ਇਸਦੇ ਉਲਟ ਜਿਹੜੇ ਬੰਦੇ ਮਾੜੇ ਜਿਹੇ ਦੁੱਖ ਵਿੱਚ ਹੀ ਦਿਲ ਛੱਡ ਬਹਿੰਦੇ ਹਨ।
ਉਦਾਸ ਜਿਹੇ ਹੋਕੇ ਰੋਣੀ ਸ਼ਕਲ ਬਣਾ ਲੈਂਦੇ ਹਨ ਅਤੇ ਸਾਰੀ ਦੁਨੀਆਂ ਨੂੰ ਪੂਰੀ ਵਿਆਖਿਆ ਸਹਿਤ
ਆਪਣੇ ਦੁੱਖੜੇ ਸੁਣਾਉਂਦੇ ਫਿਰਦੇ ਹਨ, ਕੀ
ਉਹ ਆਪਣੇ ਜੀਵਨ `ਚ ਸਫਲਤਾ ਹਾਸਿਲ ਕਰ ਸਕਦੇ ਹਨ? ਅਜਿਹੇ
ਆਦਮੀ ਕਾਇਰ ਹੁੰਦੇ ਹਨ।ਉਨ੍ਹਾਂ `ਚ
ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਦੀ ਹਿੰਮਤ ਨਹੀਂ ਹੁੰਦੀ। ਨਾ ਹੀ ਉਨ੍ਹਾਂ `ਚ
ਆਤਮ-ਬਲ ਅਤੇ ਸੰਘਰਸ਼ ਕਰਨ ਦੀ ਸ਼ਕਤੀ ਹੁੰਦੀ ਹੈ।ਉਹ ਅੰਦਰੋਂ ਡਰੇ ਹੋਏ ਹੁੰਦੇ ਹਨ।
ਜੇਕਰ ਤੁਹਡੇ ਉੱਤੇ ਦੁੱਖਾਂ-ਮੁਸੀਬਤਾਂ ਦਾ ਕੋਈ ਪਹਾੜ ਡਿੱਗ ਪਿਆ ਹੈ, ਕੀ
ਤੁਸੀਂ ਦੱਸ ਸਕਦੇ ਹੋ ਕੇ ਤੁਹਾਡੇ ਰੋਣ ਪਿੱਟਣ ਅਤੇ ਹਾਏ ਤੋਬਾ ਕਰਨ ਨਾਲ ਖਤਮ ਹੋ ਜਾਏਗਾ? ਤੁਹਾਡੇ
ਉਦਾਸ ਹੋਣ ਜਾਂ ਮੂੰਹ ਲਮਕਾਅ ਕੇ ਡਿੱਗਦੇ -ਢਹਿੰਦੇ
ਫਿਰਨ ਨਾਲ ਕੀ ਕੋਈ ਹੱਲ ਨਿਕਲ ਆਏਗਾ? ਅਜਿਹਾ ਤਾਂ ਇਸ ਜੀਵਨ `ਚ ਸੰਭਵ ਹੈ ਈ ਨਹੀਂ।
ਫਿਰ ਕਿਉਂ ਨਾ ਅਜਿਹੀ ਮੁਸ਼ਕਿਲ ਦੀ ਘੜੀ `ਚ , ਖੁਸ਼-ਖੁਸ਼ ਰਹਿੰਦਿਆਂ, ਬੁਲੰਦ
ਹੌਸਲੇ ਅਤੇ ਆਤਮ-ਵਿਸ਼ਵਾਸ ਨਾਲ ਲਬਰੇਜ਼ ਹੋਕੇ ਜੀਵਿਆ ਜਾਵੇ। ਜਿਹੜੇ ਲੋਕ ਦੁੱਖਾਂ ਦਾ ਮੁਕਾਬਲਾ ਕਰਨਾ ਸਿੱਖ ਜਾਂਦੇ ਹਨ ਉਨ੍ਹਾਂ ਦੇ
ਦੁੱਖ ਜਲਦੀ ਕੱਟੇ ਜਾਂਦੇ ਹਨ।ਜਦਕਿ ਉਦਾਸ ਜਾਂ ਮੂੰਹ ਲਮਕਾਅ ਕੇ ਰਹਿਣ ਵਾਲਿਆਂ ਦੇ ਦੁੱਖ
ਲੰਮੇ ਹੋ ਜਾਂਦੇ ਹਨ।
ਜ਼ਿੰਦਗੀ `ਚ
ਜੇਕਰ ਤੁਸੀ ਕੁਝ ਹਾਸਿਲ ਕਰਨਾ ਚਾਹੁੰਦੇ
ਹੋ ਤਾਂ ਸਭ ਤੋਂ ਪਹਿਲਾਂ ਦੁੱਖਾਂ ਵਿੱਚ ਵੀ ਮੁਸਕ੍ਰਾਉਣਾ ਸਿੱਖੋ। ਆਪਣਾ ਚਿਹਰਾ ਹਸਮੁੱਖ ਬਣਾਕੇ ਚੜ੍ਹਦੀਆਂ ਕਲਾਂ `ਚ
ਰਹਿਣ ਦੀ ਆਦਤ ਪਾਓ। ਇੱਕ ਗੱਲ ਤਾ ਪੱਕੀ ਹੈ ਕਿ ਤੁਸੀ
ਆਪਣਾ ਦੁਖੀ ਅਤੇ ਲਮਕਿਆ ਚਿਹਰਾ ਵਿਖਾ ਕੇ ਲੋਕਾਂ ਦੇ ਮਖੋਲ ਦਾ ਪਾਤਰ ਬਣਦੇ ਹੋ। ਤੁਸੀਂ ਆਪਣੀ ਰੋਣੀ ਸ਼ਕਲ ਬਣਾਕੇ ਜਾਂ ਉਦਾਸੀਨਤਾ ਪ੍ਰਗਟ ਕਰਕੇ ਆਪਣੇ
ਦੁੱਖਾਂ ਦਾ ਸਮਾਂ ਵਧਾ ਲੈਂਦੇ ਹੋ।
ਨਿਰਾਸ਼ਾ, ਉਦਾਸੀਨਤਾ
ਜਾਂ ਸੁਸਤੀ ਦੂਰ ਕਰਨ ਦਾ ਪੱਕਾ ਇਲਾਜ ਹੈ, ਆਸ਼ਾ।
ਸਫਲਤਾ ਅਤੇ ਸੁੱਖ ਤਲਾਸ਼ਣ ਦੀ ਜ਼ਬਰਦਸਤ ਇੱਛਾ। ਆਪਣੇ ਮਨ
`ਚ ਜਿੰਨੀ ਸ਼ਿੱਦਤ ਨਾਲ ਆਸ਼ਾ ਦੀ ਜੋਤ ਜਗਾਉਗੇ, ਉਨੀ ਜਲਦੀ ਹੀ ਉਦਾਸੀਨਤਾ ਭੱਜੇਗੀ। ਆਸ਼ਾਵਾਦੀ ਬਣੇ ਰਹਿਣ ਦੀ ਆਦਤ ਨਾਲ ਤੁਸੀਂ ਪੱਕੇ ਤੌਰ `ਤੇ ਖੁਦ `ਚ ਖੁਸ਼ ਰਹਿਣ ਵਾਲੇ ਵਿਅਕਤੀਤਵ ਦਾ ਵਿਕਾਸ ਕਰ ਸਕਦੇ ਹੋ। ਇਹਦਾ ਸੌਖਾ ਤਰੀਕਾ ਇਹ ਹੈ ਕਿ ਸਵੇਰੇ
ਅੱਖ ਖੁੱਲ੍ਹਦਿਆਂ ਹੀ ਆਪਣੇ ਆਪ ਨਾਲ ਆਸ਼ਾ ਭਰੀਆਂ ਗੱਲਾਂ ਕਰੋ। ਜਿਵੇ- `ਅੱਜ ਕਿੱਡਾ ਵਧੀਆ ਦਿਨ ਚੜ੍ਹਿਆ
ਹੈ----।``
ਅਨੰਦ ਅਤੇ ਉਤਸ਼ਾਹ ਨਾਲ ਭਰਿਆ ਜੀਵਨ ਹੀ ਸਾਡੀ ਮਾਨਸਿਕ ਤੱਰਕੀ ਅਤੇ ਸਭਿਅਤਾ ਦਾ ਲੱਛਣ ਹੈ। ਜਿਹੜੇ ਬੰਦੇ
ਅੰਦਰ ਅਨੰਦ ਅਤੇ ਉਤਸ਼ਾਹ ਨਹੀਂ ,ਉਹ
ਜਿਉਂਦੇ ਮੁਰਦੇ ਵਾਂਗ ਹੁੰਦਾ ਹੈ। ਅਨੰਦ ਅਤੇ ਉਸਸ਼ਾਹ ਨਾਲ ਹੀ ਅਸੀਂ ਹਰ ਸੁੱਖ ਪ੍ਰਾਪਤ ਕਰ ਸਕਦੇ ਹਾਂ।ਉਦਾਸੀ ਅਤੇ ਪ੍ਰੇਸ਼ਾਨੀ, ਜੀਵਨ ਨੂੰ ਖੋਖਲਾ ਕਰ ਦਿੰਦੀ
ਹੈ। ਉਦਾਸੀਨਤਾ ਸਾਡਾ ਸਾਰਾ ਉਤਸ਼ਾਹ ਖਤਮ ਕਰ ਦਿੰਦੀ ਹੈ। ਅਸੀ ਨਿਖੱਟੂ ਬਣਕੇ ਰਹਿ ਜਾਂਦੇ ਹਾਂ। ਕੁਝ ਕਰਨ ਦਾ ਮਨ ਈ ਨਹੀਂ ਕਰਦਾ। ਅਸੀ ਉੱਖੜੇ ਉੱਖੜੇ ਜਿਹੇ
ਰਹਿਣ ਲੱਗ ਪੈਂਦੇ ਹਾਂ। ਅਸੀਂ ਆਪਣੇ ਮਨੋਵਿਕਾਰਾਂ ਦੇ ਗੁਲਾਮ ਬਣਕੇ ਆਪਣਾ ਸੁੰਦਰ
ਜੀਵਨ ਨਸ਼ਟ ਕਰ ਲੈਂਦੇ ਹਾਂ।
`ਸਾਡੇ ਤਾਂ ਭਾਗ ਈ ਮਾੜੇ ਹਨ.......ਸਾਡੇ ਨਾਲ ਤਾ ਰੱਬ ਵੀ ਰੁੱਸ ਗਿਆ ਹੈ।.......`।ਇਸ ਤਰ੍ਹਾਂ ਦੀਆਂ ਗੱਲਾਂ ਕਰਕੇ
ਅਸੀਂ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਂਦੇ ਹਾਂ। ਜ਼ਿੰਦਗੀ `ਚ ਜੇਕਰ ਕੋਈ ਬਿਪਤਾ ਆਣ
ਪਈ ਹੈ ਤਾਂ ਤੁਸੀਂ ਇਸਦੇ ਮੂਲ `ਚ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਜੇਕਰ
ਕੁਝ ਮਾੜਾ ਹੋ ਗਿਆ ਹੈ ਤਾਂ ਰੱਬ ਨੂੰ ਦੋਸ਼ ਦੇਣ ਦੀ ਬਜਾਏ ਖੁਦ ਨੂੰ ਦੋਸ਼ੀ ਕਿਉਂ
ਨਹੀਂ ਮੰਨਦੇ? ਜਿਥੇ ਕੋਈ ਵਿਗਾੜ ਪਿਆ ਹੈ, ਉੱਥੇ
ਪੂਰੀ ਲਗਨ ਅਤੇ ਇੱਕ ਨਵੇਂ ਉਤਸ਼ਾਹ ਨਾਲ ਉਸ ਕੰਮ ਨੂੰ ਸ਼ੁਰੂ ਕਰਕੇ ਤਾਂ ਵੇਖੋ। ਫਿਰ ਵੇਖੋ ਕੰਮ ਕਿਵੇਂ ਨਹੀ ਸੰਵਰਦਾ।ਹੁੰਦਾ ਤਾਂ
ਇਹ ਹੈ ਕਿ ਇੱਕ ਨਿੱਕਾ ਜਿਹਾ ਝਟਕਾ ਲੱਗਦਿਆਂ ਦੀ ਅਸੀਂ ਮੂਥੇ-ਮੂੰਹ ਡਿੰਗ ਪੈਂਦੇ ਹਾਂ।
ਆਪਣਾ ਸਾਰਾ ਹੌਸਲਾ ਗੁਆ ਬਹਿੰਦੇ ਹਾਂ।
ਆਪਣੇ ਮਨ ਦੇ ਬੂਹੇ ਸਦਾ ਉਤਸ਼ਾਹ, ਉਮੰਗ ਅਤੇ ਅਨੰਦ ਲਈ ਖੁੱਲੇ ਰੱਖੋ। ਅੱਧੇ-ਅਥੂਰੇ ਮਨ ਨਾਲ ਕੀਤਾ ਗਿਆ ਕੋਈ
ਵੀ ਕੰਮ ਸਿਰੇ ਨਹੀਂ ਚੜ੍ਹ ਸਕਦਾ।
ਆਸ਼ਾ ਨਾਲ ਭਰੇ ਦਿਮਾਗ ਵਾਲਾ ਆਦਮੀ ਸੰਸਾਰ ਦੀ
ਵੱਡੀ ਤੋ ਵੱਡੀ ਮੁਸ਼ਕਿਲ ਉੱਪਰ ਵੀ ਜਿੱਤ ਹਾਸਿਲ ਕਰਕੇ ਹੀ ਸਾਹ ਲੈਂਦਾ ਹੈ।
ਸੰਪਰਕ: +91 98152 96475