Thu, 21 November 2024
Your Visitor Number :-   7254820
SuhisaverSuhisaver Suhisaver

ਆਓ ਨਵੇਂ ਪੈਂਡੇ ਤੈਅ ਕਰੀਏ - ਐੱਸ ਸੁਰਿੰਦਰ ਇਟਲੀ

Posted on:- 01-01-2016

suhisaver

ਜਦੋਂ ਵੀ ਕਿਸੇ ਨਵੀਂ ਚੀਜ਼ ਦੀ ਆਮਦ ਹੁੰਦੀ ਹੈ, ਉਸ ਨੂੰ ਅਸੀਂ ਸਾਰੇ ਜੀ ਆਇਆ ਆਖਦੇ ਹਾਂ । ਇਹ ਤਕਰੀਬਨ ਹਰ ਦੇਸ਼ ਦੇ ਲੋਕ ਕਰਦੇ ਹਨ ਤੇ ਹਰ ਸਮਾਜ ਦੇ ਲੋਕ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਹਨ । ਵੈਸੇ ਤਾਂ ਕੇਵਲ 2015 ਦੀ ਥਾਂ 2016 ਨੇ ਕੁਦਰਤੀ ਤੌਰ ਤੇ ਲੈ ਲੈਣੀ ਹੈ । 2015 ਨੂੰ ਜਾਣੋਂ ਕੋਈ ਵੀ ਰੋਕ ਨਹੀਂ ਸਕਦਾ । 2016 ਨੂੰ ਆਣ ਤੋਂ ਕੋਈ ਰੋਕ ਨਹੀਂ ਸਕਦਾ । ਸਿਰਫ਼ ਕੈਲੰਡਰ ਬਦਲ ਜਾਣਾ ਹੈ, ਸੂਰਜ ਹਮੇਸ਼ਾ ਵਾਂਗ ਚੜ੍ਹਨਾ ਹੈ, ਰਾਤ ਹਮੇਸ਼ਾ ਵਾਂਗ ਪੈਣੀ ਹੈ । ਇਹ ਪਰਕਿਰਿਆ ਜਦੋਂ ਦੀ ਮਨੁੱਖਤਾ ਪੈਂਦਾ ਹੋਈ ਹੈ, ਉਦੋਂ ਦੀ ਚਲ ਰਹੀ ਹੈ । ਹਰ ਜਾਣ ਵਾਲਾ ਸਮਾਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਛੱਡ ਜਾਂਦਾ ਹੈ । ਚੰਗਾ ਵਕਤ ਸਾਨੂੰ ਮਿੱਠੀ ਯਾਦ ਦੇ ਜਾਂਦਾ ਹੈ, ਤੇ ਬੁਰਾ ਵਕਤ ਸਾਨੂੰ ਕੌੜੀ ਯਾਦ ਦੇ ਜਾਂਦਾ ਹੈ ।
             
ਜਦੋਂ ਦੀ ਮਨੁੱਖ ਜਾਤੀ ਪੈਂਦਾ ਹੋਈ ਹੈ, ਨਿਤਾਣੇ-ਜਰਵਾਣੇ, ਅਮੀਰ-ਗਰੀਬ, ਰੰਗ-ਨਸਲ, ਭੇਦ-ਭਾਵ, ਜਾਤ-ਪਾਤ, ਛੂਤ-ਛਾਤ, ਦਾ ਵਖਰੇਵਾਂ ਸਦੀਆਂ ਤੋਂ ਚੱਲ ਰਿਹਾ ਹੈ । ਭੁੱਖ, ਗਰੀਬੀ, ਜਹਾਲਤ, ਧਾਰਮਿਕ ਕੱਟੜਤਾ ਦੀ ਅਲਾਮਤ ਅੱਜ ਤੱਕ ਸਾਰੀ ਦੁਨੀਆਂ ਖਤਮ ਨਹੀਂ ਕਰ ਸਕੀ । 21ਵੀਂ ਸਦੀ ਵਿੱਚ ਵੀ ਔਰਤ ਦਾ ਸੋਸ਼ਣ, ਬਾਲ ਮਜ਼ਦੂਰੀ, ਭਰੂਣ ਹੱਤਿਆ, ਆਰਥਿਕ ਮੰਦਹਾਲੀ ਦਾ ਸੰਤਾਪ ਅਜੇ ਤੱਕ ਖਤਮ ਨਹੀਂ ਹੋ ਸਕਿਆ ।  

