ਅਨੁਵਾਦ :- ਬੇਅੰਤ ਮੀਤ
ਸਰੋਤ :- ਬੀ ਬੀ ਸੀ ਡਾਟ ਕਾਮਇਹ ਬਲਾਤਕਾਰ ਨਹੀਂ, ਸਿਡਕਸ਼ਨ ਹੈ, ਸਹਿਮਤੀ ਹੈ ਜਾਂ ਕੁਝ...“ਇਸ ਪੱਤਰਕਾਰ ਨੂੰ ਨਜ਼ਰਅੰਦਾਜ਼ ਕਰੋ, ਉਸਦਾ ਨਾਮ ਹੀ ਦਸਦਾ ਹੈ ਕਿ ਉਹ ਵੇਟਿਕਨ ਸਿੱਟੀ ਤੋਂ ਆਈ ਹੈ ਅਤੇ ਸ਼ਾਇਦ ਇਹ ਕਾਲਮ ਲਿਖਣ ਲਈ ਇਸਨੂੰ ਚਰਚ ਤੋਂ ਪੈਸਾ ਮਿਲਿਆ ਹੋਵੇ” ।
ਪਿਛਲੇ ਦਿਨਾਂ ‘ਚ ਜਦੋਂ ‘ਹਿੰਦੂ ਬਿਜ਼ਨਸਲਾਇਨ’ ਵਿੱਚ ਮੇਰਾ ਕਾਲਮ ਛੱਪਿਆ ਤਾਂ ਸੋਸ਼ਲ ਮੀਡੀਆ ਉੱਤੇ ਜ਼ਹਿਰ ਉਗ਼ਲਦੇ ਜੋ ਕਮੈਂਟ ਆਏ ਤਾਂ ਉਨ੍ਹਾਂ ਵਿੱਚੋਂ ਕੁਝ ਦੀ ਉਦਾਹਰਨ ਮੈਂ ਉੱਪਰ ਦਿੱਤੀ ਹੈ, ਸਾਰੇ ਇਸ ਲਈ ਨਹੀਂ ਲਿਖ ਸਕੀ ਕਿਉਂ ਕਿ ਉਹਨਾਂ ਦੀ ਭਾਸ਼ਾ ਇਥੇ ਲਿੱਖਣਾ ਜਾਬਤੇ (ਮਰਿਆਦਾ) ਦੀ ਉਲੰਘਣਾ ਹੋਵੇਗਾ । ਇਹ ਲੇਖ ਛੱਪਣ ਤੱਕ ਤੇਲੁਗੂ ਬਲਾਕਬਸਟਰ ਫ਼ਿਲਮ “ਬਾਹੁਬਲੀ” ਹਿੱਟ ਐਲਾਨ ਹੋ ਚੁੱਕੀ ਹੈ । ਇਹ ਫ਼ਿਲਮ ਤਮਿਲ ਭਾਸ਼ਾ ਵਿੱਚ ਵੀ ਸ਼ੂਟ ਹੋਈ ਸੀ । ਇਸ ਤੋਂ ਇਲਾਵਾ ਵੀ ਹੋਰ ਕਈ ਭਾਰਤੀ ਭਾਸ਼ਾਵਾਂ ਵਿੱਚ ਇਸਨੂੰ ਡੱਬ ਕਰ ਕੇ ਪਰਦਾਪੇਸ਼ ਕੀਤਾ ਗਿਆ, ਫ਼ਿਲਮ ਦੇ ਪ੍ਰਸ਼ੰਸ਼ਕਾਂ (ਫੈਨਜ਼) ਨੂੰ ਇਸ ਲੇਖ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਸੀ । ਫਿਰ ਵੀ ਮੈਨੂੰ ਪਤਾ ਸੀ ਕਿ ਔਰਤ ਵਿਰੋਧੀ ਮਾਨਸਿਕਤਾ ਵਾਲੇ ਇਸ ਤੇ ਪ੍ਰਤਿਕਿਰਿਆ ਲਾਜ਼ਮੀ ਕਰਨਗੇ ਕਿਉਂਕਿ ਮੈਂ ਭਾਰਤੀ ਫ਼ਿਲਮਾਂ ਵਿੱਚ ਲਿੰਗਕ ਹਿੰਸਾ ਨੂੰ ਬਹੁਤ ਹਲਕੇ ਅਤੇ ਭੱਦੇ ਤਰੀਕੇ ਨਾਲ ਵਿਖਾਉਣ ਦੇ ਖ਼ਿਲਾਫ ਲਿਖਿਆ ਸੀ ।
sukhjit shergill
http://m.youtube.com/watch?v=_hXkWiQpeSs ah link amir khan de show satyamev jayete da hai..! Es ch deepika padukon, kangna rnaut, prineeti chopra, ayia ! Ehi discussion hoi ohna nl