Thu, 21 November 2024
Your Visitor Number :-   7255541
SuhisaverSuhisaver Suhisaver

ਕਿਰਨਜੀਤਦੀ ਸ਼ਹਾਦਤ ਦੇ ਮਾਇਨੇ -ਮਨਦੀਪ

Posted on:- 11-08-2014

suhisaver

12 ਅਗਸਤ ਨੂੰ ਬਰਸੀ ’ਤੇ
   

ਮਹਿਲਕਲਾਂ ਵਿਖੇ ਕਿਰਨਜੀਤ ਦੀ ਸ਼ਹਾਦਤ ਨੂੰ ਸਤਾਰ੍ਹਾਂਵਰ੍ਹੇ ਬੀਤ ਚੱਲੇ ਹਨ। ਸਕੂਲ ਪੜ੍ਹਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਿਨਾਹ ਕਰਨ ਉਪਰੰਤ ਉਸ ਨੂੰਕਤਲ ਕਰ ਦਿੱਤਾ ਗਿਆ ਸੀ। ਇਸ ਵਹਿਸ਼ੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀ ਸਿਆਸੀ ਅਸਰ ਰਸੂਖਰੱਖਣ ਵਾਲੇ ਘਰਾਣੇ ਦੇ ਗੁੰਡੇਸਨ ਅਤੇ ਭਾਈਵਾਲ ਪੁਲਿਸ ਸੀਅਦਾਲਤਾਂ ਸਨ। ਨਿਰੰਤਰ ਸਤਾਰ੍ਹਾਂਵਰ੍ਹੇ ਤੋਂ ਪੰਜਾਬ ਭਰ ਦੇ ਲੋਕ ਕਿਰਨਜੀਤ ਦੀ ਯਾਦ ਚ ਇਕੱਠੇ ਹੋ ਕੇ ਵਰਤਮਾਨ ਸਮੇਂ ਚ ਸਮਾਜ ਦੇਸਭ ਤੋਂ ਵੱਧ ਪੀੜ੍ਹਤ ਔਰਤ ਵਰਗ ਦੀ ਦੁਰਦਸ਼ਾ ਅਤੇ ਔਰਤ ਮੁਕਤੀਦੇ ਗੰਭੀਰ ਸਵਾਲ ਤੇ ਵੱਖ-ਵੱਖਦ੍ਰਿਸ਼ਟੀਕੋਣਾਂ ਤੋਂ ਵਿਚਾਰ-ਚਰਚਾ ਕਰਨ ਆਉਂਦੇ ਹਨ।

ਕਿਰਨਜੀਤ ਦੀ ਯਾਦ ਮਨਾਉਣਾ ਮਹਿਜ ਇਕ ਰਸਮਪੂਰਤੀ ਨਹੀਂ ਬਲਕਿ ਦੇਸ਼-ਦੁਨੀਆ ਚ ਔਰਤ ਤੇ ਹੁੰਦੇ ਜਬਰ-ਜੁਲਮ ਖਿਲਾਫ ਟਾਕਰੇ ਦੀ ਅਵਾਜ਼ਦੀਮਿਸਾਲ ਬਣਕੇ ਉੱਠੇ ਇਸ ਸੰਘਰਸ਼ ਰਾਹੀਂ ਵਰਤਮਾਨ ਤੇ ਭਵਿੱਖ ਚ ਆਉਣ ਵਾਲੀਆਂ ਚੁਣੌਤੀਆਂ ਨੂੰਮਜ਼ਬੂਤ ਲੋਕ-ਜੱਦੋਜਹਿਦਾਂ ਰਾਹੀਂ ਖਿੜੇ-ਮੱਥੇ ਟੱਕਰਨ ਦਾ ਬਲ ਤੇ ਪ੍ਰੇਰਨਾ ਪੈਦਾ ਕਰਨ ਦੇ ਬੇਹੱਦਜਰੂਰੀ ਕਾਰਜ ਨੂੰ ਨਿਭਾਉਣ ਦੇ ਵੱਡੇ ਯਤਨਾਂ ਦਾ ਇਕ ਅੰਗ ਹੈ। ਅਤੇ ਹਾਕਮਾਂ ਵੱਲੋਂ ਲੋਕ ਲਹਿਰਾਂ ਦੀਅਗਵਾਈ ਕਰਨ ਵਾਲੇ ਆਗੂਆਂ ਨੂੰ ਸਬਕ ਸਿਖਾਉਣ ਲਈਲੋਕ ਲਹਿਰ ਨੂੰ ਆਗੂ ਰਹਿਤ ਕਰਨ ਲਈ ਖੜੇਕੀਤੇ ਚੈਲੰਜ ਨੂੰ ਵੰਗਾਰਨ ਲਈ ਕਿਰਨਜੀਤ ਦੀ ਯਾਦ ਮਨਾਉਣਾ ਜਰੂਰੀ ਹੈ। ਅਜਿਹਾ ਕਰਨਾ ਲੋਕ ਲਹਿਰਦੀ ਤਾਕਤ ਦੇ ਸ਼ਾਨਦਾਰ ਝਲਕਾਰਿਆਂ ਦਾ ਮਾਡਲ ਉਸਾਰਨ ਲਈ ਵੀ ਲਾਜਮੀ ਹੈ।

ਅੱਜ ਵੀ ਦੇਸ਼-ਦੁਨੀਆ ਪੱਧਰ ਤੇ ਔਰਤ ਅੱਤਿਆਚਾਰਛੇੜਛਾੜਬਲਾਤਕਾਰਘਰੇਲੂ ਹਿੰਸਾਯੌਨ ਹਿੰਸਾਕੁਟਮਾਰਗਾਲੀ-ਗਲੋਚਕਤਲਬਾਲ ਵਿਆਹਕੁਪੋਸ਼ਣਅਗਵਾਲਿੰਗਕ ਵਖਰੇਵੇਂਨਸਲੀ ਭੇਦਭਾਵਜਾਤੀ-ਪਾਤੀ ਵਿਤਕਰਾਭਰੂਣ ਹੱਤਿਆਦਾਜਤੇਜਾਬੀ ਹਮਲਿਆਂਵੇਸ਼ਵਾਗਮਨੀਅਣਖ ਲਈ ਕਤਲਪ੍ਰੇਮ ਵਿਆਹ ਦੀ ਮਨਾਹੀਭੋਗ-ਵਿਲਾਸ ਦੀ ਵਸਤੂਸਮਝਣ ਆਦਿ ਦੇ ਅੱਤ ਦੇ ਦਾਬੂ ਮਹੌਲ ਹੇਠ ਸਹਿਕ ਰਹੀ ਹੈ। ਪਿਤਾਪੁਰਖੀ ਦਾਬਾ ਤੇ ਮਰਦ ਪ੍ਰਧਾਨਤਾਵਰਗੇ ਮੱਧਯੁੱਗੀ ਪ੍ਰੇਤ ਅੱਜ ਵੀ ਉਸਦੇ ਪਿੱਛੇ ਪਏ ਹੋਏ ਹਨ। ਅੱਜ ਵੀ ਔਰਤ ਨੂੰ ਸਮਾਜਿਕਪੈਦਾਵਾਰੀ ਸਾਧਨਾਂ ਤੋਂ ਵਿਹੂਣੇ ਕਰਕੇ ਘਰੇਲੂ ਚਾਕਰੀਬੱਚੇ ਪੈਦਾ ਕਰਨ ਤੇ ਉਨ੍ਹਾਂ ਦਾ ਪਾਲਣ-ਪੋਸ਼ਣਕਰਨ ਵਰਗੇ ਦਾਬੂ ਤੇ ਬੇਇਜਤੀ ਭਰੇ ਮਹੌਲ ਨਾਲ ਬੰਨ ਕੇ ਰੱਖਿਆ ਜਾ ਰਿਹਾ ਹੈ।

ਸਮਾਜ ਵਿਚ ਪਰਿਵਾਰਤੇ ਵਿਆਹ ਵਰਗੀਆਂ ਰੂੜ੍ਹੀਵਾਦੀ ਪਰੰਪਰਾਵਾਂ ਵੀ ਉਨ੍ਹਾਂ ਦੀ ਗੁਲਾਮੀ ਦਾ ਅਧਾਰ ਸਿਰਜ ਰਹੀਆਂ ਹਨ।ਧਰਮਜਾਤਮੀਡੀਆਸਿੱਖਿਆ ਤੇ ਸੱਭਿਆਚਾਰ ਵਰਗੀਆਂ ਸਦੀਆਂ ਤੋਂ ਪ੍ਰਚਲਿਤ ਪ੍ਰਣਾਲੀਆਂ ਵੀ ਉਨ੍ਹਾਂਦੀ ਅਜ਼ਾਦੀ ਦਾ ਕੋਈ ਅਧਾਰ ਨਹੀਂ ਸਿਰਜ ਸਕੀਆਂ ਉਲਟਾ ਇਹ ਪ੍ਰਣਾਲੀਆਂ ਔਰਤ ਦੀ ਗੁਲਾਮੀ ਦੇਨਵੇਂ-ਨਵੇਂ ਰੂਪ ਘੜਣ ਤੇ ਉਸਨੂੰ ਸਲਾਮਤ ਰੱਖਣ ਚ ਮੌਜੂਦਾ ਰਾਜ ਪ੍ਰਬੰਧ ਦੀਆਂ ਸਹਾਇਕ ਬਣੀਆਂਹੋਈਆਂ ਹਨ। ਮੌਜੂਦਾ ਸਾਮਰਾਜੀ-ਸਰਮਾਏਦਾਰਾ ਵਰਗ ਵੱਲੋਂ ਆਧੂਨਿਕਤਾ ਤੇ ਔਰਤ ਦੀ ਅਜ਼ਾਦੀ ਦੇ ਨਾਂਹੇਠ ਫੈਸ਼ਨਪ੍ਰਸਤੀਸੁੰਦਰਤਾ ਮੁਕਾਬਲੇਸੈਕਸ ਟੂਰਿਸਟ ਪਲੇਸਚੰਦ ਕੁ ਅਮੀਰ ਔਰਤਾਂ ਦੀ ਤਰੱਕੀਫਿਲਮਾਂਗੀਤਾਂ ਤੇ ਮਸ਼ਹੂਰੀਆਂ ਰਾਹੀਂ ਨੰਗੇਜਵਾਦ ਪਰੋਸਿਆ ਜਾ ਰਿਹਾ ਹੈ। ਔਰਤਾਂ ਦੀ ਸਸਤੀ ਸਰੀਰਕਤੇ ਮਾਨਸਿਕ ਕਿਰਤ ਸ਼ਕਤੀ ਇਕ ਜਿਣਸ ਵਾਂਗ ਲੁੱਟਣ ਲਈ ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਖਿੱਚਿਆਜਾ ਰਿਹਾ ਹੈ। ਮੰਡੀ ਚ ਮਾਲ ਵੇਚਣ ਲਈ ਉਸਨੂੰ ਲਗਾਤਾਰ ਇਕ ਨੁਮਾਇਸ਼ ਦੀ ਵਸਤੂ ਬਣਾਇਆ ਜਾਰਿਹਾ ਹੈ। ਅਜਿਹੀ ਹਾਲਤ ਚ ਔਰਤ ਦੀ ਸੁਰੱਖਿਆ ਦੇ ਕਾਨੂੰਨ ਤੇ ਹੋਰ ਐਲਾਨ ਮਹਿਜ ਡਰਾਮੇਬਾਜੀਸਾਬਤ ਹੋ ਰਹੇ ਹਨ।

ਸੋ ਔਰਤ ਉਪਰ ਲਗਾਤਾਰ ਵੱਧ ਰਹੇ ਜਬਰ-ਜੁਲਮ ਦਾ ਕਾਰਨਮੌਜੂਦਾ ਲੋਕਦੋਖੀ ਪ੍ਰਬੰਧ ਤੇ ਇਸਦੀਆਂ ਪਿਛਾਖੜੀ ਧਰਾਵਾਂ (ਪਿਤਾਪੁਰਖੀ ਦਾਬਾਜਾਤੀ-ਪਾਤੀਵਿਤਕਰਾਸੌੜੇ ਧਾਰਮਿਕ ਤੁਅੱਸਬ ਆਦਿ ਦੀ ਜਗੀਰੂ ਰਹਿੰਦ-ਖੂੰਹਦ) ਹਨਜਿਸਦੇ ਖਿਲਾਫ ਵਿਸ਼ਾਲਔਰਤ ਲਾਮਬੰਦੀ ਉਸਾਰਨ ਦੀ ਲੋੜ ਹੈ। ਇਸੇ ਸੰਦਰਭ ਚ ਕਿਰਨਜੀਤ ਦੀ ਬਰਸੀ ਨੂੰ ਕੁਲ ਕਿਰਤੀ ਜਮਾਤਦੀ ਮੁਕਤੀ ਦੀ ਜੱਦੋਜਹਿਦ ਦੇ ਵੱਡੇ ਮਿਸ਼ਨ ਦੇ ਨਾਲ-ਨਾਲ ਔਰਤ ਮੁਕਤੀ ਲਹਿਰਉਸਾਰਨ ਦੀਗੰਭੀਰਤਾ ਨਾਲਪੂਰੀ ਤਨਦੇਹੀ ਨਾਲ ਮਨਾਉਣਾ ਚਾਹੀਦਾ ਹੈ।

