ਵਾਤਾਵਰਨ ਦੇ ਸਾਥੀ ਨੇ ਰੁੱਖ ਜੇ ਸੰਭਾਲ ਕਰੇ ਮਨੁੱਖ - ਰਵਿੰਦਰ ਸ਼ਰਮਾ
Posted on:- 29-03-2016
ਦਿਨੋ-ਦਿਨ ਵਿਗੜਦੇ ਮੌਸਮੀ ਸੰਤੁਲਨ ਨੇ ਸਭ ਦੇ ਮੱਥੇ ਦੇ ਚਿੰਤਾ ਦੀਆਂ ਲਕੀਰਾਂ ਗੂੜ੍ਹੀਆਂ ਕਰ ਦਿੱਤੀਆਂ ਹਨ ਭਾਵੇਂ ਕਿਸਾਨ ਹੋਵੇ ਭਾਵੇਂ ਵਪਾਰੀ ਵਾਤਾਵਰਨ ਦੇ ਵਿਗੜਦੇ ਢਾਂਚੇ ਨੇ ਸਭ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ ਬੀਤੇ ਦਿਨੀਂ ਹੋਈ ਬੇਮੌਸਮੀ ਵਰਖਾ, ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ ਕਿਸਾਨਾਂ ਨੂੰ ਅਜੇ ਨਰਮੇ ’ਤੇ ਹੋਏ ਚਿੱਟੇ ਮੱਛਰ ਦੇ ਹਮਲੇ ਨੇ ਉੱਭਰਨ ਨਹੀਂ ਸੀ ਦਿੱਤਾ ਕਿ ਕਣਕ ’ਤੇ ਤੇਲੇ ਨੇ ਜਾਲ ਵਿਛਾ ਦਿੱਤਾ ਚਲੋ ਜੱਦੋ-ਜ਼ਹਿਦ ਨਾਲ ਸਪਰੇਆਂ ਕਰਕੇ ਤੇਲੇ ਦਾ ਇਲਾਜ ਕਰਦਾ ਹੋਇਆ ਕਿਸਾਨ ਇਹ ਸੋਚਦਾ ਸੀ ਕਿ ਕਣਕ ਦੀ ਫ਼ਸਲ ਤਾਂ ਕੁਝ ਸਹਾਰਾ ਲਾਵੇਗੀ।
ਪਰ ਹੁਣ ਇਸ ਨੂੰ ਬੇਮੌਸਮੀ ਵਰਖਾ ਨੇ ਕਰਜੇ ਹੇਠ ਦੱਬੇ ਕਿਸਾਨ ਨੂੰ ਆਣ ਦਬੋਚਿਆ ਜਦੋਂ ਫ਼ਸਲਾਂ ਨੂੰ ਮੀਂਹ ਦੀ ਲੋੜ ਹੁੰਦੀ ਹੈ ਉਦੋਂ ਵਰਖਾ ਨਹੀਂ ਹੁੰਦੀ ਤੇ ਜਦੋਂ ਫ਼ਸਲ ਪੱਕਣ ਦੀ ਤਿਆਰੀ ’ਚ ਹੁੰਦੀ ਹੈ ਤਾਂ ਵਰਖਾ ਦੇ ਨਾਲ-ਨਾਲ ਗੜੇਮਾਰੀ ਵੀ ਕਹਿਰ ਮਚਾ ਦਿੰਦੀ ਹੈ ਇਸ ਦਾ ਕਾਰਨ ਅਸੀਂ ਖੁਦ ਹੀ ਬਣਦੇ ਹਾਂ ਵਾਤਾਵਰਨ ਨੂੰ ਵਿਗਾੜਨ ’ਚ ਮਨੁੱਖ ਖੁਦ ਹੀ ਭੂਮਿਕਾ ਨਿਭਾ ਰਿਹਾ ਹੈ ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਵਰਖਾ ਦਾ ਹੋਣਾ ਜਾਂ ਨਾ ਹੋਣਾ ਰੁੱਖਾਂ ’ਤੇ ਨਿਰਭਰ ਕਰਦਾ ਹੈ ਰੁੱਖਾਂ ਨਾਲ ਹੀ ਮੌਸਮ ਸਹੀ ਰਹਿੰਦਾ ਹੈ
