ਕਿਤਾਬਾਂ ਨਾਲ ਦੋਸਤੀ ਪਾਉਣ ਵਿਦਿਆਰਥੀ -ਗੁਰਤੇਜ ਸਿੱਧੂ
Posted on:- 10-12-2015
ਜਗਿਆਸੂ ਕਿਤਾਬਾਂ ਲਈ ਅਤੇ ਕਿਤਾਬਾਂ ਜਗਿਆਸੂ ਲਈ ਬਣੀਆਂ ਹੋਈਆਂ ਹਨ, ਜੋ ਉਸ ਦੀ ਜਗਿਆਸਾ ਰੂਪੀ ਪਿਆਸ ਨੂੰ ਸੰਤੁਸ਼ਟ ਕਰਦੀਆਂ ਹਨ। ਚੰਗੀਆਂ ਕਿਤਾਬਾਂ ਦੀ ਭਾਲ ਅਤੇ ਸਾਥ ਜਗਿਆਸੂ ਦਾ ਮੁੱਢਲਾ ਕਰਮ ਹੈ। ਵਿਦਿਆਰਥੀ ਦੀ ਪਹਿਚਾਣ ਕਿਤਾਬਾਂ ਕਰਕੇ ਹੀ ਹੁੰਦੀ ਹੈ ਅਤੇ ਕਿਤਾਬਾਂ ਤੋਂ ਬਿਨਾਂ ਵਿਦਿਆਰਥੀ ਅਧੂਰਾ ਹੈ। ਇੱਕ ਵਿਦਿਆਰਥੀਹੋਣ ਦੇ ਨਾਤੇ ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹਾਂ ਕਿ ਲਾਇਕ ਵਿਦਿਆਰਥੀ ਕੋਲ ਚੰਗੇ ਕੱਪੜੇ ਜਾਂ ਹੋਰ ਸੁੱਖ ਸਾਧਨ ਭਾਵੇਂ ਹੀ ਨਾ ਹੋਣ,ਪਰ ਸਿਲੇਬਸ ਤੋਂ ਬਿਨਾਂ ਵੀ ਚੰਗੀਆਂ ਕਿਤਾਬਾਂ ਜ਼ਰੂਰ ਹੋਣਗੀਆਂ, ਕਿਉਂਕਿ ਚੰਗਾ ਸਾਹਿਤ ਪ੍ਰਤਿਭਾ ਨੂੰ ਤ੍ਰਾਸਦਾ ਹੈ। ਅਫਸੋਸ ਅਜੋਕੇ ਸਮੇਂ ਦੇ ਹਾਲਾਤ ਇਸ ਤੋਂ ਬਿਲਕੁਲ ਉਲਟ ਹਨ। ਜ਼ਿਆਦਾਤਰ ਵਿਦਿਆਰਥੀਆਂ ਨੇ ਕੱਪੜੇ ਆਦਿ ਤਾਂ ਬਹੁਤ ਮਹਿੰਗੇ ਤੇ ਚੰਗੇ ਪਹਿਨੇ ਹੁੰਦੇ ਹਨ, ਪਰ ਸਕੂਲ-ਕਾਲਜ ਜਾਂਦੇ ਸਮੇਂ ਵੀ ਕਿਤਾਬਾਂ ਨਹੀਂ ਚੁੱਕੀਆਂ ਹੁੰਦੀਆਂ, ਫਿਰ ਇਹ ਕਿਵੇਂ ਯਕੀਨ ਕਰ ਲਿਆ ਜਾਵੇ, ਉਨ੍ਹਾਂ ਕੋਲ ਸਿਲੇਬਸ ਤੋਂ ਬਿਨਾਂ ਵੀ ਚੰਗੀਆਂ ਪੁਸਤਕਾਂ ਹੋਣਗੀਆਂ, ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਰੋਲ ਨਿਭਾ ਸਕਣ।
ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦਾ। ਕੋਚਿੰਗ ਕਲਾਸ ਜਾਣ ਲਈ ਪਿੰਡ ਤੋਂ ਬੱਸ ਵਿੱਚ ਸਵਾਰ ਹੋਇਆ ਸੀ। ਇੱਕ ਅੱਠ-ਦਸ ਸਾਲ ਦਾਗਰੀਬ ਤੇ ਦੁਰਬਲ ਬੱਚਾ ਵੀ ਉਸੇ ਬੱਸ ‘ਚ ਕੁਝ ਦੂਰ ਤੱਕ ਜਾਣ ਲਈ ਚੜ੍ਹਿਆ ਸੀ। ਕੰਡਕਟਰ ਨੇ ਜਦ ਉਸ ਤੋਂ ਟਿਕਟ ਮੰਗੀ ਤਾਂ ਉਸ ਨੇ ਆਪਣੀ ਗਰੀਬੀ ਦਾ ਵਾਸਤਾ ਪਾਇਆ।