ਮਹਿਲਕਲਾਂ ਦੀ ਧਰਤੀ ਨੇ ਇਕ ਮਾਸੂਮ ਬੱਚੀ ਦੇ ਸਮੂਹਿਕ ਬਲਾਤਕਾਰ ਤੇ ਕਤਲ ਖਿਲਾਫ਼ੳਮਪ; ਅਗਸਤ 1997 ਤੋਂ ਲੈ ਕੇ ਹੁਣ ਤੱਕ ਇਕ ਇਤਿਹਾਸ ਸਿਰਜਿਆ ਹੈ। ਕਾਤਲਾਂ, ਬਲਾਤਕਾਰੀਆਂ ਨੂੰ ਸਜ਼ਾਵਾਂ ਦਿਵਾਉਣ, ਭਿ੍ਰਸ਼ਟ ਅਫ਼ੳਮਪ;ਸਰਾਂ ਨੂੰ ਘਰ ਦਾ ਰਾਹ ਵਿਖਾਉਣ, ਗੁੰਡਾ, ਪੁਲਿਸ, ਸਿਆਸੀ ਤੇ ਅਦਾਲਤੀ ਗਠਜੋੜ ਦਾ ਚਿਹਰਾ ਲੀਰੋਲੀਰ ਕਰਨ, ਸਮੇਂ ਦੇ ਹਾਕਮਾਂ ਦਾ ਇਸ ਗੱਠਜੋੜ ਪੱਖੀ ਰਵੱਈਆ ਨੰਗਾ ਕਰਨ ’ਚ ਵਿਦਿਆਰਥਣ ਕਿਰਨਜੀਤ ਦੇ ਬਲਾਤਕਾਰ/ਅਗਵਾ/ਕਤਲ ਕਾਂਡ ਵਿਰੋਧੀ ਘੋਲ ਨੇ ਲੋਕ ਸੰਘਰਸ਼ਾਂ ਦਾ ਇਕ ਨਵਾਂ ਮੀਲ ਪੱਥਰ ਗੱਡਿਆ ਹੈ । ਇਸ ਦਰਦਨਾਕ ਘਟਨਾ ਖਿਲਾਫ਼ੳਮਪ; ਐਕਸ਼ਨ ਕਮੇਟੀ ਵੱਲੋਂ ਕੇਸ ਦੀ ਨਿਰੰਤਰ ਜਨਤਕ ਅਤੇ ਕਾਨੂੰਨੀ ਪੈਰਵਾਈ ਨੇ ਮਹਿਲ ਕਲਾਂ ਬਰਨਾਲਾ ਇਲਾਕੇ ਦੇ ਲੋਕਾਂ ’ਚ ਇਸ ਸੁਚੱਜੀ ਦਲੇਰ ਅਗਵਾਈ ਨੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ। ਇਹੀ ਕਾਰਨ ਕਿ ਇਸ ਐਕਸ਼ਨ ਕਮੇਟੀ ਦੇ ਤਿੰਨ ਲੋਕ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ) ਨੂੰ ਬਲਾਤਕਾਰੀ ਅਤੇ ਕਾਤਲ ਧਿਰ ਵੱਲੋਂ ਪੁਲਿਸ ਨਾਲ ਮਿਲਕੇ ਇਕ ਡੂੰਘੀ ਸਾਜਿਸ਼ ਤਹਿਤ ਝੂਠੇ ਕਤਲ ਕੇਸ ’ਚ ਫਸਾਉਣ ਤੇ 30 ਮਾਰਚ 2005 ਨੂੰ ਝੂਠੀਆਂ ਗਵਾਈਆਂ ਦੇ ਅਧਾਰ ’ਤੇ ਉਮਰ ਕੈਦ ਦੀ ਸਜ਼ਾ ਤਹਿਤ ਬਠਿੰਡਾ ਜੇਲ੍ਹ ’ਚ ਡੱਕ ਦੇਣ ਦੇ ਬਾਵਜੂਦ, ਮਹਿਲ ਕਲਾਂ ਦੀ ਧਰਤੀ ਝੁਕੀ ਨਹੀਂ। ਪੰਜਾਬ ਦੇ ਲੋਕਾਂ ਖ਼ੌਫ ਨਹੀਂ ਖਾਧਾ, ਲੋਕਾਂ ਈਨ ਨਹੀਂ ਮੰਨੀ ਸਗੋਂ ਪਹਿਲਾਂ ਨਾਲੋਂ ਵੀ ਵੱਧ ਦਲੇਰੀ ਤੇ ਜੋਸ਼ ਨਾਲ ਤਿੰਨ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ 19 ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਪੰਜਾਬ ਦੇ ਹਾਕਮਾਂ ਨੂੰ ਵਖ਼ਤ ਪਾਈ ਰੱਖਿਆ।

