitor Number :-   7255271
SuhisaverSuhisaver Suhisaver

ਚੇਤਨਾ ਦੇ ਸਕੂਲ -ਕੰਵਲਜੀਤ ਖੰਨਾ

Posted on:- 04-01-2021

ਵਿਦੇਸ਼ ਵਿਚ ਬੈਠਾ ਮੇਰਾ ਪੁੱਤਰ ਕਹਿੰਦਾ- ਪਾਪਾ ਜਦੋਂ ਦਿੱਲੀ ਕਿਸਾਨ ਮੋਰਚਾ ਪੂਰੇ ਜੋਬਨ ਤੇ ਹੈ ਤਾਂ ਰੇਲ ਪਾਰਕਾਂ ਵਿਚ ਬੈਠਣ ਦਾ ਕੀ ਫਾਇਦਾ? ਮੇਰਾ ਜਵਾਬ ਸੀ- ਪੁੱਤ, ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਸਾਰੇ ਪੰਜਾਬ ਵਿਚ ਟੋਲ ਪਲਾਜ਼ਿਆਂ, ਰੇਲ ਪਾਰਕਾਂ, ਮਾਲ ਸਟੋਰਾਂ ਤੇ ਚੱਲ ਰਹੇ ਇਹ ਧਰਨੇ ਤਾਂ ਇਲਾਕੇ ਭਰ ਦੇ ਕਿਸਾਨਾਂ ਦੇ ਸੰਘਰਸ਼ ਦੇ ਹੈੱਡਕੁਆਰਟਰ ਹਨ। ਇਨ੍ਹਾਂ ਹੈੱਡਕੁਆਰਟਰਾਂ ਵਿਚੋਂ ਦਿੱਲੀ ਨੂੰ ਕੁਮਕ, ਰਾਸ਼ਨ, ਲੋੜੀਂਦਾ ਸਮਾਨ ਜਾ ਰਿਹਾ ਹੈ। ਦਿੱਲੀ ਤੋਂ ਮਿਲਦੀਆਂ ਸੂਚਨਾਵਾਂ ਇੱਥੇ ਇਕੱਤਰ ਧਰਨਾਕਾਰੀਆਂ ਨੂੰ ਨਸ਼ਰ ਕੀਤੀਆਂ ਜਾਂਦੀਆਂ ਹਨ ਤੇ ਜੋ ਫਿਰ ਅੱਗੇ ਦੀ ਅੱਗੇ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚਦੀਆਂ ਹਨ; ਗੁਰਦੁਆਰਿਆਂ ਵਿਚ, ਇਕੱਠਾਂ ਤੇ ਭੋਗਾਂ ਉੱਤੇ ਇੱਕ ਦੂਜੇ ਨਾਲ ਸਾਂਝੀਆਂ ਹੁੰਦੀਆਂ ਹਨ। ਇਨ੍ਹਾਂ ਸੰਘਰਸ਼ ਮੋਰਚਿਆਂ ਨੇ ਸਥਾਨਕ ਪੱਧਰ ਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਕਾਰੋਬਾਰੀਆਂ ਨੂੰ ਨਾਲ ਜੋੜਿਆ ਹੈ।...

... ਇਨ੍ਹਾਂ ਸੰਘਰਸ਼ ਮੋਰਚਿਆਂ ਦੀ ਵੱਡੀ ਖਾਸੀਅਤ ਇਹ ਹੈ ਕਿ ਇਹ ਚਾਨਣ ਵੰਡਣ, ਸੱਚ ਦੇ ਪਸਾਰੇ, ਕੂੜ ਦੇ ਹਨੇਰੇ ਖਿਲਾਫ ਸਥਾਪਤ ਹੋਏ ਗੁੰਬਦ ਹਨ। ਕਿਸਾਨ ਮਜ਼ਦੂਰ ਸਵੇਰੇ ਨਹਾ ਧੋ ਕੇ ਗੁਰਦੁਆਰੇ ਮੱਥਾ ਟੇਕਣ ਮਗਰੋਂ ਹਾਜ਼ਰੀ ਛਕ ਕੇ ਇਨ੍ਹਾਂ ਮੋਰਚਿਆਂ ਵਿਚ ਆ ਕੇ ਸਿਰ ਤੇ ਸੋਚ ਬੁਲੰਦ ਕਰਨ ਦਾ ਉਦਮ ਰਚਦੇ ਹਨ। ਇਹ ਸੰਘਰਸ਼ ਮੋਰਚੇ ਚੇਤਨਾ ਦੇ ਸਕੂਲ ਹਨ। ਇਨ੍ਹਾਂ ਮੋਰਚਿਆਂ ਵਿਚ ਹਰ ਵਰਗ ਦੇ ਗਿਆਨੀ, ਆਗੂ ਆ ਕੇ ਜਦੋਂ ਵੱਖ ਵੱਖ ਮੁੱਦਿਆਂ ਤੇ ਬੋਲਦੇ ਹਨ ਤਾਂ ਮੋਰਚੇ ਇਨਕਲਾਬ ਜ਼ਿੰਦਾਬਾਦ, ਬੋਲੇ ਸੋ ਨਿਹਾਲ ਦੇ ਸੁਮੇਲ ਨਾਅਰਿਆਂ ਨਾਲ ਗੂੰਜ ਉੱਠਦੇ ਹਨ।

ਇਨ੍ਹਾਂ ਚੇਤਨਾ ਸਕੂਲਾਂ ਵਿਚ ਕਿਸਾਨਾਂ ਦੇ ਸੂਬਾਈ ਆਗੂ, ਸੇਵਾ ਮੁਕਤ ਅਧਿਆਪਕ, ਮਜ਼ਦੂਰ ਮੁਲਾਜ਼ਮ ਆਗੂ ਸੰਸਾਰ ਵਪਾਰ ਸੰਸਥਾ ਦੀ ਪੈਦਾਇਸ਼, ਸਾਮਰਾਜੀ ਹਵਸ, ਨਿਜੀਕਰਨ, ਉਦਾਰੀਕਰਨ, ਖੁੱਲ੍ਹੀ ਮੰਡੀ, ਵਿਦੇਸ਼ੀ ਨਿਵੇਸ਼, ਘਰੇਲੂ ਸਨਅਤ ਦਾ ਉਜਾੜਾ, ਨਵੀਆਂ ਨੀਤੀਆਂ ਦੇ ਸਿੱਟੇ ਵਜੋਂ ਵਧ ਰਹੀ ਬੇਰੁਜ਼ਗਾਰੀ ਬਾਰੇ ਵਿਸਥਾਰ ਵਿਚ ਚਰਚਾ ਕਰਦੇ ਹਨ। ਜਦੋਂ ਅਖ਼ਬਾਰਾਂ ਵਿਚ ਕਿਸਾਨ ਸੰਘਰਸ਼ ਬਾਰੇ ਛਪੇ ਸੰਪਾਦਕੀ, ਲੇਖ, ਕਿਸਾਨ ਲਹਿਰ ਦੇ ਇਤਿਹਾਸ ਬਾਰੇ ਲੇਖ, ਸੁਰਜੀਤ ਪਾਤਰ, ਪਾਬਲੋ ਨਾਰੂਦਾ, ਪਾਸ਼, ਸੰਤ ਰਾਮ ਉਦਾਸੀ ਨੂੰ ਪੜ੍ਹਿਆ ਸੁਣਿਆ ਜਾਂਦਾ ਹੈ ਤਾਂ ਸੁੱਤੀ ਪਈ ਚੇਤਨਾ ਗਿਆਨ ਦੇ ਡੂੰਘੇ ਸਮੁੰਦਰਾਂ ਵਿਚ ਤਾਰੀਆਂ ਲਾਉਂਦੀ ਹੈ।...

... ਜਦੋਂ ਸ੍ਰੀ ਗੁਰੂ ਨਾਨਕ ਦੇ ਜੀ ਦਾ ਪੁਰਬ ਮਨਾਉਂਦਿਆਂ, ਅਰਦਾਸ ਕਰਨ ਮਗਰੋਂ ਉਨ੍ਹਾਂ ਦੇ ਫਲਸਫੇ ਬਾਰੇ ਲੰਮੀ ਵਾਰਤਾ ਕੀਤੀ ਜਾਂਦੀ ਹੈ, ਜਦੋਂ ਉਨ੍ਹਾਂ ਦੀ ਤਰਕਸ਼ੀਲਤਾ ਨੂੰ ਮਿਸਾਲ ਨਾਲ ਸਮਝਾਇਆ; ਜਦੋਂ ਗੁਰਬਾਣੀ ਦੀ ਮੌਜੂਦਾ ਸਮੇਂ ਵਿਚ ਸਾਰਥਿਕਤਾ ਦੱਸੀ ਜਾਂਦੀ ਹੈ; ਜਦੋਂ 'ਸਭੈ ਸਾਂਝੀਵਾਲ ਸਦਾਇਣ ਰਾਜੇ ਸ਼ੀਹ ਮੁੱਕਦਮ ਕੁੱਤੇ' ਹਰ ਮੋਰਚੇ ਤੇ ਸਾਕਾਰ ਹੋਣ ਦੀਆਂ ਖਬਰਾਂ ਮੰਚ ਤੋਂ ਸੁਣਾਈਆਂ ਜਾਂਦੀਆਂ ਹਨ ਤਾਂ ਜਾਪਦਾ ਹੈ ਕਿ ਹਰ ਸੰਘਰਸ਼ ਮੋਰਚੇ ਵਿਚ ਗੁਰੂ ਨਾਨਕ ਉਨ੍ਹਾਂ ਦੇ ਅੰਗ ਸੰਗ ਹੈ। ਬਾਬਰ ਨਾਲ ਟੱਕਰ ਲੈਣ ਵਾਲਾ ਅੱਜ ਦੇ ਬਾਬਰਾਂ ਨਾਲ ਟੱਕਰ ਲੈਣ ਦਾ ਹੌਂਸਲਾ ਆਪਣੇ ਨਾਮਲੇਵਿਆਂ ਨੂੰ ਦਿੰਦਾ ਸਪੱਸ਼ਟ ਨਜ਼ਰੀਂ ਪੈਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਤੇ ਸ਼ਹੀਦੀ ਦਿਹਾੜਾ ਇਨ੍ਹਾਂ ਸੰਘਰਸ਼ ਮੋਰਚਿਆਂ ਵਿਚ ਜਦੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਿਆਂ ਉਹ ਸ਼ਾਨਾਮੱਤਾ ਇਤਿਹਾਸ ਦੱਸਿਆ ਜਾਂਦਾ ਹੈ, ਜਦੋਂ ਬਾਬਾ ਬੰਦਾ ਬਹਾਦਰ ਦੀ ਜਗੀਰਦਾਰਾਂ, ਰਜਵਾੜਿਆਂ ਤੋਂ ਜ਼ਮੀਨਾਂ ਛੁਡਾਉਣ ਦੀ ਗਾਥਾ ਮੰਚ ਤੋਂ ਸੁਣਾਈ ਜਾਂਦੀ ਹੈ, ਬਾਬੇ ਦੀਆਂ ਵਾਰਾਂ ਢਾਡੀ, ਗਾਇਕ, ਕਵੀਸ਼ਰ ਛੇੜਦੇ ਹਨ ਤਾਂ ਨਵੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਮਾਣ ਹੀ ਨਹੀਂ ਹੁੰਦਾ, ਉਹੋ ਜਿਹੇ ਬਹਾਦਰ ਬਣਨ ਦੀ ਤਾਂਘ ਵੀ ਪ੍ਰਚੰਡ ਹੁੰਦੀ ਹੈ।...