ਰੁੱਖ ਧਰਤੀ ’ਤੇ ਜੀਵਨ ਲਈ ਜ਼ਰੂਰਤ ਤੱਤ ਹਨ ਇਹ ਕੁਦਰਤ ਦਾ ਸੰਤੁਲਨ ਬਣਾਈ ਰੱਖਣ ’ਚ ਪੂਰੀ ਤਰ੍ਹਾਂ ਸਹਾਇਕ ਹੁੰਦੇ ਹਨ ਪ੍ਰਾਚੀਨ ਕਾਲ ਤੋਂ ਹੀ ਜੰਗਲ ਸਾਡੇ ਪੂਰਵਜਾਂ, ਰਿਸ਼ੀਆਂ-ਮੁਨੀਆਂ ਲਈ ਭਗਤੀ ਕਰਨ ਦਾ ਸਥਾਨ ਰਹੇ ਹਨ ਰੁੱਖ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ’ਚ ਮੁੱਖ ਭੁੂਮਿਕਾ ਨਿਭਾਉਂਦੇ ਹਨ ਘਰਾਂ, ਵਾਹਨਾਂ ਤੇ ਕਾਰਖਾਨਿਆਂ ’ਚੋਂ ਨਿੱਕਲੇ ਜ਼ਹਿਰੀਲੇ ਧੂੰਏਂ ਨੂੰ ਰੁੱਖ ਆਪਣੇ ਵੱਲ ਖਿੱਚਦੇ ਹਨ ਤੇ ਵਾਤਾਵਰਣ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਂਦੇ ਹਨ ਹਵਾ ਦੇ ਪ੍ਰਦੂਸ਼ਨ ਨੂੰ ਕੰਟਰੋਲ ਕਰਨ ’ਚ ਰੁੱਖਾਂ ਤੋਂ ਮੁੱਖ ਸਹਾਇਤਾ ਮਿਲਦੀ ਹੈ ਇਸ ਲਈ ਰੁੱਖ ਮਨੁੱਖ ਦੇ ਨਾਲ-ਨਾਲ ਸਾਰੇ ਜੀਵ-ਜੰਤੂਆਂ ਲਈ ਬਹੁਤ ਹੀ ਜ਼ਰੂਰੀ ਹਨ ਇਨ੍ਹਾਂ ਦੀ ਘਾਟ ’ਚ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣਾ ਬਹੁਤ ਹੀ ਮੁਸ਼ਕਿਲ ਹੈ ਇਸ ਲਈ ਲਈ ਰੁੱਖਾਂ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈਆਪਣੀਆਂ ਸੁਆਰਥੀ ਲੋੜਾਂ ਨੂੰ ਪੂਰਾ ਕਰਨ ਲਈ ਮਨੁੱਖ ਲਗਾਤਾਰ ਜੰਗਲਾਂ ਦਾ ਸਫ਼ਾਇਆ ਕਰਦਾ ਜਾ ਰਿਹਾ ਹੈ ਪਰ ਇਹ ਕਦੇ ਨਹੀਂ ਸੋਚਦਾ ਕਿ ਇਸ ਦੀ ਪੂਰਤੀ ਕਰਨਾ ਵੀ ਤਾਂ ਮਨੁੱਖ ਦਾ ਹੀ ਫ਼ਰਜ਼ ਹੈ ਰੁੱਖਾਂ ਦਾ ਲਗਾਤਾਰ ਹੰੁਦਾ ਖ਼ਤਮਾ ਪੂਰੀ ਧਰਤੀ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਸਕਦਾ ਹੈ ਕੋਈ ਸਮਾਂ ਸੀ ਜਦੋਂ ਰੁੱਖਾਂ ਦੇ ਪੱਤਿਆਂ ਤੇ ਟਾਹਣੀਆਂ ਨੂੰ ਸ਼ੁੱਭ ਮੰਨ ਕੇ ਵਰਤਿਆ ਜਾਂਦਾ ਸੀ ਜਦੋਂ ਕਿਸੇ ਦੇ ਘਰ ਬੱਚਾ ਜਨਮ ਲੈਂਦਾ ਸੀ ਤਾਂ ਨਿੰਮ੍ਹ ਤੇ ਸ਼ਰ੍ਹੀਂ ਦੇ ਪੱਤੇ ਦਰਵਾਜ਼ੇ ’ਤੇ ਬੰਨ੍ਹੇ ਜਾਂਦੇ ਸਨ ਇਹ ਇੱਕ ਤਰ੍ਹਾਂ ਦੀ ਸਾਰੇ ਪਿੰਡ ਨੂੰ ਸੂਚਨਾ ਹੁੰਦੀ ਸੀ ਕਿ ਫਲਾਣੇ ਘਰ ਮੁੰਡਾ ਹੋਇਆ ਹੈ ਨਿੰਮ੍ਹ ਦੇ ਪੱਤੇ ਵਿਗੜੇ ਤੋਂ ਵਿਗੜੇ ਜ਼ਖਮ ਨੂੰ ਇੰਝ ਠੀਕ ਕਰ ਦਿੰਦੇ ਸਨ ਜਿਵੇਂ ਕਦੇ ਜ਼ਖ਼ਮ ਹੋਇਆ ਹੀ ਨਾ ਹੋਵੇ ਪਿੱਪਲ ਦੇ ਰੁੱਖ ਨੂੰ ਸਭ ਤੋਂ ਜ਼ਿਆਦਾ ਆਕਸੀਜ਼ਨ ਦੇਣ ਵਾਲਾ ਰੁੱਖ ਮੰਨਿਆ ਜਾਂਦਾ ਹੈ ਕਹਿੰਦੇ ਹਨ ਸਾਰੇ ਰੁੱਖ ਭਾਵੇਂ ਰਾਤ ਨੂੰ ਆਕਸੀਜ਼ਨ ਦੇਣਾ ਬੰਦ ਕਰ ਦਿੰਦੇ ਹਨ ਪਰ ਪਿੱਪਲ ਦਾ ਰੁੱਖ ਰਾਤ ਸਮੇਂ ਵੀ ਆਕਸੀਜ਼ਨ ਦਿੰਦਾ ਹੈ ਤੇ ਪਿੱਪਲ ਦੇ ਰੁੱਖ ਹੇਠਾਂ ਸੌਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ ਬੋਹੜ ਅਤੇ ਪਿੱਪਲ ਦੇ ਪੱਤਿਆਂ ਦੀਆਂ ਤਾਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਪੰਜਾਬ ਦੇ ਲੋਕ ਗੀਤਾਂ ’ਚ ਵੀ ਬਹੁਤ ਸਾਰੇ ਰੱੁਖਾਂ ਦਾ ਜ਼ਿਕਰ ਆਉਂਦਾ ਹੈ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਰੁੱਖਾਂ ਦਾ ਲੋਕ ਗੀਤਾਂ ’ਚ ਜ਼ਿਕਰ ਤਾਂ ਹੀ ਆਉਂਦਾ ਹੋਵੇਗਾ ਜੇਕਰ ਇਨ੍ਹਾਂ ਦੀ ਕੋਈ ਖਾਸ ਮਹੱਤਤਾ ਸੀ ਉਹ ਸਮਾਂ ਸੀ ਜਦੋਂ ਰੁੱਖਾਂ ਦੇ ਪੱਤਿਆਂ ਨਾਲ ਹੀ ਮਨੁੱਖ ਆਪਣੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਕਰ ਲੈਂਦਾ ਸੀ ਪਰ ਹੌਲੀ-ਹੌਲੀ ਮਨੁੱਖ ਇੰਨਾ ਸੁਆਰਥੀ ਹੋ ਗਿਆ ਕਿ ਉਸ ਨੇ ਇਨ੍ਹਾਂ ਦੀਆਂ ਜੜ੍ਹਾਂ ਹੀ ਖ਼ਤਮ ਕਰਨੀਆਂ ਸ਼ੁਰੂ ਕਰ ਦਿੱਤੀਆਂਲਗਤਾਰ ਹੁੰਦਾ ਜੰਗਲਾਂ ਦਾ ਸਫ਼ਾਇਆ ਆਉਣ ਵਾਲੇ ਸਮੇਂ ਲਈ ਬਹੁਤ ਖ਼ਤਰਨਾਕ ਸਿੱਧ ਹੋ ਸਕਦਾ ਹੈ ਅਸੀਂ ਰੁੱਖ ਲਾਉਣੇ ਤਾਂ ਕੀ ਹਨ ਇਨ੍ਹਾਂ ਨੂੰ ਅੰਨ੍ਹੇਵਾਹ ਵੱਢਦੇ ਹੀ ਜਾ ਰਹੇ ਹਾਂ ਪੁਰਾਤਣ ਸਮੇਂ ’ਚ ਖੇਤਾਂ ਦੇ ਹੱਦ ਬੰਨਿਆਂ ’ਤੇ ਜੰਡ ਦਾ ਰੁੱਖ ਲਾਇਆ ਜਾਂਦਾ ਸੀ ਹਰ ਕਿੱਲ੍ਹਾ-ਲਾਈਨ ’ਤੇ ਇੱਕ ਜੰਡ ਦਾ ਰੁੱਖ ਹੁੰਦਾ ਸੀ ਇਹ ਰੁੱਖ ਪਾਣੀ ਘੱਟ ਮੰਗਦਾ ਹੈ ਅਤੇ ਮਾਰੂਥਲ ’ਚ ਬੜੇ ਵਧੀਆ ਤਰੀਕੇ ਨਾਲ ਟਹਿਕਦਾ ਰਹਿੰਦਾ ਹੈ ਇਸੇ ਤਰ੍ਹਾਂ ਜ਼ਿਆਦਾ ਨਮੀ ਵਾਲੇ ਇਲਾਕਿਆਂ ’ਚ ਸਫ਼ੈਦਾ ਲਾਇਆ ਜਾਂਦਾ ਸੀ ਕਿਉਕਿ ਇਹ ਪਾਣੀ ਨੂੰ ਚੂਸਦਾ ਹੈ ਅਤੇ ਜ਼ਮੀਨ ’ਚੋਂ ਨਮੀ (ਸੇਮ) ਨੂੰ ਖ਼ਤਮ ਕਰਦਾ ਹੈ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਿਸਾਨ ਆਪਣੇ ਖੇਤਾਂ ’ਚ ਵੱਟਾਂ ’ਤੇ ਰੁੱਖ ਲਾਉਣ ਦੀ ਰੀਤ ਚਲਾ ਲੈਣ ਤਾਂ ਇਸ ਨਾਲ ਵਾਤਾਵਰਨ ਤਾਂ ਸੁਧਰੇਗਾ ਹੀ ਨਾਲ ਹੀ ਇਸ ਨਾਲ ਚੰਗੀ ਆਮਦਨ ਵੀ ਹੁੰਦੀ ਹੈ ਸਫ਼ੈਦਾ ਤੇ ਪਾਪੂਲਰ ਇਹੋ ਜਿਹੇ ਰੁੱਖ ਹਨ ਜਿਨ੍ਹਾਂ ਨੂੰ ਕਿਸਾਨ ਆਪਣੇ ਖੇਤਾਂ ਦੀਆਂ ਵੱਟਾਂ ’ਤੇ ਲਾ ਕੇ ਵਧੀਆ ਲਾਭ ਲੈ ਸਕਦੇ ਹਨ ਜੇਕਰ ਆਪਣੇ ਖੇਤ ਦੇ ਕੁਝ ਰਕਬੇ ’ਚ ਬਾਗਵਾਨੀ ਕਰਨ ਤਾਂ ਇਸ ਨਾਲ ਫ਼ਸਲੀ ਚੱਕਰ ਵੀ ਬਣਿਆ ਰਹੇਗਾ ਅਤੇ ਵਾਤਾਵਰਣ ਵੀ ਬਚੇਗਾ ਫ਼ਲਦਾਰ ਬਾਗ ਲਾਉਣ ਨਾਲ ਕਿਸਾਨ ਖੁਸ਼ਹਾਲੀ ਦੇ ਰਾਹ ਨੂੰ ਚੁਣ ਸਕਦੇ ਹਨ ਫ਼ਸਲੀ ਚੱਕਰ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਰੁੱਖ ਲਾਓ ਮੁਹਿੰਮ ਚਲਾ ਰੱਖੀ ਹੈ ਅਤੇ ਇਹ ਕਾਰਗਰ ਵੀ ਸਿੱਧ ਹੋ ਰਹੀ ਹੈ ਸਾਨੂੰ ਸਭ ਨੂੰ ਇਹ ਪ੍ਰਣ ਕਰਨਾ ਹੋਵੇਗਾ ਕਿ ਅਸੀਂ ਸਾਲ ਵਿੱਚ 12 ਰੁੱਖ ਜ਼ਰੂਰ ਲਾਈਏ ਤੇ ਜੇਕਰ ਸਾਨੂੰ ਮਜ਼ਬੂਰੀ ਵੱਸ ਇੱਕ ਰੁੱਖ ਕੱਟਣਾ ਪੈਂਦਾ ਹੈ ਤਾਂ ਉਸ ਦੀ ਜਗ੍ਹਾ ਅਸੀਂ ਘੱਟੋੋ-ਘੱਟ 5 ਰੁੱਖ ਲਾਈਏ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਵਾਉਣ ਅਤੇ ਉਨ੍ਹਾਂ ਲਈ ਸਖ਼ਤ ਸਜ਼ਾ ਦੀ ਤਜ਼ਵੀਜ ਰੱਖਣ ਜੋ ਅੰਨ੍ਹੇਵਾਹ ਰੁੱਖਾਂ ਨੂੰ ਵੱਢ ਰਹੇ ਹਨ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਰੁੱਖ ਲਾਉਣ ਲਈ ਸਮਾਜ ਨੂੰ ਜਾਗਰੂਕ ਕਰਨ ਤੇ ਵੱਧ ਤੋਂ ਵੱਧ ਰੁੱਖ ਲਗਵਾਉਣ ਰੁੱਖ ਲਾਉਣ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਲਈ ਵਿਦਿਆਰਥੀਆਂ ਦੇ ਵੀ ਰੁੱਖ ਲਾਉਣ ਸਬੰਧੀ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਛੋਟੀ ਉਮਰ ਤੋਂ ਹੀ ਰੁੱਖਾਂ ਨਾਲ ਪਿਆਰ ਵਧੇ ਅਤੇ ਰੁੱਖਾਂ ਦੇ ਮਹੱਤਵ ਨੂੰ ਸਮਝਦੇ ਹੋਏ ਬੱਚੇ ਵੱਡੇ ਹੋ ਕੇ ਰੁੱਖਾਂ ਨੂੰ ਵੱਢਣ ਦੀ ਬਜਾਇ ਵੱਧ ਤੋਂ ਵੱਧ ਰੁੱਖ ਲਾਉਣ ਅਸੀਂ ਰੁੱਖਾਂ ਨੂੰ ਬਚਾਉਣ ਨਾਲ ਹੀ ਵਰਤਾਵਰਨ ਨੂੰ ਬਚਾ ਸਕਦੇ ਹਾਂ ਰੁੱਖ ਸਾਡੇ ਸ਼ੁਰੂ ਤੋਂ ਹੀ ਪੱਕੇ ਮਿੱਤਰ ਰਹੇ ਹਨ, ਅਸੀਂ ਇਨ੍ਹਾਂ ਦੇ ਦੁਸ਼ਮਣ ਨਾ ਬਣੀਏ ਤੇ ਮਿੱਤਰਤਾ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰੀਏ।ਸੰਪਰਕ: +91 94683 34603
parkash malhar
welldone ravinder ji , watavaran bachaun lai aise hi yatnan di lod hai...................