ਕੀ ਪਤੈ ਸ਼ਰਾਬੀ ਸ਼ਰਾਬ ਛੱਡ ਦੇ ... - ਬਿੱਟੂ ਜਖੇਪਲ
Posted on:- 30-03-2016
ਸਿਆਣਿਆਂ ਦੇ ਕਹਿਣ ਵਾਂਗ ਚੜ੍ਹਦੀ ਓਮਰੇ ਨੌਜਵਾਨ ਜੇ ਸਾਂਭਿਆ ਨਾ ਗਿਆ ਤਾਂ ਵਿਗੜ ਜਾਂਦੈ ਜਾਂ ਫਿਰ ਸਿੱਧੇ ਰਾਹੇ ਪੈ ਗਿਆ ਤਾਂ ਮਾਂਪਿਆਂ ਦਾ ਨਾਂਅ ਵੀ ਚਮਕਾ ਜਾਂਦੈ। ਅੱਜ ਕੱਲ੍ਹ ਕਈ ਜਵਾਨ ਲਾਡ ਪਿਆਰ ’ਚ ਜਾਂ ਫਿਰ ਟੋਲੀਆਂ ’ਚ ਬੈਠਣ ਕਰਕੇ ਛੋਟਾ ਮੋਟਾ ਨਸ਼ਾ ਤਾਂ ਕਰਨ ਹੀ ਲੱਗ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਵੱਡੇ ਨਸ਼ੱਈ ਬਣ ਜਾਂਦੇ ਨੇ । ਇਹ ਕਹਾਵਤ ਵਾਂਗੂੰ ‘ਦੁੱਧ ਤੇ ਪੁੱਤ ਵਿਗੜਦਿਆਂ ਦੇਰ ਨਾ ਲਾਉਂਦੇ ਨੇ ’ ਇਹ ਕਹਾਵਤ ਸੱਚ ਮੰਨੋ, ਕਿਉਂਕਿ ਜਵਾਨ ਸਮਾਂ ਰਹਿੰਦੇ ਜੇ ਸਾਂਭਿਆ ਨਾ ਗਿਆ ਤਾਂ ਨਸ਼ੇ ਵੱਲ ਮੂੰਹ ਹੋਣੋ ਉਹਨੂੰ ਕੋਈ ਰੋਕ ਨੀ ਸਕਦਾ, ਤੇ ਜੇਕਰ ਦੁੱਧ ਨੂੰ ਸਮੇਂ ਸਿਰ ਨਾ ਸਾਂਭਿਆ ਤਾਂ ਵੀ ਫਟਣੋ ਬਚ ਨ੍ਹੀ ਸਕਦਾ ।
ਅੱਜ ਕੱਲ੍ਹ ਕਈ ਕਲੱਬ ਸ਼ਰਾਬ ਠੇਕਿਆਂ ਅੱਗੇ ਦੁੱਧ ਪਿਆਉਣ ਦੀ ਰੀਤ ਚਲਾ ਰਹੇ ਨੇ, ਹੋ ਸਕਦੈ ਕਿ ਉਨ੍ਹਾਂ ਵੱਲੋਂ ਕਰੀ ਇਹ ਪਹਿਲ ਕਿਸੇ ਨਸ਼ੱਈ ਦੇ ਦਿਲ ’ਤੇ ਘਰ ਜਾਵੇ। ਉਨ੍ਹਾਂ ਦਾ ਇਹ ਮਕਸ਼ਦ ਨ੍ਹੀ ਕਿ ਉਹ ਗਿਲਾਸ-ਗਿਲਾਸ ਦੁੱਧ ਨਾਲ ਪੱਕੇ ਨੇਸੜੀਆਂ ਨੂੰ ਪਹਿਲਵਾਨ ਬਣਾ ਰਹੇ ਨੇ , ਨਹੀਂ ਸਗੋਂ ਉਹ ਤਾਂ ਇੱਕ ਸਮਾਜਸੇਵੀ ਬਣ ਕੇ ਨੌਜਵਾਨਾਂ ਨੂੰ ਚੇਤਾ ਕਰਵਾ ਰਹੇ ਨੇ ਕਿ ਪਹਿਲਾਂ ਸਾਡੇ ਬਜ਼ੁਰਗਾਂ ਦੀਆਂ ਖੁਰਾਕਾਂ ਦੁੱਧ, ਘਿਓ , ਮੱਖਣ ਆਦਿ ਹੁੰਦੀਆਂ ਸੀ , ਸੋ ਤੁਸੀਂ ਜ਼ਹਿਰ ਪੀ ਰਹੇ ਹੋ ਅਸੀਂ ਤੁਹਾਡਾ ਰਸਤਾ ਇਸ ਲਈ ਰੋਕ ਰਹੇ ਹਾਂ ਕਿ ਜਾਗੋ ਨਹੀਂ ਤਾਂ ਫਿਰ ਪਛਤਾਵੇ ਤੋਂ ਬਿਨਾਂ ਹੱਥ ਕੁਝ ਨਹੀਂ ਲੱਗਣਾ ।
ਦੇਖਣ ਦੀ ਗੱਲ ਹੈ ਕਿ ਕੁਝ ਜਵਾਨਾਂ ਨੇ ਠੇਕੇ ਅੱਗੇ ਵੱਡਾ ਸਾਰਾ ਟੈਂਟ ਲਾ ਰੱਖਿਆ ਸੀ ਤੇ ਨਾਲ ਕਲਚਰ ਪ੍ਰੋਗਰਾਮ ’ਚ ਦਿਖਾਇਆ ਜਾ ਰਿਹਾ ਸੀ। ਇੱਕ ਸ਼ਰਾਬੀ ਸ਼ਰਾਬ ਪੀ ਕੇ ਕੀ-ਕੀ ਕਾਰਨਾਮੇ ਕਰਦੈ। ਸੋ ਅੱਖੀ ਡਿੱਠਾ ਹਾਲ ਤੁਹਾਡੇ ਨਾਲ ਵੀ ਸਾਂਝਾ ਕਰ ਰਿਹਾ ਹਾਂ ਜਵਾਨਾ ਨੇ ਇੱਕ ਨਾਟਕ ਪੇਸ਼ ਕੀਤਾ, ਜਿਸ ਸ਼ਰਾਬੀ ਦੀ ਪਤਨੀ ਇਹ ਕਹਿ ਕੇ ਪੈ ਕੇ ਚਲੀ ਜਾਂਦੀ ਹੈ ਕਿ ਜਦੋਂ ਤੂੰ ਇਹ ਗੰਦੀ (ਸ਼ਰਾਬ) ਜ਼ਹਿਰ ਪੀਣੀ ਛੱਡ ਦੇਵੇਗਾ ਤਾਂ ਮੈਂ ਤੇਰੇ ਨਾਲ ਰਹਾਂਗੀ ਨਹੀਂ ਤਾਂ ਤੂੰ ਇਹ ਜ਼ਹਿਰ ਪੀਂਦਾ ਰਹਿ, ਕਹਿ ਕੇ ਆਪਣੇ ਪੇਕੇ ਚਲੀ ਜਾਂਦੀ ਹੈ। ਸ਼ਰਾਬੀ ਤਾਂ ਠੇਕੇ ਕੋਲ ਕੋਈ ਕੋਈ ਪਹੁੰਚਦਾ ਸੀ ਦੁੱਧ ਜ਼ਰੂਰ ਪੀ ਲੈਂਦਾ, ਦੰਦ ਜੇ ਦਿਖਾ ਕੇ ਉੱਥੋਂ ਚਲਾ ਜਾਂਦਾ ਜਿਵੇਂ ਉਸ ਲਈ ਉਹ ਕਾਰਸ਼ੀ ਨਿਮਾਣੀ (ਮਿੱਠੇ ਪਾਣੀ ਦੀ ਛਬੀਲ) ਹੋਵੇ । ਫਿਰ ਜਵਾਨਾਂ ਵੱਲੋਂ ਦੂਜਾ ਨਾਟਕ ਸ਼ੁਰੂ ਕੀਤਾ ਜਿਸ ਇੱਕ ਸ਼ਰਾਬੀ ਵੱਲੋਂ ਆਪਣੀ ਹੀ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਝੀ ਹਰਕਤ ਕੀਤੀ ਜਾ ਰਹੀ ਸੀ। ਇਹ ਦੇਖ ਭਰੇ ਪੰਡਾਲ ’ਚੋਂ ਊਸਾਰੂ ਸੋਚ ਵਾਲੇ ਇਨਸਾਨਾਂ ਨੇ ਥੂਹ-ਥੂਹ ਕੀਤੀ। ਫਿਰ ਇੱਕ ਵਿਆਹ ’ਚ ਸ਼ਰਾਬੀ ਵੱਲੋਂ ਪਾਇਆ ਘਸਮਾਣ ਵਿਆਹ ਮਾਹੌਲ ਖ਼ਰਾਬ ਕਰ ਦਿੰਦੈ, ਜਿਸ ਕਈ ਮਹਿਮਾਨ ਵੀ ਜ਼ਖ਼ਮੀ ਹੋ ਜਾਂਦੇ ਨੇ। ਇਸ ਮਾਹੌਲ ਨੂੰ ਦੇਖ ਕੇ ਵੀ ਕਈ ਮਹਿਲਾਵਾਂ ਜਿਨ੍ਹਾਂ ਦੇ ਘਰ ਸ਼ਰਾਬੀ ਸੀ, ਉਹ ਗਮਗੀਨ ਹੋ ਗਈਆਂ ਸੀ ਮਾਯੂਸ ਸੀ । ਕਰਨ ਵੀ ਕੀ? ਕਿਤੇ ਵਿਚਾਰੀਆਂ ਦੀ ਪੇਸ਼ ਵੀ ਨੀ ਚੱਲਦੀ ਹੱਸਦੇ-ਵੱਸਦੇ ਘਰ ਨਰਕ ਬਣਾਉਣ ’ਚ ਇੱਕ ਸ਼ਰਾਬੀ ਦਾ ਹੱਥ ਹੁੰਦੈ। ਇਹ ਉਹ ਭਲੀ-ਭਾਂਤ ਜਾਣਦੀਆਂ ਹਨ ਫ਼ਿਰ ਗੱਲ ਕਰਦੇ ਹਾਂ ਸੜਕੀ ਹਾਦਸਿਆਂ ਦੀ ਹਾਦਸੇ ਵੀ ਡਰਾਇਵਰ ਵੀਰ ਨਸ਼ੇ ਦੀ ਹਾਲਤ ’ਚ ਹੋਣ ਕਰਕੇ ਹਾਦਸਾ ਕਰ ਬੈਠਦਾ ਹਨ। ਸੋ ਪਰਿਵਾਰ ਦੇ ਮੈਂਬਰ ਉਸਦੀ ਉਡੀਕ ’ਚ ਹੁੰਦੈ ਨੇ ਕਿ ਉਹ ਘਰ ਆਵੇਗਾ।ਜਦੋਂ ਨਸ਼ੇੜੀ ਡਰਾਇਵਰ ਦੀ ਲਾਸ਼ ਘਰ ਆਉਂਦੀ ਤਾਂ ਹੱਸਦੇ -ਵੱਸਦੇ ਘਰ ’ਚ ਕੇਰਨੇ ਪੈ ਜਾਂਦੇ ਨੇ। ਸਿਹਤ ਪੱਖੋ ਵੀ ਸ਼ਰਾਬ ਲੀਵਰ ਦੀ ਵੈਰਨ ਹੈ, ਫਿਰ ਨੌਜਵਾਨ ਸ਼ਰਾਬ ਪੀ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ। ਆਪਣਿਆਂ ਪਰਿਵਾਰਾਂ ਨੂੰ ਨਰਕਮਈ ਜ਼ਿੰਦਗੀ ਜਿਉਣ ਲਈ ਸ਼ਰਾਬ ਪੀਂਦੇ ਨੇ, ਜਾਂ ਫਿਰ ਆਪਣੇ ਸੁੰਦਰ ਸਰੀਰ ਦਾ ਨਾਸ਼ ਕਰਨ ਲਈ ਜਾਂ ਫਿਰ ਰਿਸ਼ਤੇਦਾਰੀਆਂ ’ਚ ਮਾੜਾ ਬਣਨ ਲਈ ਜਾਂ ਫ਼ਿਰ ਸ਼ਰਾਬੀ ਹਾਲਤ ’ਚ ਗਲੀ ਦੇ ਕੁੱਤੇ ਵਾਂਗੂੰ ਨਾਲੀਆਂ ਦੇ ਗੰਦ ’ਚ ਮੂੰਹ ਪਾਉਣ ਲਈ। ਕਈ ਸ਼ਰਾਬੀਆਂ ਨੂੰ ਦੇਖਦੇ ਹਾਂ ਕਿ ਸਰੀਰ ਵੀ ਝੱਲਦਾ ਨਹੀਂ ਉਹ ਨਸ਼ਾ ਹੱਦ ਤੋਂ ਵੱਧ ਕਰ ਲੈਂਦੇ ਨੇ ਫਿਰ ਉਹਨਾਂ ਦੀ ਹਾਲਤ ਜੋ ਹੁੰਦੀ ਹੈ, ਨਾਲੀਆਂ ’ਚ ਸ਼ਰੇਆਮ ਡਿੱਗੇ ਆਮ ਦੇਖੇ ਜਾਂਦੇ ਨੇ। ਸੋ ਸ਼ਰਮ ਗੱਲ ਹੈ ਕਿ ਨਸ਼ੇ ਨੂੰ ਮਾੜਾ ਤਾਂ ਹਰ ਕੋਈ ਕਹਿ ਦਿੰਦਾ ਹੈ ਪਰ ਨਸ਼ੇ ਜਾਂ ਇੱਕ ਆਮ ਨਸ਼ੇੜੀ ਖਿਲਾਫ਼ ਆਵਾਜ਼ ਨਹੀਂ ਉਠਾਉਂਦਾ ਉਹ ਸੋਚਦਾ ਹੈ ਕਿ ਆਪਾਂ ਕੀ ਲੈਣੇ ਕਿਸੇ ਤੋਂ, ਸੋ ਬੂੰਦ-ਬੂੰਦ ਨਾਲ ਘੜਾ ਭਰਦੈ, ਸ਼ਰਾਬ ਛੱਡਣੀ ਔਖੀ ਵੀ ਨਹੀਂ ਸੋ ਨੌਜਵਾਨੋਂ ਜਾਗੋ, ਹੰਬਲਾ ਮਾਰੋ ਆਪਣੀ ਸੋਚ ਨੂੰ ਬਦਲੋ, ਮਾਨਸਿਕ ਤੌਰ ’ਤੇ ਤੁਸੀਂ ਮਜ਼ਬੂਤ ਬਣੋ ,ਹੋ ਹੀ ਨਹੀਂ ਸਕਦਾ ਕੀ ਸ਼ਰਾਬ ਵਰਗੀ ਲਤ ਤੋਂ ਬਚਿਆ ਨਾ ਜਾ ਸਕੇ। ਇੱਥੇ ਇੱਕ ਗੱਲ ਹੋਰ ਵੀ ਕਹਾਂਗਾ ਜੇਕਰ ਸ਼ਰਾਬੀ ਨੌਜਵਾਨ ਸਮਾਂ ਰਹਿੰਦੇ ਨਾ ਜਾਗੇ ਤਾਂ ਹੋ ਸਕਦੇ ਓਹਦੇ ਘਰ ਧੀਆਂ ਹੋਣ ਤਾਂ ਲੋਕ ਉਸਦੀਆਂ ਧੀਆਂ ਨੂੰ ਵੇਚ ਕੇ ਖਾ ਜਾਣਗੇ। ਕਹਿਣ ਦਾ ਮਤਲਬ ਲੋਕ ਕਹਿਣਗੇ ਇਹ ਤਾਂ ਸ਼ਰਾਬੀ ਹੈ, ਸ਼ਰਾਬ ਦੇ ਨਸ਼ੇ ’ਚ ਧੁੱਤ ਰਹਿੰਦਾ ਹੈ ਇਹ ਸੋਚ ਕੇ ਤੁਹਾਡੇ ਘਰ ਦੀ ਰਖਵਾਲੀ ਕਰਨ ਵਾਲਾ ਕੋਈ ਨਹੀਂ ਰਹੇਗਾ ਨਸ਼ੇੜੀ ਦੀ ਜ਼ਿੰਦਗੀ ਨੂੰ ਨਰਕ ਹੋਣ ਤੋਂ ਕੋਈ ਬਚਾ ਨਹੀਂ ਸਕਦਾ ।
