17 ਪੀ.ਟੀ.ਆਈ.ਅਧਿਆਪਕਾਂ ਦਾ ਪਿੰਡ ਹੈ ਹੱਲੂਵਾਲ
ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲਾ ਪਿੰਡ ਹੱਲੂਵਾਲ ਸੱਭਿਆਚਾਰਕ ਗਾਇਕੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਗਾਇਕ ਗੀਤਕਾਰ ਅਤੇ ਸੰਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੀ ਜਨਮ ਭੂਮੀ ਹੈ ।ਉਹਨਾਂ ਦੇ ਗੀਤਾਂ ਵਿਚ ਹੱਲੂਵਾਲ ਦਾ ਜ਼ਿਕਰ ਤੁਸੀਂ ਅਕਸਰ ਸੁਣਿਆ ਹੋਵੇਗਾ।ਚੋਆਂ ਦੀ ਮਾਰ ਝੱਲਣ ਵਾਲਾ ਇਹ ਪਿੰਡ ਮਾਹਿਲਪਰ ਦੇ ਚੜ੍ਹਦੇ ਵੱਲ ਚਾਰ ਕਿੱਲੋ ਮੀਟਰ ਦੀ ਦੂਰੀ ਤੇ ਸਥਿਤ ਹੈ।ਵਾਰਿਸ ਭਰਾਵਾਂ ਦੇ ਪਿਤਾ ਸ.ਦਿਲਬਗ ਸਿੰਘ ਵੀ ਉੱਘੇ ਸ਼ਾਇਰ ਹਨ।ਇੰਝ ਇਸ ਪਿੰਡ ਨੇ ਦੇਸ਼ ਕੌਮ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।ਹੋਰ ਮਹਿਕਦਿਆਂ ਅਤੇ ਫੌਜ ਵਿਚ ਵੀ ਸ਼ਾਨਦਾਰ ਦੇਣ ਦਿੱਤੀ।ਜਿਸ ਗੱਲ ਦੀ ਅੱਜ ਅਸੀਂ ਚਰਚਾ ਕਰ ਰਹੇ ਹਾਂ ਸ਼ਾਇਦ ਉਸ ਪੱਖੋਂ ਇਸ ਪਿੰਡ ਦਾ ਹਰ ਕੋਈ ਸਾਨੀ ਨਾ ਹੋਵੇ।ਭਾਵ ਬਾਰਾਂ ਸੌ ਦੇ ਕਰੀਬ ਅਬਾਦੀ ਵਾਲੇ ਇਸ ਪਿੰਡ ਨੇ ਤਿੰਨ ਦਰਜਨ ਅਧਿਆਪਕ ਪੈਦਾ ਕੀਤੇ ਹਨ ਜਿਨ੍ਹਾਂ ਵਿਚੋਂ 17 ਸਰੀਰਕ ਸਿੱਖਿਆ ਅਧਿਆਪਕ ਹਨ।ਭਾਵ ਖੇਡ ਜਗਤ ਵਿਚ ਇਸ ਪਿੰਡ ਦਾ ਅਹਿਮ ਯੋਗਦਾਨ ਹੈ।ਇਥੋਂ ਦੇ ਖਿਡਾਰੀ ਵੀ ਵੱਖ ਵੱਖ ਮੁਕਾਬਲਿਆਂ ਵਿਚ ਮੱਲਾਂ ਮਾਰਦੇ ਰਹੇ।ਸ਼ਾਇਦ ਇਸੇ ਕਰਕੇ ਬਹੁਤੇ ਨੌਜਵਾਨਾਂ ਨੇ ਸਰੀਰਕ ਸਿੱਖਿਆ ਅਧਿਆਪਕ ਬਣਨ ਨੂੰ ਤਰਜੀਹ ਦਿੱਤੀ।