ਵਿਹਲੜਾਂ ਨੇ ਕਸਰਤ ਦਾ ਨਾਂ ਯੋਗਾ ਦੇ ਦਿੱਤਾ ਹੈ - ਡਾ ਅਮਰਜੀਤ ਟਾਂਡਾ
Posted on:- 26-06-2015
ਕਸਰਤ ਸਿਹਤ ਦੀ ਤਸਵੀਰ ਸਿਰਜਦੀ ਹੈ। ਕਸਰਤ ਕਰਨੀ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ । ਜਦੋਂ ਸਵੇਰੇ ਉੱਠੇ ਤਾਂ ਤਰੋ-ਤਾਜ਼ਾ ਹੋਣ ਲਈ ਹਲਕੀ ਕਸਰਤ ਕਰ ਲਵੇ ਤਾਂ ਕਿ ਦਿਨ ਭਰ ਉਸ ਦਾ ਮਨ ਤੇ ਸਰੀਰ ਚੁਸਤ-ਦਰੁੱਸਤ ਹੋ ਜਾਂਦਾ ਹੈ। ਸਾਫ-ਸੁਥਰੀ ਹਵਾ ਚ ਸਾਹ ਲੈਣਾ ਯੋਗਾ ਹੀ ਸੀ/ਹੈ। ਪਰ ਕੀ ਆਸਣ ਲਾ ਕੇ ਬੈਠ ਜਾਣ ਜੋਗਾ ਸਮਾ ਹੈ ਸਾਡੇ ਕੋਲ? ਸੂਰਜ ਵੱਲ ਹੀ ਦੇਖਦੇ ਰਹੇ ਤਾਂ ਕੌਣ ਜਾਏਗਾ ਨੌਕਰੀ ’ਤੇ?
ਯੋਗ ਆਸਣ ’ਚ ਮਸਤ ਰਹੇ ਤਾਂ ਕਿਸੇ ਪਿਓ ਨੇ ਨਹੀਂ ਦੇ ਜਾਣਾ ਖਾਣ ਨੂੰ। ਕਰੀ ਜਾਓ'ਸੂਰਜ ਨਮਸਕਾਰ'।
ਕੀ ਸੈਰ, ਤੁਰਨਾ, ਸਾਈਕਲ, ਮੋਟਰਸਾਈਕਲ ਜਾਂ ਸਕੂਟਰ ਦੀ ਸਾਫ-ਸਫਾਈ ਕਰਨਾ ਜ਼ਰੂਰੀ ਹੈ ਕਿ ਯੋਗਾ ਆਸਣ ? ਕੀ ਇਹ ਜੋਗਾ ਨਹੀਂ ?
ਘਰ ਦੀ ਸਫ਼ਾਈ ਕੱਪੜਿਆਂ ਲਈ ਮਾਂਈਆਂ ਰੱਖਣੀਆਂ, ਰੋਟੀ ਲਈ ਕੁੱਕ ਰੱਖ਼ਣੇ, ਬਾਗਵਾਨੀ ਲਈ ਮਾਲੀ ਤੇ ਆਪ ਸਾਰਾ ਟੱਬਰ ਯੋਗਾ ਕਰਨ ਜਾਂਦਾ ਹੈ-ਕਿੱਡੀ ਡਰਾਮੇਬਾਜ਼ੀ ਕਰਦੇ ਨੇ-ਆਪ ਕਰੋ ਕੰਮ ਸਾਰੇ ਯੋਗਾ ਹੀ ਹੈ-ਕੋਈ ਸ਼ੂਗਰ ਕਲਿੱਸਟਰਿਲ ਹੋ ਜਾਵੇ ਤਾਂ ਕਹਿਣਾ। ਯੋਗਾ ਵਿਹਲੜਾਂ ਦਾ ਚੋਚਲਾ ਹੈ-ਜੋ ਡੱਕਾ ਵੀ ਨਹੀਂ ਤੋੜਦੇ - ਕੀ ਕਿਸੇ ਇੱਟਾਂ ਪੱਥਦੇ,ਢੋਂਹਦੇ ਮਜ਼ਦੂਰ, ਖੇਤ ਫ਼ੈਕਟਰੀ 'ਚ ਕੰਮ ਕਰਦੇ ਬੰਦੇ ਨੂੰ ਇਹਦੀ ਜ਼ਰੂਰਤ ਹੈ? ਘਰ ਦੇ ਕੰਮਕਾਰ,ਸਫ਼ਾਈ, ਬਾਗਵਾਨੀ ਕਰੋ- ਯੋਗਾ ਜਾਂ ਕਸਰਤ ਹੀ ਹੈ। ਇਹਨਾਂ ਹੋਰ ਵੱਖਰਾ ਡੇਰਾ ਪਖੰਡ ਰਚ ਲਿਆ ਹੈ। ਏਨੀ ਵਿਹਲੀ ਜੰਤਾ ਰਾਤ ਦਿਨ ਕੰਮ ਕਰੇ ਤਾਂ ਹੜ੍ਹ ਲਿਆ ਸਕਦੀ ਹੈ ਅੰਨ ਧਨ ਦੇ।
ਅੱਜ-ਕੱਲ੍ਹ ਪਤਲੇ ਅਤੇ ਸਿਹਤਮੰਦ ਸਰੀਰਾਂ ਦਾ ਜ਼ਮਾਨਾ ਹੈ! ਇਸ ਕਰਕੇ ਲੋਕ ਜਿਮਨੇਜ਼ੀਅਮਾਂ ਅਤੇ ਹੈੱਲਥ ਕਲੱਬਾਂ ਵਿਚ ਜਾਣ ਲੱਗ ਪਏ ਹਨ। ਓਥੇ ਓਹੀ ਜਾ ਸਕਦਾ ਹੈ ਜਿਸ ਕੋਲ ਵਾਧੂ ਸਮਾਂ ਤੇ ਪੈਸਾ ਹੈ, ਕੀ ਕੋਈ ਕਾਮਾ ਓਥੇ ਜਾ ਸਕਦਾ ਹੈ ਜਿਸ ਨੂੰ ਹਰ ਵੇਲੇ ਰੋਟੀ ਦੀ ਚਿੰਤਾ ਹੈ। ਅੱਜ-ਕੱਲ੍ਹ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਤਰ੍ਹਾਂ-ਤਰ੍ਹਾਂ ਦੇ ਦਬਾਅ ਆਉਂਦੇ ਹਨ ਜਿਨ੍ਹਾਂ ਕਰਕੇ ਉਹ ਡਿਪ੍ਰੈਸ ਹੋ ਜਾਂਦੇ ਹਨ। ਇਨ੍ਹਾਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨ ਲਈ ਉਹ ਕੋਈ-ਨਾ-ਕੋਈ ਹੱਲ ਲੱਭਦੇ ਹਨ।
ਕੀ ਕਿੱਕਲੀ ਪਾਉਣਾ, ਕਢਾਈ ਕਰਨਾ, ਚਰਖਾ ਕੱਤਣਾ,ਪਾਥੀਆਂ ਪੱਥਣਾ, ਪੱਠੇ ਵੱਢਣਾਂ, ਖੇਤੀ ਕਰਨੀ,ਕੰਧਾਂ ਚੌਕਾ ਲਿੱਪਣਾ, ਰੋਟੀ ਪਕਾਉਣਾ ਯੋਗਾ ਨਹੀਂ?ਕਿਸੇ ਨਮੂ ਜੋ 8-10 ਘੰਟੇ ਕੰਮ ਤੋਂ ਆਵੇ ਤੇ ਕਹਿਣਾ -ਯੋਗਾ ਵੀ ਕਰ ਲਿਆ ਕਰ-ਕਿੱਤੋਂ ਦੀ ਸਿਆਣਪ ਹੈ। ਮੈਂ ਤਾਂ ਕਿਹਾ ਜੋ ਕਰਦੇ ਨੇ ਵਿਹਲੇ ਨੇ ਜਾਂ ਕਰਦੇ ਉਹ ਕੋਈ ਕਸਰਤ ਨੇ ਤੇ ਨਾਂ ਯੋਗਾ ਦਾ। ਜਿਵੇਂ ਲੋਕ ਹੁਣ ਰੋਟੀ ਸਬਜ਼ੀ ਨੂੰ ਕੁਕਿੰਗ ਕਹਿਣ ਲੱਗ ਪਏ ਨੇ, ਨੱਠ ਭੱਜ ਦੌੜ ਨੂੰ ਜੌਗਿੰਗ, ਘੱਟ ਖਾਣ ਨੂੰ ਡਾਈਟਿੰਗ। ਮੇਰਾ ਦਿੱਲ ਕਰਦਾ-ਇਹ ਵਿਹਲੜਾਂ ਦਾ ਲਾਣਾ ਕੰਮ ਦਿਵਸ ਵੀ ਮਨਾਵੇ ਕਿਸੇ ਦਿਨ ਖੁਸ਼ੀ ਹੋਵੇ-ਬਈ ਅੱਜ ਕੰਮ ਵੀ ਦੇਸ਼ ਲੋਕਾਂ ਆਪਣੇ ਲਈ ਕਰਨਾ ਹੈ-ਨਹੀਂ ਤਾਂ ਹਵਨ,ਅਰਦਾਸਾਂ ਕਰ 2 ਮੀਂਹ ਲਈ ਬੈਠੇ ਰਹਿਣਾ।
ਕਈ ਮਨ ਦੀ ਸ਼ਾਂਤੀ ਲਈ ਯੋਗਾ ਦਾ ਸਹਾਰਾ ਲੈਂਦੇ ਹਨ। ਯੋਗਾ ਸਿਰਫ਼ ਇਕ ਤਰ੍ਹਾਂ ਦੀ ਕਸਰਤ ਹੀ ਹੈ ਜਿਸ ਦੇ ਅਭਿਆਸ ਨਾਲ ਸਾਡੇ ਸਰੀਰ ਪਤਲੇ ਅਤੇ ਸਿਹਤਮੰਦ ਬਣ ਸਕਦੇ ਹਨ? ਕੀ ਇਸ ਅਭਿਆਸ ਤੋਂ ਸਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ? ਕਦੇ ਵੀ ਨਹੀਂ -ਅਸੀਂ ਸੌਣ ਲੱਗੇ, ਨਹਾਉਣ ਲੱਗੇ ਖਾਣ ਲੱਗੇ ਚੰਗੀ ਤਰਾਂ ਨਹੀਂ ਖਾਂਦੇ ਪੀਂਦੇ-ਮਨ ਚ ਚਿੰਤਾ ਦਗਾ ਕਰਨ ਦੀ ਗਾਲ੍ਹਾਂ ਕੱਢਣ ਦੀ ਵੈਰ ਵਿਰੋਧ ਨਫ਼ਰਤ ਪੰਨਪਦੀ ਰਹਿੰਦੀ ਹੈ।
ਕੀ ਸਾਹ ਲੈਣਾ,ਖਾਣਾ ਪਕਾਉਣਾ, ਸਫ਼ਾਈ ਕਰਨਾ, ਬਰਤਨ ਕੱਪੜੇ ਸਾਫ਼ ਕਰਨਾ,ਸੌਣਾ ਖੇਡਣਾ ਮਾਲਸ਼ ਕਰਨਾ,ਮਲ 2 ਨਾਉਣਾ,ਹੱਸਣਾ ਰੋਣਾ, ਗਾਉਣਾ,ਨੱਚਣਾ,ਗਿੱਧਾ ਭੰਗੜਾ ਸੰਭੋਗ- ਭੁੱਖ 'ਤੇ ਕਾਬੂ ਪਾਉਣਾ,ਨੀਂਦ,ਕਸਰਤ ਤੇ ਮਨ ਪਰਚਾਵਾ ਨਹੀਂ ਹਨ ਸਾਰੇ । ਨਹੀਂ ਜੇ ਹੱਥ ਹਿਲਾਉਣਾ ਤੇ ਫਿਰ ਇਹ ਪਾਖੰਡ ਤੁਹਾਡੇ ਲਈ ਹੀ ਹੈ -ਇਹ ਤੁਹਾਡੇ ਨਾਂ ਹੀ ਲਿਖਦਾ ਹਾਂ। ਵਿਹਲੜਾਂ ਨੇ ਇਹਦਾ ਨਾਂ ਯੋਗਾ ਦੇ ਦਿਤਾ ਹੈ। ਜੇ ਭਾਰਤੀ ਪੰਜਾਬੀ ਲੋਕ ਪਾਖੰਡ ਛੱਡ ਬਦੇਸ਼ਾਂ ਵਾਂਗ ਕੰਮ ਦੇ ਪਿੱਛੇ ਪੈਣ ਤਾਂ ਵਾਰੇ ਨਿਆਰੇ ਹੋ ਜਾਣ।
