Thu, 21 November 2024
Your Visitor Number :-   7253112
SuhisaverSuhisaver Suhisaver

ਬੁਢਾਪੇ `ਚ ਜੁਆਨੀ ਦਾ ਅਨੰਦ - ਸੰਤੋਖ ਸਿੰਘ ਭਾਣਾ

Posted on:- 14-02-2015

suhisaver

ਹਰੇਕ ਆਦਮੀ ਦੇ ਮਨ `ਚ ਬੁਢਾਪੇ ਦਾ ਡਰ ਭਰਿਆ ਰਹਿੰਦਾ ਏ।ਉਮਰ ਦੇ ਵਧਣ ਨਾਲ ਸਰੀਰ ਥੋੜਾ ਕਮਜ਼ੋਰ ਤਾਂ ਹੁੰਦਾ ਰਹਿੰਦਾ ਹੈ, ਪਰ ਮਨ ਅਤੇ ਆਤਮਾ ਦੀ ਕੋਈ ਉਮਰ ਨਹੀਂ ਹੁੰਦੀ।ਮਨ ਨੂੰ ਬੁਢਾਪੇ ਵਿੱਚ ਵੀ ਸਰਲ, ਉਤਸ਼ਾਹੀ ਅਤੇ ਰੁਝੇਵਿਆਂ `ਚ ਸਰਗਰਮ ਰੱਖਕੇ ਆਪਣੇ ਮੁਲਕ,ਸਮਾਜ ਅਤੇ ਸੱਭਿਆਚਾਰ ਦੇ ਨਿਰਮਾਣ `ਚ ਯਾਦਗਾਰੀ ਯੋਗਦਾਨ ਪਾਇਆ ਜਾ ਸਕਦਾ ਹੈ।ਬੁਢਾਪੇ `ਚ ਆਪਣੀ ਲੰਮੀ ਉਮਰ ਦੇ ਤਜਰਬਿਆਂ `ਚ ਖੁਦ ਵੀ ਫਾਇਦਾ ਉਠਾਇਆ ਜਾ ਸਕਦਾ ਹੈ ਅਤੇ ਹੋਰਨਾ ਨੂੰ ਵੀ ਅੱਗੇ ਵਧਣ ਅਤੇ ਤਰੱਕੀਆਂ ਕਰਨ ਲਈ ਹੋਸਲਾ ਅਫਜਾਈ ਕੀਤੀ ਜਾ ਸਕਦੀ ਹੈ।

ਲੰਮੀ ਉਮਰ ਭੋਗਣ ਲਈ ਪਹਿਲੀ ਸ਼ਰਤ ਇਹ ਹੈ ਕਿ ਅਸੀ ਕਿਸੇ ਨਾ ਕਿਸੇ ਸਿਰਜਣਾਤਮਕ ਕੰਮ `ਚ ਰੁੱਝੇ ਰਹੀਏ।ਜੀਵਨ `ਚ ਵਾਪਰਨ ਵਾਲੇ ਹਰ ਹਾਲਾਤ ਦਾ ਚੜ੍ਹਦੀਆਂ ਕਲਾਂ `ਚ ਰਹਿਕੇ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਸਾਡੇ ਰੋਜ਼ਾਨਾ ਦੇ ਰੁਝੇਵੇ ਨਿਯਮਤ ਹੋਣੇ ਚਾਹੀਦੇ ਹਨ ਅਤੇ ਸਾਨੂੰ ਕੁਦਰਤੀ ਮਹੌਲ `ਚ ਵਿਚਰਦਿਆਂ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ।ਆਖਰੀ ਅਤੇ ਜ਼ਰੂਰੀ ਸ਼ਰਤ ਇਹ ਹੈ ਕਿ ਸਾਡਾ ਖਾਣ-ਪੀਣ ਸਾਦਾ, ਪਚਣਯੋਗ ਅਤੇ ਸੰਤੁਲਿਤ ਹੋਵੇ।ਰੁਝੇਵੇ ਅਤੇ ਅਸੂਲ ਹੀ ਆਦਮੀ ਨੂੰ ਖੁਸ਼ੀ ਅਤੇ ਮਸਤੀ ਪ੍ਰਦਾਨ ਕਰਦੇ ਹਨ।

