ਹਰਕਤ ਵਿੱਚ ਹੀ ਬਰਕਤ ਹੈ –ਯਾਦਵਿੰਦਰ ਸਿੰਘ
Posted on:- 12-01-2015
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਸਮਝਦੇ ਹੋ ਸਕਦੇ ਹਨ ਕਿ ਸ਼ਾਇਦ ਕੋਈ ਖ਼ਾਸ ਵਕਤ ਹੁੰਦਾ ਹੈ ਜਦੋਂ ਇਨਸਾਨ ਤਰੱਕੀ ਕਰ ਸਕਦਾ ਹੁੰਦਾ ਹੈ, ਹਾਲੇ ਸਾਡਾ ਸਮਾਂ ਨਹੀਂ ਆਇਆ ਜਾਂ ਹਾਲੇ ਸਾਨੂੰ ਦੂਰ ਦਿੱਸਹੱਦਿਆਂ ਤਕ ਇਹੋ ਜਿਹਾ ਕੁਝ ਨਹੀਂ ਦਿਸਦਾ, ਜਿਸ ਤੋਂ ਪਤਾ ਲੱਗ ਸਕੇ ਕਿ ਸਾਡਾ ਵਕਤ ਬਦਲਣ ਵਾਲਾ ਹੈ, ਪਰ ਜੇਕਰ ਅਸੀਂ ਵਿਗਿਆਨਕ ਨਜ਼ਰੀਏ ਮੁਤਾਬਕ ਇਸ ਦੀ ਪੜਤਾਲ ਕਰਦੇ ਹਾਂ ਤਾਂ ਇਹ ਸਿਰਫ ਸਾਡੇ ਮਨ ਦੀ ਧਾਰਨਾ ਸਾਬਤ ਹੋ ਸਕਦਾ ਹੈ।
ਇਨਸਾਨੀ ਮਨ ਨੂੰ ਵਿਗਿਆਨਕ ਦਿਮਾਗ ਦਾ ਉਹ ਹਿੱਸਾ ਮੰਨਦੇ ਹਨ ਜੋ ਕਿ ਆਪਣੀ (ਦਿਮਾਗ) ਦੀ ਕੰਮ-ਪ੍ਰਣਾਲੀ ਤੇ ਭੇਤ ਪੂਰੀ ਤਰ੍ਹਾਂ ਨਹੀਂ ਜਾਣਦਾ। ਕਿਉਜੋ ਵਿਗਿਆਨੀ ਹਾਲੇ ਤਕ ਇਹੀ ਮੰਨਦੇ ਹਨ ਕਿ ਮਨੁੱਖੀ ਦਿਮਾਗ ਦੀ ਬਿਲਕੁਲ ਉਸੇ ਤਰ੍ਹਾਂ ਦੀ ਪ੍ਰੋਗਰੈਮਿੰਗ ਹੈ, ਜਿਹੋ ਜਿਹੀ ਸਾਡੇ ਕੰਪਿਊਟਰ ਤੇ ਐਪਸ ਦੀ ਹੁੰਦੀ ਹੈ, ਇਸ ਕਰਕੇ ਮਨ ਵੀ ਹੋਏ/ਬੀਤੇ ਦਾ ਰਿਕਾਰਡ ਹੈ। ਦਿਮਾਗ ਨੂੰ ਪੂਰੀ ਤਰ੍ਹਾਂ ਸਰਗਰਮ ਬਣਾਉਣ ਲਈ ਮਨ ਵਿਚ ਹਾਂ ਪੱਖੀ ਊਰਜਾ ਤੇ ਦਰੁਸਤ ਸੋਚ ਦਾ ਹੋਣਾ ਲਾਜ਼ਮੀ ਸ਼ਰਤ ਹੈ। ਦਰਅਸਲ, ਸਭ ਕੁਝ ਮਾਨਸਿਕਤਾ ਉੱਤੇ ਨਿਰਭਰ ਹੈ।
