ਚੁਆਨੀ ਵਾਲਾ ਭਿਖਾਰੀ - ਰਵੇਲ ਸਿੰਘ ਇਟਲੀ
Posted on:- 29-09-2014
ਭਿਖਾਰੀ, ਭਿਕਸ਼ਕ, ਮੰਗਤਾ, ਫਕੀਰ, ਫੱਕਰ, ਫੱਕੜ ਦਰਵੇਸ਼ ਇਹ ਸ਼ਬਦਾਂ ਲਗਭਗ ਇੱਕੋ ਹੀ ਅਰਥ ਰਖਦੇ ਹਨ । ਇਕ ਵੇਰਾਂ ਮੈਂ ਵੇਖਿਆ ਇੱਕ ਦਾਨੀ ਸੱਜਨ ਜਦ ਕਿਸੇ ਭਿਖਾਰੀ ਨੂੰ ਅੱਠਿਆਨੀ ਦੇਣ ਲੱਗਾ ਤਾਂ ਭਿਖਾਰੀ ਝੱਟ ਅਪਨਾ ਹੱਠ ਪਿੱਛੇ ਕਰਦਾ ਹੋਇਆ ਬੋਲਿਆ ਕਿਆ ਦੇ ਰਹੋ ਹੋ ਬਾਬੂ ਜੀ ,ਕੁਛ ਖਿਆਲ ਕਰੋ ਇੱਸ ਮਹਿੰਗਾਈ ਮੈਂ ਤੋ ਦੋ ਰੁਪੇ ਕਾ ਚਾਏ ਕਾ ਕੱਪ ਭੀ ਮੁਸ਼ਕਿਲ ਸੇ ਮਿਲਤਾ ਹੈ। ਪੈਸੇ ਜ਼ਮੀਨ ’ਤੇ ਡਿੱਗ ਪਏ ਪਰ ਭਿਖਾਰੀ ਬਿਨਾਂ ਚੁੱਕੇ ਅੱਗੇ ਚਲਾ ਗਿਆ। ਦਾਨੀ ਵੇਖਦਾ ਹੀ ਰਹਿ ਗਿਆ । ਇਕ ਵੇਰਾਂ ਇੱਕ ਮੰਗਤੇ ਨੇ ਮੇਰੇ ਘਰ ਆ ਅਲਖ ਜਗਾਈ ਮੇਰੀ ਘਰ ਵਾਲੀ ਜਦ ਆਟੇ ਦੀ ਕੌਲੀ ਭਰਕੇ ਉਸ ਨੂੰ ਖੈਰ ਪਾਉਣ ਆਈ ਤਾਂ ਮੰਗਤਾ ਝੱਟ ਝੋਲੀ ਪਿੱਛੇ ਕਰਕੇ ਬੋਲਿਆ ਮਾਤਾ ਚਾਵਲ ਹੈਂ ਤੋ ਡਾਲ ਦੋ ਆਟੇ ਕੀ ਕੋਈ ਜ਼ਰੂਰਤ ਨਹੀਂ ,ਉਹ ਹੈਰਾਨ ਹੋਈ ਬੋਲੀ ਬਾਬਾ ਆਟੇ ਨੂੰ ਤਾਂ ਦੁਨੀਆਂ ਤਰਸਦੀ ਫਿਰਦੀ ਹੈ ਤੈਨੂੰ ਆਟਾ ਪਸੰਦ ਨਹੀਂ । ਪਰ ਮੰਗਤਾ ਵੀ ਬੜਾ ਢੀਠ ਸੀ ਭਿਖਆ ਲਏ ਬਿਨਾਂ ਹੀ ਜਦ ਤਰੁਨ ਲੱਗਾ ਤਾਂ ਘਰ ਵਾਲੀ ਨੇ ਚਾਉਲਾਂ ਦੀ ਭਰੀ ਕੌਲੀ ਉਸ ਦੇ ਝੋਲੇ ਵਿੱਚ ਪਾਈ ਤਾਂ ਬਿਨਾਂ ਕੁੱਝ ਬੋਲੇ ਬੜੀ ਸ਼ਾਨ ਨਾਲ ਅੱਗੇ ਚਲਿਆ ਗਿਆ ।