ਕਈ ਬੰਦੇ ਖਾ-ਪੀ ਵੀ ਚੰਗਾ ਲੈਂਦੇ ਹਨ, ਘੁੰਮਦੇ ਫਿਰਦੇ ਵੀ ਹਨ ਬੱਚਿਆਂ ਨੂੰ ਮਾਰਦੇ ਕੁੱਟਦੇ ਵੀ ਹਨ, ਸਾਰਾ ਦਿਨ ਖਾਲੀ ਬੈਠੇ ਬੈਠੇ ਗੁਆਂਡੀਆਂ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਵੀ ਕਰਦੇ ਪਰ ਅਜਿਹੇ ਬੰਦ ਕਿਸੇ ਰਚਨਾਤਮਕ ਕੰਮ ਕਰਨ ਦੇ ਯੋਗ ਕਿਉਂ ਨਹੀਂ ਹੁੰਦੇ? ਗੱਲ ਇਹ ਹੁੰਦੀ ਹੈ ਕਿ ਸਰੀਰਕ ਤੌਰ `ਤੇ ਤਾਂ ਇਹ ਬੰਦੇ ਤੰਦਰੁਸਤ ਹੁੰਦੇ ਹਨ ਪਰ ਮਾਨਸਿਕ ਰੂਪ `ਤੋ ਆਪਣੇ ਆਪ ਨੂੰ ਐਨਾ ਅਯੋਗ ਸਮਝਣ ਲੱਗ ਪੈਂਦੇ ਹਨ ਕਿ ਕੋਈ ਕੰਮ ਕਰ ਈ ਨਹੀਂ ਸਕਦੇ।

ਆਦਮੀ ਦੇ ਜੁਆਨ ਰਹਿਣ ਦਾ ਭੇਤ ਉਹਦੇ ਮਨ `ਚ ਹੁੰਦਾ ਹੈ।ਖਿਜ਼ਾਬ ਆਦਿ ਲਾਉਣ ਅਤੇ ਬਾਹਰੀ ਤੜਕ ਭੜਕ ਨਾਲ ਆਦਮੀ ਜੁਆਨ ਨਹੀਂ ਬਣ ਸਕਦਾ।ਜੁਆਨੀ ਕੈਮਿਸਟਾਂ ਦੀਆ ਦਵਾਈਆਂ ਦੀਆਂ ਦੁਕਾਨਾਂ,ਦਰਜੀਆਂ ਦੀਆਂ ਦੁਕਾਨਾਂ ਜਾਂ ਨਾਈਆਂ ਕੋਲੋਂ ਨਹੀਂ ਮਿਲਦੀ।ਜੁਆਨੀ ਤਾਂ ਅਨੁਭਵ ਅਤੇ ਅਹਿਸਾਸ ਦੀ ਗੱਲ ਹੈ।ਜਦ ਤਕ ਆਦਮੀ ਦਾ ਮਨ ਜੁਆਨ ਹੈ,ਬੁਢਾਪਾ ਨੇੜੇ ਵੀ ਨਹੀਂ ਫਟਕ ਸਕਦਾ ।
ਜੋ ਲੋਕ ਪ੍ਰਸੰਨਤਾ ਅਤੇ ਸਹਿਸਣਸ਼ੀਲਤਾ ਨੂੰ ਆਪਣੇ ਜੀਵਨ ਦਾ ਜ਼ਰੂਰੀ ਹਿੱਸਾ ਬਣਾ ਲੈਂਦੇ ਹਨ,ਉਹ ਕਦੇ ਬੁੱਢੇ ਹੋ ਈ ਨਹੀਂ ਸਕਦੇ। ਜੁਆਨੀ ਉਮਰ ਭਰ ਉਨ੍ਹਾਂ ਦਾ ਸਾਥ ਨਿਭਾਉਂਦੀ ਹੈ।ਉਹ ਲੋਕ ਬੁਢਾਪੇ ਵਿੱਚ ਵੀ ਜੁਆਨੀ ਦਾ ਭਰਪੂਰ ਅਨੰਦ ਮਾਣ ਸਕਦੇ ਹਨ।

