Thu, 21 November 2024
Your Visitor Number :-   7256244
SuhisaverSuhisaver Suhisaver

ਹਜ਼ੂਰੀ ਰਾਗੀ ਭਾਈ ਮੋਹਨ ਸਿੰਘ ਪੂਨੇ ਵਾਲੇ - ਡਾ: ਮਲਕੀਅਤ ਸਿੰਘ ਸੁਹਲ

Posted on:- 19-10-2014

ਸ਼ਹੀਦਾਂ ਦੀ ਚਰਨ ਛੋਹ ਧਰਤੀ ਦੇ ਨਾਲ ਹੀ ਉੱਚੀ ਥਾਂ ਤੇ ਘੁੱਗ ਵਸਦਾ ਨਗਰ ਨੋਸ਼ਹਿਰਾ ( ਬਹਾਦਰ) ਜੋ ਸਥਾਨਕ ਗੁਰਦਵਾਰਾ ਸ਼ਹੀਦ ਬੀਬੀ ਸੁੰਦਰੀ ਦੇ ਨਾਲ ਅਤੇ ਪੁਲ ਤਿੱਬੜੀ ਤੋਂ ਥੋੜੀ ਹੀ ਦੂਰੀ ’ਤੇ, ਇਹ ਪਿੰਡ ਆਪਸੀ ਭਾਈਚਾਰੇ ਦੀ ਅਨੋਖੀ ਮਿਸਾਲ ਹੈ। ਨਗਰ ਦੀ ਭਰਪੂਰ ਸੇਵਾ ਸਦਕਾ ਪਿੰਡ ਦੇ ਐਨ ਵਿਚਕਾਰ ਬਹੁਤ ਵਧੀਆ ਗੁਦਵਾਰਾ ਸਸੋ਼ਬਤ ਹੈ। ਨੋਸ਼ਹਿਰਾ ਨਗਰ ਦੇ ਗੁਰਮੁੱਖ਼ ਪਿਆਰੇ ਸਧਾਰਨ ਕਿਸਾਨ ਸਵ; ਸ੍ਰ ਰਤਨ ਸਿੰਘ ਤੇ ਗੁਰੂ ਘਰ ਦੀ ਸ਼ਰਧਾਲੂ ਬੀਬੀ ਗਿਆਨ ਕੌਰ ਜੀ ਦੇ ਘਰ 12 ਮਾਰਚ 1962 ਨੂੰ ਭਾਈ ਮੋਹਨ ਸਿੰਘ ਜੀ ਨੇ ਜਨਮ ਲਿਆ।ਇਹ ਸਾਰਾ ਪਰਵਾਰ ਹੀ ਗੁਰਸਿੱਖੀ ਨਾਲ ਜੁੜਿਆ ਹੋਣ ਕਰਕੇ ਭਾਈ ਮੋਹਨ ਸਿੰਘ ਜੀ ਨੂੰ ਛੋਟੇ ਹੁੰਦਿਆਂ ਹੀ ਗੁਰੂ ਘਰ ਨਾਲ ਪਿਆਰ ਰਿਹਾ।

ਇਹਨਾਂ ਨੇ ਪ੍ਰਾਇਮਰੀ ਸਿਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਥੋੜੀ ਦੂਰੀ ਤੇ ਸੀਨੀਅਰ ਸੈਕੇਡਰੀ ਸਕੂਲ ਪੁਰਾਣਾ ਸ਼ਾਲ੍ਹਾ ਤੋਂ ਹਾਇਰ ਸਕੈਂਡਰੀ ਕਰਨ ਉਪਰੰਤ ਗੁਰਦਾਸਪੁਰ ਤੋਂ ਗਿਆਨੀ ਪਾਸ ਕਰਕੇ ਆਪਣੀਂ ਰੁਚੀ ਅਨੁਸਾਰ ਸੰਗੀਤ ਦੀ ਵਿਦਿਆ ਮਾਸਟਰ ਚਮਨ ਲਾਲ ਜੀ ਗੁਰਦਾਸਪੁਰ ਵਾਲਿਆਂ ਤੋਂ ਗ੍ਰਹਿਣ ਕਰਕੇ , ਕਠਨ ਰਿਆਜ਼ ਕਰਨ ਦੇ ਨਾਲ ਨਾਲ ਗੁਰੂ ਘਰ ਜਾ ਕੇ ਕੀਰਤਨ ਕਰਦੇ ਰਹੇ। ਆਪਣੀ ਉੱਚ ਬੁੱਧੀ ਸਦਕਾ ਇਤਹਾਸ ਦੀ ਕਾਫੀ ਖੋਜ ਕਰਕੇ ਆਪਣੇ ਕੀਰਤਨ ਦਾ ਸਫਰ ਜਾਰੀ ਰਖਿਆ।