ਪਰ ਸਾਰੇ ਭਿਖਾਰੀ ਇੱਕੋ ਜੇਹੇ ਨਹੀਂ ਹੁੰਦੇ । ਇਨ੍ਹਾਂ ਬਾਰੇ ਗੱਲ ਕਰਦੇ ਮੈਨੂੰ ਸ਼ਹਿਰ ਦੇ ਇੱਕ ਮੰਗਤੇ ਦੀ ਯਾਦ ਆ ਗਈ ਜੋ ਸਾਰੇ ਸ਼ਹਿਰ ਵਿੱਚ ਚੁਆਨੀ ਵਾਲਾ ਭਿਖਾਰੀ ਕਰ ਕੇ ਜਾਣਿਆ ਜਾਂਦਾ ਸੀ । ਇਸ ਲੇਖ ਵਿਚ ਮੈ ਮੈਂ ਜਦੋਂ ਇਸ ਭਿਖਾਰੀ ਦੀ ਜਿੱਸ ਵੇਲੇ ਦੀ ਗੱਲ ਕਰ ਰਿਹਾ ਹਾਂ ਉਦੋਂ ਅਜੇ ਪਹਿਲੇ ਸਿੱਕੇ ਹੀ ਚਲਦੇ ਸਨ । ਸੋਲਾ ਆਨੇ ਦਾ ਚਾਂਦੀ ਦਾਂ ਜਾਂ ਕਾਗਜ਼ ਦਾ ਰੁਪਿਆ ਤੇ ਇੱਸ ਦੇ ਅੱਧ ਅੱਠ ਆਨੇ ਦੀ ਅੱਠਿਆਨੀ ਤੇ ਚੌਥੇ ਹਿੱਸੇ ਦੀ ਚਾਰ ਆਨੇ ਦੀ ਚੁਆਨੀ ਤੇ ਰੁਪੈ ਦਾ ਸੋਲ੍ਹਵਾਂ ਹਿੱਸੇ ਨੂੰ ਆਨਾ ਕਿਹਾ ਜਾਂਦਾ ਸੀ । ਇੱਕ ਰਪੈ ਵਿੱਚ ਚੌਂਠ ਪੈਸੇ ਹੁੰਦੇ ਸਨ । ਉਦੋਂ ਅਜੇ ਮਹਿੰਗਾਈ ਦਾ ਨਾਗ਼ ਸ਼ੂਕਿਆ ਨਹੀਂ ਸੀ ,ਮੰਦਰ ਗੁਰਦੁਆਰੇ ਮੜ੍ਹੀਆਂ ਕਬਰਾਂ ਤੇ ਸਵਾ ਰੁਪੈ ਦਾ ਪ੍ਰਸ਼ਾਦ ਸੁੱਖਣਾ ਵੱਡੀ ਮੰਨਤ ਸਮਝੀ ਜਾਂਦੀ ਸੀ । ਬੱਚੇ ਵੀ ਆਨੇ ਅੱਠਿਆਨੀ ਜਾਂ ਰੁਪੀਏ ਨਾਲ ਲਾਰੇ ਲਾ ਲਾਏ ਜਾਂਦੇ ਸੱਨ । ਖੈਰ ਮੈਂ ਹੋਰ ਸਮਾਂ ਗੁਆਣ ਦੀ ਬਜਾਏ ਮੈਂ ਅਪਨੇ ਹੱਥਲੇ ਲੇਖ ਭਾਵ ਚਵਾਨੀ ਵਾਲੇ ਭਿਖਾਰੀ ਵੱਲ ਆਵਾਂ ।
ਇਕ ਵਾਰ ਮੈਂ ਸ਼ਹਿਰ ਦੀ ਇਕ ਛੋਟੀ ਜੇਹੀ ਗਲੀ ਵਿਚੋਂ ਲੰਘ ਰਿਹਾਂ ਸਾਂ ਤਾਂ ਇਹ ਮੰਗਤਾ ਮੇਰੇ ਕੋਲੋਂ ਬੜੀ ਹੌਲੀ 2 ਮਸਤ ਜੇਹਾ ਅਪਨੀ ਮੌਜ ਵਿੱਚ ਲੰਘ ਰਿਹਾ ਸੀ । ਮੈਂ ਇੱਕ ਰੁਪੈ ਦਾ ਨੋਟ ਨੂੰ ਖੈਰਾਤ ਵਜੋਂ ਦੇਣ ਲਈ ਜਦ ਦਿੱਤਾ ਤਾਂ ਉਸ ਨੇ ਅਪਨੇ ਦੋਵੇਂ ਹੱਥ ਬਜਾਏ ਨੋਟ ਫੜਨ ਦੇ ਪਿੱਛੇ ਕਰ ਲਏ ਅਤੇ ਅਪਨੇ ਹੱਥ ਦੀਆਂ ਚਾਰ ਉੰਗਲਾਂ ਉਪਰ ਕਰਕੇ ਫਿਰ ਮੇਰੇ ਅੱਗੇ ਚਾਰੇ ਉੰਗਲਾਂ ਅੱਗੇ ਕਰ ਦਿੱਤੀਆਂ ਪਰ ਮੈਂ ਉੱਸ ਦੀ ਇੱਸ ਰਮਜ਼ ਨੂੰ ਸਮਝ ਨਹੀਂ ਸਕਿਆ ਏਨੇ ਨੂੰ ਕੋਲੋਂ ਲੰਘਦੇ ਇਕ ਬੰਦੇ ਨੇ ਮੈਨੂੰ ਦੱਸਿਆ ਕਿ ਸਾਰਦਾਰ ਜੀ ਇੱਸ ਨੇ ਰੁਪਈਆ ਨਹੀਂ ਲੈਣਾ ਇਹ ਸਿਰਫ ਚੁਆਨੀ ਹੀ ਲਵੇਗਾ ,ਮੈਂ ਬੜੀ ਹੈਰਾਨੀ ਨਾਲ ਅਪਨੀ ਜੇਬ ਵਿਚੋਂ ਭਾਲ ਕੇ ਚੁਆਨੀ ਜਦ ਉਸ ਨੂੰ ਦਿੱਤੀ ਤਾਂ ਉਸ ਨੇ ਬੜੇ ਸਤਿਕਾਰ ਨਾਲ ਮੱਥੇ ਨੂੰ ਲਾ ਕੇ ਚੁਆਨੀ ਅਪਨੇ ਹੱਥ ਵਿੱਚ ਘੁੱਟ ਲਈ ਤੇ ਅੱਗੇ ਹੌਲੀ ਹੌਲੀ ਅਪਨੀ ਮਸਤ ਚਾਲ ਚਲਦਾ ਪਤਾ ਨਹੀਂ ਕਿੱਥੇ ਜਾ ਰੁੱਕਿਆ ਪਰ ਮੈਂ ਵਾਪਸੀ ਤੇ ਮੇਰੀ ਆਚਣਕ ਹੀ ਨਜ਼ਰ ਜਦ ਉਸ ਤੇ ਪਈ ਤਾਂ ਉਹ ਚਾਹ ਦੀ ਦੁਕਾਨ ਤੋਂ ਚਾਹ ਪੀ ਰਿਹਾ ਸੀ । ਕਿਸੇ ਨੇ ਦੱਸਿਆ ਕਿ ਇਸ ਦੀ ਮੰਗ ਸਿਰਫ ਚੁਆਨੀ ਹੈ ਜੋ ਇਹ ਚਾਹ ਦੇ ਕੱਪ ਲਈ ਮੰਗਦਾ ਹੈ । ਜਾਂ ਫਿਰ ਇੱਕ ਰੁਪੈ ਰੋਟੀ ਖਾਣ ਵਾਸਤੇ ਚਾਰ ਚੁਆਨੀਆਂ ਹੀ ਮੰਗ ਕੇ ਇੱਕੱਠੀਆਂ ਕਰਦਾ ਹੈ । ਉਸ ਦੀ ਜੇਬ ਨਹੀਂ ਕੁਰਤੇ ਤੇ ਬਾਂਹਵਾਂ ਦੇ ਬਟਨ ਹਨ ਪਰ ਬੰਦ ਨਹੀਂ ਕਰਦਾ । ਕਦੇ ਕਦੇ ਮੂੰਹ ਵਿੱਚ ਕੁੱਝ ਬੁੜਬੁੜਾਂਦਾ ਹੈ ਜਿੱਸ ਦੀ ਸਮਝ ਨਹੀਂ ਆਉਂਦੀ ।