ਆਦਮੀ ਮੌਲਿਕ ਰੂਪ `ਚ ਸਮਾਜਕ ਪ੍ਰਾਣੀ ਹੈ।ਇਸਦਾ ਭਾਵ ਇਹ ਹੈ ਕਿ ਉਹ ਖੁਦ ਦੇ ਵਿਚਾਰਾਂ ਨਾਲ ਈ ਨਹੀਂ, ਆਸਪਾਸ ਦੇ ਲੋਕਾਂ ਦੇ ਵਿਚਾਰਾਂ ਤੋ ਵੀ ਪ੍ਰਭਾਵਿਤ ਹੁੰਦਾ ਹੈ।ਚੁਗਿਰਦਾ,ਵਾਤਾਵਰਣ,ਪਰੰਪਰਾਵਾਂ ਅਤੇ ਸੰਗਤ ਆਦਿ ਸਾਰੀਆਂ ਗੱਲਾਂ ਮਹੱਤਵਪੂਰਨ ਹਨ।ਇਨ੍ਹਾਂ ਨੂੰ ਨਜ਼ਰ-ਅੰਦਾਜ ਨਹੀਂ ਕਰਨਾ ਚਾਹੀਦਾ।ਇਹ ਗੱਲ ਧਿਆਨ `ਚ ਰੱਖਣੀ ਚਾਹੀਦੀ ਹੈ ਕਿ ਅਸੀਂ ਦੂਸਰਿਆਂ ਤੋਂ ਅਨੇਕਾਂ ਗੱਲਾਂ ਸਿੱਖ ਸਕਦੇ ਹਾਂ ਕੁੱਝ ਲੋਕ ਸਾਰੀ ਉਮਰ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹਨ ਜਾਂ ਨਵੀਆਂ ਨਵੀਆਂ ਗੱਲਾਂ ਬੜੇ ਜ਼ੋਸ਼-ਖਰੋਸ਼ ਨਾਲ ਸਿੱਖਣ ਲਈ ਉਤਸੁਕ ਰਹਿੰਦੇ ਹਨ।ਨਿਰੰਤਰ ਕੁਝ ਨਾ ਕੁਝ ਸਿੱਖਣ ਦਾ ਭਾਵ ਹੈ ਆਦਮੀ ਦਾ ਨਿਰੰਤਰ ਆਤਮਿਕ ਵਿਕਾਸ ਜਿੱਥੇ ਸਾਨੂੰ ਖੁਦ `ਚ ਕੋਈ ਕਮਜੋਰੀ ਨਜ਼ਰ ਆਵੇ ਉੱਥੇ ਦੂਸਰਿਆਂ ਤੋ ਸ਼ਕਤੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ।

