ਅੱਜ ਸ਼ਹੀਦੀ ਦਿਨ 'ਤੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ
Posted on:- 31-07-2012
ਭਾਰਤ ਦੀ ਆਜ਼ਾਦੀ ਦੀ ਤਾਂਘ ਲਈ ਆਪਣੇ ਵਤਨ ਤੋਂ ਹਜ਼ਾਰਾਂ ਮੀਲ ਦੂਰ ਜਿੱਥੇ ਉਸ ਲਈ ਇਨਕਲਾਬ ਜ਼ਿੰਦਾਬਾਦ ਦਾ ਨਾਆਰਾ ਲਾਉਣ ਵਾਲਾ ਵੀ ਹੋਰ ਕੋਈ ਨਹੀਂ ਸੀ, 31 ਜੁਲਾਈ ਨੂੰ ਸ਼ਹੀਦ ਮਦਨ ਲਾਲ ਢੀਗਰਾਂ ਦੀ ਕੁਰਬਾਨੀ ਦੇ ਸਮਾਰਕ ਨੂੰ ਹੋਰ ਜਿਆਦਾ ਚਾਰ ਚੰਨ ਲਾਉਣ ਵਾਲੇ ਸ਼ਹੀਦ ਦੀ ਅਦਾਲਤ ਵਿੱਚ ਜੱਜ ਐਟਕਿਨਸਨ ਨਾਲ ਹੋਈ ਬਹਿਸ ਦੇ ਕੁਝ ਅੰਸ਼।
ਜੱਜ ਨੇ ਊਧਮ ਸਿੰਘ ਨੂੰ ਕਿਹਾ ਕਿ ਉਹ ਦੱਸੇ ਉਸ ਨੂੰ ਸਜ਼ਾ ਕਿਉਂ ਨਾ ਦਿੱਤੀ ਜਾਵੇ। ਇਹ ਜੱਜ ਤੇ ਊਧਮ ਸਿੰਘ ਦੇ ਵਿਚਕਾਰ ਹੋਈ ਗੱਲਬਾਤ ਦਾ ਸ਼ਾਰਟਹੈਂਡ ਵਿੱਚ ਲਿਖਿਆ ਸਾਰ ਹੈ :
ਜੱਜ ਵੱਲ ਨੂੰ ਮੂੰਹ ਕਰਕੇ ਉਹ ਲਲਕਾਰਿਆ, ਮੈਂ ਕਹਿੰਦਾ ਹਾ ਬ੍ਰਿਟਿਸ਼ ਸਾਮਰਾਜਵਾਦ ਮੁਰਾਦਾਬਾਦ। ਤੁਸੀਂ ਕਹਿੰਦੇ ਹੋ ਭਾਰਤ ਵਿੱਚ ਸ਼ਾਂਤੀ ਨਹੀਂ ਹੈ। ਤੁਸੀਂ ਤਾਂ ਸਾਡੇ ਪੱਲੇ ਸਿਰਫ ਗੁਲਾਮੀ ਹੀ ਪਾਈ ਹੈ। ਤੁਹਾਡੀ ਪੁਸ਼ਤਾਂ ਨੇ, ਸੱਭਿਅਤਾ ਸਾਨੇ ਨੂੰ ਤਾਂ ਭ੍ਰਿਸ਼ਟਾਚਾਰ ਅਤੇ ਗੁਰਬਤ ਹੀ ਦਿੱਤੀ ਹੈ। ਜੋ ਕਿ ਇਨਸਾਨੀਅਤ ਵਿੱਚ ਹੋਰ ਕਿਧਰੋਂ ਨਹੀਂ ਆਈ। ਤੁਸੀਂ ਸਿਰਫ ਆਪਣਾ ਹੀ ਇਤਿਹਾਸ ਪੜਦੇ ਹੋ। ਜੇ ਤੁਹਾਡੇ ਵਿੱਚ ਰਤਾ ਭਰ ਵੀ ਇਨਸਾਨੀਅਤ ਦੀ ਕਣੀ ਬਚੀ ਹੈ ਤਾਂ ਤੁਹਾਨੂੰ ਸ਼ਰਮ ਨਾਲ ਮਾਰ ਜਾਣਾ ਚਾਹੀਦਾ ਹੈ। ਤੁਹਾਡੇ ਅਖੌਤੀ ਪੰਡਿਤ ਵੀ ਬੇਰਿਹਮ ਅਤੇ ਲਹੂਪੀਣੇ ਹਨ। ਜਿਹੜੇ ਆਪਣੇ ਆਪ ਨੂੰ ਦੁਨੀਆਂ ਦੇ ਸ਼ਾਸ਼ਕ ਦੱਸਦੇ ਹਨ। ਅਸਲ ਵਿੱਚ ਜ਼ਰੂਰ ਕਿਸੇ ਹਰਾਮ ਦੇ ਤੁਖਮ ਹਨ।
ਜੱਜ ਐਟਕਿਨਸਨ : ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਾਂਗਾ, ਜੇ ਕੋਈ ਕੇਸ ਨਾਲ ਸੰਬੰਧਿਤ ਗੱਲ ਹੈ,ਤਾਂ ਕਹਿ ਲੈ।
ਊਧਮ ਸਿੰਘ : ਜਿਹੜੇ ਕਾਗਜ਼ ਤੋਂ ਉਹ ਪੜ੍ਹਦਾ ਸੀ ,ਉਹਨੇ ਹਵਾ ’ਚ ਲਹਿਰਾਉਂਦੇ ਕਿਹਾ, "ਮੈਂ ਤਾਂ ਇਹ ਕਹਿ ਕੇ ਹੀ ਹਟਾਂਗਾ, ਮੈਂ ਆਪਣਾ ਰੋਸ ਪ੍ਰਗਟ ਕਰਨਾ ਹੈ।
ਜੱਜ ਐਟਕਿਨਸਨ : ਆਹ ਅੰਗ੍ਰੇਜ਼ੀ ਵਿੱਚ ਹੀ ਹੈ, ਜੱਜ ਨੇ {ਕਾਗਜਾਂ ਵੱਲ ਇਸ਼ਾਰਾ ਕਰਕੇ} ਪੁੱਛਿਆ ?