ਗੁਰਦੁਆਰਾ ਮਾਡਲ ਟਊਨ ਪਠਾਨਕੋਟ ਵਿਖੇ ਕਈ ਚਿਰ ਸੇਵਾ ਕਰਦੇ ਰਹੇ ਤੇ ਸੰਗਤ ਤੋਂ ਬਹੁਤ ਮਾਣ ਪਰਾਪਤ ਕੀਤਾ। ਗੁਰਦਵਾਰਾ ਬਾਬਾ ਹਰੀ ਸਿੰਘ ਬੱਥਵਾਲਾ (ਗੁਰਦਾਸਪੁਰ) ਵਿਖੇ ਵੀ ਕਰਿਤਨ ਦੀ ਸੇਵਾ ਨਿਭਾਉਂਦੇ ਰਹੇ ਅਤੇ ਗੁਰਦਵਾਰਾ ਛੋਟਾ ਘਲੂਘਾਰਾ ਛੰਭ ਕਾਹਨੂਵਾਨ ਵਿਖੇ ਬਤੌਰ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਉੰਦੇ ਆ ਰਹੇ ਹਨ। ਭਾਈ ਮੋਹਨ ਸਿੰਘ ਪੂਨੇ ਵਾਲੇ ਜਿਨ੍ਹਾਂ ਨੂੰ ਅੱਜ- ਕੱਲ ਨੋਸ਼ਹਿਰੇ ਵਾਲੇ ਕੀਰਤਨੀਏਂ ਵਜੋਂ ਵੀ ਜਾਣਿਆਂ ਜਾਂਦਾ ਹੈ, ਆਪਣੇ ਹਰਮੋਨੀਅਮ ਸਾਥੀ ਰਵਿੰਦਰ ਸਿੰਘ, ਅਤੇ ਤੱਪਲਾ ਵਾਦਕ ਛੋਟੇ ਭਰਾ ਰਵਿੰਦਰ ਸਿੰਘ ਜੀ ਨਾਲ ਜੱਥੇ ਸਮੇਤ ਹੋਰ ਦੇਸ਼ਾਂ ਵਿਚ ਵੀ ਸੇਵਾ ਨਿਭਾ ਰਹੇ ਹਨ। ਸੰਨ 2000 ਵਿਚ ਮਲੇਸ਼ੀਆ ‘ਚ ਪਹਿਲੀ ਵਾਰ ਕੀਰਤਨ

ਕਰਨ ਗਏ ਅਤੇ ਫਿਰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿਚ ਅਕਸਰ ਜਾਂਦੇ ਹੀ ਰਹਿੰਦੇ ਹਨ। ਵਿਦੇਸ਼ਾਂ ਵਿਚ ਇਨ੍ਹਾਂ ਨੂੰ ਸੰਗਤਾਂ ਦਾ ਪਰਭੂਰ ਸਤਿਕਾਰ ਪ੍ਰਾਪਤ ਹੈ। ਵਿਦੇਸ਼ਾਂ ਤੋਂ ਪਰਤਣ ਸਮੇਂ ਆਪਣੇ ਨਗਰ ਨੋਸ਼ਹਿਰਾ ਬਹਾਦਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੀਰਤਨ ਰਾਹੀਂ ਸੇਵਾ ਕਰਕੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਦੇ ਹਨ।

ਨਗਰ ਨੋਸ਼ਹਿਰਾ ਦੀ ਸੰਗਤ ਨੇ ਭਾਈ ਮੋਹਨ ਸਿੰਘ ਜੀ ਨੂੰ ਨਗਰ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪਰਧਾਨ ਨਿਯੁਕਤ ਕਰਕੇ ਜੋ ਸੇਵਾ ਸੌਂਪੀ ਹੈ, ਉਸ ਨੂੰ ਬੜੇ ਪਿਆਰ ਨਲ ਨਿਭਾ ਰਹੇ ਹਨ। ਉਮੀਦ ਹੈ ਕਿ ਭਾਈ ਮੋਹਨ ਸਿੰਘ ਜੀ ਕੀਰਤਨ ਦੀ ਸੇਵਾ ਦੇ ਨਾਲ ਨਾਲ ਸਮਾਜ ਵਿਚ ਵਧ ਰਹੇ ਨਸਿ਼ਆਂ ਤੇ ਭਰੂਣ ਹੱਤਿਆ ਤੋਂ ਸੰਗਤਾਂ ਨੂੰ ਜਾਗਰੂਕ ਕਰਕੇ ਇਕ ਮਾਰਗ ਦਰਸ਼ਕ ਤੇ ਰਾਹ ਦਸੇਰੇ ਵਜੋਂ ਸੇਵਾ ਕਰਦੇ ਰਹਣਗੇ। ਭਾਈ ਮੋਹਨ ਸਿੰਘ ਜੀ ਪੂਨੇ ਵਾਲੇ ਅੱਜ-ਕੱਲ ਕੈਨੇਡਾ ਵਿਚ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ।


ਸੰਪਰਕ: +91 98728 48610

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