ਵਰਤਮਾਨ ਮਨੁੱਖ ਖਪਤਕਾਰੀ ਤੋਂ ਆਤਮ ਹੱਤਿਆ ਤੱਕ - ਗੁਰਚਰਨ ਸਿੰਘ ਪੱਖੋਕਲਾਂ
Posted on:- 09-08-2015
ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ, ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜ਼ਾਦ ਸੋਚ ਦਾ ਮਾਲਕ ਦਰਸਾਇਆ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜ਼ਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜ਼ਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ।
ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਉਹ ਇਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ।
ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁਝ ਕੀਤੇ ਬਿਨਾਂ ਇਹ ਦੁਨੀਆਂ ਨਸ਼ਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਨ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰ੍ਹਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ। ਆਪਣੀ ਸਿਆਣਫ ਦੇ ਦਾਅਵਿਆਂ ਦੇ ਭਰਮ ਭੁਲੇਖੀਆਂ ਵਿੱਚ ਉਲਝੇ ਮਨੁੱਖ ਨੇ ਵਿਦਿਆ ਅਤੇ ਗਿਆਨ ਦੇ ਸੁਮੇਲ ਵਿੱਚੋਂ ਵਿਗਿਆਨ ਨਾਂ ਦਾ ਭੂਤ ਕੱਢ ਲਿਆ ਹੈ ਜਿਸ ਨਾਲ ਨਿੱਤ ਨਵੀਆਂ ਕਾਢਾਂ ਕੱਢ ਰਿਹਾ ਹੈ। ਕੁਦਰਤ ਦੀ ਅਤਿ ਸੁੰਦਰ ਕੁਦਰਤੀ ਵਨਸਪਤੀ ਜੋ ਲੱਕੜ ਦਾ ਰੂਪ ਹੈ ਨੂੰ ਤਬਾਹ ਕਰਕੇ ਕਾਗਜ ਛਾਪ ਰਿਹਾ ਜਿਸਦੇ ਅੱਗੇ ਨੋਟ ਛਾਪਕੇ ਇਸਨੂੰ ਹੀ ਪਰਾਪਤ ਕਰਨ ਵਿੱਚ ਉਲਝਿਆ ਹੋਇਆ ਛਟ ਪੲਾਈ ਜਾ ਰਿਹਾ ਹੈ। ਇਸ ਕਰੰਸੀ ਨਾਂ ਦਾ ਕੀੜਾਂ ਇਸਨੂੰ ਹਰ ਦੁਨਿਆਵੀ ਵਸਤ ਪਰਾਪਤ ਕਰਨ ਦਾ ਲਾਲਚ ਦਿਖਾਕਿ ਆਪਣੀ ਲਪੇਟ ਵਿੱਚ ਲੈ ਲੈਂਦਾਂ ਹੈ। ਹਰ ਦੁਨਿਆਵੀ ਵਸਤ ਖਰੀਦਣ ਦੀ ਦੌੜ ਵਿੱਚ ਦੌੜਿਆਂ ਮਨੁੱਖ ਪੈਸਾ ਪਰਾਪਤ ਕਰਨ ਲਈ ਜ਼ਿੰਦਗੀ ਜਿਉਣਾਂ ਹੀ ਭੁੱਲ ਜਾਦਾ ਹੈ। ਕੁਦਰਤ ਦੀ ਅਨੰਤ ਸੁੰਦਰਤਾ ਵੱਲੋਂ ਅੱਖਾਂ ਮੀਟਕੇ ਜ਼ਿੰਦਗੀ ਬਰਬਾਦ ਕਰਕੇ ਪੈਸੇ ਨਾਲ ਪਰਾਪਤ ਚੀਜਾਂ ਦੇ ਮੋਹ ਜਾਲ ਵਿੱਚ ਹੀ ਫਸਿਆ ਰਹਿੰਦਾ ਹੈ। ਦੁਨਿਆਵੀ ਉਦਯੋਗਿਕ ਕੂੜਾ ਕਚਰਾ ਬਣਾਉਣ ਵਾਲੇ ਵਪਾਰੀ ਕਾਰਪੋਰੇਟ ਲੋਕ ਅਗਿਆਨੀ ਮਨੁੱਖ ਪਰਚਾਰ ਸਾਧਨਾਂ ਰਾਂਹੀ ਮਸਹੂਰੀ ਯੁੱਧ ਦੇ ਰਾਂਹੀ ਆਪਣਾਂ ਕੂੜਾ ਕਚਰਾ ਖਰੀਦਣ ਲਈ ਹੀ ਉਸਦੀ ਸਾਰੀ ਮਿਹਨਤ ਹੜੱਪ ਕਰ ਜਾਂਦੇ ਹਨ। ਜ਼ਿੰਦਗੀ ਦੇ ਅੰਤਲੇ ਪੜਾਅ ਤੱਕ ਪਹੁੰਚਦਿਆਂ ਹੋਇਆ ਸਭ ਦੁਨਿਆਵੀ ਵਸਤਾਂ ਬੇਕਾਰ ਹੋ ਜਾਂਦੀਆਂ ਹਨ ਕਿਉਂਕਿ ਤਦ ਤੱਕ ਸਰੀਰ ਦੀਆਂ ਰਸ ਭਾਲਣ ਵਾਲੀਆਂ ਇੰਦਰੀਆਂ ਹੀ ਨਸ਼ਟ ਹੋ ਜਾਂਦੀਆਂ ਹਨ। ਅੱਖਾਂ ਦੇਖਣਾਂ ਛੱਡ ਜਾਂਦੀਆਂ ਹਨ ਕੰਨ ਸੁਣਨਾਂ ਭੁੱਲ ਜਾਂਦੇ ਹਨ ਜੀਭ ਦੇ ਸੁਆਦ ਵਾਲੀਆਂ ਵਸਤਾਂ ਨੂੰ ਸਰੀਰ ਹਜਮ ਹੀ ਕਰਨੋਂ ਹਟ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਪਹੁੰਚਕੇ ਮਨੁੱਖ ਦੁਨਿਆਵੀ ਕਮਾਈ ਨੂੰ ਸਿਰਫ ਪਛਤਾਵੇ ਭਰੀਆਂ ਅੱਖਾ ਨਾਲ ਦੇਖ ਵੀ ਨਹੀਂ ਸਕਦਾ ਹੁੰਦਾ। ਖਪਤਕਾਰੀ ਸਭਿਆਚਾਰ ਵਿੱਚ ਫਸੇ ਮਨੁੱਖ ਨੂੰ ਖਰੀਦਣ ਲਈ ਵਸਤਾਂ ਨਹੀਂ ਮੁਕਦੀਆਂ ਸਗੋਂ ਉਹ ਖੁਦ ਮੁੱਕ ਜਾਂਦਾ ਹੈ। ਖਪਤਕਾਰੀ ਯੁੱਗ ਦਾ ਮੂਲ ਮੰਤਰ ਹੈ ਕਿ ਹਰ ਵਿਅਕਤੀ ਦੀ ਸੋਚ ਹੀ ਇਹੋ ਜਿਹੀ ਬਣਾ ਦਿੱਤੀ ਜਾਵੇ ਜਿਸ ਨਾਲ ਉਹ ਹਰ ਵਕਤ ਨਵੀਆਂ ਵਸਤਾਂ ਖਰੀਦਦਾ ਹੀ ਰਹੇ। ਉਹੀ ਪੁਰਾਣੀਆਂ ਵਸਤਾਂ ਨਵੇਂ ਲੇਬਲਾਂ, ਨਵੇਂ ਮਾਡਲਾਂ, ਨਵੀਆਂ ਤਕਨੀਕਾਂ ਦੇ ਦਾਅਵਿਆਂ ਨਾਲ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਪੁਰਾਤਨ ਪੀੜੀ ਨਾਲੋਂ ਵਰਤਮਾਨ ਪੀੜੀ ਤਾਂ ਖਪਤਕਾਰੀ ਯੁੱਗ ਦੀ ਹਨੇਰੀ ਵਿੱਚ ਹੀ ਜੰਮੀ ਹੋਣ ਕਰਕੇ ਦਿਮਾਗੀ ਤੌਰ ਤੇ ਏਨੀ ਕੁ ਦਿਵਾਲੀਆਂ ਕਰ ਦਿੱਤੀ ਗਈ ਹੈ ਕਿ ਉਸਨੂੰ ਕੁਆਲਿਟੀ ਅਤੇ ਬਰੈਂਡਡ ਦਾ ਫਰਕ ਹੀ ਨਹੀਂ ਪਤਾ ਲੱਗਦਾ। ਮਹਿੰਗੀ ਅਤੇ ਵਿਸੇਸ ਨਾਵਾਂ ਨਾਲ ਲੈਸ ਵਸਤਾਂ ਖਰੀਦਣ ਨੂੰ ਪਹਿਲ ਦੇਕੇ ਭਾਵੇਂ ਉਸਦੀ ਕੁਆਲਿਟੀ ਘਟੀਆਂ ਹੀ ਹੋਵੇ ਨੂੰ ਖਰੀਦਕੇ ਤਾਂ ਇਹੋ ਸਿੱਧ ਹੋ ਰਿਹਾ ਹੈ। ਵਰਤਮਾਨ ਪੀੜੀ ਅੰਬ ਖਾਣ ਦੀ ਥਾਂ ਪੈਕ ਕੀਤਾ ਕੈਮੀਕਲਾਂ ਨਾਲ ਵਿਗਾੜਿਆਂ ਹੋਇਆ ਬੇਹਾ ਤਬੇਹਾ ਮੈਗੋਂ ਜੂਸ ਪੀਣ ਨੂੰ ਪਹਿਲ ਦਿੰਦੀ ਹੈ। ਤਾਜ਼ੇ ਨਿੰਬੂ ਦੀ ਬਣੀ ਸਵਾਦਲੀ ਪੌਸਟਿਕ ਸਿਕੰਜਵੀ ਪੀਣ ਦੀ ਥਾਂ ਲੈਮਨ ਜੂਸ ਜਾਂ ਠੰਡੇ ਪੀਣ ਨੂੰ ਪਹਿਲ ਦਿੰਦੀ ਸਿਆਣਫ ਦਾ ਕੀ ਕਰੋਗੇ। ਸਰੀਰ ਨੂੰ ਸਕੂਨ ਦੇਣ ਵਾਲੇ ਖੁੱਲੇ ਡੁੱਲੇ ਵਸਤਰ ਦੀ ਥਾਂ ਸਰੀਰ ਦਾ ਖੂਨ ਪਰਵਾਹ ਵੀ ਰੋਕ ਦੇਣ ਵਾਲੀਆਂ ਅਤਿ ਗਰਮ ਤੰਗ ਜੀਨਾਂ ਪਹਿਨਣਾਂ ਸਭ ਖਪਤਕਾਰੀ ਯੁੱਧ ਦੀ ਪਰਾਪਤੀ ਹੀ ਤਾਂ ਹੈ। ਸਰੀਰ ਨੂੰ ਕੁਦਰਤ ਦੇ ਅਨੁਸਾਰ ਢਾਲਣ ਦੇ ਲਈ ਦੌੜ ਭੱਜ ਅਤੇ ਵਰਜਿਸ ਦੀ ਥਾਂ ਕਾਰਾਂ ਤੇ ਸੈਰ ਕਰਨਾ ਮਨੁੱਖ ਦੀ ਮੂਰਖਤਾ ਹੀ ਤਾਂ ਹੈ। ਸੂਰਜ ਚੰਦਰਮਾਂ ਦੇ ਸਰੀਰ ਅਨੁਕੂਲ ਸਮਿਆਂ ਦਾ ਅਨੰਦ ਮਾਨਣ ਦੀ ਥਾਂ ਏਸੀਆਂ ਵਾਲਿਆਂ ਕਮਰਿਆਂ ਅਤੇ ਆਵਾਜਾਈ ਸਾਧਨਾਂ ਵਿੱਚ ਲੁਕਣਾਂ ਮਨੁੱਖ ਦਾ ਦਿਵਾਲੀਆਪਣ ਹੀ ਪਰਗਟ ਕਰਦਾ ਹੈ। ਕੁਦਰਤ ਤੋਂ ਭੱਜਕੇ ਖਪਤਕਾਰੀ ਵਸਤਾਂ ਖਰੀਦਣ ਦੀ ਦੌੜ ਵਿੱਚ ਪੈਕੇ ਮਨੁੱਖ ਬਹੁਤੀ ਵਾਰ ਕਰਜਿਆਂ ਦੇ ਜਾਲ ਵਿੱਚ ਫਸਦਿਆਂ ਹੋਇਆ ਆਪਣੀਆਂ ਸਾਰੀਆਂ ਜਾਇਦਾਦਾਂ ਗੁਆ ਲੈਂਦਾ ਹੈ। ਸਭ ਤੋਂ ਵੱਡੀ ਜਾਇਦਾਦ ਆਪਣੀ ਔਲਾਦ ਨੂੰ ਵੀ ਪੈਸੇ ਦੇ ਘੋੜੇ ਤੇ ਚੜਾਕਿ ਆਪਤੋਂ ਦੂਰ ਭੇਜ ਬੈਠਦਾ ਹੈ ਕਿਉਂਕਿ ਪੈਸੇ ਕਮਾਉਣ ਵਾਲਾ ਘੋੜਾ ਘਰਾਂ ਦਾ ਰੁੱਖ ਨਹੀਂ ਕਰਦਾ ਸਗੋਂ ਉਜਾੜਾਂ ਵੱਲ ਦੌੜਦਾ ਰਹਿੰਦਾ ਹੈ। ਜਿਸ ਵਿਅਕਤੀ ਦੀ ਔਲਾਦ ਹੀ ਦੂਰ ਚਲੀ ਜਾਵੇ ਉਹ ਇਕੱਲਤਾਂ ਦੀ ਜੂਨ ਹੰਢਾਉਂਦਾ ਹੋਇਆ ਜਿਉਂਦੀ ਲਾਸ਼ ਹੀ ਬਣ ਜਾਂਦਾ ਹੈ। ਬਹੁਤ ਵਾਰ ਵੱਡੀ ਗਿਣਤੀ ਵਿੱਚ ਅਣਜਾਣ ਮਨੁੱਖ ਵਸਤਾਂ ਖਰੀਦਦਾ ਹੋਇਆ ਸਾਰੀ ਜਾਇਦਾਦ ਗੁਆ ਬੈਠਦਾ ਹੈ ਜਿਸ ਤੋਂ ਬਾਅਦ ਉਹ ਮੌਤ ਵੱਲ ਹੀ ਦੇਖਣ ਜੋਗਾ ਹੋ ਜਾਂਦਾ ਹੈ। ਵਰਤਮਾਨ ਉਦਯੋਗਿਕ ਵਸਤਾਂ ਖਾਣ ਦਾ ਸੌਕੀਨ ਮਨੁੱਖ ਅਨੇਕਾਂ ਬਿਮਾਰੀਆਂ ਸਹੇੜ ਬੈਠਦਾ ਹੈ ਜਿਹਨਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾ । ਅਨੇਕਾਂ ਲਾਇਲਾਜ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਮਨੁੱਖ ਖਪਤਕਾਰੀ ਦਾ ਕਹਿਰ ਹੀ ਤਾਂ ਝੱਲ ਰਿਹਾ ਹੈ। ਸੂਗਰ, ਬਲੱਡ ਪਰੈਸਰ, ਡਿਪਰੈਸਨ,ਕਾਲੇ ਪੀਲੀਏ, ਕੈਂਸਰ, ਆਦਿ ਅਨੇਕ ਬਿਮਾਰੀਆਂ ਖਪਤਕਾਰੀ ਯੁੱਗ ਦੀ ਹੀ ਤਾਂ ਦੇਣ ਹਨ ਜੋ ਅਣਜਾਣੀ ਆਤਮਹੱਤਿਆਂ ਹੀ ਤਾਂ ਹੈ ਜਿਸਨੂੰ ਕੋਈ ਸੰਜੀਵਨੀ ਬੂਟੀ ਵੀ ਠੀਕ ਨਹੀਂ ਕਰ ਪਾ ਰਹੀ ਹੈ। ਸਾਰੀ ਉਮਰ ਦੀ ਕਮਾਈ ਜੋ ਪਹਿਲਾਂ ਹੀ ਖਪਤਕਾਰੀ ਵਸਤਾਂ ਖਾ ਜਾਂਦੀਆਂ ਹਨ ਪਰ ਜ਼ਿੰਦਗੀ ਦਾ ਅੰਤ ਕਰਨ ਵਾਲੀਆਂ ਬਿਮਾਰੀਆਂ ਆਉਣ ਤੱਕ ਤਾਂ ਵਰਤਮਾਨ ਮਨੁੱਖ ਬੀਮਾ ਕੰਪਨੀਆਂ ਅਤੇ ਸਰਕਾਰਾਂ ਦੇ ਰਹਮੋ ਕਰਮ ਵੱਲ ਹੀ ਅੱਖਾਂ ਟੱਡ ਕੇ ਦੇਖਦਾ ਹੀ ਮਰ ਜਾਂਦਾ ਹੈ। ਪੈਸਿਆਂ ਦਾ ਢੇਰ ਕਮਾਉਣ ਵਾਲੇ, ਕਲਾਕਾਰ ਸਤੀਸ ਕੌਲ, ਕੁਲਦੀਪ ਮਾਣਕ, ਯਮਲੇ ਜੱਟ,ਰਣਜੀਤ ਕੌਰਾਂ, ਵੱਡੇ ਵੱਡੇ ਰਾਜਨੀਤਕ ਸਰਕਾਰੀ ਪੈਸਾ ਖਰਚ ਕਰਨ ਲਈ ਮਜਬੂਰ ਦਿਖਾਈ ਦਿੰਦੇ ਹਨ ਪਰ ਸਰਕਾਰੀ ਪੈਸਾਂ ਖਰਚਾਕੇ ਵੀ ਵੱਡੇ ਵੱਡੇ ਅਤੇ ਮਹਿੰਗੇ ਵਿਦੇਸੀ ਹਸਪਤਾਲਾਂ ਵਿੱਚੋਂ ਵੀ ਮੁਰਦਾ ਹੀ ਘਰ ਆਉਂਦੇ ਹਨ। ਸੋ ਹੇ ਮਨੁੱਖ ਜੇ ਤੂੰ ਸਿਆਣਾਂ ਹੀ ਹੋਣ ਦਾ ਦਾਅਵਾ ਕਰਦਾ ਹੈ ਸੰਕੋਚ, ਸਬਰ,ਕਿਰਤ ਦਾ ਪੱਲਾ ਫੜਦਿਆਂ ਹੋਇਆ ਕੁਦਰਤ ਦੇ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰ ਨਹੀਂ ਤਾਂ ਤੇਰਾ ਸਭ ਤੋਂ ਸਿਆਣੇ ਹੋਣ ਦਾ ਦਾਅਵਾ ਝੂਠਾ ਹੀ ਸਾਬਤ ਹੋਵੇਗਾ। ਕੁਦਰਤ ਦਾਅਵਿਆਂ ਨੂੰ ਨਹੀਂ ਮੰਨਦੀ ਕੁਦਰਤ ਤਾਂ ਹਮੇਸਾਂ ਇਨਸਾਫ ਕਰਦੀ ਹੈ ਜੋ ਤੇਰੇ ਬਾਰੇ ਇਤਿਹਾਸ ਵਿੱਚ ਲਿਖਵਾ ਦੇਵੇਗੀ ਪੱਥਰਾਂ ਤੇ ਕਿ ਕਦੇ ਇੱਥੇ ਮੂਰਖ ਮਨੁੱਖ ਵੀ ਰਹਿੰਦਾ ਸੀ ਜੋ ਆਪਣੀ ਬੇਅਕਲੀ ਨਾਲ ਤਬਾਹ ਹੋ ਗਿਆ ਪੱਥਰਾਂ ਚਟਾਨਾਂ ਵਿੱਚੋਂ ਮਿਲਣ ਵਾਲੇ ਫਾਸਿਲਾਂ ਰੂਪੀ ਵਿਦਿਆ( ਪੱਥਰਾਂ ਚਟਾਨਾਂ ਤੇ ਹੱਡੀਆਂ ਦੇ ਨਿਸਾਨ) ਨੇ ਇਸਦੀ ਗਵਾਹੀ ਪਾਉਣੀ ਹੈ।ਸੰਪਰਕ: +91 94177 27245
Pritpal Malhi
ਬਾਜ਼ਾਰ ਤਾਂ ਸਦਾ ਰਹੇ ਹਨ ਪਰ ਹੁਣ ਮਨੁੱਖ ਬਾਜ਼ਾਰ ਦਾ ‘ਲਾਈ-ਲੱਗ’ ਬਣ ਗਿਆ ਹੈ। ਅੱਗੇ ਤਾਂ ਅਸੀਲ ਪਸ਼ੂ ‘ਲਾਦੂ’ ਅਖਵਾਉਂਦੇ ਸਨ ਪਰ ਹੁਣ ਮਨੁੱਖ ਅਣਜਾਣੇ ਹੀ ਬਾਜ਼ਾਰ ਦਾ ਲਾਦੂ ਬਣ ਗਿਆ ਹੈ। ਬਾਜ਼ਾਰ ਸਾਡੇ ਘਰਾਂ ਵਿੱਚ ਧੁੱਸ ਆਇਆ ਹੈ। ਜਿੱਥੇ ਜਿੱਥੇ ਇਸ ਦੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ, ਉੱਥੇ ਉੱਥੇ ਸਾਡਾ ਮਨੁੱਖੀ ਚਿਹਰਾ ਗਾਇਬ ਹੋ ਰਿਹਾ ਹੈ। ਮਨੋਰੰਜਨ ਦੀਆਂ ਵਸਤਾਂ ਪ੍ਰਤੀ ਹੋੜ ਮਨੁੱਖ ਨੂੰ ਬਾਜ਼ਾਰ ਦਾ ਖਿਡੌਣਾ ਬਣਾ ਰਹੀ ਹੈ। ਉਹ ਆਪਣੇ ਵਿਵੇਕ ਤੋਂ ਕੰਮ ਲੈਣ ਦੀ ਥਾਂ ਬਾਜ਼ਾਰ ਦੀਆਂ ਸ਼ਕਤੀਆਂ ਦਾ ਨਚਾਇਆ ਨੱਚੀ ਜਾਂਦਾ ਹੈ। ਹੁਣ ਦੁਸ਼ਮਣ ਕਿਤੇ ਵਿਖਾਈ ਨਹੀਂ ਦਿੰਦਾ ਜਦਕਿ ਉਸ ਦੀ ਜਕੜ ਸਾਡੇ ਦੁਆਲੇ ਮਜ਼ਬੂਤ ਹੁੰਦੀ ਜਾ ਰਹੀ ਹੈ।ਕੀੜੀਆਂ ਦੇ ਭੌਣ ਵਾਂਗ ਫਿਰਦੇ ਲੋਕਾਂ ਦੇ ਵਿਚਾਲੇ ਹਰ ਕੋਈ ਇਕੱਲਾ ਮਹਿਸੂਸ ਕਰ ਰਿਹਾ ਹੈ। ਪੈਸੇ ਵਾਲਿਆਂ ਲਈ ਸੰਚਾਰ ਅਤੇ ਸੁੱਖ-ਸਾਧਨਾਂ ਦੀ ਬਹੁਤਾਤ ਹੈ। ਐਪਰ ਪੈਸਾ ਕਮਾਉਣ ਨਾਲੋਂ ਹਥਿਆਉਣ ਦੀ ਬਿਰਤੀ ਜ਼ੋਰ ਫੜ ਰਹੀ ਹੈ।