... ਜਵਾਨੀ ਅੰਦਰ ਜ਼ਮੀਨੀ ਘੋਲ ਦੇ ਨਾਇਕ ਆਦਿਵਾਸੀ ਕਿਸਾਨ ਆਗੂ ਵਿਰਸਾ ਮੁੰਡਾ, ਚਾਚਾ ਅਜੀਤ ਸਿੰਘ, ਦੁੱਲਾ ਭੱਟੀ ਜਿਹਾ ਬਣਨ ਦੀ ਲੋਚਾ ਤੀਬਰ ਹੁੰਦੀ ਹੈ। ਜਦੋਂ ਸੰਘਰਸ਼ ਮੋਰਚਿਆਂ 'ਚ ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀ ਸਿੰਘ ਚੱਕਅਲੀਸ਼ੇਰ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ, ਸ਼ਾਨਦਾਰ ਕਿਸਾਨ ਸੰਘਰਸ਼ ਦਾ ਪਸਾਰਾ ਸਾਰੇ ਥਾਈਂ ਹੁੰਦਾ ਹੈ ਤਾਂ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਦੀ ਕਹਾਣੀ ਵੀ ਛੋਹੀ ਜਾਂਦੀ ਹੈ। 16 ਨਵੰਬਰ ਨੂੰ ਜਦੋਂ ਸਾਡੇ ਜਰਨੈਲ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਬਾਬਾ ਸੋਹਣ ਸਿੰਘ ਭਕਨਾ, ਜਵਾਲਾ ਸਿੰਘ ਠੱਠੀਆਂ, ਰਹਿਮਤ ਅਲੀ ਵਜੀਦਕੇ ਦਾ ਬਲੀਦਾਨ ਸਾਨੂੰ ਜਾਗਣ, ਉੱਠਣ, ਟੱਕਰਨ ਦੇ ਹੋਕਰੇ ਮਾਰਦਾ ਹੈ। ਜਦੋਂ ਬੁਲਾਰੇ ਗਦਰ ਲਹਿਰ ਦੇ ਇਤਿਹਾਸ, ਉਦੇਸ਼ ਦੀ ਵਿਸਥਾਰ ਸਹਿਤ ਚਰਚਾ ਕਰਦੇ ਹਨ ਤਾਂ ਗਦਰ ਹਰ ਚਿੱਤ, ਹਰ ਮਨ ਅੰਦਰ ਉੱਸਲਵੱਟੇ ਲੈਂਦਾ ਹੈ। ਇਨ੍ਹਾਂ ਸੰਘਰਸ਼ ਮੋਰਚਿਆਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਜਾਣਨ ਬੁੱਝਣ ਦਾ ਵਲ ਹਰ ਪੀੜ੍ਹੀ ਨਵੇਂ ਸਿਰਿਓ, ਨਵੇਂ ਸਵਾਲਾਂ, ਨਵੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਸਿੱਖਦੀ ਹੈ ਤਾਂ ਇੱਕ ਨੀਂਹ, ਸੰਘਰਸ਼ ਦਾ ਆਧਾਰ ਮਜ਼ਬੂਤ ਹੁੰਦਾ ਹੈ। ਇੱਥੇ ਜਦੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼, ਰਾਮ ਪ੍ਰਸਾਦ ਬਿਸਮਿਲ ਦੀ ਸਰਫਰੋਸ਼ੀ ਕੀ ਤਮੰਨਾ ਅਤੇ ਅਸਫਾਕ ਉੱਲਾ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਕਈ ਸਾਲਾਂ ਦੀ ਪੜ੍ਹਾਈ ਕੁਝ ਦਿਨਾਂ, ਮਹੀਨਿਆਂ ਵਿਚ ਪ੍ਰਵਾਨ ਚੜ੍ਹ ਜਾਂਦੀ ਹੈ।...

... ਹਾਂ, ਬਿਲਕੁੱਲ ਇਨ੍ਹਾਂ ਚੇਤਨਾ ਸਕੂਲਾਂ ਵਿਚ ਕੀਤੀ ਦੋ ਮਹੀਨੇ ਦੀ ਪੜ੍ਹਾਈ ਹੀ ਹੈ ਕਿ ਦਿੱਲੀ ਨਾਲ ਟੱਕਰ ਲੈਂਦੇ ਕਿਰਤੀ ਹਰ ਤਰ੍ਹਾਂ ਦੇ ਜ਼ਾਬਤੇ, ਉੱਚ ਮੁਹਾਰਤ, ਹਾਸਲ ਸੋਝੀ ਦਾ ਪ੍ਰਗਟਾਓ ਕਰਦੇ ਵੱਡੇ ਯੁੱਧ ਵਿਚ 45 ਕੁਰਬਾਨੀਆਂ ਦੇ ਬਾਵਜੂਦ, ਕੜਕਦੀ ਠੰਢ ਨੂੰ ਟਿੱਚ ਜਾਣਦੇ, ਦਲੇਰੀ ਨਾਲ ਡਟੇ ਹੋਏ ਹਨ। ਸਾਰਾ ਸੰਸਾਰ ਇਨ੍ਹਾਂ ਨਵੇਂ ਪਾੜ੍ਹਿਆਂ ਵੱਲ ਉਮੀਦ, ਆਸ ਨਾਲ ਨਜ਼ਰਾਂ ਟਿਕਾਈ ਬੈਠਾ ਹੈ। ਸੰਘਰਸ਼ ਦੇ ਇਨ੍ਹਾਂ ਸਕੂਲਾਂ ਨੇ ਜਾਤਾਂ, ਧਰਮਾਂ, ਗੋਤਾਂ ਦੇ ਫਰਕ ਤਾਂ ਮੇਟੇ ਹੀ ਹਨ, ਔਰਤਾਂ ਦੀ ਲਾਮਬੰਦੀ ਤੇ ਜੱਥੇਬੰਦੀ ਇੱਕ ਨਵੇਂ ਸੂਰਜ ਦੀ ਤਰਜਮਾਨੀ ਕਰਦੀ ਸੰਘਰਸ਼ ਦੇ ਚੜ੍ਹਾਅ ਨੂੰ ਜ਼ਰਬਾਂ ਦੇ ਰਹੀ ਹੈ। ਚੇਤਨਾ ਸਿਆਸੀ ਸਮਾਜਿਕ ਤਬਦੀਲੀ ਦਾ ਆਧਾਰ ਹੈ।

