ਉਹ 15-06-1963 ਨੂੰ ਫੌਜ਼ ਵਿੱਚ ਭਰਤੀ ਹੋ ਗਏ । 1965 ਅਤੇ 1971 ਦੀ ਜੰਗ ਲੜਦਿਆਂ ਉਹਨਾਂ 9 ਸਾਲ 4 ਮਹੀਨੇ ਦੇਸ਼ ਦੀ ਸੇਵਾ ਕੀਤੀ । ਇਸ ਸਮੇਂ ਦੌਰਾਨ ਵੀ ਉਹਨਾਂ ਸੰਗਰਾਮੀ ਸਾਹਿਤ ਦੀ ਰਚਨਾ ਕੀਤੀ । ਫਿਰ ਉਹਨਾਂ 15-12-1973 ਨੂੰ ਬਤੌਰ ਅਧਿਆਪਕ ਭਰਤੀ ਹੋ ਕੇ 32 ਸਾਲ ਬੱਚਿਆਂ ਨੂੰ ਪੜਾਉਣ ਦੀ ਸੇਵਾ ਕੀਤੀ । ਅਧਿਆਪਕ ਤੇ ਮੁਲਾਜ਼ਮ ਜੱਥੇਬੰਦੀਆਂ `ਚ ਕੰਮ ਕਰਨ ਦੇ ਨਾਲ-ਨਾਲ ਉਹਨਾਂ ਸਾਹਿਤ ਸਿਰਜਨਾ ਜਾਰੀ ਰੱਖੀ । ਅੱਜ ਵੀ ਉਹ ਸੇਵਾ ਮੁਕਤੀ ਤੋਂ ਬਾਦ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਵਡਮੁੱਲਾ ਸਾਹਿਤ ਸਿਰਜ ਕੇ ਪਾ ਰਹੇ ਹਨ ।
ਸਰਹੱਦੀ ਦੁਆਰਾ ਰਚਿਆ ਹੁਣ ਤੱਕ ਦਾ ਸਾਹਿਤ
ਸੁਲੱਖਣ ਸਰਹੱਦੀ ਜੀ ਨੇ " ਤੀਜੀ ਅੱਖ ਦਾ ਜਾਦੂ ", " ਪੰਜ ਬਲਦੇ ਦਰਿਆ ", " ਵਕਤ ਦੀ ਚੀਖ ", " ਪੰਜਾਬੀ ਗ਼ਜ਼ਲ ਦਾ ਰੂਪ ਅਤੇ ਆਕਾਰ ", " ਕਲਮ-ਕਲਮ ਖੁਸ਼ਬੋ ", " ਉੱਚਾ ਬੁਰਜ਼ ਲਾਹੌਰ ਦਾ ", " ਬਸਤੀ ਬਸਤੀ ਜੰਗਲ ", " ਸੰਪੂਰਨ ਪਿੰਗਲ ਅਤੇ ਅਰੂਜ਼ ", " ਅਨੰਦਪੁਰ ਤੋਂ ਲਾਹੌਰ ", " ਬੇੜੀਆਂ ਦਾ ਪੁਲ ", " ਅਗਨਗਾਥਾ ਦਾਸਤਾਨ ਛੋਟਾ ਘੱਲੂਗਾਰਾ ", " ਚੰਨ-ਚਾਨਣੀ ਚੰਡੀਗੜ੍ਹ ", " ਪੰਜਾਬੀ ਦੇ ਚੋਣਵੇਂ ਸ਼ੇਅਰ ", " ਪੰਧ ਲਮੇਰੇ ਸੰਪਾਦਿਤ ਕਵਿਤਾ ਹੰਸ ਰਾਜ ਬੈਂਸ ", " ਦਿਲ ਦਰਿਆ ਸਮੁੰਦਰੋਂ ਡੂੰਘੇ ", " ਪਿੰਡਾਂ ਦਾ ਬਦਲ ਰਿਹਾ ਸੱਭਿਆਚਾਰਿਕ ਮੁਹਾਂਦਰਾ ", " ਸੁੱਚੇ ਤਿੱਲੇ ਦੀਆਂ ਤਾਰਾਂ ", " ਸੂਰਜ ਦਾ ਆਲ੍ਹਣਾ ", " ਜਮਰੌਦ ਤੱਕ ", " ਮੈਂ ਇਵੇਂ ਵੇਖਿਆ ਆਸਟਰੇਲੀਆ ", " ਗ਼ਜ਼ਲ ਕਹਿ ਰਿਹਾਂ ਹਾਂ ਮੈਂ ", " ਇਰਫਾਨ ", " ਹੁਗਲੀ ਤੋਂ ਅਟਕ ਪਾਰ ", " ਕਰਤਾਰ ਸਿੰਘ ਕਾਲੜਾ ਦੀ ਸਮੁੱਚੀ ਗ਼ਜ਼ਲ ", " ਸਾਂਝਾ ਦਾ ਪਵਿੱਤਰ ਪੁੱਲ ਸਾਂਈ ਮੀਆਂ ਮੀਰ ", " ਆਸਟਰੇਲੀਆ ", " ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ. ) ਦਾ ਇਤਿਹਾਸ ", " ਪਿੰਗਲ ਅਤੇ ਅਰੂਜ਼ ਸੰਧਰਭ ਕੋਸ਼ ", " ਬਲਦੇ ਖੰਭਾਂ ਦੀ ਲੋਅ " ਆਦਿ ਉਹਨਾਂ ਦੀਆਂ ਹੁਣ ਤੱਕ ਦੀਆਂ ਪ੍ਰਸਿੱਧ ਕਿਰਤਾਂ ਹਨ । ਉਪਰੋਕਤ ਤੋਂ ਇਲਾਵਾ ਉਹਨਾਂ ਦੁਆਰਾ ਕੀਤੇ ਨਾਮਵਰ ਸਾਹਿਤਕਾਰਾਂ ਦੀਆਂ ਕਿਤਾਬਾਂ ਤੇ ਰੀਵਿਊ ਨਿੱਤ ਹੀ ਅਖਬਾਰਾਂ ਵਿੱਚ ਪੜ੍ਹੇ ਜਾ ਸਕਦੇ ਹਨ ।ਸਮੇਂ-ਸਮੇਂ ਪੰਜਾਬੀ ਗ਼ਜ਼ਲ ਦਾ ਰੂਪ ਵੀ ਬਦਲਦਾ ਰਿਹਾ ਹੈ । ਪੰਜਾਬੀ ਗ਼ਜ਼ਲ ਵਿੱਚ ਉਹਨਾਂ ਦੁਆਰਾ ਕੀਤਾ ਕੰਮ ਬਹੁਤ ਸ਼ਲਾਘਾਯੋਗ ਹੈ । ਉਹਨਾਂ ਨੇ ਗ਼ਜ਼ਲ ਨੂੰ ਆਮ ਲੋਕਾਂ ਨਾਲ ਜੋੜਨ ਵੱਲ ਪ੍ਰੇਰਿਆ ਹੈ । ਉਹਨਾਂ ਦਾ ਇੱਕ ਸ਼ੇਅਰ ਗ਼ਜ਼ਲ ਦੇ ਰੂਪ ਤੋਂ ਸਾਨੂੰ ਭਲੀ ਭਾਂਤ ਜਾਣੂ ਕਰਾਉਂਦਾ ਹੈ,:-" ਕਦੋਂ ਦੀ ਮਰ ਗਈ ਹੁੰਦੀ ਜੇ ਰਹਿੰਦੀ ਥੀਸਿਸਾਂ ਅੰਦਰ ।
ਗ਼ਜ਼ਲ ਮੁਟਿਆਰ ਹੋਈ ਹੈ ਕਿ ਮਿੱਟੀ ਦੇ ਘਰਾਂ ਅੰਦਰ । "
ਸਮਾਜ ਵਿੱਚ ਨਾਰੀ ਦੀ ਜੋ ਦੁਰਦਸ਼ਾ ਹੈ ਸਭ ਦੇ ਸਾਹਮਣੇ ਹੈ । ਵੱਖ-ਵੱਖ ਸਾਹਿਤਕਾਰ ਵੱਖ-ਵੱਖ ਰੂਪਾਂ ਵਿੱਚ ਸਮੇਂ-ਸਮੇਂ ਤੇ ਔਰਤਾਂ ਪ੍ਰਤੀ ਕੁਝ ਨਾ ਕੁਝ ਰਚਦੇ ਰਹਿੰਦੇ ਹਨ । ਸਰਹੱਦੀ ਸਾਹਿਬ ਨੇ ਵੀ ਨਾਰੀ ਪ੍ਰਤੀ ਆਪਣੀ ਭਾਵਨਾ ਨੂੰ ਬੜੇ ਭਾਵਪੂਰਕ ਰੂਪ ਵਿੱਚ ਇੱਕ ਗ਼ਜ਼ਲ ਵਿੱਚ ਪੇਸ਼ ਕੀਤਾ ਹੈ :-" ਇਹ ਕੁੜੀਆਂ ਵੀ ਧੂਫਾਂ ਨੇ, ਜੋ ਧੁਖ ਰਹੀਆਂ ਵੀ ਮਹਿਕਦੀਆਂ ।