ਕੰਡਕਟਰ ਇਹ ਸੁਣ ਕੇ ਅੱਗ ਬਬੂਲਾ ਹੋ ਗਿਆ ਸੀ। ਤੂੰ ਕਿਸੇ ਲੀਡਰ ਦਾ ਕਾਕਾ ਹੈਂ ਜੋ ਤੈਨੂੰ ਮੁਫਤ ਵਿੱਚ ਉੱਥੇ ਪਹੁੰਚਾਵਾਂ। ਬੱਸ ਦੀ ਭੀੜ ਤਮਾਸ਼ਬੀਨ ਬਣ ਕੇ ਉਸ ਬੱਚੇ ਦੀ ਗਰੀਬੀ ਅਤੇ ਬੇਵਸੀ ਦਾ ਤਮਾਸ਼ਾ ਦੇਖ ਰਹੀ ਸੀ। ਕਿਸੇ ਨੇ ਵੀ ਉਸ ਲਚਾਰ ਬੱਚੇ ਦੇ ਸਿਰ ਉੱਤੇ ਹੱਥ ਰੱਖਣ ਦੀ ਹਿੰਮਤ ਨਹੀਂ ਕੀਤੀ। ਮੈਂ ਕੰਡਕਟਰ ਨੂੰ ਪੈਸੇ ਦਿੰਦੇ ਕਿਹਾ। ਇਸ ਬੱਚੇ ਦੀ ਟਿਕਟ ਦੇ ਦਿਓ। ਕੰਡਕਟਰ ਨੇ ਮੈਨੂੰ ਘੂਰਦੇ ਹੋਏ ਪੈਸੇ ਫੜੇ ਤੇ ਕਿਹਾ ਕਿ ਤੂੰ ਕਿਉਂ ਟਿਕਟ ਲਈ ਹੈ? ਇਸ ਦੀ ਇਨ੍ਹਾਂ ਦਾ ਤਾਂ ਰੋਜ ਦਾ ਕੰਮ ਹੈ। ਮੈਂ ਟਿਕਟ ਕਟਾ ਕੇ ਉਸ ਬੱਚੇ ਦੀ ਜਾਨ ਭਾਵੇਂ ਕੰਡਕਟਰ ਤੋਂ ਛੁਡਾ ਲਈ ਸੀ, ਪਰ ਇਸ ਘਟਨਾ ਨੇ ਸੋਚੀਂ ਪਾ ਦਿੱਤਾ ਸੀ। ਇਹ ਕੰਡਕਟਰ ਉਨ੍ਹਾਂ ਲੋਕਾਂ ਨੂੰ ਕਿਉਂ ਨਹੀਂ ਕੁਝ ਕਹਿੰਦੇ, ਜੋ ਬਗੈਰ ਕਿਤਾਬਾਂ ਦੇ ਸਕੂਲ-ਕਾਲਜ ਜਾਣ ਦਾ ਪਾਖੰਡ ਕਰਦੇ ਹਨ। ਉਨ੍ਹਾਂ ਨੂੰ ਇਹ ਕਿਉਂ ਨਹੀਂ ਪੁੱਛਦੇ ਬਈ !ਬਿਨਾਂ ਕਿਤਾਬਾਂ ਤੋਂ ਸਕੂਲ ਕਾਲਜ ਵਿੱਚ ਤੁਸੀਂ ਕੀ ਕਰਨ ਜਾਂਦੇ ਹੋ।ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਜ਼ਿਆਦਾਤਰ ਕੰਡਕਟਰ ਆਪਣੇ ਤੋਂ ਮਾੜਿਆਂ ਨਾਲ ਬਦਸਲੂਕੀ ਕਰਦੇ ਹਨ। ਅਮੀਰਜ਼ਾਦੇ ਤੇ ਸਰੀਰਕ ਪੱਖੋਂ ਬਲਵਾਨ ਇਨ੍ਹਾਂ ਤੇ ਹਾਵੀ ਹੁੰਦੇ ਹਨ ਤੇ ਉਹ ਜ਼ੋਰ ਨਾਲ ਟਿਕਟ ਆਦਿ ਵੀ ਨਹੀਂ ਕਟਵਾਉਂਦੇ। ਇਨ੍ਹਾਂ ਦੀ ਹਿੰਮਤ ਵੀ ਨਹੀਂ ਪੈਂਦੀ ਕਿ ਉਨ੍ਹਾਂ ਨਾਲ ਪੰਗਾ ਲੈਣ ਕਿਉਂਕਿ ਇਹ ਚੰਗਾ ਤਰ੍ਹਾਂ ਜਾਣਦੇ ਹਨ ਪੜ੍ਹਨ ਵਾਲਾ ਬੱਚਾ ਕਦੇ ਕਿਸੇ ਝਮੇਲੇ ਵਿੱਚ ਨਹੀਂ ਪੈਂਦਾ ਅਤੇ ਵਿਖਾਵੇ ਦੇ ਪੜਾਕੂਆਂ ਨੂੰ ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਦੱਸਵੀਂ-ਬਾਰ੍ਹਵੀਂ ਜ਼ਿਆਦਾਤਰ ਪਿੰਡ ਦੇ ਸਕੂਲ ਵਿੱਚੋਂ ਹੀ ਪਾਸ ਕੀਤੀ ਜਾਂਦੀ ਸੀ ਜਾਂ ਫਿਰ ਸਕੂਲ ਜਾਣ ਲਈ ਸਾਈਕਲ ਦੀ ਵਰਤੋਂ ਆਮ ਸੀ, ਪਰ ਅੱਜ ਤਾਂ ਹਰ ਬੱਚਾ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ ਜੋ ਲੋਕਾਂ ਦਾ ਸਟੇਟਸ ਸਿੰਬਲ ਬਣ ਗਿਆ ਹੈ। ਖੈਰ ਦੋਵੇਂ ਤਰ੍ਹਾਂ ਦੇ ਵਿਦਿਆਰਥੀ (ਪ੍ਰਾਈਵੇਟ ਤੇ ਨਾ ਪੜਾਕੂ) ਸਕੂਲ-ਕਾਲਜ ਬੱਸਾਂ ਰਾਹੀਂ ਅਪੱੜਦੇ ਹਨ। ਜ਼ਿਆਦਾਤਰ ਵਿਦਿਆਰਥੀਆਂ ਦੇ ਹੱਥ ਕਿਤਾਬਾਂ-ਕਾਪੀਆਂ ਤੋਂ ਸੱਖਣੇ ਹੁੰਦੇ ਹਨ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਜੇਕਰ ਕਿਸੇ ਵਿਦਿਆਰਥੀ ਕੋਲ ਕਿਤਾਬਾਂ ਹੋਣ ਤਾਂ ਸਹਿਪਾਠੀ ਉਸ ਨੂੰ ਛੇੜਦੇਹਨ। ਅੱਜ ਪੜ੍ਹੇਗਾ ਫਿਰ।ਕੀ ਇਹ ਸੰਭਵ ਹੈ ਕਿ ਸਕੂਲ ਵਿੱਚ ਅੱਠ ਨੌਂ ਵਿਸ਼ੇ ਪੜ੍ਹਾਏ ਜਾਂਦੇ ਹੋਣ, ਪਰ ਵਿਦਿਆਰਥੀ ਦੋ ਚਾਰ ਕਿਤਾਬਾਂ ਹੀ ਲੈ ਕੇ ਜਾਣ।ਕੀ ਦੇਸ਼ ਦੇ ਸਾਰੇ ਸਕੂਲ ਪੱਛਮੀ ਦੇਸ਼ਾਂ ਦੇ ਸਕੂਲਾਂ ਵਰਗੇ ਬਣ ਗਏ ਹਨ,ਜਿੱਥੇ ਸਮਾਰਟ ਐਜੂਕੇਸ਼ਨ ਦਾ ਤਰੀਕਾ ਅਪਣਾਇਆ ਗਿਆ ਹੋਵੇ ਤੇ ਕਿਤਾਬਾਂ ਲਿਜਾਣੀਆਂ ਹੀ ਨਾ ਪੈਣ। ਫਿਰ ਜਦ ਅਜੇ ਅਜਿਹਾ ਕੁਝ ਵੀ ਨਹੀਂ ਵਾਪਰਿਆ ਤਾਂ ਅਜਿਹੇ ਹਾਲਾਤ ਕਿਉਂਬਣ ਗਏ ਹਨ? ਆਖਿਰ ਕੌਣ ਜ਼ਿੰਮੇਵਾਰ ਹੈ ਇਸ ਲਈ? ਮੈਂ ਆਪਣੇ ਗਵਾਂਢ ਦੇ ਬੱਚਿਆਂ ਨੂੰ ਵੀ ਸਕੂਲ ਜਾਂਦੇ ਹੋਏ ਦੇਖਦਾ ਹਾਂ ਪਰ ਉਨ੍ਹਾਂ ਦਾ ਬਸਤਾ ਤਾਂ ਕਾਫੀ ਭਾਰਾ ਹੁੰਦਾ ਹੈ। ਕਈ ਸਰੀਰਕ ਪੱਖੋਂ ਕਮਜ਼ੋਰ ਬੱਚਿਆਂ ਦੇ ਬਸਤੇ ਉਨ੍ਹਾਂ ਦੇ ਮਾਪੇ ਸਕੂਲ ਛੱਡ ਕੇ ਆਉਂਦੇ ਹਨ। ਹਾਲਾਂਕਿ ਬੁੱਧੀਜੀਵੀ ਇਸ ਭਾਰ ਨੂੰ ਘਟਾਉਣ ਦੇ ਹੱਕ ਵਿੱਚ ਹਨ ਅਤੇ ਨਿਰੰਤਰ ਕੋਸ਼ਿਸ਼ਾਂ ਵੀ ਹੋਰਹੀਆਂ ਹਨ, ਪਰ ਐਨੇ ਵਿਸ਼ਿਆਂ ਦੀ ਪੜ੍ਹਾਈ ਲਈ ਦੋ ਚਾਰ ਕਾਪੀਆਂ ਕਿਤਾਬਾਂ ਵੀ ਤਾਂ ਜਾਇਜ਼ ਨਹੀਂ ਹਨ। ਬਗੈਰ ਕਿਤਾਬੀਵਿਦਿਆਰਥੀਆਂ ਨੂੰ ਦੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਪੜ੍ਹਨ ਨਹੀਂ ਮਾਡਲਿੰਗ ਕਰਕੇ ਜਾਂਦੇ ਹੋਣ ਅਤੇ ਬੱਸਾਂ ਵਿੱਚ ਆਪਣੇ ਮਹਿੰਗੇ ਕੱਪੜੇ, ਮੋਬਾਇਲ ਫੋਨ ‘ਤੇ ਜਿੰਮ ਵਿੱਚ ਬਣਾਏ ਮਸਲ (ਪੱਠੇ) ਲੋਕਾਂ ਨੂੰ ਵਿਖਾਉਣ ਜਾਂਦੇ ਹੋਣ। ਚੰਗੇ ਅਤੇ ਲਾਇਕ ਵਿਦਿਆਰਥੀਆਂ ਵਾਲਾ ਕੋਈ ਗੁਣ ਨਹੀਂ ਲੱਭਦਾ। ਬੱਸਾਂ ਵਿੱਚ ਧੀਆਂ-ਭੈਣਾਂ ਨਾਲ ਬਦਸਲੂਕੀ ਕਰਦੇ ਹਨ ਤੇ ਸੜਕਾਂ ‘ਤੇ ਆਵਾਰਾਗਰਦੀ ਕਰਦੇ ਹਨ, ਜੋ ਨੈਤਿਕਤਾ ਅਤੇ ਸਿੱਖਿਆ ਦੇ ਨਿਘਾਰ ਨੂੰ ਦਰਸਾਉਂਦਾ ਹੈ।ਮੈਡੀਕਲ ਅਤੇ ਇੰਜੀਨੀਅਰਿੰਗ ਗ੍ਰੈਜੂਏਸ਼ਨ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਮੇਰੇ ਜ਼ਿਆਦਾਤਰ ਦੋਸਤ ਘੱਟੋ ਘੱਟ ਤਿੰਨਾਂਵਿਸ਼ਿਆਂ ਦੀਆਂ ਦਸ ਕਿਲੋ ਭਾਰ ਦੀਆਂ ਕਿਤਾਬਾਂ ਕੋਚਿੰਗ ਕਲਾਸਾਂ ਵਿੱਚ ਲੈ ਕੇ ਜਾਂਦੇ ਹਨ, ਜਦਕਿ ਹੋਰ ਵਿਦਿਆਰਥੀਆਂ ਕੋਲ ਕਿਤਾਬਾਂ ਨਾਮਾਤਰ ਹੁੰਦੀਆਂ ਹਨ। ਜਿਨ੍ਹਾਂ ਦੇ ਹੱਥਾਂ ਵਿੱਚ ਕਿਤਾਬਾਂ ਹੁੰਦੀਆਂ ਹਨ, ਉਹ ਘੱਟੋ ਘੱਟ ਵਿਦਿਆਰਥੀਤਾਂ ਲੱਗਦੇ ਹਨ,ਪੜ੍ਹਦੇ ਹੋਣ ਭਾਵੇਂ ਨਾ ਇਹ ਅਲੱਗ ਗੱਲ ਹੈ। ਫੌਜੀ ਜੰਗ ਕਿਵੇਂ ਜਿੱਤੇਗਾ? ਜੇਕਰ ਰੋਜ ਨੇਮ ਨਾਲ ਹੱਥਿਆਰਾਂ ਦਾ ਅਭਿਆਸ ਨਹੀਂ ਕਰੇਗਾ, ਉਸੇ ਤਰ੍ਹਾਂ ਵਿਦਿਆਰਥੀ ਜੇਕਰ ਕਿਤਾਬਾਂ ਹੀ ਨਹੀਂ ਲੈ ਕੇ ਕਾਲਜ ਜਾਣਗੇ ਤਾਂ ਇਮਤਿਹਾਨ ਦੀ ਜੰਗ ਕਿਸ ਤਰ੍ਹਾਂ ਜਿੱਤਣਗੇ?ਸਿੱਖਿਆ ਖੇਤਰ ਨਾਲ ਜੁੜੇਬੁੱਧੀਜੀਵੀ ਤੇ ਮਾਪੇ ਇਸ ਮੁੱਦੇ ‘ਤੇ ਸੰਜੀਦਗੀ ਦਿਖਾਉਣ। ਸਕੂਲ-ਕਾਲਜ ਪ੍ਰਸ਼ਾਸਨ ਬਗੈਰ ਕਿਤਾਬਾਂ ਵਾਲੇ ਵਿਦਿਆਰਥੀਆਂ ਨਾਲ ਸਖਤੀ ਨਾਲ ਪੇਸ਼ ਆਵੇ। ਵਿਦਿਆਰਥੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਿਤਾਬਾਂ ਤੋਂ ਬਿਨਾਂ ਉਨ੍ਹਾਂ ਦਾ ਕੀ ਵਜੂਦ ਹੈ? ਅਧਿਆਪਕਾਂ ਦਾਫਰਜ ਬਣਦਾ ਹੈ ਕਿ ਉਹ ਬੱਚਿਆਂ ਨੂੰ ਇਸ ਪਾਸੇ ਜਾਗਰੂਕ ਕਰਨ। ਮਾਪੇ ਵੀ ਇਸ ਪਾਸੇ ਧਿਆਨ ਦੇਣ। ਚੰਗੇ ਸਕੂਲ-ਕਾਲਜ ਵਿੱਚ ਬੱਚੇ ਦਾ ਦਾਖਲਾ ਕਰਵਾਉਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਸਾਹਮਣੇ ਦੋ ਕਿਤਾਬਾਂ-ਕਾਪੀਆਂ ਲਿਜਾਉਣ ਵੇਲੇ ਬੱਚੇ ਨੂੰ ਕਿਉਂ ਨਹੀਂ ਪੁੱਛਦੇ ਪੁੱਤਰ ਆ ਕੀ, ਸਿਰਫ ਦੋ ਕਿਤਾਬਾਂ ਹੀ ਕਾਫੀ ਹਨ। ਤੇਰੀ ਇਸ ਅਗਾਂਹ ਵਧੂ ਪੜ੍ਹਾਈ ਲਈ। ਸਮੇਂ ਸਮੇਂ ਤੇ ਸਕੂਲ-ਕਾਲਜ ਅਧਿਆਪਕਾਂ ਨਾਲ ਸੰਪਰਕ ਕੀਤਾ ਜਾਵੇ।ਵਿਦਿਆਰਥੀ ਇਸ ਨੂੰ ਫੈਸ਼ਨ ਦਾ ਹਿੱਸਾ ਨਾ ਸਮਝਣ, ਬਲਕਿ ਕਿਤਾਬਾਂ ਨਾਲ ਮੋਹਵਧਾਉਣ ਜੋ ਉਨ੍ਹਾਂ ਦੇ ਸੁਨਹਿਰੇ ਭਵਿੱਖ ਵਿੱਚ ਲਾਭਕਾਰੀ ਹੋਵੇਗਾ। ਸੰਪਰਕ: +91 94641 72783
Jagdeep Sidhu Gidderbaha
Bai Sirra hi lata...... Bahut Sohna likhya 22 God Bless You.