ਇਕ ਨੌਜਵਾਨ ਉਦਾਸ ਮੂਡ ਵਿਚ ਬੈਠਾ ਸੀ ਤੇ ਉਸ ਨੂੰ ਮਜਬੂਰੀ ਵੱਸ ਕਿਤੇ ਜਾਣਾ ਪਿਆ, ਜਦਕਿ ਉਹ ਨੌਜਵਾਨ ਬੰਦ ਕਮਰੇ ਵਿਚ ਹਨੇਰਾ ਫੈਲਾ ਕੇ ਸੋਚਾਂ ਵਿਚ ਗੁੰਮ ਜਾਣ ਦਾ ਤਲਬਗ਼ਾਰ ਸੀ, ਪਰ ਉਹ ਮਜਬੂਰੀ ਨਿਭਾਉਣ ਲਈ ਦੱਸੀ ਗਈ ਜਗ੍ਹਾ ’ਤੇ ਗਿਆ ਤੇ ਉਥੇ ਉਸ ਨੂੰ ਕੁਝ ਕੰਮ ਵੀ ਕਰਨਾ ਪਿਆ। ਮੁਕਾਬਲਤਨ ਵੱਧ ਖਿੱਝ ਤੇ ਪਰੇਸ਼ਾਨੀ ਦੇ ਬਾਵਜੂਦ ਉਸ ਨੇ ਦਿੱਤਾ ਗਿਆ ਕੰਮ ਨਿਭਾਅ ਲਿਆ ਤੇ ਕੁਝ ਨਵੇਂ ਤਜਰਬੇ ਨਾ ਚਾਹੁੰਦੇ ਹੋਏ ਉਸ ਨੂੰ ਹਾਸਲ ਹੋਏ। ਜਦ ਉਹ ਉਸ ਜਗ੍ਹਾ ਤੋਂ ਮੁੜ ਆਪਣੇ ਟਿਕਾਣੇ ਨੂੰ ਪਰਤ ਰਿਹਾ ਸੀ ਤਾਂ ਉਸ ਨੇ ਖ਼ੁਦ ਇਹ ਤਬਦੀਲੀ ਦਰਜ ਕੀਤੀ ਕਿ ਉਸ ਦਾ ਮੂਡ ਬਦਲ ਚੁੱਕਾ ਸੀ, ਨਾ-ਸਿਰਫ ਮਨ ਦੀ ਲੈਅ ਬਦਲ ਚੁੱਕੀ ਸੀ, ਸਗੋਂ ਉਸ ਵਿਚ ਪਾਜ਼ੀਵਿਟ ਊਰਜਾ ਹੁਲਾਰੇ ਲੈ ਰਹੀ ਸੀ। ਉਸ ਨੇ ਉਸੇ ਵੇਲੇ ਇਹ ਤਜਰਬਾ ਕਿਤੇ ਲਿਖ ਕੇ ਨੋਟ ਕਰ ਲਿਆ ਕਿ ਉਸ ਨੇ ਮਨ ਦੀ ਕਾਰਜਵਿਧੀ ਦਾ ਭੇਤ ਬੁੱਝ ਲਿਆ ਹੈ। ਇਹ ਭੇਤ ਸਿਰਫ ਏਨਾ ਹੀ ਹੈ ਕਿ ਇਨਸਾਨ ਜਦੋਂ ਆਪਣੀ ਦਿਮਾਗੀ ਤਾਕਤ ਕਿਸੇ ਇਕ ਵਿਚਾਰ ਵੱਲ ਝੋਕ ਦਿੰਦਾ ਹੈ ਤਾਂ ਉਹ ਖੁਦ ਹੀ ਵਿਚਾਰ ਨੂੰ ਬਲਵਾਨ ਕਰਕੇ ਫਸ ਜਾਂਦਾ ਹੈ ਤੇ ਮੁੜ ਇਹ ਘੁੰਮਣਘੇਰੀ ਉਸ ਨੂੰ ਜਕੜਬੰਦੀ ਵਿਚ ਗ੍ਰਸ ਲੈਂਦੀ ਹੈ। ਇਕ ਹੋਰ ਮਿਸਾਲ ਸਾਡੇ ਗੌਰ ਫਰਮਾਓ। ਇਕ ਨੌਜਵਾਨ ਕੋਲ ਨਵੇਂ ਤੇ ਮੌਲਿਕ ਇਰਾਦੇ ਹਨ ਤੇ ਉਹ ਕੁਝ ਨਵਾਂ ਕਰਨਾ ਚਾਹੁੰਦਾ ਹੈ ਪਰ ਹਾਸਲ ਮਾਹੌਲ ਤੇ ਜਾਣਕਾਰ ਉਸ ਦੇ ਵਿਚਾਰ ਦੀ ਵੇਵਲੈਂਥ ਨਹੀਂ ਸਮਝ ਸਕਦੇ। ਉਹ ਸਿਰਫ ਇਸ ਕਰ ਕੇ ਪਰੇਸ਼ਾਨ ਹੈ ਕਿ ਉਸ ਦੀ ਵਿਚਾਰ-ਤਰੰਗ ਸਮਝਣ ਵਾਲਾ ਕੋਈ ਨਹੀਂ। ਅਚਾਨਕ ਨਾ ਚਾਹੁੰਦੇ ਹੋਏ ਉਸ ਨੂੰ ਉੱਠਣਾ ਪਿਆ ਤੇ ਘਰ ਦੀ ਰਸੋਈ ਵਿਚੋਂ ਜਾ ਕੇ ਕੋਈ ਵਸਤ ਲਿਆਉਣੀ ਪੈਂਦੀ ਹੈ। ਪਰ ਇਸ ਸਰੀਰਕ ਹਰਕਤ ਦੇ ਨਿਭਾਅ ਮਗਰੋਂ ਉਹ ਮੁੜ ਜਦੋਂ ਪਹਿਲਾਂ ਵਾਲੀ ਥਾਂ ਬੈਠਦਾ ਹੈ ਤਾਂ ਉਹ ਆਪਣੇ ਮੂਡ ਵਿਚ ਹੈਰਾਨਕੁੰਨ ਤਬਦੀਲੀ ਵੇਖਦਾ ਹੈ। ਅਣਕਹੀ ਪ੍ਰਾਪਤੀ ਵਾਂਗ ਉਸ ਵਿਚ ਕੁਝ ਬਦਲ ਚੁੱਕਾ ਹੈ। ਉਸ ਨੇ ਸਿਰਫ ਇਹੀ ਮਹਿਸੂਸ ਕੀਤਾ ਕਿ ਬਿਨਾਂ ਵਜ੍ਹਾ ਉਹ ਅਚਾਨਕ ਪ੍ਰਸੰਨ ਹੋ ਗਿਆ ਹੈ ਤੇ ਹੁਣ ਉਹ ਮੁੜ ਹਰਕਤ ਵਿਚ ਆਉਦਾ ਹੈ।
ਦੂਰ ਕੀ ਜਾਣਾ, ਸੰਸਾਰ ਵਿਚ ਭਾਰਤ ਦੀ ਪਛਾਣ ਤਥਾਗਤ ਬੁੱਧ (ਗੌਤਮ ਬੁੱਧ) ਦੇ ਸ਼ਿਸ਼ ਨੂੰ ਇਕ ਦਾਅਪੇਚ, ਸੂਤਰ ਵਾਂਗ ਸਮਝਾਇਆ ਜਾਂਦਾ ਹੈ ਕਿ ਜਦੋਂ ਜਦੋਂ ਮਨ ਨਿਰਾਸ਼ ਹੋਵੇ ਜਾਂ ਗੁੱਸਾ ਆਉਦਾ ਹੋਵੇ ਤਾਂ ਬਿਨਾਂ ਵਜ੍ਹਾ ਟਹਿਲਕਦਮੀ ਕਰੋ। ਇਸ ਆਗਿਆ ਦਾ ਪਾਲਣ ਸ਼ਿਸ਼ ਅਕਸਰ ਕਰਦੇ ਹਨ ਤੇ ਆਪਣੇ ਮਨ ਨੂੰ ਭਾਰ ਤੋਂ ਮੁਕਤ ਮਹਿਸੂਸ ਕਰਨ ਲਈ ਕਦੇ ਇਕ ਥਾਂ ਟਿਕ ਕੇ ਨਹੀਂ ਬੈਠਦੇ ਤੇ ਕਦੇ ਇਕ ਵਿਚਾਰ ਵਿਚ ਦਾਖ਼ਲ ਹੋ ਕੇ ਉਸ ਵਿਚਾਰ ਨੂੰ ਵਿਚਾਰਸ਼ੀਲ ਨਹੀਂ ਕਰੀ ਰੱਖਦੇ। ਇਸ ਵਿਚ ਸਿਰਫ ਇੰਨਾ ਹੀ ਭੇਤ ਹੈ ਕਿ ਊਰਜਾ ਜਦੋਂ ਇਕ ਥਾਂ ਪੜਾਅ ਕਰਦੀ ਹੈ ਤਾਂ ਉਹ ਨਿਕਾਸ ਮੰਗਦੀ ਹੈ ਤੇ ਗਮਨਸ਼ੀਲ ੳੂਰਜਾ ਹਮੇਸ਼ਾ ਰੋਮ ਰੋਮ ਵਿਚ ਤਕਸੀਮ ਹੋ ਕੇ ਖ਼ੁਸ਼ੀ ਤੇ ਅਗੰਮੀ ਹੁਲਾਰਿਆਂ ਦੀ ਬੁਨਿਆਦ ਬਣਦੀ ਹੈ। ਜ਼ਿਆਦਾ ਸਮਾਂ ਪੜ੍ਹਣ ਲਿਖਣ ਵਾਲੇ ਵੀ ਇਹ ਜਾਣਦੇ ਹਨ ਕਿ ਨਿੱਠ ਕੇ ਪੜਣ ਵੇਲੇ ਇਨਸਾਨੀ ਦਿਮਾਗ ਇਕ ਰਸਾਇਣਕ ਤੱਤ ਪੈਦਾ ਕਰਦਾ ਹੈ, ਜਿਸ ਨੂੰ ਵਿਗਿਆਨ ਦੀ ਭਾਸ਼ਾ ਵਿਚ ਸੈਰੋਟੋਨਿਨ ਆਖਿਆ ਜਾਂਦਾ ਹੈ, ਇਹ ਤਰਲ ਰਸ ਇਨਸਾਨੀ ਦਿਮਾਗ਼ ਵਿਚੋਂ ਰਿਸ ਕੇ ਦਿਮਾਗ ਦੇ ਬੌਧਿਕਤਾਸ਼ੀਲ ਹਿੱਸਿਆਂ ਵਿਚ ਗਸ਼ਤ ਕਰਦਾ ਹੈ ਤੇ ਅਧਿਐਨ ਦੇ ਸਫ਼ਰ ’ਤੇ ਨਿਕਲਿਆ ਮਨੁੱਖ ਖ਼ੁਦ ਨੂੰ ਮਸਰੂਰ (ਸਰੂਰ ਵਿਚ ਰੁੱਝਾ ਹੋਇਆ) ਅਨੁਭਵ ਕਰਦਾ ਹੈ।
ਹਰਕਤ ਜਾਂ ਸਰਗਰਮੀ ਦਾ ਸਭ ਤੋਂ ਵੱਡਾ ਲਾਹਾ ਹੀ ਇਹ ਹੈ ਕਿ ਇਹ ਮਨੁੱਖ ਨੂੰ ਸਫ਼ਰ ’ਤੇ ਰੱਖਦਾ ਹੈ। ਦੁਨੀਆਂ ਦੇ ਅਤਿ ਠੰਢੇ ਰੂਸੀ ਉਪਮਹਾਦੀਪ ਵਿਚ ‘ਅਵਾਰ’ ਨਾਂ ਦੀ ਇਕ ਕੌਮ ਵੱਸਦੀ ਹੈ। ਉਨ੍ਹਾਂ ਦਾ ਇਹ ਅੱਲ੍ਹ ‘ਅਵਾਰ’ ਵੀ ਉਨ੍ਹਾਂ ਦੀ ਲਗਾਤਾਰ ਹਰਕਤ ਵਜੋਂ ਪਈ ਹੈ। ਆਵਾਰਾਗਰਦੀ ਵੀ ਕੋਈ ਗ਼ਲਤ ਕਿਰਿਆ ਨਹੀਂ ਸਗੋਂ ਸਮਝ ਦੇ ਧੁੰਦਲਕੇ ਕਰਕੇ ਇਹ ਲਫਜ਼ ਨਾਂਹ-ਪੱਖੀ ਅਰਥ ਗ੍ਰਹਿਣ ਕਰਦਾ ਗਿਆ ਹੈ
amrik paul
great job sir. keep it up. this is unique article which I have ever read.