Thu, 21 November 2024
Your Visitor Number :-   7255939
SuhisaverSuhisaver Suhisaver

ਪੈਰਾਂ ਦੀ ਥਾਪ ਭਰਵੇਂ ਸਰੀਰ ਦੇ ਨਾਚ–ਪੰਜਾਬਣਾਂ -ਡਾ.ਅਮਰਜੀਤ ਟਾਂਡਾ

Posted on:- 19-03-2016

suhisaver

ਪੰਜਾਬ ਦੇ ਲੋਕ-ਨਾਚ ਬਦਲ ਰਹੇ ਹਨ। ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਪਹੁੰਚ ਗਏ ਹਨ। ਗਤੀ ਦੀ ਤੀਬਰਤਾ, ਮੁਦਰਾਵਾਂ ਦੇ ਸੰਚਾਲਨ, ਨਵ-ਸਿਰਜਕ ਨਿਜੀ ਗੀਤ-ਮੁੱਖੀ ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ, ਸਾਜ਼-ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਵਿੱਚੋਂ ਹੋ ਕੇ ਲੋਕ-ਨਾਚ ਲੰਘ ਰਹੇ ਹਨ। ਲੋਕ-ਨਾਚ ਸਮੂਹ ਪੰਜਾਬੀਆਂ ਦੇ ਸਰਬ-ਪੱਖੀ ਸੱਭਿਆਚਾਰਿਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਰਹੇ ਹਨ।

ਲੋਕ ਨਾਚ ਲੋਕ-ਕਲਾ ,ਮੰਨੋਰੰਜਨ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਪਾਬੰਧੀ ਨਹੀਂ ਹੁੰਦੀ ਅਤੇ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਵੀ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੀ ਹੁੰਦੀ ਹੈ।

ਪੰਜਾਬ ਦੇ ਸਮੁੱਚੇ ਲੋਕ-ਨਾਚ ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ।

ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ, ਭਰਵੇਂ ਸਰੀਰ, ਉੱਚੇ-ਲੰਬੇ ਕੱਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸੁਹਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ।

ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਦੀ ਚਾਹਤ ਇਨ੍ਹਾਂ ਦੇ ਲਹੂ ਵਿੱਚ ਰਚੀ ਪਈ ਹੈ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣਦੀਆਂ ਹਨ।

ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਗਿੱਧਾ ਹਰਮਨ-ਪਿਆਰਾ ਲੋਕ-ਨਾਚ ਹੈ। ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਲਾਂਭ-ਚਾਂਭ ਨਾ ਜਾਈਂ, ਗਿੱਧਿਆ ਪਿੰਡ ਵੜ ਵੇ।

ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰ, ਤੋਂ ਛੁੱਟ ਤ੍ਰਿੰਵਣਾਂ ਵਿੱਚ ਪੂਣੀਆਂ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਇਸਤਰੀਆਂ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ।

ਇਹ ਮੁਦਰਾਂਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਹਮਣੇ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ਼ ਕੇ, ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ, ਆਦਿ ਜੁਗਤਾਂ ਰਾਂਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਨਿਭਾਓ-ਪ੍ਰਸਿਥਤੀ ਉਜਾਗਰ ਹੁੰਦੀ ਹੈ।

ਮੁਟਿਅਰਾਂ ਕੋਲੋਂ ਨਾਂ ਬੋਲੀਆਂ ਮੁੱਕਦੀਆਂ ਹਨ, ਨਾ ਥਕਾਣ ਹੁੰਦੀ ਹੈ।

ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਹੁੰਦੀਆਂ ਹਨ ਜਦਕਿ ਸੰਮੀ ਨਾਚ ਵਿੱਚ ਮੁਦਰਾਵਾਂ ਸਥਾਨਕ-ਭੇਦ ਸਦਕਾ ਬੱਝਵੀਆਂ ਨਹੀਂ ਰਹਿੰਦੀਆਂ। ਤਿੱਤਰਾਂ, ਕਾਵਾਂ, ਰਾਂਹੀ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁੰਮਾਉਂਦੀਆਂ ਹਨ ਤੇ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ।

ਸੰਮੀ ਮੇਰੀ ਵਣ......ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ
ਖਾਵਣ ਵਾਲੇ ਦੂਰ .....ਵਣ ਸੰਮੀਆਂ

ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ, ਕਿਸੇ ਖੁਸ਼ੀ ਦੇ ਮੋਕੇ, ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰੱਸਤੇ, ਜਾਂ ਕੋਠੇ ਦੀ ਛੱਤ ਆਦਿ ਥਾਂਵਾਂ ਤੇ, ਕਿੱਕਲੀ ਨੂੰ ਨਿੱਕੇ ਨਿੱਕੇ ਲੋਕ-ਗੀਤਾਂ ਦੇ ਨਾਲ ਨਾਲ ਨੱਚ ਲੈਂਦੀਆਂ ਹਨ।

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

`ਹੁੱਲੇ-ਹੁਲਾਰੇ` ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਮਾਂਗਲਿਕ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ......ਹੁੱਲੇ। ਇਸਤਰੀਆਂ ਹੱਥਾਂ ਦੇ ਹੁਲਾਰੇ ਅਤੇ ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਦੀਆਂ ਹੁੰਦੀਆਂ ਸਨ। ਗਿਆ ਹੈ।

ਇਸਤਰੀ ਲੋਕ-ਨਾਚਾਂ ਵਿੱਚ `ਲੁੱਡੀ` ਨੂੰ ਵੀ ਵਿਸ਼ੇਸ਼ ਥਾਂ ਹਾਸਲ ਸੀ। ਟਿੱਪਰੀ ਜਾਂ ਡੰਡਾਸ, ਫੜੂਹਾ, ਘਮੂਰ ਅਤੇ ਸਪੇਰਾ ਜਾਂ ਨਾਗ ਲੋਕ-ਨਾਚਾਂ ਦੀ ਪ੍ਰਾਕਿਰਤੀ ਨੂੰ ਸਮੇਂ ਨੇ ਖਿੰਡਾ ਦਿੱਤਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