ਮਹਿਲ ਕਲਾਂ ਦੇ ਇਸ ਸ਼ਾਨਾਮੱਤੇ ਸੰਘਰਸ਼ ਦੀ ਦਾਸਤਾਨ ਨੂੰ ਫ਼ਿੳਮਪ;ਲਮਸਾਜ ਦਲਜੀਤ ਅਮੀ ਨੇ ਆਪਣੀ ਜਾਨਦਾਰ ਤੇ ਵਿਲੱਖਣ ਅੱਖ ਨਾਲ ਸਮੁੱਚੀਆਂ ਘਟਨਾਵਾਂ ਨੂੰ ਕੈਮਰੇ ’ਚ ਬੰਦ ਕਰਦਿਆਂ ‘ਹਰ ਮਿੱਟੀ ਕੁਟਿਆਂ ਨਹੀਂ ਭੁਰਦੀ’ ਨਾਂ ਦੀ ਦਸਤਾਵੇਜੀ ਫ਼ਿੳਮਪ;ਲਮ ਬਣਾਈ। ਕਿਰਨਜੀਤ ਜਿਸ ਦਲੇਰੀ ਤੇ ਸੂਰਮਗਤੀ ਨਾਲ ਇਕੱਲੀ ਗੁੰਡਿਆਂ ਨਾਲ ਭਿੜਦੀ ਕੁਰਬਾਨ ਹੋ ਗਈ, ਔਰਤ ਪ੍ਰਤੀ, ਰਾਜਨੀਤਿਕ ਸਮਾਜਕ ਰਵੱਈਏ ਦੇ ਜਿਸ ਤਰ੍ਹਾਂ ਉਸ ਦੀ ਕੁਰਬਾਨੀ ਨੇ ਪਰਖਚੇ ਉਡਾਏ। ਜਿਵੇਂ ਕਿਰਨਜੀਤ ਔਰਤ ਮੁਕਤੀ ਲਈ ਲੋਕ ਸੰਘਰਸ਼ ਦੀ ਪ੍ਰਤੀਕ ਬਣ ਗਈ। ਇਨ੍ਹਾਂ ਸਾਰੇ ਪੱਖਾਂ ਨੂੰ ਫਿਲਮਸਾਜ ਨੇ ਬਾਖੂਬੀ ਉਘਾੜਿਆ। ਸਾਰੀਆਂ ਹੀ ਜਥੇਬੰਦੀਆਂ/ਧਿਰਾਂ ਵੱਲੋਂ ਲੋਕ ਲਹਿਰ ਤੇ ਹੋਏ ਇਸ ਹਮਲੇ ਦਾ ਜਿਵੇਂ ਟਾਕਰਾ ਕੀਤਾ ਜਾ ਰਿਹਾ ਤੇ ਪੰਜਾਬ ’ਚ ਸਾਂਝੇ ਸੰਘਰਸ਼ਾਂ ਦਾ ਪੜੁਲ ਬੰਨਣ ’ਚ ਇਹ ਇਤਿਹਾਸਕ ਦਸਤਾਵੇਜ਼ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਕ ਬਣੇਗਾ।