ਊਧਮ ਸਿੰਘ : ਤੂੰ ਫਿਕਰ ਨਾ ਕਰ,ਜੋ ਮੈਂ ਕਹਿਣਾ ਹੈ ਉਹ ਤੂੰ ਸਮਝ ਲਏਂਗਾ।
ਜੱਜ ਐਟਕਿਨਸਨ : ਜੇ ਤੂੰ ਪੜਨ ਲਈ ਇਹ ਮੈਨੂੰ ਦੇ ਦੇਵੇਂ ਤਾਂ ਮੈਂ ਅੱਛੀ ਤਰ੍ਹਾਂ ਸਮਝ ਸਕਾਂਗਾ।
ਇਸੇ ਵੇਲੇ ਸਰਕਾਰੀ ਵਕੀਲ, ਜੀ.ਬੀ ਮਕਲੈਅਰ ਨੇ ਜੱਜ ਨੂੰ ਯਾਦ ਕਰਾਇਆ ਕਿ ਉਹ ਐਮਰਜੈਂਸੀ ਪਾਵਰ ਐਕਟ ਦੀ ਧਾਰਾ ਛੇ ਤਹਿਤ,ਦੋਸ਼ੀ ਨੂੰ ਪੜਨੋ ਰੋਕ ਸਕਦਾ ਹੈ।
ਜੱਜ ਐਟਕਿਨਸਨ : ਤੂੰ ਇਹ ਜਾਣ ਲੈ ਕਿ ਜੋ ਕੁਝ ਵੀ ਪੜਨਾ ਹੈ ਇਹ ਅਖਬਾਰਾਂ ਵਿੱਚ ਨਹੀਂ ਛਪ ਸਕਣਾ। ਇਸ ਕਰਕੇ ਸਿਰਫ ਕੰਮ ਦੀ ਗੱਲ ਕਰੀਂ। ਚੱਲ ਹੁਣ, ਜੋ ਕਹਿਣਾ ਹੈ,ਕਹਿ।
ਊਧਮ ਸਿੰਘ : ਮੈਂ ਤਾਂ ਰੋਸ ਪ੍ਰਗਟ ਕਰਨਾ ਸੀ,ਤੇ ਇਹੋ ਹੀ ਮੇਰਾ ਇਰਾਦਾ ਸੀ। ਉਸ ਪਤੇ* ਬਾਰੇ ਮੈਨੂੰ ਨਹੀਂ ਪਤਾ; ਮੈਂ ਬਿਲਕੁਲ ਅਣਭੋਲ ਹਾਂ । ਜਿਊਰੀ ਨੂੰ ਉਸ ਪਤੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਮੈਨੂੰ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਣ ਮੈਂ ਆਹ ਪੜ੍ਹਾਂਗਾ।
ਜੱਜ ਐਟਕਿਨਸਨ : ਚੱਲ ਫਿਰ ਪੜ੍ਹ
ਜਦ ਊਧਮ ਸਿੰਘ ਕਾਗਜ਼ ਦੇਖ ਰਿਹਾ ਸੀ ਤਾਂ ਜੱਜ ਨੇ ਯਾਦ ਕਰਵਾਇਆ ਕਿ ਉਹ ਸਿਰਫ ਇਸ ਬਾਰੇ ਹੀ ਬੋਲੇ ਕਿ ਕਾਨੂਨ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਕਿਉਂ ਨਾ ਹੋਵੇ।
ਊਧਮ ਸਿੰਘ {ਜ਼ੋਰ ਨਾਲ} : "ਮੈਂ ਮੋਤ ਦੀ ਸਜ਼ਾ ਤੋਂ ਨਹੀਂ ਡਰਦਾ ਹਾਂ। ਰਤੀ ਭਰ ਵੀ ਨਹੀਂ ਡਰਦਾ। ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ। ਮੈਨੂੰ ਭੋਰਾ ਵੀ ਫਿਕਰ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ। ਕਟਹਿਰੇ ’ਤੇ ਹੱਥ ਮਾਰਦਿਆਂ ਉਹ ਚਹਿਕਿਆ, ਅਸੀਂ ਅੰਗਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ। ਫਿਰ ਜ਼ਰਾ ਕੁ ਠੰਡਾ ਹੋ ਕੇ ਕਹਿਣ ਲੱਗਾ" ਮੈਂ ਮਰਨ ਤੋਂ ਨਹੀ ਡਰਦਾ ਸਗੋਂ ਮੈਨੂੰ ਇਸ ਤਰ੍ਹਾਂ ਮਰਨ ’ਤੇ ਮਾਣ ਹੈ ਕਿ ਮੈਂ ਅਪਨੀ ਦੇਸ਼ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ ’ਤੇ ਚੱਲਕੇ ਤਹਾਨੂੰ ਕੁੱਤਿਆਂ ਨੂੰ ਉੱਥੋਂ ਭਜਾਉਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਵੇਗਾ।
ਮੈਂ ਅੰਗ੍ਰੇਜ਼ ਜਿਊਰੀ ਸਾਹਮਣੇ ਖੜ੍ਹਾ ਹਾਂ, ਇਹ ਅਦਾਲਤ ਵੀ ਅੰਗ੍ਰੇਜ਼ੀ ਸਾਮਰਾਜ ਦੀ ਹੈ; ਤੁਸੀਂ ਭਾਰਤ ਤੋਂ ਵਾਪਿਸ ਆਉਂਦੇ ਹੋ ਤਹਾਨੂੰ ਇਨਾਮ ਸਨਮਾਨ ਮਿਲਦੇ ਹਨ। ਪਾਰਲੀਮੈਂਟ 'ਚ ਸੀਟ ਵੀ ਮਿਲ ਜਾਂਦੀ ਹੈ, ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਮੋਤ ਦੀ ਸਜ਼ਾ ਮਿਲਦੀ ਹੈ।
ਮੇਰਾ ਹੋਰ ਕੋਈ ਇਰਾਦਾ ਨਹੀਂ ਸੀ, ਮੈਂ ਇਹ ਸਜ਼ਾ ਸਿਰ ਮੱਥੇ ਝੱਲਾਂਗਾ ਤੇ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਸਮਾਂ ਆਉਣ ਹੀ ਵਾਲਾ ਹੈ ਜਦੋਂ ਤੁਹਾਡੇ ਕੁੱਤਿਆ ਦਾ ਉੱਥੋਂ ਸਫਾਇਆ ਕਰ ਦਿੱਤਾ ਜਾਣਾ ਹੈ। ਤੁਹਾਡਾ ਸਾਰਾ ਸਾਮਰਾਜ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ।
ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ ਦਾ ਝੰਡਾ ਹੈ, ਉੱਥੇ ਤੁਹਾਡੀਆਂ ਮਸ਼ੀਨ ਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਉਦੀਆਂ ਹਨ। ਇਨ੍ਹੇ ਤੁਹਾਡੇ ਕੁਕਰਮ, ਹਾਂ ਹਾਂ, ਤੁਹਾਡੇ ਹੀ ਕੁਕਰਮ। ਮੈਂ ਅੰਗ੍ਰੇਜ਼ ਸਾਮਰਾਜ ਦੀ ਗੱਲ ਕਰ ਰਿਹਾ ਹਾਂ। ਮੇਰੀ ਅੰਗ੍ਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਭਾਰਤੀਆਂ ਨਾਲੋਂ ਮੇਰੇ ਗੋਰੇ ਵਧੇਰੇ ਦੋਸਤ ਹਨ ਅਤੇ ਮੇਰੀ ਗੋਰੇ ਮਜ਼ਦੂਰਾਂ ਨਾਲ ਪੂਰੀ ਹਮਦਰਦੀ ਹੈ। ਮੈਂ ਤਾਂ ਸਿਰਫ ਅੰਗ੍ਰੇਜ਼ੀ ਸਾਮਰਾਜਵਾਦ ਦੇ ਖਿਲਾਫ਼ ਹਾਂ।