ਕਦੇ ਕਦੇ ਕੋਈ ਬੀੜੀ ਇੱਸ ਨੂੰ ਪੀਣ ਲਈ ਦੇ ਦੇਵੇ ਤਾਂ ਬੈਠ ਕੇ ਪੀ ਲੈਂਦਾ ਹੈ ,ਉਮਰ ਬੱਸ ਚਾਲ੍ਹੀ ਕੁ ਦੇ ਗੇੜ ਵਿੱਚ ਮਸਾਂ ਹੋਵੇ ਗੀ ,ਬੋਲੀ ਵੀ ਕਿਸੇ ਹੋਰ ਪ੍ਰਾਂਤ ਦੀ ਹੀ ਹੈ । ਉਸ ਬਾਰੇ ਕਈਆਂ ਨੂੰ ਕਦੇ ਕਦੇ ਸ਼ੱਕ ਵੀ ਹੁੰਦਾ ਹੈ ਕਿ ਕਿਤੇ ਇਹ ਕੋਈ ਜਾਸੂਸ ਹੀ ਨਾ ਹੋਵੇ, ਪੁਲਿਸ ਵੀ ਇਸ ਨੂੰ ਕਈ ਵਾਰ ਇਸੇ ਸ਼ਕ ਵਿੱਚ ਥਾਨੇ ਲੈ ਗਈ ਹੈ ਪਰ ਹੁਣ ਤੱਕ ਇੱਸ ਕਲੋਂ ਮੁੱਠੀ ਵਿੱਚ ਘੁਟੀ ਕੋਈ ਚੁਆਨੀ ਦੇ ਬਗੈਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਤੇ ਨਾ ਹੀ ਕੋਈ ਐਸੀ ਕੋਈ ਗੱਲ ਇੱਸ ਬਾਰੇ ਕੋਈ ਐਸੀ ਗੱਲ ਸਾਮ੍ਹਣੇ ਆਈ ਹੈ । ਸਿਰ ਤੇ ਬਾਂਵਰੀਆਂ ਤੇ ਮੈਲਾ ਜੇਹਾ ਪਾਜਾਮਾ ਕੁਰਤਾ ਪੈਰੋਂ ਨੰਗਾ ਸਰਦੀ ਰੁੱਤੇ ਐਵੇਂ ਇੱਕ ਘਸਿਆ ਜਿਹੇ ਕਾਲੇ ਕੰਬਲ ਜਾਂ ਮੈਲੀ ਚਾਦਰ ਦੀ ਜ਼ਮੀਨ ਨਾਲ ਘਿਸਰਦੀ ਅੱਧ ਵਰਿੱਤੀ ਜੇਹੀ ਬੁੱਕਲ ਵਿੱਚ ਅਪਨੀ ਮੌਜ ਵਿੱਚ ਫਿਰਦਾ ਉਹ ਆਮ ਦਿਖਾਈ ਦਿਂਦਾ ਹੈ । ਮੰਗਣ ਲਈ ਉਹ ਕਿਸੇ ਅੱਗੇ ਤਲੀ ਨਹੀਂ ਅੱਡਦਾ , ਬੱਸ ਸਿਰਫ ਇੱਕ ਚਵਾਨੀ ਹੀ ਉੱਸ ਦੇ ਜੀਵਣ ਦੀ ਲੋੜ ਬਨੀ ਹੋਈ ਹੈ । ਜੋ ਕਿਤੋਂ ਨਾ ਕਿਤੋਂ ਉੱਸ ਨੂੰ ਮਿਲ ਹੀ ਜਾਂਦੀ ਹੈ ।
ਇੱਕ ਦਿੱਨ ਮੇਰਾ ਇੱਕ ਵਾਕਫ ਦੁਕਾਨ ਦਾਰ ਕਿਸ਼ਨ ਜੋ ਮਨਿਆਰੀ ਦੀ ਦੁਕਾਨ ਕਰਦਾ ਹੈ ਨੇ ਦੱਸਿਆ ਕਿ ਇੱਸ ਦਾ ਨਾਮ ਰਾਮੂ ਹੈ।ਇੱਸ ਦੇ ਪਿਛੋਕੜ ਬਾਰੇ ਕਿਸੇ ਨੂੰ ਪਤਾ ਨਹੀਂ ਪਰ ਉਹ ਕਾਫੀ ਦੇਰ ਤੋਂ ਇੱਸ ਸ਼ਹਿਰ ਵਿੱਚ ਰਹਿ ਰਿਹਾ ਹੈ ਬੜਾ ਹੀ ਅਜੀਬ ਕਿਸਮ ਦਾ ਭਿਖਾਰੀ ਹੈ , ਉੱਸ ਨੇ ਇੱਸ ਭਿਖਾਰੀ ਬਾਰੇ ਹੋਰ ਵੀ ਕਈ ਅਜੀਬ ਗੱਲਾਂ ਮੈਨੂੰ ਸੁਨਾਈਆਂ ਜੋ ਬੜੀਆਂ ਹੈਰਾਨ ਕਰਨ ਵਾਲੀਆਂ ਸਨ । ਉਸ ਨੇ ਦੱਸਿਆ ਕਿ ਇਹ ਇੱਕ ਦਿਨ ਸਿ਼ਵਰਾਤ੍ਰੀ ਵਾਲੇ ਦਿਨ ਮੰਦਰ ਦੇ ਇਹ ਬੂਹੇ ਅੱਗ ਇਕ ਪਾਸੇ ਖੜਾ ਸੀ। ਸ਼੍ਰਧਾਲੂ ਲੋਕ ਮੰਦਰ ਵਿੱਚ ਮੱਥਾ ਟੇਕ ਕੇ ਜਦ ਬਾਹਰ ਆਉਂਦੇ ਸਨ ਤਾਂ ਇੱਸ ਨੂੰ ਭਿਖਿਆ ਦੇ ਤੌਰ ਕਈ ਸਿੱਕੇ ਤੇ ਨੋਟ ਆਦਿ ਇੱਸ ਅੱਗੇ ਸੁੱਟ ਗਏ ਪਰ ਉਹ ਅਪਨੀ ਮਸਤੀ ਵਿੱਚ ਖੜਾ ਰਿਹਾ ,ਜਦ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਸਾਰੀਆਂ ਚੁਆਨੀਆਂ ਚੁਗ ਕੇ ਬਾਕੀ ਸੱਭ ਓਥੇ ਹੀ ਛੱਡ ਗਿਆ । ਪਿਛੋਂ ਕਿਸੇ ਸ਼ਰਧਾਲੂ ਨੇ ਸਾਰੇ ਰੁਪੈ ਪੈਸੇ ਇਕੱਠੇ ਕਰਕੇ ਮੰਦਰੇ ਚੜ੍ਹਾ ਦਿੱਤੇ । ਮੰਗਤੇ ਦੇ ਰੂਪ ਵਿੱਚ ਇੱਕ ਦਾਨੀਆਂ ਦੇ ਦਾਨੀ ਇੱਸ ਭਿਖਾਰੀ ਬਾਰੇ ਇਹ ਗੱਲ ਸੁਣਕੇ ਬੜੀ ਹੈਰਾਨੀ ਹੋਈ । ਇਸੇ ਤਰ੍ਹਾਂ ਹੀ ਉਹ ਕਈ ਵਾਰ ਗੁਰਦੁਆਰੇ ਸਾਮ੍ਹਣੇ ਖਲੋਤਾ ਵੀ ਕਈ ਵਾਰ ਹੀ ਹੁੰਦਾ ਸੀ । ਉੱਸ ਦੇ ਹੋਰ ਵੀ ਕਈ ਕੰਮ ਨਿਆਰੇ ਸੱਨ ਜਿਨ੍ਹਾਂ ਦਾ ਵਿਸਥਾਰ ਕਰਨਾ ਲੰਮਾ ਸਮਾ ਮੰਗਦਾ ਹੈ ।
ਰਾਤ ਕੱਟਣ ਦਾ ਵੀ ਉੱਸ ਦਾ ਪੱਕਾ ਟਿਕਾਣਾ ਹੈ । ਰੇਲਵੇ ਲਾਈਨ ਵਾਲੀ ਸੜਕ ਤੇ ਨੇੜਲੇ ਪਿੰਡ ਦੇ ਇੱਕ ਸਵਰਨ ਸਿੰਘ ਦੀ ਨਿੱਕੀ ਜਿਹੀ ਹੋਟਲ ਨੁਮਾ ਦੁਕਾਨ ਹੈ ਜੋ ਆਮ ਤੌਰ ਤੇ ਰਾਤ ਨੂੰ ਬੰਦ ਕਰਕੇ ਉਹ ਅਪਨੇ ਘਰ ਚਲਾ ਜਾਂਦਾ ਹੈ ਤੇ ਤੜਕੇ ਚਾਰ ਪੰਜ ਵਜੇ ਆ ਕੇ ਖੋਲ੍ਹਦਾ ਹੈ । ਤੇ ਆ ਕੇ ਚਾਹ ਆਦਿ ਲਈ ਭੱਠੀਆਂ ਭਖਾਉਣੀਆਂ ਸ਼ੁਰੂ ਕਰ ਦੇਂਦਾ ਹੈ ,ਰਾਮੂ ਵੀ ਇੱਸ ਦੁਕਾਨ ਦੇ ਵਰਾਂਡੇ ਦੀ ਇੱਕ ਨੁਕਰੇ ਕੰਬਲ ਵਿਚ ਵਲੇਟਿਆ ਜੇਹਾ ਕੰੰਧ ਨਾਲ ਢੋਅ ਲਾਈ ਪਿਆ ਹੁੰਦਾ ਹੈ। ਸਵੇਰੇ ਤੜਕ ਸਾਰ ਹੀ ਉਹ ਆਂਦੇ ਹੀ ਇਹ ਦੁਕਾਨ ਵਾਲਾ ਜਦ ਕਹਿੰਦਾ ਹੈ ਰਾਮੂ ਭਾਈ ਰਾਮ ਰਾਮ , ਤੇ ਰਾਮੂ ਉੱਠ ਕੇ ਬਹਿ ਜਾਂਦਾ ਹੈ ਜਦ ਚਾਹ ਬਣਦੀ ਹੈ ਤਾਂ ਇਹ ਭਿਖਾਰੀ ਇੱਕ ਰਾਤ ਦੀ ਰੱਖੀ ਚੁਆਨੀ ਉੱਸ ਅੱਗੇ ਚਾਹ ਬਨਣ ਤੇ ਪੀਣ ਲਈ ਕਰ ਦਿੰਦਾ ਹੈ। ਜਿੱਸ ਨੂੰ ਉਹ ਦੁਕਾਨਦਾਰ ਬੋਹਣੀ ਸਮਝ ਕੇ ਮੱਥੇ ਨਾਲ ਲਾਕੇ ਰੱਬ ਦਾ ਸ਼ੁਕਰ ਕਰਕੇ ਅਪਨੇ ਗੱਲੇ ਵਿੱਚ ਪਾ ਲੈਂਦਾ ਹੈ ,ਤੇ ਚੁਆਨੀ ਵਾਲਾ ਇਹ ਦਾਨੀਆਂ ਦਾ ਦਾਨੀ ਭਿਖਾਰੀ ਚਾਹ ਪੀ ਕੇ ਫਿਰ ਕਿਸੇ ਨਵੀਂ ਚੁਆਨੀ ਦੀ ਭਾਲ ਵਿੱਚ ਅਪਨਾ ਦਰਵੇਸ਼ੀ ਪੰਧ ਅਪਨੇ ਮੂੰਹ ਵਿੱਚ ਕੁਝ ਕਹਿੰਦਾ ਹੋਇਆ ਅਰੰਭ ਕਰ ਦਿੰਦਾ ਹੈ । ਤੇ ਦੁਕਾਨ ਦਾਰ ਅਪਨੇ ਦੁਕਾਨ ਦੀ ਗਾਹਕੀ ਵੱਲ , ਪਰ ਜੇ ਕਦੇ ਦੁਕਾਨ ਦਾਰ ਉਸ ਕੋਲੋਂ ਚਾਹ ਦੀ ਚੁਆਨੀ ਨਾ ਲੈਣ ਲਈ ਕਹੇ ਤਾਂ ਚੁਆਨੀ ਵਾਲਾ ਭਿਖਾਰੀ ਕਹਿੰਦਾ ਹੈ ਰੱਖ ਲੋ ਯਿਹ ਅਪਨੀ ਨਹੀਂ ਭਗਵਾਨ ਕੀ ਦੀ ਹੂਈ ਦੇ ਰਹਾਂ ਹੂੰ “ । ਇੱਸ ਦੁਕਾਨ ਤੇ ਰਾਤ ਨੂੰ ਟਿਕਦਿਆਂ ਉਸ ਨੂੰ ਕਈ ਸਾਲ ਹੋ ਚੁਕੇ ਹੱਨ ਪਰ ਸ਼ਇਦ ਹੀ ਕੋਈ ਐਸਾ ਦਿਨ ਹਵੇਗਾ ਜਿਸ ਦਿਨ ਉਸ ਕੋਲੋਂ ਇੱਸ ਚੁਆਨੀ ਵਾਲੇ ਭਿਖਾਰੀ ਨੇ ਬਿਨਾਂ ਚਵਾਨੀ ਦਿੱਤੇ ਚਾਹ ਜਾਂ ਕੁੱਝ ਹੋਰ ਉਸ ਦੁਕਾਨ ਵਾਲੇ ਤੋਂ ਲੈ ਕੇ ਖਾਧਾ ਹੋਵੇ ਪੀਤਾ ਹੋਵੇ । ਕਦੇ ਕਦਾਈਂ ਦਿਨੇ ਫਿਰਦਾ ਫਿਰਾਂਦਾ ਉਹ ਇੱਸ ਪਾਸੇ ਆ ਜਾਵੇ ਤਾਂ ਰੋਟੀ ਖਾਣ ਤੋਂ ਪਹਿਲਾਂ ਹੀ ਉਸ ਦੇ ਮੁੱਠੀ ਵਿੱਚ ਘੁੱਟੀਆਂ ਚਾਰ ਚਵਾਨੀਆਂ ਉਹ ਦੁਕਾਨ ਦਾਰ ਦੀ ਤਲੀ ਤੇ ਧਰ ਕੇ ਰੋਟੀ ਖਾਣ ਲਈ ਹੇਠਾਂ ਬੈਠ ਕੇ ਰੋਟੀ ਖਾਣ ਲਈ ਚੌਕੜਾ ਮਾਰ ਕੇ ਬੈਠ ਜਾਂਦਾ ਹੈ । ਨਾ ਚੱਟਨੀ ਨਾ ਅਚਾਰ ਵਗੈਰਾ ਸਿਰਫ ਦੋ ਫੁਲਕੇ ਤੇ ਗਲਾਸ ਪਾਣੀ ਪੀਕੇ ਉਹ ਫਿਰ ਮੂੰਹ ਵਿੱਚ ਬੁੜ ਬੁੜਾਂਦਾ ਅਪਨੇ ਚਵਾਨੀ ਦੇ ਪੰਧ ਤੇ ਰਾਤ ਤੱਕ ਨਿਕਲ ਪੈਂਦਾ ਹੈ ।
ਨਿੱਕੀ ਜੇਹੀ ਹੋਟਲ ਨੁਮਾ ਦੁਕਾਨ ਦਾ ਇਹ ਨੇਕ ਦਿੱਲ ਆਦਮੀ ਵੀ ਬੜੀ ਅਜੀਬ ਮੁਸਕ੍ਰਾਹਟ ਨਾਲ ਉੱਸ ਨੂੰ ਜਾਂਦੇ ਨੂੰ ਪਿੰਛੋਂ ਨਿਹਾਰਦਾ ਰਹਿੰਦਾ ਹੈ । ਬੜਾ ਲੰਮਾ ਵਾਹ ਸੀ ਇਨ੍ਹਾਂ ਜੀਵਣ ਦੇ ਦੋਹਾਂ ਦਾ ਆਪਣੇ ਆਪਣੇ ਪੰਧ ਦੇ ਨੇਕ ਬਖਤ ਪਾਂਧੀਆਂ ਦਾ ।