ਡੇਢ ਦਹਾਕਾ ਬੀਤ ਜਾਣ ’ਤੇ ਵੀ ਇਹ ਸੰਘਰਸ਼ ਬਾਦਸਤੂਰ ਜਾਰੀ ਹੈ। ਇਹ ਜਬਰ ਤੇ ਇਨਸਾਫ਼ੳਮਪ; ਵਿਚਕਾਰ ਲਕੀਰ ਖਿੱਚਵੀਂ ਲੜ੍ਹਾਈ ਹੈ। ਜਿਥੇ ਇਸ ਸੰਘਰਸ਼ ਨੇ ਕਈ ਅਹਿਮ ਸਬਕ ਦਿੱਤੇ ਹਨ ਉਥੇ ਇਸ ਨੂੰ ਹਾਲੇ ਵੀ ਚੁਣੌਤੀਆਂ ਦਰਪੇਸ਼ ਹਨ। ਇਸ ਦੇ ਜਰੂਰੀ ਸਬਕਾਂ ਵਿਚੋਂ ਸਿਰਕੱਢ ਇਹ ਕਿ ਜਿੱਥੇ ਜਬਰ ਹੈ ੳੁੱਥੇ ਟੱਕਰ ਵੀ ਹੈ। ਜਬਰ ਖ਼ਿਲਾਫ ਵਿਸ਼ਾਲ ਲੋਕ ਲਾਮਬੰਦੀ, ਸਾਰੀਆਂ ਲੋਕ ਪੱਖੀ ਜਥੇਬੰਦੀਆਂ/ਧਿਰਾਂ ਦੀ ਸਾਂਝੀ ਸਰਗਰਮੀ, ਸਤਾਰ੍ਹਾਂ ਵਰ੍ਹਿਆਂ ਦੀ ਲਗਾਤਾਰ ਅਣਥੱਕ ਲੋਕ ਪ੍ਰਤੀਬੱਧਤਾ, ਆਦਿ ਇਸ ਘੋਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਹਨ। ਜਿਸ ਜਵੇ ਨਾਲ ਕਿਰਨਜੀਤ ਨੇ ਸ਼ਹਾਦਤ ਪਾਈ ਤੇ ਐਕਸ਼ਨ ਕਮੇਟਂੀ ਨੇ ਸੁਚੱਜੀ ਅਗਵਾੲਂੀ ਕੀਤੀ ਉਸ ਦੇ ਫਲਸਰੂਪ ਅਜੇ ਪੰਜਾਬ ਅੰਦਰ (ਖਾਸਕਰ ਇਲਾਕੇ ’ਚ) ਕਿਰਨਜੀਤ ਸਵੈਮਾਨੀ ਔਰਤਾਂ ਲਈ ਲੁੱਟ ਜਬਰ ਖਿਲਾਫ਼ੳਮਪ; ‘ਸੰਘਰਸ਼ ਦਾ ਪ੍ਰਤੀਕ’ ਬਣ ਜਿਉਂ ਰਹੀ ਹੈ। ਅੱਜ ਵੀ ਅਣਖ-ਆਬਰੂ ਤੇ ਸਵੈਮਾਣ ਦੇ ਰਖਵਾਲੇ ਹਜ਼ਾਰਾਂ ਮੇਹਨਤਕਸ਼ ਲੋਕ ਪੰਜਾਬ ਭਰ ’ਚੋਂ ਕਾਫ਼ੳਮਪ;ਲੇ ਬੰਨ੍ਹਕੇ, ਲੁੱਟ-ਜਬਰ ਖ਼ਿਲਾਫ਼ੳਮਪ; ਆਪਣੀ ਆਵਾਜ਼ ਬੁਦ ਕਰਨ ਲਈ ਹਰ ਸਾਲ 12 ਅਗਸਤ ਨੂੰ ਮਹਿਲਕਲਾਂ ਦੀ ਧਰਤ ਨੂੰ ਸਲਾਮ ਕਰਨ ਆਉਂਦੇ ਹਨ। ਉਨ੍ਹਾਂ ਨੂੰ ਜਾਪਦਾ ਕਿ ਇਹ ਸੁਲੱਖਣੀ ਧਰਤੀ ਕਿਰਤੀ ਲੋਕਾਂ ਤੇ ਉਨ੍ਹਾਂ ਦੀਆਂ ਔਰਤਾਂ ਉੱਤੋਂ ਹਰ ਤਰ੍ਹਾਂ ਦੇ ਲੁੱਟ ਜਬਰ ਨੂੰ ਵਗਾਹ ਮਾਰਨ ਲਈ, ਉਨ੍ਹਾਂ ਦੀ ਗੈਰਤ ਨੂੰ ਵੰਗਾਰਦੀ ਹੈ।

ਸੰਘਰਸ਼ ਦੀਆਂ ਇਨ੍ਹਾਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਵੀ ਚੁਣੌਤੀਆਂ ਵਿਕਰਾਲ ਹਨ। ਕਿਰਨਜੀਤ ਕਤਲ ਕਾਂਡ ਨਾ ਤਾਂ ਪਹਿਲਾਂ ਕਤਲ ਕਾਂਡ ਤੇ ਨਾ ਹੀ ਆਖਰੀ। ਇਸੇ ਤਰ੍ਹਾਂ ਲੋਕ ਦੋਖੀ ਕਾਰਿਆਂ ਤੇ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉਪਰ ਜਬਰ ਤਸ਼ੱਦਦ ਵੀ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ। ਇਸ ਕਤਲ ਕਾਂਡ ਦੀ ਅਗਵਾਈ ਕਰ ਰਹੇ ਤਿੰਨ ਲੋਕ ਆਗੂਆਂ ਨੂੰ ਝੂਠੇ ਕੇਸਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਲੋਕ ਤਾਕਤ ਜ਼ਰੀਏ ਗਵਰਨਰ ਪੰਜਾਬ ਨੂੰ ਨਰਾਇਣ ਦੱਤ ਤੇ ਪ੍ਰੇਮ ਕੁਮਾਰ ਦੀ ਸਜ਼ਾ ਰੱਦ ਕਰਨੀ ਪਈ। ਤੀਸਰੇ ਆਗੂ ਮਨਜੀਤ ਧਨੇਰ ਦੀ ਸਜ਼ਾ ਹਾਲੇ ਬਰਕਰਾਰ ਹੈ। ਇਹ ਅਗਾਂਹਵਧੂ, ਲੋਕ ਪੱਖੀ ਤੇ ਜਮਹੂਰੀ ਹਲਕਿਆਂ ਲਈ ਹਾਕਮ ਜਮਾਤਾਂ ਵੱਲੋਂ ਸਬਕ ਸਿਖਾਉਣ ਦੇ ਮਨਸ਼ੇ ਨਾਲ ਖੜਾ ਕੀਤਾ ਗਿਆ ਇਕ ਚੈਲੰਜ। ਹਾਕਮਾਂ ਦੇ ਇਸ ਚੈਲੰਜ ਨੂੰ ਭਾਂਜ ਦੇਣੀ ਹੱਕ-ਸੱਚ ਤੇ ਇਨਸਾਫ ਦੀ ਅਵਾਜ਼ ਨੂੰ ਹੋਰ ਉੱਚਾ ਕਰਨ ਦੇ ਤੁੱਲ ਹੈ।

ਲੋਕ ਆਗੂ ਮਨਜੀਤ ਧਨੇਰ ਦੀ ਬਹਾਲ ਰੱਖੀ ਉਮਰ ਕੈਦਸਜ਼ਾ ਰੱਦ ਕਰਵਾਉਣ ਅਤੇ ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਦੀ ਵੀਂ ਬਰਸੀ ਔਰਤ ਜਬਰ ਵਿਰੋਧੀ ਦਿਨਵਜੋਂ ਮਨਾਉਣ ਲਈ ਅਗਸਤ ਦਿਨਮੰਗਲਵਾਰ ਨੂੰ ਸਵੇਰੇ 10ਵਜੇ ਦਾਣਾ ਮੰਡੀਮਹਿਲਕਲਾਂ ਵਿਖੇ ਵੱਡੀ ਲੋਕ ਲਾਮਬੰਦੀ ਕੀਤੀ ਜਾ ਰਹੀ ਹੈ।

ਸੰਪਰਕ: +91 98764 42052

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