Thu, 21 November 2024
Your Visitor Number :-   7255723
SuhisaverSuhisaver Suhisaver

ਯੂਨੀਸੇਫ (UNICEF) - ਗੋਬਿੰਦਰ ਸਿੰਘ ਢੀਂਡਸਾ

Posted on:- 10-12-2018

suhisaver

ਸਥਾਪਨਾ ਦਿਵਸ 'ਤੇ ਵਿਸ਼ੇਸ਼

ਸੰਸਾਰ ਭਰ ਵਿੱਚ ਸੰਯੁਕਤ ਰਾਸ਼ਟਰ ਦੀ ਆਪਣੀ ਮਹੱਤਤਾ ਹੈ ਅਤੇ ਇਸਦੀ ਹੀ ਵਿਸ਼ੇਸ਼ ਏਜੰਸੀ ਹੈ ਯੂਨੀਸੇਫ। ਯੂਨੀਸੇਫ ਤੋਂ ਭਾਵ ਸੰਯੁਕਤ ਰਾਸ਼ਟਰ ਬਾਲ ਕੋਸ਼ ਹੈ ਅਤੇ ਇਸਦੀ ਸਥਾਪਨਾ ਦਾ ਮੁੱਢਲਾ ਉਦੇਸ਼ ਦੂਜੇ ਵਿਸ਼ਵ ਯੁੱਧ ਵਿੱਚ ਨੁਕਸਾਨੇ ਰਾਸ਼ਟਰਾਂ ਦੇ ਬੱਚਿਆਂ ਨੂੰ ਭੋਜਨ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ।

ਯੂਨੀਸੇਫ ਦੀ ਸਥਾਪਨਾ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੁਆਰਾ 11 ਦਸੰਬਰ 1946 ਨੂੰ ਹੋਈ। 1953 ਵਿੱਚ ਯੂਨੀਸੇਫ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣ ਗਿਆ ਅਤੇ ਉਸ ਸਮੇਂ ਇਸਦਾ ਨਾਮ ਯੂਨਾਈਟਡ ਨੇਸ਼ਨਜ ਇੰਟਰਨੈਸ਼ਨਲ ਚਿਲਡ੍ਰਨ ਐਮਰਜੈਂਸੀ ਫੰਡ ਦੇ ਸਥਾਨ ਤੇ ਯੂਨਾਈਟਡਨੇਸ਼ਨਜ ਚਿਲਡ੍ਰਨਜ ਫੰਡ ਕਰ ਦਿੱਤਾ ਗਿਆ। ਯੂਨੀਸੇਫ ਦਾ ਮੁੱਖ ਦਫਤਰ ਨਿਊਯਾਰਕ ਵਿੱਚ ਹੈ।

ਯੂਨੀਸੇਫ ਦੀ ਭਾਰਤ ਵਿੱਚ ਕੰਮ ਕਰਨ ਦੀ ਸ਼ੁਰੂਆਤ 1949 ਵਿੱਚ ਹੋਈ।ਵਿਸ਼ਵ ਭਰ ਵਿੱਚ ਵਧੀਆ ਅਤੇ ਨੇਕ ਕਾਰਜਸ਼ੈਲੀ ਕਰਕੇ ਯੂਨੀਸੇਫ ਨੂੰ ਸਾਲ 1965 ਵਿੱਚ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਯੂਨੀਸੇਫ ਨੂੰ 1989 ਵਿੱਚ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਵੀ ਦਿੱਤਾ ਗਿਆ ।ਯੂਨੀਸੇਫ ਦੀ ਰਿਪੋਰਟ ਅਨੁਸਾਰ 2017 ਵਿੱਚ ਭਾਰਤ ਵਿੱਚ ਐੱਚ.ਆਈ.ਵੀ. ਪੀੜਤ ਲਗਭਗ 120000 ਬੱਚੇ ਅਤੇ ਕਿਸ਼ੋਰ ਦੱਖਣੀ ਏਸ਼ੀਆ ਵਿੱਚੋਂ ਸਭ ਤੋਂ ਜਿਆਦਾ ਗਿਣਤੀ ਵਿੱਚ ਸੀ।

ਯੂਨੀਸੇਫ ਬੱਚਿਆਂ ਦੇ ਵਿਕਾਸ, ਬੁਨਿਆਦੀ ਸਿੱਖਿਆ, ਲਿੰਗ ਦੇ ਆਧਾਰ ਤੇ ਸਮਾਨਤਾ, ਬੱਚਿਆਂ ਦਾ ਹਿੰਸਾ ਤੋਂ ਬਚਾਅ, ਸ਼ੋਸ਼ਣ, ਬਾਲ ਮਜਦੂਰੀ ਦੇ ਵਿਰੋਧ ਵਿੱਚ, ਐੱਚ.ਆਈ.ਵੀ. ਏਡਜ ਅਤੇ ਬੱਚੇ, ਬੱਚਿਆਂ ਦੇ ਅਧਿਕਾਰਾਂ ਦੇ ਵਿਧਾਨਿਕ ਸੰਘਰਸ਼ ਦੇ ਲਈ ਕੰਮ ਕਰਦਾ ਹੈ। ਸੰਸਾਰ ਦੇ 190 ਦੇਸਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਅਤੇ ਲੋੜਵੰਦਬੱਚਿਆਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਸੰਬੰਧੀ ਸਹਾਇਤਾ ਦਿੰਦਾ ਆ ਰਿਹਾ ਹੈ।ਮੌਜੂਦਾ ਸਮੇਂ ਵਿੱਚ ਭਲਾਈ ਕਾਰਜਾਂ ਲਈ ਯੂਨੀਸੇਫ ਫੰਡ ਇਕੱਠਾ ਕਰਨ ਲਈ ਵਿਸ਼ਵ ਪੱਧਰੀ ਅਥਲੀਟਾਂ ਅਤੇ ਟੀਮਾਂ ਦੀ ਵੀ ਸਹਾਇਤਾ ਲੈਂਦਾ ਹੈ।

ਯੂਨੀਸੇਫ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੇਕਰ ਸਮੇਂ ਰਹਿੰਦੇ ਦੁਨੀਆਂ ਵਿੱਚੋਂ ਅਸਮਾਨਤਾਵਾਂ ਨੂੰ ਦੂਰ ਨਾ ਕੀਤਾ ਗਿਆ ਤਾਂ ਸਾਲ 2016 ਤੋਂ ਸਾਲ 2030 ਦੇ ਵਿੱਚ ਤਕਰੀਬਨ 19 ਮਿਲੀਅਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਹੋਣ ਦਾ ਖਦਸਾ ਹੈ। ਸਾਲ 2030 ਤੱਕ ਲਗਭਗ 60 ਮਿਲੀਅਨ ਬੱਚੇ ਮੁੱਢਲੀ ਸਿੱਖਿਆ ਤੋਂ ਵੰਚਿਤ ਹੋ ਜਾਣਗੇ ਅਤੇ ਸਾਲ 2030 ਤੱਕ ਤਕਰੀਬਨ 167 ਮਿਲੀਅਨ ਬੱਚੇ ਗਰੀਬੀ ਦਾ ਸ਼ਿਕਾਰ ਹੋ ਜਾਣਗੇ।

ਈਮੇਲ :  [email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