ਸੰਪਰਕ: 94170-67344

Comments

ZqoXY

Drug information. Drug Class. <a href="https://viagra4u.top">generic viagra without prescription</a> in Canada. Actual what you want to know about medicines. Get information now. <a href=http://mail.legendaryspeaks.com/node/16?page=3199#comment-1140328>Best trends of medicines.</a> <a href=https://credibleresearchsources.com/study-hall/request/actual-information-about-medicine>Actual information about medicine.</a> <a href=https://amp.en.vaskar.co.in/translate/1?to=ru&from=en&source=Medication%20information.%20Cautions.%20%3Ca%20href%3D%22https%3A%2F%2Fprednisone4u.top%22%3Ecan%20you%20buy%20prednisone%20prices%3C%2Fa%3E%20in%20US.%20Actual%20what%20you%20want%20to%20know%20about%20drug.%20Get%20now.%20%0D%0A%3Ca%20href%3Dhttps%3A%2F%2Faito.org%2Fwiki%2Findex.php%2FTalk%3AAdnan_sami_song_mp3_download_pagalworld%23Some_information_about_meds.%3ESome%20information%20about%20meds.%3C%2Fa%3E%20%3Ca%20href%3Dhttps%3A%2F%2Falmohaimeed.net%2Fm%2Far%2F82%3EAll%20trends%20of%20drug.%3C%2Fa%3E%20%3Ca%20href%3Dhttps%3A%2F%2Factivity.rmu.ac.th%2Fhome%2FViewActivity%2F214%3EAll%20information%20about%20drug.%3C%2Fa%3E%20%20cf11c6_%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%20%D0%9F%D1%80%D0%B5%D0%B4%D0%BE%D1%81%D1%82%D0%B5%D1%80%D0%B5%D0%B6%D0%B5%D0%BD%D0%B8%D1%8F.%20%3Ca%20href%3D%22https%3A%2F%2Fprednisone4u.top%22%20%3E%20%D0%BC%D0%BE%D0%B6%D0%B5%D1%82%D0%B5%20%D0%BB%D0%B8%20%D0%B2%D1%8B%20%D0%BA%D1%83%D0%BF%D0%B8%D1%82%D1%8C%20%D0%BF%D1%80%D0%B5%D0%B4%D0%BD%D0%B8%D0%B7%D0%BE%D0%BD%20%D1%86%D0%B5%D0%BD%D1%8B%3C%20%2F%20a%20%3E%20%D0%B2%20%D0%A1%D0%A8%D0%90.%20%D0%9D%D0%B0%20%D1%81%D0%B0%D0%BC%D0%BE%D0%BC%20%D0%B4%D0%B5%D0%BB%D0%B5%20%D1%82%D0%BE%2C%20%D1%87%D1%82%D0%BE%20%D0%B2%D1%8B%20%D1%85%D0%BE%D1%82%D0%B8%D1%82%D0%B5%20%D0%B7%D0%BD%D0%B0%D1%82%D1%8C%20%D0%BE%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D1%85.%20%D0%98%D0%B4%D0%B8%20%D1%81%D0%B5%D0%B9%D1%87%D0%B0%D1%81%20%D0%B6%D0%B5.%20%3C%D0%B0%20href%3Dhttps%3A%2F%2Faito.org%2Fwiki%2Findex.php%2FTalk%3AAdnan_sami_song_mp3_download_pagalworld%23Some_information_about_meds.%3E%D0%BD%D0%B5%D0%BA%D0%BE%D1%82%D0%BE%D1%80%D0%B0%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20%3Ca%20href%3Dhttps%3A%2F%2Falmohaimeed.net%2Fm%20%2F%20ar%20%2F%2082%3E%D0%92%D0%A1%D0%95%20%D0%A2%D0%95%D0%9D%D0%94%D0%95%D0%9D%D0%A6%D0%98%D0%98%20%D0%BD%D0%B0%D1%80%D0%BA%D0%BE%D1%82%D0%B8%D0%BA%D0%BE%D0%B2.%3C%20%2F%20a%3E%20%3Ca%20href%3Dhttps%3A%2F%2Factivity.rmu.ac.th%2Fhome%20%2F%20ViewActivity%20%2F%20214%3E%D0%B2%D1%81%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BF%D1%80%D0%B5%D0%BF%D0%B0%D1%80%D0%B0%D1%82%D0%B5.%3C%20%2F%20a%3E%20cf11c6_>Actual what you want to know about drugs.</a> d1da83_

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