ਦੂਸਰਿਆਂ ਨਾਲੋਂ ਸੰਪਰਕ ਤੋੜਨ ਦਾ ਅਰਥ ਹੈ, ਜੀਵਨ ਦੀ ਪ੍ਰਗਤੀ ਤੋਂ ਕਿਨਾਰਾ ਕਰ ਲੈਣਾ।ਇਨ੍ਹਾਂ ਗੱਲਾਂ ਦਾ ਸਿੱਧਾ ਅਸਰ ਆਦਮੀ ਦੇ ਵਿਅਕਤੀਤਵ ਵਿਕਾਸ `ਤੇ ਪੈਂਦਾ ਹੈ ਪ੍ਰਸਪਰ ਵਿਚਾਰਾਂ ਦਾ ਅਦਾਨ-ਪ੍ਰਦਾਨ ਬੰਦ ਹੋ ਜਾਦ ਨਾਲ ਆਦਮੀ ਦਾ ਦਿਮਾਗ ਵੀ ਇੱਕ ਤਰ੍ਹਾਂ ਸੜ੍ਹਾਂਦ ਨਾਲ ਭਰ ਜਾਂਦਾ ਹੈ।ਸੱਜਣਾਂ ਮਿੱਤਰਾਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਇੱਕਲੇ ਬੈਠੇ ਬੈਠੇ ਹਮੇਸ਼ਾ ਆਪਣੀ ਮੌਤ ਬਾਰੇ ਸੋਚਦੇ ਰਹਿਣ ਕਰਕੇ ਆਦਮੀ ਬੁੱਢਾ ਹੁੰਦਾ ਜਾਂਦਾ ਹੈ।

ਰਾਤ ਨੂੰ ਸੌਣ ਵੇਲੇ ਇਸ ਗੱਲ ਦਾ ਖਿਆਲ ਰੱਖੋ ਕਿ ਮਨ `ਚ ਕਿਧਰੇ ਬੁੱਢਾ ਹੋਣ ਦਾ ਚੋਰ ਤਾਂ ਨਹੀਂ ਲੁਕ ਕੇ ਬੈਠਾ ਹੋਇਆ।ਜੇਕਰ ਬੈਠਾ ਹੈ ਤਾਂ ਭਜਾ ਦਿਉਂ।ਤੁਸੀਂ ਆਪਣੇ ਪ੍ਰਸੰਨਚਿੱਤ ਵਿਚਾਰਾ ਅਤੇ ਉਤਸ਼ਾਹ ਭਰਪੂਰ ਵਿਚਾਰਾ ਨਾਲ ਭਜਾ ਸਕਦੇ ਹੋ।ਬੁਢਾਪੇ ਵੱਲ ਧੱਕਣ ਵਾਲੇ ਨਿਰਾਸ਼ਾ ਭਰੇ ਵਿਚਾਰਾਂ ਨੂੰ ਹਮੇਸ਼ਾ ਲਈ ਤਿਆਗ ਕੇ ਹੱਸਦੇ ਮੁਸਕ੍ਰਾਉਦੇ ਹੋਏ ਜੀਵਨ ਦਾ ਅਨੰਦ ਮਾਨਣ ਲਈ ਸੰਕਲਪ ਲਉ।

ਆਦਮੀ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆ ਨੂੰ ਸਮਝੇ ਅਤੇ ਉਨ੍ਹਾਂ ਦਾ ਪਾਲਣ ਕਰੇ।ਜਿਹੜੇ ਬੰਦੇ ਹਿੱਤਕਾਰੀ ਕੰਮਾਂ `ਚ ਲੱਗੇ ਰਹਿੰਦੇ ਹਨ।ਉਨ੍ਹਾਂ ਨੂੰ ਆਪਣੇ ਜੀਵਨ `ਚ ਕਦੇ ਪਛਤਾਵਾ ਨਹੀਂ ਹੁੰਦਾ ।ਨਿਰੰਤਰ ਆਪਣੇ ਕੰਮਾਂ `ਚ ਲੱਗੇ ਰਹਿਣ ਵਾਲੇ ਆਦਮੀ ਨੂੰ ਐਨਾ ਸਮਾਂ ਈ ਨਹੀਂ ਮਿਲਦਾ ਕਿ ਉਹ ਬੇਕਾਰ ਦੀਆਂ ਗੱਲਾਂ ਬਾਰੇ ਸੋਚੇ।

ਸੰਪਰਕ: +9198152-96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