ਅਖੇ ਯੋਗਾ ਕਰਨ ਨਾਲ ਲੀਨ ਹੋ ਜਾਂਦੇ ਹਾਂ। ਉਹ ਲੋਕੋ ਆਪਣੇ ਕੰਮ ਨਾਲ ਲੀਨ ਹੋਵੋ, ਆਪੇ ਜਦੋਂ ਕੰੰਮ ਨੇਪਰੇ ਚੜ੍ਹੇਗਾ, ਚਿੰਤਾ ਦਬਾਓ ਨੇੜੇ ਵੀ ਨਹੀਂ ਆਵੇਗਾ। ਖੁਸ਼ੀ ਮਿਲ ਗਈ ਯੋਗਾ ਹੋ ਗਿਆ।
ਕੀ ਅੱਗੇ ਕੁਸ਼ਤੀ, ਹਾਕੀ, ਖੇਡਾਂ, ਨੱਚਣਾਂ ਟੱਪਣਾਂ ਸੈਰ ਦੌੜਾਂ ਯੋਗਾ ਨਹੀਂ ਸਨ-ਚੌਂਕੜੀ ਮਾਰ ਕੇ ਭਗਤੀ ਵਿਹਲੜ ਹੀ ਕਰ ਰਹੇ ਹਨ। ਜਿਹਨੂੰ ਦਿਹਾੜੀ ਦਾ ਫਿਕਰ ਹੈ, ਘਰ ਆਟਾ ਦਾਲ ਨਹੀਂ ਹੈ, ਉਹਨੂੰ ਪੁੱਛਿਓ ਕਿ ਚੱਲ ਯੋਗਾ ਕਰਨ ਚੱਲੀਏ?
ਮੇਖਾਂ ਦੇ ਮੰਜੇ ਉੱਤੇ ਲੰਮੇ ਪੈਣਾ,ਭੱਖਦੇ ਅੰਗਾਰਿਆਂ ਉੱਤੇ ਤੁਰਨਾ, ਘੰਟਿਆਂ ਬੱਧੀ ਇਕ ਲੱਤ ਤੇ ਖੜ੍ਹੇ ਹੋਣਾ,ਸਾਹ ਨੂੰ ਕੰਟ੍ਰੋਲ ਕਰਨਾ ਅਭਿਆਸ ਨਾਲ ਹੋ ਜਾਂਦਾ ਹੈ, ਜਿਵੇਂ ਓਲਿੰਪਕ ਚ ਸੋਨੇ ਦੇ ਤਗਮੇਂ ਲਈ ਖਿਡਾਰੀ ਕਰਦੇ ਨੇ ਨਿੱਤ ਅਭਿਆਸ।
ਖਾਣ-ਪੀਣ, ਅਤੇ ਮਨੋਰੰਜਨ ਵਰਗੀਆਂ ਚੀਜ਼ਾਂ ਕਰਦੇ ਅਸੀਂ ਕਸਰਤ/ ਯੋਗਾ ਹੀ ਕਰਦੇ ਹਾਂ।
ਰੇਲ ਮੰਤਰੀ ਸੁਰੇਸ਼ ਪ੍ਰਭੂ ਯੋਗਾ ਡੇ 'ਤੇ ਆਸਨ ਕਰਦਿਆਂ ਸੌਂ ਗਏ। ਇਹ ਅੱਗੇ ਕਿਹੜਾ ਵੈਸੇ ਲੋਕਾਂ ਲਈ ਜਾਗਦੇ ਨੇ। ਅੱਧੀ ਪਾਰਲੀਮੈਂਟ ਸੁੱਤੀ ਰਹਿੰਦੀ ਹੈ-ਖਬਰੇ ਯੋਗਾ ਕਰਦੀ ਹੈ। ਹਰਸਿਮਰਤ ਕੌਰ ਨੂੰ ਹੁਣ ਪਤਾ ਲੱਗਾ ਹੈ ਕਿ ਇਹਦੇ ਨਾਲ ਰੂਹਾਨੀ ਸ਼ਾਂਤੀ ਅਤੇ ਮਾਨਵਤਾ ਨਾਲ ਜੁੜ ਜਾਈਦਾ। ਜਦੋਂ ਲੋਕਾਂ ਦੇ ਬੇਗਾਨੇ ਮਿਹਨਤ ਲਹੂ ਨਾਲ ਖੀਸੇ ਭਰੇ ਹੋਣ ਫਿਰ ਇਹੋ ਕੁਝ ਹੀ ਸੁੱਝਦਾ ਹੈ।ਬਦੇਸ਼ਾਂ ਦੀ ਸੈਰ, ਯੁਮਲੇ, ਬੱਸ ਕਾਂਡ ਤੋਂ ਸ਼ੱਸਤਰ ਦਰਸਣ, ਖੰਡਾ ਸਮਾਗਮ ਕਰਨੇ ਵੀ ਯੋਗਾ ਦੀਆਂ ਹੀ ਕਿਸਮਾਂ ਹਨ।
ਜਦੋਂ ਸਰੀਰ ਨੂੰ ਕਸਰਤ ਨਾਲ ਤੰਦਰੁਸਤ ਰੱਖਣ ਦੀ ਆਦਤ ਪੈ ਜਾਂਦੀ ਹੈ ਤਾਂ ਸਾਡਾ ਕੰਮ ਵਿਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ, ਨੀਂਦ ਠੀਕ ਤਰ੍ਹਾਂ ਆਉਣ ਲੱਗ ਪੈਂਦੀ ਹੈ। ਕਸਰਤ ਕਰਨ ਨਾਲ ਸਾਡੇ ਸਰੀਰ 'ਚ ਆਕਸੀਜਨ ਦੀ ਕਮੀ ਆਪਣੇ-ਆਪ ਪੂਰੀ ਹੁੰਦੀ ਰਹਿੰਦੀ ਹੈ। ਜੇ ਨਿੱਤ ਇਹ ਸਭ ਕੁਝ ਕਰੋਗੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੇੜੇ ਵੀ ਨਹੀਂ ਢੁੱਕਣਗੀਆਂ। ਸਰੀਰ ਆਪਣੇ ਆਪ ਠੀਕ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਅਤੇ ਕਸਰਤ ਨਾਲ ਇਸ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਜੇ ਕੋਈ ਗੰਭੀਰ ਬੀਮਾਰੀ ਹੈ ਤਾਂ ਉਸ ਦੇ ਲਈ ਡਾਕਟਰ ਕੋਲ ਜਾਂ ਹਸਪਤਾਲ ਵਿਚ ਜਾਣਾ ਚਾਹੀਦਾ ਹੈ। ਕਸਰਤ, ਖਾਣ, ਸੰਜਮ ਨਾਲ ਕੈਂਸਰ, ਦਿਲ ਦੇ ਰੋਗ ਜਾਂ ਹੋਰ ਜਾਨਲੇਵਾ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਸਾਡੇ ਸਰੀਰ ਵਿਚ ਹੋਣ ਵਾਲੀਆਂ ਜ਼ਿਆਦਾਤਰ ਬੀਮਾਰੀਆਂ ਦਾ ਕਾਰਨ ਖਾਣ-ਪੀਣ, ਉਲਟ ਆਹਾਰ ਦਾ ਸੇਵਨ, ਪਾਚਨ ਸ਼ਕਤੀ ਦਾ ਘਟਨਾ ਤੇ ਮੌਸਮ ਦੀ ਮਾਰ ਤੋਂ ਸਰੀਰ ਨੂੰ ਬਚਾ ਕੇ ਨਾ ਰੱਖਣਾ ਹੀ ਹੈ।
Neel
Its Ginger.