ਅੱਜ ਸਾਡੇ ਸਮਾਜ ਦਾ ਵੱਡਾ ਹਿੱਸਾ ਪੜ੍ਹਿਆ ਲਿਖਿਆ ਹੈ, ਲੇਕਿਨ ਇਸ ਦੇ ਬਾਵਜੂਦ ਅਸੀਂ ਨਸ਼ਿਆਂ ਦੀ ਬੁਰਾਈ ਮੁਕਾ ਨਹੀਂ ਸਕੇ । ਗੁੰਡੇ, ਬਦਮਾਸ਼ ਹਲਕੇ ਕੁੱਤੇ ਵਾਂਗ ਘੁੰਮ ਰਹੇ ਹਨ । ਗਰੀਬ ਇਨਸਾਫ਼ ਲਈ ਧੱਕੇ ਖਾ ਰਿਹਾ ਹੈ । ਲੋਕ ਬੇਇਲਾਜ਼ ਮਰ ਰਹੇ ਹਨ । ਅੱਜ ਇਲਾਜ ਐਨਾ ਮਹਿੰਗਾ ਹੋ ਗਿਆ ਹੈ ਕਿ ਸਾਡੇ ਵਿੱਤ ਤੋਂ ਬਾਹਰ ਦੀ ਗੱਲ ਹੈ । ਘਰੇਲੂ ਪਰੇਸ਼ਾਨੀਆਂ ਲਾ-ਇਲਾਜ ਬੀਮਾਰੀਆਂ ਬਣ ਰਹੀਆਂ ਹਨ । ਕਿਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ । ਕਿਤੇ ਬਜ਼ੁਰਗ ਮਾਤਾ-ਪਿਤਾ ਬਿਰਧ ਆਸ਼ਰਮ ਵਿੱਚ ਜ਼ਿੰਦਗੀ ਦਾ ਆਖ਼ਰੀ ਸਮਾਂ ਬਤੀਤ ਕਰ ਰਹੇ ਹਨ । ਇੱਕ ਨੌਕਰੀ ਹੈ ਹਜ਼ਾਰ ਬੇਰੁਜ਼ਗਾਰ ਹਨ । ਨਵੀਂ ਪੀੜੀ ਨੂੰ ਨੌਕਰੀ ਦੀ ਕੋਈ ਆਸ ਨਹੀਂ ਦਿਸਦੀ, ਇਸੇ ਕਰਕੇ ਜਵਾਨੀ ਕੁਰਾਹੇ ਪਈ ਹੋਈ ਹੈ । ਹਰ ਰੋਜ਼ ਜੁਰਮ, ਮਾਰ-ਧਾੜ ਵੱਧ ਰਹੀਂ ਹੈ । ਜ਼ਿੰਦਗੀ ਆਪਣੀ ਚੂਲ ਤੋਂ ਹਿਲ ਗਈ ਜਾਪਦੀ ਹੈ । ਅਰਾਜਕਤਾ, ਬੇ-ਯਕੀਨੀ, ਅੰਧ-ਵਿਸ਼ਵਾਸ ਨੇ ਆਲਮ ਨੂੰ ਜਕੜਿਆ ਹੋਇਆ ਹੈ ।
                       