ਹਰ ਪਾਸੇ ਬਾਜ਼ਾਂ ਦੇ ਪਹਿਰੇ, ਫਿਰ ਵੀ ਚਿੜੀਆਂ ਚਹਿਕਦੀਆਂ । "
ਵਿਅੰਗ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ । ਉਹ ਵੀ ਸਮੇਂ ਦੇ ਹਾਕਮਾਂ ਤੇ । ਪਰ ਸਰਹੱਦੀ ਜੀ ਨੇ ਵਿਅੰਗ ਵੀ ਬਖੂਬੀ ਕੀਤਾ ਹੈ । ਪ੍ਰਚੰਡ ਵਿਅੰਗਕਾਰੀ ਗ਼ਜ਼ਲ-ਵਿਧੀ ਸਰਹੱਦੀ ਸਾਹਿਬ ਦੀ ਅਤਿਅੰਤ ਕਾਰਗਰ ਪਲਟਾਉ ਜੁਗਤ ਹੈ । ਇਸ ਦੀ ਇੱਕ ਉਦਹਾਰਣ ਆਪ ਜੀ ਦੇ ਰੂਬਰੂ ਕਰ ਰਿਹਾ ਹਾਂ :-" ਨਾਕਾ ਬੰਦੀ ਕਰ ਕੇ ਅੰਬਰ ਦੇਣਗੇ । ਬਾਜ਼ ਚਿੜੀਆਂ ਨੂੰ ਨਵੇਂ ਪਰ ਦੇਣਗੇ ।
ਚੋਣਾਂ ਪਿੱਛੋਂ ਖੋਲ੍ਹ ਦਿੱਤੇ ਬੰਦੀ ਘਰ, ਮੈਨੀ ਫੈਸਟੋ ਦਰਜ਼ ਹੈ ਘਰ ਦੇਣਗੇ ।
ਲੋਕਾਂ ਦੀਆਂ ਭਰੀਆਂ ਨੇ ਤਾਂ ਅੱਖੀਆਂ, ਆਖਦੇ ਸਨ ਝੋਲੀਆਂ ਭਰ ਦੇਣਗੇ । "
ਭਾਰਤ ਭਾਂਵੇ ਧਰਮ-ਨਿਰਪੱਖ ਦੇਸ਼ ਹੈ । ਫਿਰ ਵੀ ਧਰਮਾਂ ਦੇ ਕੁਝ ਠੇਕੇਦਾਰ ਹਾਕਮਾਂ ਨਾਲ ਰਲ ਕੇ ਆਪਣਾ ਫਾਇਦਾ ਲੈਣ ਲਈ ਲੋਕਾਂ ਵਿੱਚ ਵੰਡੀਆਂ ਪਾ ਰਹੇ ਹਨ । ਧਰਮਾਂ ਦੀ ਕੱਟੜਤਾ ਨੇ ਜੋ ਇਸ ਸਮੇਂ ਹਾਲਾਤ ਪੈਦਾ ਕਰ ਦਿੱਤਾ ਹੈ ਉਸ ਉੱਪਰ ਵੀ ਸਰਹੱਦੀ ਸਾਹਿਬ ਨੇ ਖੂਬ ਲਿਖਿਆ ਹੈ:-" ਹਜ਼ਾਰਾਂ ਨਾਨਕਾਂ, ਬੁੱਧਾਂ ਨੂੰ, ਪੱਥਰ ਬੁੱਤ ਬਣਾ ਛੱਡਿਆ ।
ਅਸਾਂ ਪੈਗੰਬਰਾਂ ਦਾ ਸੱਚ, ਗ੍ਰੰਥਾਂ ਵਿੱਚ ਛੁਪਾ ਛੱਡਿਆ । "
ਸਾਹਿਤਕ ਸਭਾਵਾਂ ਵੱਲੋਂ ਸਰਹੱਦੀ ਦੇ ਮਾਣ-ਸਨਮਾਨ
ਸਰਹੱਦੀ ਜੀ ਨੂੰ ਤ੍ਰੈਮਾਸਿਕ ਰਸਾਲੇ " ਚਿਰਾਗ " ਦੇ ਸੰਪਾਦਕੀ ਮੰਡਲ ਵੱਲੋਂ ` ਪੰਜਾਬੀ ਗ਼ਜ਼ਲ ਦਾ ਸਹਿਨਸ਼ਾਹ ` ਦਾ ਵਿਸ਼ੇਸ਼ਣ ਦਿੱਤਾ ਗਿਆ । ਪੰਜਾਬੀ ਗ਼ਜ਼ਲ ਵਿਕਾਸ ਸਨਮਾਨ 1979, ਵਿਕਲੋਤਰੀ ਪੱਤਰਕਾਰੀ ਐਵਾਰਡ 1990, ਲੋਕ ਲਿਖਾਰੀ ਸਭਾ ਕਾਹਨੂੰਵਾਨ ਵੱਲੋਂ ਗ਼ਜ਼ਲ ਸਨਮਾਨ 1999, ਪ੍ਰਿੰਸੀਪਲ ਤਖਤ ਸਿੰਘ ਐਵਾਰਡ 2010, ਡਾ. ਰਣਧੀਰ ਸਿੰਘ ਚੰਦ ਗ਼ਜ਼ਲ ਪੁਰਸਕਾਰ 2006, ਪਰਮਾਤਮਾ ਪਾਰਸ ਕਵਿਤਾ ਐਵਾਰਡ 1999, ਪਰਮਾਤਮਾ ਪਾਰਸ ਯਾਦਗਾਰੀ ਸਨਮਾਨ 2000, ਪੰਜਾਬੀ ਸ਼ਾਇਰੀ ਦਾ ਸਿਤਾਰਾ ਪੁਰਸਕਾਰ 2000, ਲੋਕ ਸ਼ਾਇਰੀ ਐਵਾਰਡ 2002, ਸੰਗਰਾਮੀ ਸ਼ਾਇਰੀਪੁਰਸਕਾਰ 2002,ਜਨਵਾਦੀ ਕਵਿਤਾ ਸਨਮਾਨ 2005, ਮਾਂ ਬੋਲੀ ਸਨਮਾਨ 2005, ਰੂਬਰੂ ਅਤੇ ਸਨਮਾਨ ਕੋਹਾਲੀ ਅਮ੍ਰਿਤਸਰ 2006, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਰੂਬਰੂ 2009, ਪੰਜਾਬ ਦਾ ਮਾਣ ਸਰਹੱਦੀ ਪੁਰਸਕਾਰ, ਪੰਜਾਬੀ ਗ਼ਜ਼ਲ ਦੀ ੲਾਬਰੂ ਸਨਮਾਨ 2006, ਗ਼ਜ਼ਲ ਮਹਾਂਰੱਥੀ ਸਨਮਾਨ 2007, ਲਿਟਰੇਰੀ ਫੋਰਮ ਫਰੀਦਕੋਟ ਵੱਲੋਂ ਵਿਸ਼ੇਸ਼ ਸਨਮਾਨ 2008, ਪੰਜਾਬੀ ਸੱਥ ਸਨਮਾਨ 2009,ਦੁਆਬਾ ਸਹਿਤ ਸਭਾ ਵੱਲੋਂ ਰੂਬਰੂ ਅਤੇ ਸਨਮਾਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਜੱਥੇਬੰਦਿਕ ਕਾਵਿ ਬੁਲਾਰੇ ਵਜੋਂ ਸੋਨੇ ਦਾ ਪੈੱਨ ਭੇਂਟ, ਲਾਹੌਰ ਵਿਖੇ ਅਦਬੀ ਸਨਮਾਨ, ਮਾਲਵਾ ਦੀਆਂ ਸਾਹਿਤਕ ਸਭਾਵਾਂ ਵੱਲੋਂ ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜ ਦਾ ਖਿਤਾਬ ਅਤੇ ਹੋਰ ਸੈਂਕੜੇ ਸਾਹਿਤਕ ਮਾਣ-ਸਨਮਾਨ ਹਾਂਸਿਲ ਕਰਨ ਵਾਲੀ ਸਖਸ਼ੀਅਤ ਹਨ ਉਸਤਾਦ ਸੁਲੱਖਣ ਸਰਹੱਦੀ ਜੀ । ਆਪਣੀ ਰੌਸ਼ਨੀ ਨਾਲ ਸੈਂਕੜੇ ਚਿਰਾਗ ਰੌਸ਼ਨ ਕਰਨ ਵਾਲਾ ਸਰਹੱਦੀ
ਉਹਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਇੰਨੇ ਮਾਣ-ਸਨਮਾਨ ਪਾ ਕੇ ਵੀ ਸਭ ਨੂੰ ਬੜ੍ਹੇ ਹੀ ਪਿਆਰ ਤੇ ਸਤਿਕਾਰ ਨਾਲ ਮਿਲਦੇ ਹਨ । ਉਹਨਾਂ ਅੰਦਰ ਭੌਰਾ ਵੀ ਹੰਕਾਰ ਵਿਖਾਈ ਨਹੀਂ ਦਿੰਦਾ । ਇਸ ਸਬੰਧੀ ਮੇਰਾ ਤਰਕ ਇਹ ਇਹ ਹੈ ਕਿ ਉਹਨਾਂ ਸੈਂਕੜੇ ਨਵੇਂ ਸਿੱਖਣ ਵਾਲਿਆਂ ਨੂੰ ਦਿਲੋਂ ਸਿਖਾਇਆ ਹੈ । ਬਹੁਤ ਸਾਰੇ ਲੇਖਕ ਹਨ ਜੋ ਉਹਨਾਂ ਤੋਂ ਸੇਧ ਲੈ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ । ਉਹ ਨਵਿਆਂ ਨੂੰ ਭੰਡਣ ਦੀ ਥਾਂ ਗਲ ਨਾਲ ਲਾਉਂਦੇ ਹਨ । ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦੇ ਕੁਝ ਚੰਗਾ ਕਰਨ ਤੇ ਖੁਸ਼ ਹੁੰਦੀ ਹੈ, ਉਵੇਂ ਹੀ ਸਰਹੱਦੀ ਸਾਹਿਬ ਆਪਣੇ ਸ਼ਾਗਿਰਦਾਂ ਦੇ ਚੰਗਾ ਲਿਖਣ ਤੇ ਖੁਸ਼ ਹੁੰਦੇ ਹਨ । ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁਲੱਖਣ ਸਰਹੱਦੀ ਇੱਕ ਪੰਜਾਬੀ ਸਾਹਿਤ ਦਾ ਨਾਮਵਰ ਸਿਤਾਰਾ ਹੈ । ਉਹਨਾਂ ਨੇ ਪੰਜਾਬੀ ਗ਼ਜ਼ਲ ਵਿੱਚ ਬਹੁਤ ਨਾਮਣਾ ਖੱਟਿਆ ਹੈ । ਉਹਨਾਂ ਦੀਆਂ ਰਚਨਾਵਾਂ ਲੋਕ-ਪੱਖੀ ਹਨ । ਗ਼ਜ਼ਲ ਵਿੱਚ ਉਹਨਾਂ ਦਾ ਕੰਮ ਇੰਨਾ ਸ਼ਲਾਘਾਯੋਗ ਹੈ ਕਿ ਅੱਜਕੱਲ੍ਹ ਉਹ ਪੰਜਾਬੀ ਗ਼ਜ਼ਲ ਦਾ ਵੱਡਾ ਹਸਤਾਖਰ ਹੋ ਨਿੱਬੜੇ ਹਨ । ਉਹਨਾਂ ਨੂੰ ਬਹੁਤ ਸਾਰੇ ਮਾਣ-ਸਨਮਾਨ ਹਾਂਸਿਲ ਹੋਏ ਹਨ । ਉਹਨਾਂ ਦੀਆਂ ਗ਼ਜ਼ਲਾ ਸੰਪੂਰਨ ਰੂਪ ਵਿੱਚ ਲੋਕ ਹਿੱਤਾਂ ਲਈ ਸਮਰਪਤਿ ਹਨ । ਲੋਕ ਦਿਲਾਂ ਵਿੱਚ ਉਹਨਾਂ ਲਈ ਅਦਬ ਅਤੇ ਸਤਿਕਾਰ ਦੀ ਭਾਵਨਾ ਹੈ । ਉਹਨਾਂ ਨੇ ਬਹੁਤ ਸਾਰੇ ਸਿਖਾਂਦੜੂਆਂ ਨੂੰ ਗ਼ਜ਼ਲ ਦੇ ਸਿੱਧੇ ਰਾਹ ਪਾਇਆ ਹੈ । ਉਹਨਾਂ ਦੀ ਸਭ ਤੋਂ ਜ਼ਿਆਦਾ ਟੁੰਬਣ ਵਾਲੀ ਗੱਲ ਇਹ ਹੈ ਕਿ ਉਹ ਇੰਨਾ ਕੁਝ ਲਿਖ ਕੇ ਵੀ ਅੱਕੇ ਜਾਂ ਥੱਕੇ ਨਹੀਂ । ਉਹ ਹਾਲੇ ਹੋਰ ਬਹੁਤ ਕੁਝ ਲਿਖਣਾ ਚਾਹੁੰਦੇ ਹਨ । ਉਹ ਹੋਰ ਨਵੇਂ ਸਿੱਖਣ ਵਾਲਿਆਂ ਨੂੰ ਸਿਖਾਉਣਾ ਚਾਹੁੰਦੇ ਹਨ । ਉਹਨਾਂ ਵਿੱਚ ਕੁਝ ਹੋਰ ਬਹੁਤ ਜ਼ਿਆਦਾ ਕਰਨ ਦਾ ਜ਼ਜ਼ਬਾ ਛਾਲਾਂ ਮਾਰ ਰਿਹਾ ਹੈ । ਉਹ ਆਪ ਸਾਰੀ ਉਮਰ ਬਲ ਕੇ ਦੂਜਿਆਂ ਨੂੰ ਰੌਸ਼ਨ ਕਰਨਾ ਚਾਹੁੰਦੇ ਹਨ । ਇਹੋ ਜਿਹੇ ਲੋਕ ਘੱਟ ਹੁੰਦੇ ਹਨ । ਇਸ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਉਹਨਾਂ ਤੇ ਮਾਣ ਹੈ । ਅੰਤ ਵਿੱਚ ਸਰਹੱਦੀ ਸਾਹਿਬ ਦਾ ਇੱਕ ਸ਼ੇਅਰ ਕਹਿ ਕੇ ਉਹਨਾ ਦੀ ਕੁਝ ਹੋਰ ਜ਼ਿਆਦਾਕਰਨ ਦੀ ਦਿਲ ਦੀ ਭਾਵਨਾ ਤੁਹਾਡੇ ਤੱਕ ਪਹੁੰਚਾਉਂਦਾ ਹੋਇਆ, ਉਹਨਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਲਈ ਦੁਆ ਕਰਦਾ ਹਾਂ :-" ਜਿੰਨਾ ਮੈਂ ਬਲ੍ਹਦਾ ਹਾਂ ਅੰਦਰੋਂ, ਓਨਾ ਬਾਹਰੋਂ ਬਲ ਨਾ ਸਕਿਆ ।
ਮੇਰੀ ਮਿੱਟੀ ਦੀਵਿਆਂ ਲਈ ਸੀ, ਦੀਵਿਆਂ ਵਿੱਚ ਪਰ ਢਲ ਨਾ ਸਕਿਆ । "
ਸੰਪਰਕ: +91 98552 07071
Marklop
Cialis Online Overnight Shipping https://buyciallisonline.com/# - cialis generic name Stendra Medicine Louisville <a href=https://buyciallisonline.com/#>Cialis</a> generic isotretinoin acne find real visa cod only