ਸ਼ੇਰ ਜਿਹੀ ਗੜਕਵੀਂ ਆਵਾਜ਼ ਵਾਲਾ, ਮਿਲਣਸਾਰ, ਛੰਦਾਬੰਦੀ ਦਾ ਮਾਹਰ ਵਿਦਵਾਨ, ਗਲੇ ਦਾ ਧਨੀ, ਕਲਮ ਦਾ ਧਨੀ, ਯਾਰਾਂ ਦਾ ਯਾਰ, ਉਸਤਾਦਾਂ ਦਾ ਉਸਤਾਦ, ਸਿੱਖ ਮਰਿਆਦਾ ਦਾ ਧਾਰਨੀ ਗੁਰਸਿੱਖ, ਸ਼ਾਗਿਰਦਾਂ ਨੂੰ ਕੱਖਾਂ ਤੋਂ ਲੱਖ ਬਣਾਉਣ ਵਾਲਾ, ਫ਼ੱਕਰਾਂ ਜਿਹੇ ਸੁਭਾਅ ਵਾਲਾ, ਹੰਕਾਰ ਤੋਂ ਕੋਹਾਂ ਦੂਰ ਰਹਿਣ ਵਾਲਾ, ਸੰਗੀਤ ਦੀਆਂ ਗੂੜ ਬਾਰੀਕੀਆਂ ਦਾ ਜਾਣਕਾਰ, ਉਘਾ ਸਮਾਜ ਸੇਵੀ, ਸਟੇਜ ’ਤੇ ਦਰਸ਼ਕਾਂ ਨੂੰ ਕੀਲਣ ਵਾਲਾ, ਪੰਜਾਬੀ ਮਾਂ-ਬੋਲੀ ਦਾ ਹੋਣਹਾਰ ਸਪੂਤ, ਪੰਜਾਬ ਦੀ ਮਿੱਟੀ ਨੂੰ ਜਾਨੋਂ ਵੱਧ ਮੁਹੱਬਤ ਕਰਨ ਵਾਲਾ, ਆਪਣੇ ਸ਼ਾਗਿਰਦਾਂ ਨੂੰ ਸਕੇ ਪੁੱਤਰਾਂ ਨਾਲੋਂ ਵੱਧ ਚਾਹੁਣ ਵਾਲਾ, ਸਿੱਖ ਇਤਿਹਾਸ ਦਾ ਤੁਰਦਾ-ਫਿਰਦਾ ਵਿਸ਼ਵ ਕੋਸ਼, ਅਲਬੇਲੇ ਸੁਭਾਅ ਵਾਲਾ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਯਕੀਨ ਨਹੀਂ ਹੁੰਦਾ ਇਸ ਗੱਲ ’ਤੇ ਪਰ ਹੋਣੀ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਉਹ ਖੁਦ ਹੀ ਕਹਿ ਗਿਆ : ਸੋਚ ਲੈ ਅਕਲ ਦੇ ਨਾਲ ਬਹਿ ਕੇ,
ਤੇਰੀ ਰੋਜ਼ ਨਹੀਂ ਗਾਫਲਾ ਤੜੀ ਰਹਿਣੀ।
ਕਰਨੀ ਸੈਰ ਨਾ ਉਡਣ ਖਟੋਲਿਆਂ ਦੀ,
ਬੱਘੀ ਸਦਾ ਨੀਂ ਤਬੇਲੇ ਖੜ੍ਹੀ ਰਹਿਣੀ।
ਸਦਾ ਜੇਠ ਨਾ ਹਾੜ ਦੀ ਧੁੱਪ ਰਹਿਣੀ,
ਲੱਗੀ ਸਦਾ ਨਹੀਂ ਸਾਉਣ ਦੀ ਝੜੀ ਰਹਿਣੀ।
ਐਵੇਂ ਕਿਉਂ ‘ਅਲਬੇਲਿਆ’ ਮਾਣ ਕਰਦਾਂ,
ਗੁੱਡੀ ਸਦਾ ਨਹੀਂ ਅਸਮਾਨੀਂ ਚੜ੍ਹੀ ਰਹਿਣੀ।
sarbjeet kaur
dhadhi kala da mazboot thnam sn albela sahib. mai v bahut sunya ohna nu. oho jihi awaz ni lbhni hun...