ਚਾਰੇ ਪਾਸੇ ਰਿਸ਼ਵਤ, ਮਿਲਾਵਟ, ਅਫ਼ਸਰ ਸ਼ਾਹੀ ਦਾ ਰਾਜ ਹੈ । ਅਯੋਗ ਲੋਕ ਯੋਗ ਅਹੁਦਿਆਂ ਤੇ ਬੈਠ ਕੇ ਸਾਡੇ ਅਦਾਰਿਆਂ ਨੂੰ ਬਰਬਾਦ ਕਰ ਰਹੇ ਹਨ । ਅਯੋਗ ਲੋਕਾਂ ਨੂੰ ਅੱਗੇ ਲਿਆ ਕੇ ਸਾਰੇ ਸਿਸਟਮ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ ।
      
ਭਾਰਤ ਵਿੱਚ ਲੋਕਤੰਤਰ ਦੇ ਨਾਂ ਤੇ ਧ੍ਰਿਤਰਾਸ਼ਟਰਾਂ , ਦੁਰਯੋਧਨਾਂ ਨੇ ਲੋਕਾਂ ਤੇ ਜ਼ੁਲਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਵੋਟ ਦੀ ਰਾਜਨੀਤੀ ਸਾਡੇ ਲੀਡਰਾਂ ਦਾ ਕਾਮਯਾਬ ਹਥਿਆਰ ਹੈ । ਬੜੀ ਚਲਾਕੀ ਨਾਲ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਕੇ ਦੂਜੇ ਪਾਸੇ ਜੋੜਿਆ ਜਾ ਰਿਹਾ ਹੈ । ਭਾਰਤ ਵਿੱਚ ਰਾਜ ਕਿਸੇ ਪਾਰਟੀ  ਦਾ ਵੀ ਆ ਜਾਵੇ ਆਮ ਬੰਦਾ ਸਦਾ ਨਿਤਾਣਾ ਹੀ ਰਹਿੰਦਾ ਹੈ । ਪੂਰਾ ਰਾਜਨੀਤਿਕ ਢਾਂਚਾ ਗੰਦਗੀ ਦਾ ਢੇਰ ਹੈ, ਕੇਵਲ ਸਿਆਸੀ ਪਾਰਟੀਆਂ ਨੇ ਨਾਂ ਹੀ ਬਦਲੇ ਹਨ । ਆਮ ਲੋਕ ਸਿਆਸੀ ਲੋਕਾਂ ਦਾ ਕੇਵਲ ਵੋਟ ਬੈਂਕ ਬਣ ਕੇ ਰਹਿ ਗਏ ਹਨ । ਸਾਡੇ ਲੀਡਰਾਂ ਨੂੰ ਲੋਕਾਂ ਨਾਲੋਂ ਜ਼ਿਆਦਾ ਵੋਟ ਬੈਂਕ ਦੀ ਚਿੰਤਾ ਰਹਿੰਦੀ ਹੈ ।
             
ਵਾਤਾਵਰਨ ਐਨਾ ਦੁਸ਼ਿਤ ਹੈ ਮਨੁੱਖ ਤਾ ਕੀ, ਜੀਵ-ਜੰਤੂ ਵੀ ਸਾਹ ਨਹੀਂ ਲੈ ਸਕਦੇ । ਪਾਣੀ ਦੁਸ਼ਿਤ, ਹਵਾ ਦੁਸ਼ਿਤ, ਵਾਯੂਮੰਡਲ ਦੂਸ਼ਿਤ । ਕਿਵੇਂ ਸਾਫ਼ ਹੋਵੇਗਾ ਸਾਡਾ ਆਲਾ- ਦੁਆਲਾ, ਕਿਵੇਂ ਤੰਦਰੁਸਤ ਹੋਵੇਗਾ ਸਾਡਾ ਸਮਾਜ, ਪਰਿਵਾਰ ਅਤੇ ਅਸੀਂ, ਆਣ ਵਾਲੀ ਨਸਲ ਬਿਮਾਰੀ ਗਰਭ ਵਿੱਚੋਂ ਲੈ ਕੇ ਆਵੇਗੀ । ਕਿਵੇਂ ਕਾਬੂ ਪਾਵਾਂਗੇ ਇਨ੍ਹਾਂ ਸਮੱਸਿਆਵਾਂ ਤੇ ? ਇਹ ਗੰਭੀਰ ਮਸਲੇ ਪੂਰੀ ਮਨੁੱਖਤਾ ਲਈ ਚੈਲਿਜ਼ ਹਨ । ਇਹ ਮਸਲੇ ਬਗੈਰ ਸੁਹਰਿਦ ਸੋਚ ਤੋਂ ਹੱਲ ਨਹੀਂ ਹੋ ਸਕਦੇ । ਇਹ ਮਸਲੇ ਅੱਜ ਦੁਖਾਂਤ ਬਣ ਚੁੱਕੇ ਹਨ ।
          