ਊਧਮ ਸਿੰਘ ਗੋਰੇ ਮਜਦੂਰਾਂ ਨੂੰ ਮੁਖ਼ਾਤਿਬ ਹੋ ਕੇ ਬੋਲਿਆ:
"ਮਜ਼ਦੂਰੋ ਤੁਸੀਂ ਵੀ ਇਨ੍ਹਾਂ ਸਾਮਰਾਜੀ ਕੁੱਤਿਆ ਤੋਂ ਦੁੱਖ ਸਹਿੰਦੇ ਹੋ ਤੇ ਅਸੀਂ ਵੀ ਦੁੱਖੀ ਹਾਂ, ਇਹ ਸਭ ਪਾਗ਼ਲ ਹੈਵਾਨ ਹਨ। ਭਾਰਤ ਗੁਲਾਮ ਹੈ, ਉੱਥੇ ਸਾਮਰਾਜ ਨੇ ਮੋਤ, ਕੱਟ-ਵੱਡ ਤੇ ਤਬਾਹੀ ਮਚਾਈ ਹੋਈ ਹੈ। ਵਲੈਤ ਵਿੱਚ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ,ਪਰ ਸਾਨੂੰ ਤਾਂ ਪਤਾ ਹੈ ਕਿ ਭਾਰਤ ਵਿੱਚ ਕੀ ਹੁੰਦਾ ਹੈ।"
ਜੱਜ ਐਟਕਿਨਸਨ : ਮੈਂ ਆਹ ਨਹੀਂ ਸੁਣਾਂਗਾ।
ਊਧਮ ਸਿੰਘ : ਤੂੰ ਇਹ ਇਸ ਕਰਕੇ ਨਹੀਂ ਸੁਣ ਸਕਦਾ ਕਿਉਂ ਕਿ ਤੂੰ ਇਸ ਤੋਂ ਅੱਕ ਗਿਆ ਹੈਂ ; ਅਜੇ ਤਾਂ ਮੈਂ ਹੋਰ ਬੜਾ ਕੁਝ ਕਹਿਣਾ ਹੈ।
ਜੱਜ ਐਟਕਿਨਸਨ : ਮੈਂ ਤੇਰੀ ਤਕਰੀਰ ਹੋਰ ਨਹੀਂ ਸੁਣਾਂਗਾ।
ਊਧਮ ਸਿੰਘ : ਤੂੰ ਮੈਨੂੰ ਪੁੱਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ?
ਹੁਣ ਮੈਂ ਉਹੀ ਕੁਝ ਕਹਿ ਰਿਹਾ ਹਾਂ। ਦਰਅਸਲ ਤੁਸੀਂ ਬੜੀ ਹੀ ਗੰਦੀ ਜ਼ਹਿਨੀਅਤ ਦੇ ਹੋ। ਤੁਸੀਂ ਭਾਰਤ 'ਚ ਕੀਤੇ ਕੁਕਰਮਾਂ ਬਾਰੇ ਮੈਥੋਂ ਸੁਣ ਹੀ ਨਹੀਂ ਸਕਦੇ।
ਊਧਮ ਸਿੰਘ ਨੇ ਆਪਣੀਆਂ ਐਨਕਾਂ ਜੇਬ ਵਿੱਚ ਪਾਉਂਦਿਆਂ ਹਿੰਦੀ ਵਿੱਚ ਤਿੰਨ ਨਾਅਰੇ ਮਾਰੇ ਤੇ ਫਿਰ ਲਲਕਾਰਿਆ, ਸਾਮਰਾਜਵਾਦ ਮੁਰਦਾਬਾਦ, ਅੰਗ੍ਰੇਜ਼ ਕੁੱਤੇ ਮੁਰਦਾਬਾਦ।
ਜਦੋਂ ਉਹ ਕਟਿਹਰੇ 'ਚੋਂ ਬਾਹਰ ਨਿਕਲਿਆ ਤਾਂ ਉਸਨੇ ਸਰਕਾਰੀ ਵਕੀਲਾਂ ਦੀ ਮੇਜ਼ ’ਤੇ ਥੁੱਕਿਆ। ਊਧਮ ਸਿੰਘ ਦੇ ਬਾਹਰ ਜਾਣ ਬਾਅਦ ਜੱਜ ਐਟਕਿਨਸਨ ਨੇ ਪ੍ਰੈੱਸ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਮੇਰਾ ਹੁਕਮ ਹੈ ਕਿ ਇਹ ਬਿਆਨ ਕਿਧਰੇ ਵੀ ਨਾ ਛਾਪਿਆ ਜਾਵੇ ਤੇ ਫਿਰ ਪੱਕਾ ਕਰਨ ਲਈ ਪੁੱਛਿਆ ਕੀ ਇਹ ਗੱਲ ਸਮਝ ਲਈ ਹੈ ?
ਇਸ ਪਤੇ ਬਾਰੇ ਜਾਣਕਾਰੀ ਨਹੀਂ ਮਿਲਦੀ।*
dhanwant bath
thanks for sharing......