ਇੱਕ ਦਿਨ ਰੋਜ਼ ਵਾਂਗ ਜਦ ਦੁਕਾਨ ਦਾਰ ਅਪਨੀ ਦੁਕਾਨ ਤੇ ਆਇਆ ਤਾਂ ਚੁਆਨੀਆਂ ਵਾਲਾ ਭਿਖਾਰੀ ਉੱਸ ਦੀ ਦੁਕਾਨ ਵਿਚ ਅੱਗੇ ਵਾਂਗ ਕੰਧ ਨਾਲ ਢੋ ਲਾ ਕੇ ਬੈਠਣ ਦੀ ਬਜਾਏ ਮੂੰਹ ਤੇ ਕੰਬਲ ਲੈ ਕੇ ਸਿੱਧਾ ਜ਼ਮੀਨ ਤੇ ਲੇਟਿਆ ਹੋਇਆ ਸੀ ਦੁਕਾਨ ਦਾਰ ਰੋਜ਼ ਵਾਂਗ ਸਵੇਰੇ ਆ ਕੇ ਵੇਖ ਕੇ ਬੋਲਿਆ “ ਭਾਈ ਰਾਮੂ ਅੱਜ ਉਠੇ ਨਹੀਂ “ ਮੂੰਹ ਤੋਂ ਕੰਬਲ ਲਾਹਿਆ ਤਾਂ ਚੁਆਨੀਆਂ ਵਾਲਾ ਭਿਖਾਰੀ ਅਪਨਾ ਚੁਆਨੀਆਂ ਦਾ ਆਖਰੀ ਪੰਧ ਮੁਕਾ ਚੁਕਾ ਸੀ ,ਤੇ ਉੱਸ ਦੇ ਇੱਕ ਪਾਸੇ ਮੁੱਠੀ ਕੁ ਭਰ ਚੁਆਨੀਆਂ ਦੀ ਢੇਰੀ ਵੀ ਲੱਗੀ ਹੋਈ ਸੀ । ਜੋ ਸ਼ਇਦ ਉਸ ਦੀ ਸੇਹਤ ਠੀਕ ਨਾ ਹੋਣ ਕਰਕੇ ਸ਼ਾਇਦ ਉਸ ਕੋਲ ਬਿਨਾਂ ਕੁੱਝ ਖਾਧੇ ਪੀਤੇ ਹੀ ਭੀਖ ਵਜੋਂ ਇੱਠੀਆਂ ਕਰਕੇ ਬਚੀਆਂ ਹੋਈਆਂ ਸਨ ।
ਉੱਸ ਦਿਨ ਦੁਕਾਨ ਖੁਲ੍ਹੀ ਨਹੀਂ ਲੋਕਾਂ ਨੂੰ ਪਤਾ ਲੱਗਾ ਕਿ ਚੁਆਨੀ ਵਾਲਾ ਭਿਖਾਰੀ ਅੱਜ ਸੰਸਾਰ ਤਿਆਗ ਗਿਆ ਹੈ । ਉਸ ਦੀਆਂ ਚੁਆਨੀਆਂ ਨਾਲ ਹੀ ਉਸ ਦੇ ਸਸਕਾਰ ਦਾ ਪ੍ਰਬੰਧ ਵੀ ਹੋ ਗਿਆ । ਪਰ ਦੁਕਾਨ ਦਾਰ ਨੂੰ ਸਾਰਾ ਦਿਨ ਇਵੇਂ ਲੱਗਾ ਜਿਵੇਂ ਉਸ ਦਾ ਕੋਈ ਬਹੁਤ ਨੇੜਲਾ ਸਾਥੀ ਉੱਸ ਨੂੰ ਸਦਾ ਲਈ ਵਿਛੋੜਾ ਦੇ ਗਿਆ ਹੋਵੇ ।
ਅੱਜ ਕੱਲ ਤਾਂ ਬਹੁਤ ਸਾਰੇ ਭਿਖਾਰੀ ਦੱਸਾਂ ਦਾ ਨੋਟ ਲੈ ਕੇ ਵੀ ਰਾਜ਼ੀ ਨਹੀਂ ਹੁੰਦੇ ਪਰ ਚੁਆਨੀ ਵਾਲੇ ਇੱਸ ਭਿਖਾਰੀ ਵਰਗਾ ਕੋਈ ਭਿਖਾਰੀ ਤਾਂ ਇੱਸ ਸਬਰ ਸੰਤੋਖ ਗੁਆ ਚੁੱਕੀ ਦੁਨੀਆ ਵਿੱਚ ਮਿਲਣਾ ਅੱਜ ਕੱਲ ਬੜਾ ਔਖਾ ਹੈ ।