ਦੋਸਤੋ ! ਆਓ ਅੱਜ ਭਵਿੱਖ ਤੇ ਚਿੰਤਨ ਕਰੀਏ । ਆਪਣੀਆਂ ਸੋਚਾਂ ਵਿੱਚ ਜਾਗਰੂਕਤਾ ਲਿਆਈਏ । ਸਿਆਣੇ ਕਹਿੰਦੇ ਹਨ, ਜਦੋਂ ਕਿਸੇ ਨੂੰ ਅਹਿਸਾਸ ਹੋ ਜਾਵੇ, ਮੈਂ ਕੀ ਗਲਤੀਆਂ ਕਰਦਾ ਹਾਂ, ਉਹ ਮੁੜਕੇ ਕੁਰਾਹੇ ਨਹੀਂ ਪੈਂਦਾ। ਨਿਰਸੰਦੇਹ ਜੀਵਨ-ਜਾਂਚ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਤੱਕ ਸੋਚ ਚੇਤਨ ਨਹੀਂ ਹੋ ਜਾਂਦੀ, ਕੋਈ ਵੀ ਤਬਦੀਲੀ ਸੰਭਵ ਨਹੀਂ । ਸੋਚ ਦੀ ਸ਼ਕਤੀ ਨੇ ਮਸਤਕ ਵਿੱਚ ਗਿਆਨ ਦਾ ਦੀਵਾ ਬਾਲਣਾ ਹੈ ।  
   
ਆਓ ਅੱਜ ਸੋਚਾਂ ਵਿੱਚ ਤਰਕ ਦਾ ਦੀਵਾ ਬਾਲੀਏ । ਆਓ ਇੱਕ ਸਿਹਤਮੰਦ, ਨਰੋਈ ਦੁਨੀਆਂ ਦਾ ਨਿਰਮਾਣ ਕਰੀਏ, ਜਦੋਂ ਸਾਡੀ ਸੋਚ ਬਦਲ ਗਈ ਸਾਡਾ ਹਰ ਦਿਨ ਨਵੇਂ ਸਾਲ ਵਰਗਾ ਹੋਵੇਗਾ । ਚਾਰੇ ਪਾਸੇ ਖੁਸ਼ਹਾਲੀ ਤੇ ਤੰਦਰੁਸਤ ਜੀਵਨ ਮਹਿਕ ਉਠੇਗਾ । ਆਓ । ਦੋਸਤੋ ਅੱਜ ਸੋਚਾਂ ਦਾ ਨਿਰਮਾਣ ਕਰੀਏ ।
   
ਕਲ ਕਰੇ ਸੋਂ ਆਜ ਕਰ , ਆਜ ਕਰੇ ਸੋਂ ਅਬ
   ਪਲ ਮੇਂ ਪਰਲੋਂ ਹੋਗੀ , ਫੇਰ ਕਰੇਗਾ ਕਬ ।

ਸੰਪਰਕ: 0034 914 72590

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