‘ਸੋ ਧੀਆਂ ਵਾਲਿਓ , ਗੁਰੂ ਵਾਲਿਓ ਜਾਗੋ, ਨਸ਼ੇ ਤਿਆਗੋ’ ਦੇ ਨਾਅਰੇ ਵਾਂਗੂੰ ਆਓ ਆਹੂਤੀ ਪਾਓ ਨਸ਼ੇ (ਸ਼ਰਾਬ) ਤਿਆਗੋ ਤੁਹਾਨੂੰ ਤੁਹਾਡੇ ਵੀਰ ਜਗ੍ਹਾ ਰਹੇ ਨੇ ਕੀ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸ਼ਰਾਬ ਨੂੰ ਮਾੜਾ ਕਿਹਾ ਹੈ ਤੁਸੀਂ ਆਪ ਪਹਿਲ ਕਰੋ। ਸ਼ਰਮਾਓ ਨਾ ਦੁਨੀਆਂ ਵਾਲੇ ਤਾਂ ਕਹਿਣਗੇ ਹੀ ਤੁਸੀਂ ਆਪਣੇ ਘਰ ਵੱਲ ਆਪਣੇ ਪਰਿਵਾਰ ਵੱਲ, ਆਪਣੇ ਪਰਮਾਤਮਾ ਦੇ ਬਖ਼ਸੇ ਸੁੰਦਰ ਸਰੀਰ ਵੱਲ ਵੇਖੋ ਅਤੇ ਨਸ਼ੇ ਦੀ ਲਤ ਕਰਕੇ ਟੁੱਟ ਚੁੱਕੇ ਰਿਸ਼ਤਿਆਂ ਨੂੰ ਦੁਬਾਰਾ ਤੁਸੀਂ ਪ੍ਰੇਮ ਤੇ ਸੱਭਿਅਕ ਤਰੀਕੇ ਨਾਲ ਦੁਨੀਆਂ ਦੇ ਤੌਰ ਤਰੀਕਿਆਂ ਨਾਲ ਦੁਬਾਰਾ ਪ੍ਰੇਮ ਰੂਪੀ ਮਾਲਾ ’ਚ ਪਰੋ ਦੇਵੋ ਆਓ ਹਿੰਮਤ ਮਾਰੋ ਸੋ ਹਿੰਮਤ ਨਾਲ ਵੱਡੇ-ਵੱਡੇ ਪਹਾੜ ਰਸਤਾ ਛੱਡ ਦਿੰਦੇ ਨੇ ਇੱਕ ਨਸ਼ਾ ਦੀ ਲਤ ਨੂੰ ਛੱਡਣਾ ਕੋਈ ਵੱਡੀ ਗੱਲ ਨਹੀਂ ।ਅੱਜ ਦੇ ਜਵਾਨਾਂ ਨੂੰ ਤਾਂ ਨਸ਼ਿਆਂ ਨੇ ਖਾ ਲਿਆ,
ਬੁੱਢੇ ਬਾਬੇ ਅਜੇ ਵੀ ਹੱਥੀਂ ਕੰਮ ਕਰਦੇ ਨੇ,
ਇਹ ਨਸ਼ਾ ਨਾ ਕਿਸੇ ਵੀ ਕੰਮ ਜੋਗਾ ਛੱਡਦਾ ਏ,
ਫੇਰ ਪਤਾ ਨੀ ਕਾਹਤੋ, ਪੀ ਇਹਨੂੰ ਮਰਦੇ ਨੇ
ਸੰਪਰਕ: +91 85699 11132
Ravinder Sharma Heerke
Very Good, Dost Bittu Jakhepal Changi Soch De Malik Ho, Lagge Rho Kalam Di Sewa Ch. Jarur Badlega Smaj Himat Rakho. Well Done...